ਤ੍ਰਿੰਜਣ
ਤ੍ਰਿੰਜਣ ( Trinjan ) ਔਰਤਾਂ ਦੇ ਇਕੱਠ ਕਰਨ, ਚਰਖਾ ਕੱਤਣ ਅਤੇ ਗੀਤ ਗਾਉਣ ਦੀ ਪੰਜਾਬੀ ਪਰੰਪਰਾ ਸੀ। ਪੰਜਾਬੀ ਸੱਭਿਆਚਾਰ ਵਿੱਚ ਇਹ ਰਿਵਾਜ ਸੀ, ਜਿੱਥੇ ਔਰਤਾਂ ਇਕੱਠੀਆਂ ਬੈਠਦੀਆਂ ਸਨ ਅਤੇ ਹੋਰ ਘਰੇਲੂ ਸ਼ਿਲਪਕਾਰੀ ਜਿਵੇਂ ਕਿ ਕਤਾਈ, ਬੁਣਾਈ ਅਤੇ ਗਾਉਣ ਵਿੱਚ ਸ਼ਾਮਲ ਹੁੰਦੀਆਂ ਸਨ। ਤ੍ਰਿੰਜਣ ਔਰਤਾਂ ਦੀ ਤਾਕਤ, ਰਚਨਾਤਮਕਤਾ ਅਤੇ ਭਾਵਨਾਤਮਕ, ਸੱਭਿਆਚਾਰਕ, ਵਾਤਾਵਰਣਕ ਅਤੇ ਸਮਾਜਿਕ ਸਬੰਧਾਂ ਦਾ ਪ੍ਰਤੀਕ ਸੀ।[1][2]
ਕਤਾਈ
ਸੋਧੋਹੱਥ ਕਤਾਈ ਦਾ ਅਨਿੱਖੜਵਾਂ ਸਬੰਧ ਤ੍ਰਿੰਜਣ ਨਾਲ ਸੀ, ਜਿਸ ਵਿੱਚ ਔਰਤਾਂ ਸਮੂਹਾਂ ਵਿੱਚ ਕਤਾਈ ਅਤੇ ਗਾਉਂਦੀਆਂ ਸਨ। ਤ੍ਰਿੰਜਣ ਲੰਬੇ ਸਮੇਂ ਤੋਂ ਏਕਤਾ, ਸਹਿਯੋਗੀ ਬੁੱਧੀ ਅਤੇ ਸਾਂਝੀਆਂ ਯੋਗਤਾਵਾਂ ਦਾ ਸਥਾਨ ਰਿਹਾ ਹੈ।[2][3][4] ਰਾਤ ਦੀ ਤ੍ਰਿੰਜਣ ਨੂੰ 'ਰਾਤ Rat Katni ' ਕਿਹਾ ਜਾਂਦਾ ਸੀ ,' ਅਤੇ ਜਿਸ ਦਿਨ ਤ੍ਰਿੰਜਣ ਨੂੰ ' Chiri Charoonga ' ਵਜੋਂ ਜਾਣਿਆ ਜਾਂਦਾ ਸੀ .'[1][5][6]
ਤ੍ਰਿੰਜਣ ਦੇ ਗੀਤ
ਸੋਧੋ'ਤ੍ਰਿੰਜਣ' ਦਾ ਅਰਥ 'ਚਰਖਾ' ਚਲਾਉਣਾ ਅਤੇ ਗੀਤ ਗਾਉਣ ਵਰਗੀਆਂ ਗਤੀਵਿਧੀਆਂ ਲਈ ਇਕੱਠੇ ਹੋਣਾ ਹੈ। ਪੰਜਾਬੀ ਲੋਕ ਸੰਗੀਤ ਵਿੱਚ ਤ੍ਰਿੰਜਣ ਦੇ ਗੀਤਾਂ ਦਾ ਇੱਕ ਵੱਖਰਾ ਦਰਜਾ ਹੈ। ਤ੍ਰਿੰਜਣ ਦੇ ਗੀਤ ਸਮਕਾਲੀ ਔਰਤਾਂ ਦੀਆਂ ਇੱਛਾਵਾਂ ਅਤੇ ਦੁੱਖਾਂ ਦਾ ਪ੍ਰਗਟਾਵਾ ਸਨ। ਚਰਖੇ ਦੀ ਆਵਾਜ਼ ਇਸ ਤਰ੍ਹਾਂ ਮਿਲ ਜਾਂਦੀ ਸੀ ਜਿਵੇਂ ਇਹ ਕੋਈ ਸਾਜ਼ ਹੋਵੇ।[7][8][9]
