ਤਿਤਲੀ
ਤਿਤਲੀ ਕੀਟ ਵਰਗ ਲੈਪੀਡੋਪਟੇਰਾ ਗਣ ਦੀ ਇੱਕ ਪ੍ਰਾਣੀ ਹੈ, ਜੋ ਆਮ ਤੌਰ 'ਤੇ ਹਰ ਜਗ੍ਹਾ ਮਿਲਦੀ ਹੈ। ਇਹ ਬਹੁਤ ਹੀ ਸੁੰਦਰ ਅਤੇ ਆਕਰਸ਼ਕ ਹੁੰਦੀ ਹੈ। ਬਾਲਗ਼ ਤਿਤਲੀਆਂ ਦੇ ਵੱਡੇ, ਅਕਸਰ ਚਮਕੀਲੇ ਰੰਗੀਨ ਖੰਭ ਹੁੰਦੇ ਹਨ, ਅਤੇ ਬੜੀ ਪਿਆਰੀ ਉਡਾਨ ਹੁੰਦੀ ਹੈ। ਗਰੁੱਪ ਵਿੱਚ ਅਸਲੀ ਤਿਤਲੀਆਂ (ਪਰਪਰਵਾਰ ਪੈਪੀਲਿਓਨਾਇਡੀਆ), ਸਕਿੱਪਰ (ਪਰਪਰਵਾਰ ਹੇਸਪਰਾਇਡੀਆ) ਅਤੇ ਪਤੰਗਾ-ਤਿਤਲੀਆਂ (ਪਰਪਰਵਾਰ ਹੇਡੀਲਾਇਡੀਆ) ਸ਼ਾਮਲ ਹਨ। ਤਿਤਲੀਆਂ ਦੇ ਪਥਰਾਟ 40-50 ਲੱਖ ਸਾਲ ਪਹਿਲਾਂ ਦੇ ਮਿਲਦੇ ਹਨ।[1]
ਤਿਤਲੀ | |
---|---|
Scientific classification | |
Kingdom: | |
Phylum: | |
Class: | |
Order: | |
(unranked): | ਰੋਪੈਲੋਸੇਰਾ
|
ਉੱਪ-ਸਮੂਹ | |
|
ਪੰਜਾਬੀ ਸੱਭਿਆਚਾਰ ਵਿੱਚ
ਸੋਧੋਪੰਜਾਬੀ ਸੱਭਿਆਚਾਰ ਵਿੱਚ ਤਿਤਲੀਆਂ ਨੂੰ ਅਪੱਛਰਾਂ ਮੰਨਿਆ ਗਿਆ ਹੈ। ਤਿਤਲੀਆਂ ਦੇ ਹੋਂਦ ਵਿੱਚ ਆਉਣ ਬਾਰੇ ਇੱਕ ਕਥਾ ਪ੍ਰਚੱਲਤ ਹੈ ਜਿਸ ਅਨੁਸਾਰ ਇੱਕ ਅਜਿਹੀ ਅਪੱਛਰਾ ਸੀ ਜੋ ਹਰ ਰੋਜ਼ ਰਾਤ ਦੇ ਸਮੇਂ ਧਰਤੀ ਦੇ ਜੰਗਲਾਂ ਤੇ ਬਗੀਚਿਆਂ ਵਿੱਚ ਘੁੰਮਣ-ਫਿਰਨ ਲਈ ਆਉਂਦੀ ਸੀ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ-ਪਹਿਲਾਂ ਵਾਪਿਸ ਚਲੀ ਜਾਂਦੀ ਸੀ। ਇੱਕ ਦਿਨ ਉਸ ਦੇ ਕੱਪੜੇ ਝਾੜੀਆਂ ਵਿੱਚ ਫੱਸ ਗਏ ਅਤੇ ਆਪਣੇ ਰੇਸ਼ਮੀ ਕੱਪੜਿਆਂ ਨੂੰ ਫਟਣ ਤੋਂ ਬਚਾਉਣ ਲਈ ਉਹ ਇੱਕ-ਇੱਕ ਕਰ ਕੇ ਕੰਡੇ ਕੱਢਣ ਲੱਗੀ। ਇੰਨੀ ਦੇਰ ਵਿੱਚ ਸਵੇਰ ਹੋ ਗਈ ਅਤੇ ਸੂਰਜ ਦੀ ਰੌਸ਼ਨੀ ਵਿੱਚ ਉਹ ਸੁੰਗੜਕੇ ਤਿਤਲੀ ਬਣ ਗਈ ਅਤੇ ਹਮੇਸ਼ਾ ਲਈ ਇੱਥੇ ਹੀ ਰਹਿ ਗਈ।[2]
ਤਿਤਲੀ ਬਾਰੇ ਹੇਠ ਲਿਖੀ ਬੁਝਾਰਤ ਪ੍ਰਚੱਲਤ ਹੈ:
ਅਰਸ਼ੋਂ ਉਤਰੀ ਕਾਮਨੀ
ਕਰ ਕੇ ਸੁੰਦਰ ਭੇਸ,
ਜੋੜਾ ਸਤਰੰਗਾ ਪਹਿਨ ਕੇ
ਕਾਲਾ ਘੋੜਾ ਹੇਠ।[2]
ਤਿਤਲੀ ਨਾਲ ਸਬੰਧਿਤ ਕਈ ਬੋਲੀਆਂ ਵੀ ਹਨ ਜਿਹਨਾਂ ਵਿੱਚੋਂ ਇੱਕ ਹੇਠ ਪੇਸ਼ ਹੈ:
ਕਾਲੀ ਤਿਤਲੀ ਕਮਾਦੋਂ ਨਿਕਲੀ
ਕਿ ਉਡਦੀ ਨੂੰ ਬਾਜ਼ ਪੈ ਗਿਆ[2]
ਤਿਤਲੀ ਨਾਲ ਸਬੰਧਿਤ ਇੱਕ ਕਵਿਤਾ ਇਸ ਤਰ੍ਹਾਂ ਹੈ:
ਤਿਤਲੀ ਉੜੀ, ਬੱਸ ਤੇ ਚੜੀ,
ਸੀਟ ਨਾ ਮਿਲੀ, ਰੋਣ ਲਗੀ,
ਡਰਾਈਵਰ ਬੋਲਾ, ਆਜਾ ਮੇਰੇ ਪਾਸ,
ਤਿਤਲੀ ਬੋਲੀ, ਹਟ ਬਦਮਾਸ਼,
ਹਵਾਲੇ
ਸੋਧੋ- ↑ Hall J.P.W., Robbins R.K., Harvey D.J. (2004). "Extinction and biogeography in the Caribbean: new evidence from a fossil riodinid butterfly in Dominican amber". Proceedings of the Royal Society B. 271 (1541): 797–801. doi:10.1098/rspb.2004.2691. PMC 1691661. PMID 15255097.
{{cite journal}}
: CS1 maint: multiple names: authors list (link) - ↑ 2.0 2.1 2.2 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000E-QINU`"'</ref>" does not exist.
<ref>
tag defined in <references>
has no name attribute.