ਤੋਮਾਸੋ ਕੈਂਪਾਨੇਲਾ

ਤੋਮਾਸੋ ਕੈਂਪਾਨੇਲਾ ਓਪੀ(ਇਤਾਲਵੀ: [tomˈmazo kampaˈnɛlla]; 5 ਸਤੰਬਰ 1568 – 21 ਮਈ 1639), ਨੂੰ ਬਪਤਿਸਮਾ ਜਿਯੋਵਾਨੀ ਡੋਮੇਨੀਕੋ  ਕੈਂਪਾਨੇਲਾ, ਇੱਕ ਡੋਮਿਨਿਕਨ ਰੂਹਾਨੀ ਭਾਈ, ਇਤਾਲਵੀ ਫ਼ਿਲਾਸਫ਼ਰ, ਧਰਮ-ਸ਼ਾਸਤਰੀ, ਤਾਰਾ ਵਿਗਿਆਨੀ, ਅਤੇ ਕਵੀ ਸੀ।

ਤੋਮਾਸੋ ਕੈਂਪਾਨੇਲਾ
ਤੋਮਾਸੋ ਕੈਂਪਾਨੇਲਾ ਚਿੱਤਰ:ਫ੍ਰਾਂਸਿਸਕੋ ਕੋਜ਼ਾ
ਜਨਮ(1568-09-05)5 ਸਤੰਬਰ 1568
ਮੌਤ21 ਮਈ 1639(1639-05-21) (ਉਮਰ 70)
ਰਾਸ਼ਟਰੀਅਤਾਇਤਾਲਵੀ
ਪੇਸ਼ਾਦਾਰਸ਼ਨਿਕ, ਧਰਮ-ਸ਼ਾਸਤਰੀ, ਤਾਰਾ ਵਿਗਿਆਨੀ, ਕਵੀ
ਸਰਗਰਮੀ ਦੇ ਸਾਲ1597–1634
ਸਾਬਕਾ ਡੋਮਿਨਿਕਨ ਕਾਨਵੈਂਟ

ਜੀਵਨੀ

ਸੋਧੋ

ਦੱਖਣੀ ਇਟਲੀ ਦੇ ਕੈਲਾਬਰੀਆ ਵਿੱਚ ਰੇਜੀਓ ਡੀ ਕੈਲਾਬਰੀਆ ਦੇ ਪ੍ਰਾਂਤ ਵਿੱਚ ਸਟਿਗਨਾਨੋ (ਸਟਿਲੋ ਦੀ ਕਾਉਂਟੀ ਵਿਚ) ਵਿੱਚ ਜਨਮਿਆ, ਕੈਂਪਨੇਲਾ ਇੱਕ ਵਿਲੱਖਣ ਬੱਚਾ ਸੀ। ਇੱਕ ਗ਼ਰੀਬ ਅਤੇ ਅਨਪੜ੍ਹ ਮੋਚੀ ਦਾ ਪੁੱਤਰ, ਉਹ 14 ਸਾਲ ਦੀ ਉਮਰ ਤੋਂ ਪਹਿਲਾਂ ਟੋਮਸ ਐਕੁਿਨਸ ਦੇ ਸਨਮਾਨ ਵਿੱਚ ਫ਼ਰਾ ਤੋਮਾਸੋ ਨਾਮ ਨਾਲ ਡੋਮਿਨਿਕੀ ਆਰਡਰ ਵਿੱਚ ਦਾਖਲ ਹੋਇਆ। ਉਸ ਨੇ ਕਈ ਮਾਸਟਰਾਂ ਦੇ ਨਾਲ ਧਰਮ ਸ਼ਾਸਤਰ ਅਤੇ ਦਰਸ਼ਨ ਦਾ ਅਧਿਐਨ ਕੀਤਾ। 

