ਤੁਰਕੀ ਕੌਫੀ
ਤੁਰਕੀ ਕੌਫੀ (Turkish: ਤੁਰਕ ਖਾਵੇਸੀ) ਬਹੁਤ ਹੀ ਬਾਰੀਕ ਗੈਰ ਫਿਲਟਰ ਕਾਫੀ ਤਿਆਰ ਕਰਨ ਦਾ ਇੱਕ ਤਰੀਕਾ ਹੈ।[1][2] ਉਸੇ ਢੰਗ ਵਿੱਚ ਵਰਤਿਆ ਗਿਆ ਹੈ, ਬਹੁਤ ਸਾਰੇ ਮੱਧ ਪੂਰਬੀ ਦੇਸ਼।
ਕਿਸਮ | ਕੌਫੀ |
---|---|
ਮੂਲ ਉਤਪਤੀ | ਓਟੋਮਨ ਸਾਮਰਾਜ (ਅੱਜ ਦਾ ਤੁਰਕੀ) |
ਰੰਗ | ਗੂੜ੍ਹਾ ਭੂਰਾ |
ਤਿਆਰੀ
ਸੋਧੋਤੁਰਕੀ ਕੌਫੀ, ਕਾਫੀ ਬਾਰੀਕ ਕੌਫੀ ਬਣਾਉਣ ਦੀ ਵਿਧੀ ਹੈ। ਕੋਈ ਵੀ ਕੌਫੀ ਬੀਨ ਵਰਤੇ ਜਾ ਸਕਦੇ ਹਨ; ਅਰੈਬਿਕਾ ਦੀਆਂ ਕਿਸਮਾਂ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ, ਪਰ ਰੋਬਸਟਾ ਜਾਂ ਇੱਕ ਮਿਸ਼ਰਣ ਨੂੰ ਵੀ ਵਰਤਿਆ ਜਾਂਦਾ ਹੈ।[3] ਬੀਨਜ਼ ਨੂੰ ਬਹੁਤ ਹੀ ਬਰੀਕ ਪਾਊਡਰ ਹੋਣ ਤੱਕ ਪੀਸਿਆ ਜਾਣਾ ਚਾਹੀਦਾ ਹੈ, ਜਿਨ੍ਹਾਂ ਨੂੰ ਕੌਫੀ ਵਰਤਾਉਣ ਵੇਲੇ ਵਿੱਚ ਹੀ ਛੱਡ ਦਿੱਤਾ ਜਾਂਦਾ ਹੈ।
ਤੁਰਕੀ ਕੌਫੀ, ਬਰੀਕ ਪੀਸੀ ਕੌਫੀ ਨੂੰ ਪਾਣੀ ਅਤੇ ਚੀਨੀ ਨਾਲ ਇੱਕ ਖਾਸ ਮਟਕੀ, ਚਿਜ਼ਵੇ ਵਿੱਚ ਉਬਾਲ ਕੇ ਤਿਆਰ ਕੀਤਾ ਜਾਂਦਾ ਹੈ। ਜਿਉਂ ਹੀ ਮਿਸ਼ਰਣ ਫਲਾਂ ਸ਼ੁਰੂ ਹੁੰਦਾ ਹੈ, ਅਤੇ ਇਸ ਤੋਂ ਪਹਿਲਾਂ ਕਿ ਇਹ ਉਬਲੇ, ਲਗਭਗ ਇੱਕ ਤਿਹਾਈ ਕੌਫੀ ਨੂੰ ਵਿਅਕਤੀਗਤ ਕੱਪਾਂ ਵਿੱਚ ਵੰਡਿਆ ਜਾਂਦਾ ਹੈ; ਬਾਕੀ ਬਚੀ ਕੌਫੀ ਨੂੰ ਵਾਪਸ ਉਬਾਲਿਆ ਜਾਂਦਾ ਹੈ ਅਤੇ ਜਿਵੇਂ ਹੀ ਇਹ ਉਬਾਲਣ ਲੱਗ ਜਾਵੇ, ਫਿਰ ਤੋਂ ਪਹਿਲਾਂ ਦੀ ਤਰ੍ਹਾਂ ਕੱਪਾਂ ਵਿੱਚ ਵੰਡਿਆ ਜਾਂਦਾ ਹੈ।[4] ਕੌਫੀ ਨੂੰ ਰਵਾਇਤੀ ਤੌਰ 'ਤੇ ਇੱਕ ਵਿਸ਼ੇਸ਼ ਕਿਸਮ ਦੇ ਛੋਟੇ ਪੋਰਸਿਲੇਨ ਦੇ ਕੱਪ ਵਿੱਚ ਪਰੋਸਿਆ ਜਾਂਦਾ ਹੈ, ਜਿਸਨੂੰ ਕਾਹਵੇ ਫਿੰਜਾਨੀ ਕਹਿੰਦੇ ਹਨ। [5]