ਡਾਂਸ
ਸੋਧੋ'ਤ੍ਰਿੰਜਣ' ਇੱਕ ਨਾਚ ਕਿਸਮ ਵਿੱਚ ਪੰਜਾਬੀ ਗਿੱਧਾ ਅਤੇ ਕਿੱਕਲੀ ਡਾਂਸ ਸ਼ਾਮਲ ਹਨ।[10]
ਵਰਤਮਾਨ ਵਿੱਚ
ਸੋਧੋਸਮੇਂ ਦੇ ਬੀਤਣ ਨਾਲ ਇਹ ਪਰੰਪਰਾਵਾਂ ਘਟਣ ਲੱਗੀਆਂ। ਇਹ ਉਦਯੋਗੀਕਰਨ, ਹਰੀ ਕ੍ਰਾਂਤੀ ਅਤੇ ਵਿਅਕਤੀਵਾਦ ਦੇ ਨਤੀਜੇ ਵਜੋਂ ਗੁਆਚ ਗਿਆ ਹੈ।[2]
ਤ੍ਰਿੰਞਣ ਪੰਜਾਬੀ ਸੱਭਿਆਚਾਰ ਦੀ ਇੱਕ ਸੰਸਥਾ ਹੈ। ਇਸ ਨੂੰ ਪੰਜਾਬੀ ਕੁੜੀਆਂ ਦੀ ਇੱਕ ਤਰ੍ਹਾਂ ਦੀ ਰਾਤਾਂ ਦੀ ਮਹਿਫਲ ਕਿਹਾ ਜਾ ਸਕਦਾ ਹੈ। ਕੁਆਰੀਆਂ, ਵਿਆਹੀਆਂ, ਅੱਧਖੜ, ਬਜ਼ੁਰਗ ਔਰਤਾਂ, ਪੇਕੇ ਆਈਆਂ ਜਾਂ ਫਿਰ ਨਵ-ਵਿਆਹੀਆਂ ਤ੍ਰਿੰਞਣ ਵਿੱਚ ਜੁੜਿਆ ਕਰਦੀਆਂ ਸਨ। ਦਵਿੰਦਰ ਸਤਿਆਰਥੀ ਦੀ ਇੱਕ ਕਹਾਣੀ ਵਿੱਚ ਆਉਂਦਾ ਹੈ:
ਜਨਮਭੂਮੀ ਮੇਂ ਰੁਈ ਸੇ ਕੈਸੇ-ਕੈਸੇ ਬਾਰੀਕ ਤਾਰ ਨਿਕਾਲੇ ਜਾਤੇ ਥੇ। ਘਰ-ਘਰ ਚਰਖੇ ਚਲਤੇ ਥੇ। ਸਜੀਵ ਚਰਖਾ ਕਾਤਨੇ ਵਾਲਿਓਂ ਕੀ ਰੰਗੀਲੀ ਮਹਫਿਲੇਂ, ਵੇ ਤ੍ਰਿੰਜਣ! ਵਹ ਬੜ-ਬੜਕਰ ਸੂਤ ਕਾਤਨੇ ਕੀ ਹੋੜ! ਵੇ ਸੂਤ ਕੀ ਅੱਟੀਆਂ ਤੈਯਾਰ ਕਰਨੇ ਵਾਲੇ ਹਾਥ![1]
ਸਾਰੇ ਗੁਆਂਢ ਦਾ ਇੱਕ ਥਾਂ ਜੁੜਕੇ ਚਰਖ਼ੇ ਕੱਤਣਾ ਅਤੇ ਗੀਤਾਂ ਦਾ ਝਰਨਾ, ਬਾਤਾਂ-ਬੁਝਾਰਤਾਂ ਤੇ ਹਾਸਾ ਠੱਠਾ ਅਤੇ ਮਰਦਾਂ ਦੀਆਂ ਨਜ਼ਰਾਂ ਤੋਂ ਓਹਲੇ ਤਿਆਰ ਕੀਤੀਆਂ ਕੁਝ ਸੁਆਦਲੀਆਂ ਖਾਣ ਵਾਲੀਆਂ ਚੀਜ਼ਾਂ।