ਜਲਦ ਹੀ, ਉਹ ਅਰਸਤੂਵਾਦੀ ਆਰਥੋਦੌਕਸੀ ਤੋਂ ਅੱਕ ਗਿਆ ਅਤੇ ਬਰਨਾਰਡਾਈਨੋ ਤੇਲੀਸਿਓ (1509-1588) ਦੇ ਅਨੁਭਵਵਾਦ ਦੁਆਰਾ ਖਿੱਚਿਆ ਗਿਆ, ਜਿਸਨੇ ਇਹ ਸਿਖਾਇਆ ਕਿ ਇਹ ਗਿਆਨ ਅਨੁਭਵ ਹੈ ਅਤੇ ਕੁਦਰਤ ਵਿੱਚ ਸਾਰੀਆਂ ਚੀਜਾਂ ਸੰਵੇਦਨਸ਼ੀਲ ਹਨ। ਕੈਮਪੇਨੇਲਾ ਨੇ ਆਪਣਾ ਪਹਿਲਾ ਕੰਮ, ਤੇਲੇਸਿਓ ਦੇ ਹੱਕ ਵਿੱਚ 'ਫ਼ਿਲਾਸੋਫ਼ੀਆ ਸੈਂਸੀਬਸ ਡੇਮੋਨਸਟਰੇਟਾ' ("ਇੰਦਰੀਆਂ ਦੁਆਰਾ ਪ੍ਰਦਰਸ਼ਿਤ ਦਰਸ਼ਨ") ਲਿਖੀ, ਜੋ 1592 ਵਿੱਚ ਪ੍ਰਕਾਸ਼ਿਤ ਹੋਈ। [1]

1590 ਵਿੱਚ ਉਹ ਨੇਪਲਜ਼ ਵਿੱਚ ਸੀ ਜਿੱਥੇ ਉਸ ਨੇ ਤਾਰਾ ਵਿਗਿਆਨ ਦੀ ਪੜ੍ਹਾਈ ਕੀਤੀ ਸੀ; ਜੋਤਸ਼ਵਾਦੀ ਅਟਕਲਬਾਜ਼ੀ ਨੇ ਉਸਦੀਆਂ ਲਿਖਤਾਂ ਵਿੱਚ ਇੱਕ ਲਗਾਤਾਰ ਵਿਸ਼ੇਸ਼ਤਾ ਬਣਨਾ ਸੀ। ਕੈਂਪਨੇਲਾ ਦੇ ਵਿਭਿੰਨ ਦ੍ਰਿਸ਼ਟੀਕੋਣ, ਖਾਸ ਕਰਕੇ ਉਸ ਦਾ ਅਰਸਤੂ ਦੇ ਅਧਿਕਾਰ ਨੂੰ ਚੁਣੌਤੀ ਕਰਕੇ, ਉਹ ਧਾਰਮਿਕ ਅਧਿਕਾਰੀਆਂ ਦੇ ਨਾਲ ਟਕਰਾਉ ਵਿੱਚ ਆ ਗਿਆ। ਉਸ ਨੂੰ 1594 ਵਿੱਚ ਪਾਡੂਆ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਰੋਮ ਵਿੱਚ ਮੁਕੱਦਸ ਦਫਤਰ ਦੇ ਹਵਾਲੇ ਕਰ ਦਿੱਤਾ ਗਿਆ, ਉਸ ਨੂੰ 1597 ਤਕ ਇੱਕ ਕਾਨਵੈਂਟ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ ਸੀ।  [2]