ਖੰਡ ਤੁਰਕੀ ਕੌਫੀ ਵਿੱਚ ਉਬਾਲਨ ਵੇਲੇ ਹੀ ਸ਼ਾਮਿਲ ਕੀਤੀ ਜਾਂਦੀ ਹੈ, ਇਸ ਲਈ ਕਾਫੀ ਤਿਆਰ ਕਰਨ ਸਮੇਂ ਖੰਡ ਦੀ ਮਾਤਰਾ ਨੂੰ ਨਿਰਧਾਰਿਤ ਕਰਨਾ ਚਾਹੀਦਾ ਹੈ। ਇਸ ਨੂੰ ਫਿੱਕਾ (Turkish: sade kahve: ਸਾਦੇ ਕਾਹਵੇ), ਘੱਟ ਜਾਂ ਦਰਮਿਆਨੀ ਸ਼ੱਕਰ ਨਾਲ (ਓਰਤਾ ਸੇਕੇਰਲੀ) ਨਾਲ ਵਰਤਾਇਆ ਜਾਂਦਾ ਹੈ। ਕਈ ਵਾਰ ਸਾਦੀ ਕੌਫੀ ਨੂੰ ਤੁਰਕੀ ਖਾਸੀਅਤ ਨਾਲ ਜਾਂ ਰੌਕ ਕੈੰਡੀ ਦੇ ਟੁਕੜੇ ਨਾਲ ਵੀ ਵਰਤਾਇਆ ਜਾਂਦਾ ਹੈ।[6][7] ਇਸ ਨੂੰ ਹੋਰ ਮਸਾਲੇਦਾਰ ਕਰਨ ਲਈ ਇਲਆਚੀ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ।[8] ਇੱਕ ਕਿਤਾਬ ਦੇ ਸੁਝਾਅ ਅਨੁਸਾਰ ਜ਼ਿਆਦਾ ਮਿੱਠੀ ਇਲਾਆਚੀ ਦੇ ਸੁਆਦ ਵਾਲੀ ਤੁਰਕੀ ਕੌਫੀ ਨੂੰ ਸੇਲਟਜ਼ਰ ਨਾਲ ਮਿਲਾ ਕੇ ਜਾਂ ਉਸਦੇ ਠੰਡਾ ਹੋਣ ਤੋਂ ਬਾਅਦ ਉਸ ਵਿੱਚ ਗੈਸ ਭਰ ਕੇ ਸੋਡਾ ਵੀ ਬਣਾਇਆ ਜਾ ਸਕਦਾ ਹੈ।[9]
ਇਤਿਹਾਸ
ਸੋਧੋਓਟੋਮਨ ਸਾਮਰਾਜ ਵਿੱਚ ਇਹ ਗੱਲ ਸਭ ਤੋਂ ਪਹਿਲਾਂ ਉੱਠੀ ਸੀ ਕਿ ਕੁਰਾਨ ਦੇ ਸਖਤ ਅਰਥਾਂ ਅਨੁਸਾਰ ਕੜਕ ਕੌਫੀ ਨੂੰ ਇੱਕ ਨਸ਼ਾ ਸਮਝਿਆ ਜਾਂਦਾ ਸੀ ਅਤੇ ਇਸ ਦੀ ਖਪਤ ਮਨ੍ਹਾ ਸੀ। ਪੀਣ ਦੀ ਬੇਅੰਤ ਪ੍ਰਸਿੱਧੀ ਦੇ ਕਾਰਨ, ਸੁਲਤਾਨ ਨੇ ਇਸ ਪਾਬੰਦੀ ਨੂੰ ਆਖਰਕਾਰ ਚੁੱਕ ਲਿਆ।[10]
ਤੁਰਕ ਕਾਫੀ ਸਭਿਆਚਾਰ ਸਤਾਰਵੀਂ ਸਦੀ ਦੇ ਅੱਧ ਤੋਂ ਅੰਤ ਤੱਕ ਬ੍ਰਿਟੇਨ ਅਤੇ ਫ੍ਰਾਂਸ ਪਹੁੰਚ ਗਿਆ ਸੀ। ਬ੍ਰਿਟੇਨ ਵਿੱਚ ਪਹਿਲਾ ਕਾਫੀ ਹਾਊਸ ਇੱਕ ਤੁਰਕੀ ਯਹੂਦੀ ਦੁਆਰਾ ਸਤਾਰਵੀਂ ਸਦੀ ਦੇ ਮੱਧ ਵਿੱਚ ਖੋਲਿਆ ਗਿਆ ਸੀ।1680 ਵਿੱਚ ਫ੍ਰਾਂਸ ਦੇ ਤੁਰਕੀ ਰਾਜਦੂਤ ਨੇ ਸ਼ਹਿਰ ਦੇ ਨਾਮੀ ਲੋਕਾਂ ਲਈ ਕਈ ਜਲਸਿਆਂ ਦਾ ਆਯੋਜਨ ਕੀਤਾ ਜਿੱਥੇ ਕਿ ਅਫਰੀਕਾ ਦੇ ਗੁਲਾਮ ਮਹਿਮਾਨਾਂ ਨੂੰ ਕੌਫੀ, ਪੋਰਸਿਲੇਨ ਦੇ ਫਿਨ੍ਜਾਂ ਵਿੱਚ 'ਤੇ ਸੋਨੇ ਦੀ ਜਾਂ ਚਾਂਦੀ ਦੀ ਪਲੇਟ ਵਿੱਚ ਰੱਖ ਕੇ ਦਿੰਦੇ ਸਨ।[4]
ਚੈੱਕ ਗਣਰਾਜ, ਸਲੋਵਾਕੀਆ ਅਤੇ ਲਿਥੂਆਨੀਆ