ਆਂਢ-ਗੁਆਂਢ ਦੀਆਂ ਮੁਟਿਆਰਾਂ ਦਾ ਇਕ ਥਾਂ ਇਕੱਠਾ ਹੋ ਕੇ ਛੋਪ ਪਾ ਕੇ ਚਰਖੇ ਕੱਤਣ ਨੂੰ ਤ੍ਰਿੰਞਣ ਕਹਿੰਦੇ ਹਨ। ਸਾਰੀਆਂ ਮੁਟਿਆਰਾਂ ਦੀਆਂ ਰੂੰ ਦੀਆਂ ਪੂਣੀਆਂ ਨੂੰ ਇਕ ਤਰਤੀਬ ਵਿਚ ਇਕੱਠਾ ਕਰਕੇ ਛੱਜ ਵਿਚ ਰੱਖਣ ਨੂੰ ਛੋਪ ਪਾਉਣਾ ਕਿਹਾ ਜਾਂਦਾ ਹੈ। ਤ੍ਰਿੰਞਣ ਆਮ ਤੌਰ ਤੇ ਜਿਆਦਾ ਸਿਆਲ ਦੀਆਂ ਰਾਤਾਂ ਨੂੰ ਕੱਤਿਆ ਜਾਂਦਾ ਸੀ। ਰਾਤ ਦੇ ਤ੍ਰਿੰਞਣ ਨੂੰ ਕਈ ਇਲਾਕਿਆਂ ਵਿਚ “ਰਾਤ ਕੱਤਣੀ” ਵੀ ਕਹਿੰਦੇ ਹਨ। ਜਿਹੜਾ ਤ੍ਰਿੰਞਣ ਦਿਨ ਵੇਲੇ ਕੱਤਿਆ ਜਾਂਦਾ ਹੈ, ਉਸ ਨੂੰ “ਚਿੜੀ ਚਿੜੂੰਗਾ" ਕਹਿੰਦੇ ਹਨ।ਜੇਕਰ ਤ੍ਰਿੰਞਣ ਰਾਤ ਨੂੰ ਕੱਤਣਾ ਹੁੰਦਾ ਸੀ ਤਾਂ ਸਾਰੀਆਂ ਕੁੜੀਆਂ ਆਪਣੇ ਚਰਖੇ, ਪੀੜ੍ਹੀਆਂ ਤੇ ਪੂਣੀਆਂ ਤ੍ਰਿੰਞਣ ਪਾਉਣ ਵਾਲੇ ਘਰ ਰੱਖ ਆਉਂਦੀਆਂ ਸਨ। ਰਾਤ ਨੂੰ ਰੋਟੀ ਟੁੱਕ ਖਾ ਕੇ ਫੇਰ ਤ੍ਰਿੰਞਣ ਵਾਲੇ ਘਰ ਪਹੁੰਚਦੀਆਂ ਸਨ। ਪਹਿਲਾ ਛੋਪ ਪਾਇਆ ਜਾਂਦਾ ਸੀ। ਛੋਪ ਪਾ ਕੇ ਉਸ ਮੁਟਿਆਰ ਕੋਲ ਰੱਖਿਆ ਜਾਂਦਾ ਸੀ, ਜਿਹੜੀ ਕੱਤਣ ਵਿਚ ਸਭ ਤੋਂ ਤੇਜ ਹੁੰਦੀ ਸੀ। ਫੇਰ ਕੱਤਣਾ ਸ਼ੁਰੂ ਕੀਤਾ ਜਾਂਦਾ ਸੀ। ਜਿਸ ਤਰਤੀਬ ਅਨੁਸਾਰ ਛਪ ਪਾਇਆ ਹੁੰਦਾ ਸੀ, ਉਸ ਤਰਤੀਬ ਅਨੁਸਾਰ ਹੀ ਛੋਪ ਦੀਆਂ ਪੂਣੀਆਂ ਵੰਡਦੀਆਂ ਰਹਿੰਦੀਆਂ ਸਨ 3 ਕੱਤਦੀਆਂ ਰਹਿੰਦੀਆਂ ਸਨ। ਨਾਲ ਦੀ ਨਾਲ ਹਾਸਾ, ਠੱਠਾ, ਮਜ਼ਾਕ ਵੀ ਚੱਲਦਾ ਰਹਿੰਦਾ ਸੀ। ਖਾਣ ਲਈ ਜੋ ਘਰੋਂ ਛੋਲੇ, ਮੱਕੀ ਦੇ ਦਾਣੇ, ਗੁੜ, ਪਿੰਨੀਆਂ ਆਦਿ ਲਿਆਉਂਦੀਆਂ ਸਨ, ਉਹ ਵੀ ਖਾਂਦੀਆਂ ਰਹਿੰਦੀਆਂ ਸਨ। ਅੱਧੀ-ਅੱਧੀ ਰਾਤ ਤੱਕ ਤਾਂ ਤ੍ਰਿੰਞਣ ਆਮ ਹੀ ਕੱਤੇ ਜਾਂਦੇ ਸਨ। ਕਈ ਵੇਰ ਜਿਆਦਾ ਸਮੇਂ ਤੱਕ ਵੀ ਕੱਤਦੀਆਂ ਰਹਿੰਦੀਆਂ ਸਨ। ਰਾਤ ਨੂੰ ਨਿੱਘਾ ਰੱਖਣ ਲਈ ਮਿੱਟੀ ਦੇ ਭਾਂਡੇ ਵਿਚ ਲੱਕੜ ਦੇ ਕੋਲਿਆਂ ਦੀ ਅੱਗ ਲੱਖ ਲੈਂਦੀਆਂ ਸਨ।ਏਸੇ ਲਈ ਤਾਂ ਅਖਾਣ ਬਣਿਆ ਹੋਇਆ ਹੈ— ਤ੍ਰਿੰਞਣ ਨੂੰ ਕੀ ਡਰ ਪਾਲੇ ਦਾ