ਆਪਣੀ ਆਜ਼ਾਦੀ ਤੋਂ ਬਾਅਦ, ਕੈਪਾਂਨੇਲਾ ਕੈਲਾਬਰੀਆ ਵਾਪਸ ਆ ਗਿਆ ਜਿੱਥੇ ਇਸ ਉੱਤੇ ਉਹਨਾਂ ਦੇ ਸ਼ਹਿਰ ਸਟੀਲੋ ਵਿੱਚ ਸਪੇਨੀ ਸ਼ਾਸਨ ਦੇ ਵਿਰੁੱਧ ਸਾਜ਼ਿਸ਼ ਦੀ ਅਗਵਾਈ ਕਰਨ ਦਾ ਦੋਸ਼ ਲਾਇਆ ਗਿਆ ਸੀ। ਕੈਮਪਨੇਲਾ ਦਾ ਉਦੇਸ਼ ਫਿਊਓਰੇ ਦੇ ਜੋਚੀਮ ਦੀਆਂ ਭਵਿੱਖਬਾਣੀਆਂ ਅਤੇ ਉਸ ਦੇ ਆਪਣੇ ਜੋਤਸ਼-ਵਿੱਦਿਆ ਦੇ ਆਧਾਰ ਤੇ ਮਾਲ ਅਤੇ ਪਤਨੀਆਂ ਦੇ ਭਾਈਚਾਰੇ ਦੇ ਆਧਾਰ ਤੇ ਇੱਕ ਸਮਾਜ ਸਥਾਪਤ ਕਰਨਾ ਸੀ, ਉਸ ਨੇ 1600 ਵਿੱਚ ਆਤਮਾ ਦੀ ਜੁੱਗ ਦੇ ਆਗਮਨ ਦੀ ਭਵਿਖਬਾਣੀ ਕੀਤੀ ਸੀ।[3] ਉਸਦੇ ਦੋ ਸਾਥੀ ਸਾਜ਼ਿਸ਼ਕਾਰੀਆਂ ਦੀ ਗੱਦਾਰੀ ਕਰਨ ਨੂੰ ਗ੍ਰਿਫਤਾਰ ਕਰਕੇ ਨੇਪਲਸ ਵਿੱਚ ਕੈਦ ਕੀਤਾ ਗਿਆ ਸੀ, ਜਿੱਥੇ ਉਸ ਨੂੰ ਰੈਕ ਉੱਤੇ ਪਾਕੇ ਉਸ ਤੇ ਤਸ਼ੱਦਦ ਕੀਤਾ ਗਿਆ ਸੀ। [4] ਜੇਲ੍ਹ ਦੀ ਕੈਦ ਵਿੱਚੋਂ ਵੀ ਕੈਂਪਾਨੇਲਾ ਨੇ ਯੂਰਪੀ ਦਾਰਸ਼ਨਿਕਾਂ ਅਤੇ ਵਿਗਿਆਨੀਆਂ, ਨਿਪੋਟੀਨੀਅਨ ਸੱਭਿਆਚਾਰਕ ਹਲਕਿਆਂ ਅਤੇ ਕਾਰਾਵਾਗਜੀਓ ਦੇ ਕਮਿਸ਼ਨਰਾਂ ਨਾਲ ਪੱਤਰ ਵਿਹਾਰ ਕਾਇਮ ਰੱਖ ਕੇ, ਸਤਾਰ੍ਹਵੀਂ ਸਦੀ ਦੀ ਸ਼ੁਰੂਆਤ ਦੇ ਬੌਧਿਕ ਇਤਿਹਾਸ ਨੂੰ ਪ੍ਰਭਾਵਿਤ ਕੀਤਾ।ਅੰਤ ਵਿੱਚ, ਕੈਂਪਾਨੇਲਾ ਨੇ ਇੱਕ ਪੂਰੀ ਤਰ੍ਹਾਂ ਇੱਕਬਾਲ ਕਰ ਲਿਆ ਅਤੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੁੰਦਾ ਜੇ ਉਸ ਨੇ ਪਾਗਲਪਣ ਦਾ ਨਾਟਕ ਕਰਕੇ ਆਪਣੀ ਕੋਠੜੀ ਨੂੰ ਅੱਗ ਨਾ ਲਾ ਦਿੱਤੀ ਹੁੰਦੀ। ਉਸ ਨੂੰ ਹੋ ਤਸੀਹੇ ਦਿੱਤੇ ਗਏ ਸਨ (ਸੱਤ ਵਾਰ ਕੁੱਲ) ਅਤੇ ਫਿਰ, ਅਪਾਹਜ ਅਤੇ ਬੀਮਾਰ, ਉਸ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ।[5][6][page needed]

 
Metaphysica, 1638

ਕੈਂਪਾਨੇਲਾ ਨੇ ਨੇਪਲਸ ਦੇ ਕਈ ਕਿਲ੍ਹਿਆਂ ਵਿੱਚ 27 ਸਾਲ ਕੈਦ ਕੱਟੀ। ਆਪਣੀ ਨਜ਼ਰਬੰਦੀ ਦੌਰਾਨ ਉਸਨੇ ਆਪਣੀਆਂ ਸਭ ਤੋਂ ਮਹੱਤਵਪੂਰਨ ਰਚਨਾਵਾਂ: ਦ ਮੋਨਾਰਕੀ ਆਫ਼ ਸਪੇਨ (1600), ਪੋਲੀਟੀਕਲ ਐਫ਼ੋਰਿਜਮਸ (1601), ਅਥੀਇਜਮਸ ਟ੍ਰਾਈਮਫ਼ੇਟਸ (ਨਾਸਤਿਕਤਾ ਜਿੱਤੀ, 1605-1607), ਕੁਓਡ ਰਿਮਨੀਸਸੇਟੁਰ (1606?), ਮੈਟਾਫੀਜੀਕਾ (1609-1623), ਥੀਓਲੋਜੀਆ (1613-1624) ਲਿਖੀਆਂ ਅਤੇ ਉਸ ਦਾ ਸਭ ਤੋਂ ਮਸ਼ਹੂਰ ਕੰਮ, ਦ ਸਿਟੀ ਆਫ਼ ਦ ਸਨ (ਮੂਲ ਤੌਰ 'ਤੇ 1602 ਵਿੱਚ ਇਤਾਲਵੀ ਵਿੱਚ ਲਿਖੀ ਗਈ ਸੀ; ਫ੍ਰੈਂਕਫਰਟ ਵਿੱਚ ਲਾਤੀਨੀ (1623) ਅਤੇ ਬਾਅਦ ਵਿੱਚ ਪੈਰਿਸ (1638) ਵਿੱਚ ਪ੍ਰਕਾਸ਼ਿਤ ਹੋਈ ਸੀ। 