ਸੋਧੋਤੁਰਕੀ ਕੌਫੀ ਦਾ ਚੈੱਕ ਗਣਰਾਜ ਅਤੇ ਸਲੋਵਾਕੀਆ, ਦਾ ਰੂਪ ਅਰਬੀ ਸੰਸਾਰ ਜਾਂ ਬਾਲਕਨ ਦੇਸ਼ਾਂ ਵਿੱਚ ਤੁਰਕੀ ਕੌਫੀ ਤੋਂ ਵੱਖਰਾ ਹੈ, ਕਿਉਂਕਿ ਚਿਜਵੇ ਦੀ ਵਰਤੋਂ ਨਹੀਂ ਕੀਤੀ ਜਾਂਦੀ।ਅਸਲ ਵਿੱਚ ਇਹ ਕਾਫੀ ਬਣਾਉਣ ਦਾ ਸਰਲ ਤਰੀਕਾ ਹੈ: ਗਰਾਉਂਡ ਕੌਫੀ ਨੂੰ ਗਰਮ ਜਾਂ ਉਬਲੇ ਪਾਣੀ ਨਾਲ ਮਿਲਾਇਆ ਜਾਂਦਾ ਹੈ। ਕੌਫੀ ਅਤੇ ਪਾਣੀ ਦੀ ਮਾਤਰਾ ਸਿਰਫ ਖਪਤਕਾਰਾਂ ਦੇ ਸੁਆਦ ਤੇ ਨਿਰਭਰ ਕਰਦੀ ਹੈ। ਲਿਥੁਆਨੀਆ ਵਿੱਚ ਲੋਕਾਂ ਦੁਆਰਾ ਪਿਛਲੇ ਕਈ ਦਹਾਕਿਆਂ ਦੌਰਾਨ ਇਸੇ ਢੰਗ ਨਾਲ ਕੌਫੀ ਬਣਾਈ ਜਾਂਦੀ ਸੀ, ਹਾਲਾਂਕਿ ਇਸਨੂੰ ਕਦੀ ਵੀ ਤੁਰਕੀ ਕੌਫੀ ਨਹੀਂ ਕਿਹਾ ਜਾਂਦਾ ਸੀ। ਵਿਧੀ ਵਿਆਪਕ ਤੌਰ 'ਤੇ ਅੱਜ ਤਕ ਪਰਿਵਾਰਾਂ ਵਿੱਚ ਵਰਤੀ ਜਾਂਦੀ ਹੈ।[11] ਹਾਲ ਦੇ ਵਰ੍ਹਿਆਂ ਵਿੱਚ, ਇੱਕ ਚਿਜ਼ਵੇ ਵਿੱਚ ਬਣੀ ਅਸਲੀ ਤੁਰਕੀ ਕੌਫੀ ਪ੍ਰਗਟ ਹੋਈ ਹੈ, ਪਰ ਤੁਰਕੀ ਕੌਫੀ ਅਜੇ ਵੀ ਜ਼ਿਆਦਾਤਰ ਮਾਮਲਿਆਂ ਵਿੱਚ ਉਪਰ ਲਿਖੇ ਵਜੋਂ ਹੀ ਮੰਨੀ ਜਾਂਦੀ ਹੈ।[12][13]
ਹਵਾਲੇ
ਸੋਧੋ- ↑ "Getting Your Buzz with Turkish coffee". ricksteves.com. Retrieved 19 August 2015.
- ↑ Brad Cohen. "BBC - Travel - The complicated culture of Bosnian coffee". bbc.com. Retrieved 19 August 2015.
- ↑ Nisan Agca (22 November 2017). "Making Turkish Coffee with a Turkish Barista Champion". =Resources.urnex.com. Retrieved 5 May 2018.
Some supermarkets sell coffee that is pre-ground, marketed as Turkish coffee, and usually robusta.
{{cite web}}
: CS1 maint: extra punctuation (link) - ↑ 4.0 4.1 Basan, Ghillie. The Middle Eastern Kitchen. New York: Hippocrene Books. p. 37. ISBN 978-0-7818-1190-3.
- ↑ Akin, Engin (2015-10-06). Essential Turkish Cuisine. Abrams. ISBN 978-1-61312-871-8.