ਹੁਣ ਕੋਈ ਵੀ ਖੱਦਰ ਨਹੀਂ ਪਹਿਨਦਾ। ਚਰਖਾ ਵੀ ਹੁਣ ਸਿਰਫ਼ ਕੋਈ ਬੜੀ ਉਮਰ ਦੀ ਜਨਾਨੀ ਹੀ ਕੱਤਦੀ ਹੈ। ਅੱਜ ਦੀਆਂ ਬਹੁਤੀਆਂ ਮੁਟਿਆਰਾਂ ਤਾਂ ਚਰਖਾ ਕੱਤਣ ਹੀ ਨਹੀਂ ਜਾਣਦੀਆਂ। ਇਸ ਲਈ ਤ੍ਰਿੰਞਣ ਕੱਤਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।[11]
ਰਾਤ ਕੱਤਣੀ
ਸੋਧੋਛੋਪ ਪਾ ਕੇ ਸਾਰੀ ਰਾਤ ਕੱਤਣ ਨੂੰ ‘ਰਾਤ ਕੱਤਣੀ’ ਕਿਹਾ ਜਾਂਦਾ ਸੀ। ਤ੍ਰਿੰਞਣ ਲਈ ਆਮ ਤੌਰ 'ਤੇ ਕੋਈ ਇੱਕ ਤੋਂ ਵਧੇਰੇ ਮੁਟਿਆਰ ਕੁੜੀਆਂ ਵਾਲਾ ਅਤੇ ਘੱਟ ਮਰਦ ਮੈੈਂਬਰਾਂ ਵਾਲਾ ਘਰ ਚੁਣ ਲਿਆ ਜਾਂਦਾ ਸੀ। ਆਥਣ ਪੈਂਦੀਆਂ ਕੁੜੀਆਂ ਬੁੜੀਆਂ ਉਸ ਘਰ ਲੋੜੀਂਦਾ ਸਮਾਨ ਲੈਕੇ ਆ ਜਾਂਦੀਆਂ।[12]
ਕਿਰਤ ਅਤੇ ਕਲਾ ਦਾ ਸੁਮੇਲ
ਸੋਧੋਆਪਮੁਹਾਰੇ ਮੌਕੇ ਮੁਤਾਬਕ ਕਿਰਤ ਅਤੇ ਕਲਾ ਦਾ ਸੁਮੇਲ ਬੜੀ ਰੰਗਲੀ ਮਹਿਫਲ ਦਾ ਯਾਦਗਾਰੀ ਮੌਕਾ ਬਣ ਜਾਂਦਾ। ਕੱਤਦੀਆਂ ਕੁੜੀਆਂ ਗੀਤਾਂ ਅਤੇ ਹੋਰ ਵਧੇਰੇ ਜਟਿਲ ਨਾਟਕੀ ਟੋਟਿਆਂ ਦੀਆਂ ਪੇਸ਼ਕਾਰੀਆਂ ਨਾਲ ਆਪਣੇ ਵਲਵਲੇ ਤੇ ਦੁੱਖੜੇ ਪ੍ਰਗਟਾ ਲੈਂਦੀਆਂ। ਜਿਵੇਂ:
ਚਰਖੇ ਦੇ ਓਹਲੇ ਮਮੋਲਾ ਨੀਂ ਬੋਲਿਆ
ਮਮੋਲਾ ਨੀਂ ਬੋਲਿਆ
ਚੁੰਝ ਰੱਤੀ ਨੈਣ ਕਾਲੇ
ਸੁਣ ਵੇ ਮਮੋਲਿਆ ਮੇਰਾ ਮਨ ਡੋਲਿਆ
ਮੇਰਾ ਮਨ ਡੋਲਿਆ
ਤੱਤੜੀ ਦਾ ਲਾਲ ਕਦੋਂ ਘਰ ਆਵੇ
ਚਰਖਾ ਮੈਂ ਕੱਤਾਂ, ਤੰਦ ਤੇਰਿਆਂ ਦੁਖਾਂ ਦੇ ਪਾਵਾਂ