ਉਸਨੇ ਆਪਣੇ ਪਹਿਲੇ ਮੁਕਦਮੇ ਵਿੱਚ ਗੈਲੀਲੀਓ ਗੈਲੀਲੀ ਦਾ ਪੱਖ ਪੂਰਿਆ ਸੀ। ਡਿਫੈਂਸ ਆਫ਼ ਗੈਲੀਲੀਓ ਨਾਮ ਦੀ ਪੁਸਤਕ (1616 ਵਿੱਚ) ਲਿਖੀ ਸੀ ਜੋ 1622 ਵਿੱਚ ਪ੍ਰਕਾਸ਼ਿਤ ਕੀਤੀ ਗਈ। [7] 25 ਸਤੰਬਰ 1632 ਨੂੰ ਆਪਣੇ ਦੂਜੇ ਮੁਕੱਦਮੇ ਤੋਂ ਪਹਿਲਾਂ, ਕੈਂਪਾਨੇਲਾ ਨੇ ਗਲੀਲੀਓ ਨੂੰ ਇਹ ਚਿੱਠੀ ਲਿਖੀ:[8]

ਹਵਾਲੇ

ਸੋਧੋ
  1. Chisholm 1911.
  2. "Tommaso Campanella (1568-1639)", The Galileo Project, Rice University
  3. "Corrado Claverini, Tommaso Campanella e Gioacchino da Fiore. "Riaprire il conflitto" a partire dal pensiero utopico e apocalittico, "Giornale Critico di Storia delle Idee" 11, 2014 (in Italian)" (PDF). Archived from the original (PDF) on 2016-12-26. Retrieved 2018-04-29. {{cite web}}: Unknown parameter |dead-url= ignored (|url-status= suggested) (help)
  4. C. Dentice di Accadia, Tommaso Campanella, 1921, pp. 43-44 (in Italian)
  5. Tommaso Campanella Biography[permanent dead link]
  6. Norman Douglas, The Death of Western Culture
  7. Apologia pro Galileo, Published in Latin by Impensis Godefridi Tampachii, Typis Erasmi Kemfferi in Frankfort, Germany.
  8. Memorie y lettera inedita di Galileo Galilei, Second part, published in Modena, 1821, page 144. Il Padre Tommaso Campanella al Galileo. (Libreria Nelli) Roma 25 Settembre 1632. Con gran disgusto mio ho sentito che si fa Congregazione di Teologi irati, a proibire i Dialoghi di V. S.; e non ci entra persona. che sappia matematica, nè cose recondite. Avverta che mentre V.S. asserisce che fu ben proibita l’opinione del moto della terra, non è obbligata a creder che anche e ragioni de’ contraddicenti sien buone. Questa è regola teologica; e si prova perchè nel Concilio Niceno secondo fu decretato che Angelorum imagines depingi debent, quom‘am vere corporei sunt: il decreto è valido, e non la ragione; giacchè tutti i scolastici dicono che gli Angeli sono incorporei a tempo nostro. Ci son altri fondamenti assai. Dubito di violenza di gente che non sa. Il Padre Nostro fa fracassi contra, e dice ex ora Papa: ma tu non è informato, nè può pensare a questo. V. S. per mio‘ avviso faccia scriver dal Gran Duca, che siccome mettono Domenicani e Gesuiti e Teatini e Preti secolari in questa Congregazione contro i vostri libri, ammettano anche il Padre Castelli e me.