- ↑ Inc, Fodor's Travel Publications; Hattam, Jennifer; Larson, Vanessa; Newman, Scott (2012). Turkey. Fodor's Travel Publications. ISBN 978-0-307-92843-6.
{{cite book}}
:|last1=
has generic name (help) - ↑ Basan, Ghillie. Classic Turkish Cookery. I.B. Tauris. p. 218. ISBN 1860640117.
- ↑ Freeman, James; Freeman, Caitlin; Duggan, Tara (2012-10-09). The Blue Bottle Craft of Coffee: Growing, Roasting, and Drinking, With Recipes. Ten Speed Press. ISBN 978-1-60774-118-3.
- ↑ Schloss, Andrew (2011-06-01). Homemade Soda: 200 Recipes for Making & Using Fruit Sodas & Fizzy Juices, Sparkling Waters, Root Beers & Cola Brews, Herbal & Healing Waters, Sparkling Teas & Coffees, Shrubs & Switchels, Cream Sodas & Floats, & Other Carbonated Concoctions. Storey Publishing. ISBN 978-1-60342-706-7.
- ↑ Gannon, Martin J. (2004). Understanding Global Cultures: Metaphorical Journeys Through 28 Nations, Clusters of Nations, and Continents. SAGE. ISBN 978-0-7619-2980-2.
- ↑ TV3.lt, Lietuviška kava griauna mitus: lenkia italus, vejasi pasaulio geriausius, retrieved February 16, 2018.
- ↑ LAZAROVÁ Daniela, Czech baristas compete in the art of coffee-making, Radio Prague, May 12, 2011.
- ↑ Piccolo neexistuje, Turek.