ਮਾਹੀ ਬਿਮਾਰ ਪਿਆ, ਮੈਨੂੰ ਕੱਤਣਾ ਮੂਲ ਨਾ ਭਾਵੇ
ਹੱਥੀ ਢਲਕ ਗਈ ਮੇਰੇ ਚਰਖੇ ਦੀ,
ਮੈਥੋਂ ਕੱਤਿਆ ਮੂਲ ਨਾ ਜਾਵੇ।
ਤੱਕਲੇ ਨੂੰ ਵਲ ਪੈ ਪੈ ਜਾਵੇ,
ਕੌਣ ਲੁਹਾਰ ਬੁਲਾਵੇ।
ਮੇਰੇ ਚਰਖੇ ਦੀ ਟੁੱਟ ਗਈ ਮਾਹਲ ਵੇ ਚੰਨ ਕਤਾਂ ਕਿ ਨਾਂਹ
ਤੇਰਾ ਤ੍ਰਿੰਝਣਾਂ ’ਚ ਬੋਲ ਪਛਾਣਾਂ, ਗਲੀਆਂ ’ਚ ਫਿਰਦੇ ਦਾ
ਪੂਣੀਆਂ ਮੈਂ ਚਾਰ ਕੱਤੀਆਂ, ਟੁੱਟ ਪੈਣੇ ਦਾ ਪੰਦਰਵਾਂ ਗੇੜਾ
ਚੀਕੇ ਚਰਖਾ ਬਿਸ਼ਨੀਏ ਤੇਰਾ,
ਲੋਕਾਂ ਭਾਣੇ ਮੋਰ ਕੂਕਦਾ |
ਮੇਲਾ ਮੇਲੀਆਂ ਨਾਲ,ਤ੍ਰਿੰਝਣ ਸਹੇਲੀਆਂ ਨਾਲ
ਜਿਸ ਪੱਤਣ ਅੱਜ ਪਾਣੀ ਵਗਦਾ,ਫੇਰ ਨਾ ਵਗਣਾ ਭਲਕੇ,
ਬੇੜੀ ਦਾ ਪੂਰ ਤ੍ਰਿੰਝਣ ਦੀਆਂ ਕੁੜੀਆਂ, ਮੁੜ ਨਾ ਬੈਠਣ ਰਲ ਕੇ |
ਤ੍ਰਿੰਝਣਾ ਦੇ ਵਿੱਚ ਕੱਤਣ ਸਹੇਲੀਆਂ,
ਗੁੱਡੀਆਂ ਨਾਲ ਗੁੱਡੀਆਂ ਜੋੜ ਕੇ |
ਹੁਣ ਕਿਉ ਮਾਏ ਰੋਂਨੀ ਆਂ,
ਧੀਆਂ ਨੂੰ ਸੋਹਰੇ ਤੋਰ ਕੇ ....|
ਗੈਲਰੀ
ਸੋਧੋ-
ਪੰਜਾਬੀ ਚਰਖਾ 'ਚਰਖਾ'
-
ਚਰਖਾ ਵਾਲੀਆਂ ਦੋ ਔਰਤਾਂ
-
ਗਿੱਧੇ ਵਿੱਚ ਐਕਟਿੰਗ ਕਰੋ
-
ਵਿਰਾਸਤੀ ਮੇਲਾ, ਬਠਿੰਡਾ (ਪੰਜਾਬੀ ਹੈਰੀਟੇਜ ਫੈਸਟੀਵਲ)
-
ਵਿਰਾਸਤੀ ਮੇਲਾ, ਬਠਿੰਡਾ (ਪੰਜਾਬੀ ਹੈਰੀਟੇਜ ਫੈਸਟੀਵਲ)
-
ਕਿੱਕਲੀ
ਹਵਾਲੇ
ਸੋਧੋ- ↑ 1.0 1.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000015-QINU`"'</ref>" does not exist.
- ↑ 2.0 2.1 2.2 Service, Tribune News. "Weaving their own stories". Tribuneindia News Service (in ਅੰਗਰੇਜ਼ੀ). Retrieved 2021-08-27.
- ↑ Mukherji, Rina. "Picking up the threads in Punjab". @businessline (in ਅੰਗਰੇਜ਼ੀ). Retrieved 2021-08-26.
- ↑ Neel Kamal (Mar 8, 2020). "Punjab: Natural farming to hand weaving, 5,000 benefit from return to tradition | Amritsar News - Times of India". The Times of India (in ਅੰਗਰੇਜ਼ੀ). Retrieved 2021-08-26.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001A-QINU`"'</ref>" does not exist.
- ↑ PUNJABI VOICE OVER - TRINJAN - BY NITIN VERMA - NIRANJAN (in ਅੰਗਰੇਜ਼ੀ), retrieved 2021-08-27
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001C-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001D-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001E-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001F-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000020-QINU`"'</ref>" does not exist.
- ↑ http://punjabipost.ca/?p=34991
ਹਵਾਲੇ ਵਿੱਚ ਗ਼ਲਤੀ:<ref>
tag defined in <references>
has no name attribute.