ਤੰਗੇਸਾ, ਟੀਜ ਅਤੇ ਟੇਜ ਨਾਗਾ, ਬਰਮਾ ਅਤੇ ਉੱਤਰ ਪੂਰਵੀ ਭਾਰਤ ਦੇ ਤੰਗੇਸਾ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਇੱਕ ਚੀਨ-ਤਿੱਬਤੀ ਭਾਸ਼ਾਵਾਂ ਜਾਂ ਭਾਸ਼ਾ ਸਮੂਹ ਹੈ। ਕੁਝ ਕਿਸਮਾਂ, ਜਿਵੇਂ ਸ਼ੰਗਗੇ, ਸੰਭਾਵਤ: ਅਲੱਗ ਅਲੱਗ ਭਾਸ਼ਾਵਾਂ ਹਨ ਬਰਮਾ ਵਿੱਚ ਲਗਭਗ 60000 ਬੁਲਾਰੇ ਅਤੇ ਭਾਰਤ ਵਿੱਚ 40000 ਦੇ ਕਰੀਬ ਬੁਲਾਰੇ ਤੰਗੇਸਾ ਭਾਸ਼ਾ ਦੀ ਵਰਤੋਂ ਕਰਦੇ ਹਨ।

ਭੂਗੋਲਿਕ ਵੰਡ

ਸੋਧੋ

ਤੰਸਾ ਮਿਆਂਮਾਰ ਦੇ ਨਿਮਨਲਿਖਤ ਥਾਵਾਂ (ਏਥੇਨੋਲੋਗ) ਵਿੱਚ ਬੋਲੀ ਜਾਂਦੀ ਹੈ। ਹਕਾਮਤੀ ਜ਼ਿਲਾ, ਸਾਂਗੈਂਗ ਡਿਵੀਜਨ : ਨਾਨਯੂਨ, ਪੰਗਸਾਉ, ਲਹੇ, ਅਤੇ ਹਕਾਮਤੀ ਟਾਊਨਸ਼ਿਪ ਮਯਿਤਕਯਿਨ ਜ਼ਿਲਾ, ਕਚੀਂ ਰਾਜ: ਤਨਾਈ ਟਾਊਨਸ਼ਿਪ

ਭਾਰਤ ਵਿੱਚ, ਤੰਗੇਸਾ ਅਰੁਣਾਂਚਲ ਪ੍ਰਦੇਸ਼ ਅਤੇ ਅਸਾਮ ਵਿੱਚ ਬੋਲੀ ਜਾਂਦੀ ਹੈ। ਅੱਗੇ ਤੰਗੇਸਾ ਦੀਆਂ ਕੁਝ ਕਿਸਮਾਂ ਦੇ ਲਈ ਸਥਾਨ ਹੈ।

ਜੁਗਲੀ : ਕੰਟੈਂਗ, ਲੌਂਗਲੰਗ ਅਤੇ ਰੰਗਰਾਨ ਪਿੰਡਾਂ, ਕੇਂਦਰੀ ਤਿਰਪ ਜ਼ਿਲਾ, ਅਰੁਣਾਂਚਲ (ਰਿਖੁੰਗ1988)

ਲੌਂਗਚਾਂਗ : ਚੰਗਲਾਂਗ, ਰੰਗਕਟੂ, ਅਤੇ ਕੈਂਗਖੁ ਪਿੰਡਾਂ, ਪੂਰਬੀ ਤਿਰਪ ਜ਼ਿਲਾ, ਅਰੁਣਾਚਲ (ਰਿਖੁੰਗ1988)

ਟੁਟਸਾ : ਸੱਬਨ ਇਲਾਕਾ, ਚੰਗਲਾਂਗ ਸਬ ਡਿਵੀਜਨ, ਪੱਛਮੀ ਚੰਗਲਾਂਗ ਜ਼ਿਲਾ (ਦੱਖਣ ਪੂਰਬੀ ਤਿਰਪ ਜ਼ਿਲਾ),ਅਰੁਣਾਚਲ (ਰਿਖੁੰਗ1992)

ਮੁੰਗਸਾਂਗ : ਨਾਯੰਗ ਪਿੰਡ, ਮਿਆਓ ਇਲਾਕਾ, ਨਾਮਪੋਂਗ ਸਰਕਲ, ਚੰਗਲਾਂਗ ਜ਼ਿਲਾ, ਅਰੁਣਾਚਲ (ਰਿਖੁੰਗ1999)