ਫ਼ਲਸਫ਼ੀ ਜਾਂ ਦਾਰਸ਼ਨਿਕ (ਅੰਗਰੇਜੀ: philosopher, ਫ਼ਿਲਾਸਫ਼ਰ) ਅਜਿਹਾ ਇਨਸਾਨ ਹੁੰਦਾ ਹੈ ਜਿਸ ਕੋਲ ਫ਼ਲਸਫ਼ੇ ਦਾ ਭਰਪੂਰ ਗਿਆਨ ਹੋਵੇ ਅਤੇ ਉਹ ਇਸ ਗਿਆਨ ਦੀ ਵਰਤੋਂ ਦਾਰਸ਼ਨਿਕ ਮਸਲੇ ਹੱਲ ਕਰਨ ਲਈ ਕਰਦਾ ਹੋਵੇ। ਫ਼ਲਸਫ਼ੇ ਦਾ ਕੰਮ ਸੁਹਜ ਸਾਸ਼ਤਰ, ਨੀਤੀ ਸਾਸ਼ਤਰ, ਸੰਗਿਆਨ, ਤਰਕ ਸਾਸ਼ਤਰ, ਪਰਾਭੌਤਿਕੀ, ਅਤੇ ਨਾਲ ਹੀ ਸਮਾਜਕ ਫ਼ਲਸਫ਼ਾ ਅਤੇ ਸਿਆਸੀ ਫ਼ਲਸਫ਼ਾ ਦੇ ਖੇਤਰਾਂ ਦੇ ਅਤਿਆਮ ਮਾਮਲਿਆਂ ਦਾ ਅਧਿਐਨ ਕਰਨਾ ਹੁੰਦਾ ਹੈ।

ਰਫੇਲ, "ਏਥਨਜ ਦਾ ਸਕੂਲ"(1510-11)

ਇੱਕ ਤਰੀਕੇ ਨਾਲ ਤਾਂ ਹਰ ਇਨਸਾਨ ਹੀ ਫ਼ਲਸਫ਼ੀ ਹੁੰਦਾ ਹੈ ਕਿਉਂਜੋ ਹਰ ਕੋਈ ਆਪਣੇ ਜੀਵਨ ਨੂੰ ਚਲਾਉਣ ਲਈ ਕੋਈ ਨਾ ਕੋਈ ਆਮ ਧਾਰਨਾ ਜ਼ਰੂਰ ਪ੍ਰਵਾਨ ਕਰਦਾ ਹੈ। ਕਹਿ ਲਓ, ਹਰ ਕੋਈ ਸਮਾਜਕ ਚਿੰਤਨ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ। ਪਰ ਵਿਦਵਾਨਾਂ ਦੀ ਦੁਨੀਆ ਵਿੱਚ ਆਮ ਪ੍ਰਚਲਿਤ ਧਾਰਨਾ ਹੈ ਕਿ ਫ਼ਲਸਫ਼ੀ ਉਹ ਹੁੰਦਾ ਹੈ ਜਿਸ ਨੇ ਇਸ ਖੇਤਰ ਖ਼ਾਸ ਅਧਿਐਨ ਕੀਤਾ ਹੋਵੇ,[1] ਫ਼ਲਸਫ਼ੇ ਦੇ ਵਿਸ਼ੇ ਦੀ ਡਾਕਟਰੇਟ ਪਧਰ ਦੀ ਪੜ੍ਹਾਈ ਕੀਤੀ ਹੋਵੇ, ਫ਼ਲਸਫ਼ੇ ਦਾ ਅਧਿਆਪਕ ਹੋਵੇ, ਇਸ ਵਿਸ਼ੇ ਤੇ ਕਿਤਾਬਾਂ ਲਿਖੀਆਂ ਹੋਣ ਅਤੇ ਇਸ ਖੇਤਰ ਨਾਲ ਸੰਬੰਧਿਤ ਰਸਾਲਿਆਂ ਵਿੱਚ ਖੋਜ ਲੇਖ ਛਪਵਾਏ ਹੋਣ ਅਤੇ ਹੋਰ ਵੀ ਅਹਿਮ ਗੱਲ ਦੂਜੇ ਫ਼ਲਸਫ਼ੀ ਵੀ ਉਸਨੂੰ ਫ਼ਲਸਫ਼ੀ ਵਜੋਂ ਮਾਨਤਾ ਦਿੰਦੇ ਹੋਣ।

ਹਵਾਲੇ

ਸੋਧੋ