ਥਾਮਸ ਕੂਨ
ਥਾਮਸ ਸੈਮੂਅਲ ਕੂਨ (/kuːn//kuːn/; 18 ਜੁਲਾਈ, 1922 – 17 ਜੂਨ, 1996) ਇੱਕ ਅਮਰੀਕਨ ਭੌਤਿਕਵਿਗਿਆਨੀ, ਇਤਿਹਾਸਕਾਰ ਅਤੇ ਵਿਗਿਆਨ ਦਾ ਫ਼ਿਲਾਸਫ਼ਰ ਸੀ, ਜਿਸਦੀ 1962 ਦੀ ਵਿਵਾਦਗ੍ਰਸਤ ਕਿਤਾਬ ਵਿਗਿਆਨਕ ਇਨਕਲਾਬਾਂ ਦੀ ਸੰਰਚਨਾ ਅਕਾਦਮਿਕ ਅਤੇ ਲੋਕਪ੍ਰਿਯ ਦੋਨਾਂ ਹਲਕਿਆਂ ਵਿੱਚ ਪ੍ਰਭਾਵਸ਼ਾਲੀ ਸੀ, ਜਿਸ ਵਿੱਚ ਪਰਿਭਾਸ਼ਾ ਪੈਰਾਡਾਈਮ ਸਿਫਟ ਦੀ ਧਾਰਨਾ ਨੂੰ ਪਹਿਲੀ ਵਾਰ ਪੇਸ਼ ਕੀਤਾ ਗਿਆ ਸੀ, ਜੋ ਉਸ ਤੋਂ ਬਾਅਦ ਅੰਗਰੇਜ਼ੀ ਭਾਸ਼ਾ ਦਾ ਇੱਕ ਮੁਹਾਵਰਾ ਬਣ ਗਈ ਹੈ।
ਥਾਮਸ ਕੂਨ | |
---|---|
ਜਨਮ | ਥਾਮਸ ਸੈਮੂਅਲ ਕੂਨ ਜੁਲਾਈ 18, 1922 |
ਮੌਤ | ਜੂਨ 17, 1996 ਕੈਮਬ੍ਰਿਜ, ਮੈਸੇਚਿਉਸੇਟਸ, ਯੂਐਸ | (ਉਮਰ 73)
ਅਲਮਾ ਮਾਤਰ | ਹਾਰਵਰਡ ਯੂਨੀਵਰਸਿਟੀ |
ਕਾਲ | 20th-century philosophy |
ਖੇਤਰ | ਪੱਛਮੀ ਦਰਸ਼ਨ |
ਸਕੂਲ | ਵਿਸ਼ਲੇਸ਼ਣਾਤਮਿਕ ਇਤਿਹਾਸਕ ਪਲਟਾ[1] |
ਮੁੱਖ ਰੁਚੀਆਂ | ਵਿਗਿਆਨ ਦਾ ਦਰਸ਼ਨ |
ਮੁੱਖ ਵਿਚਾਰ |
|
ਪ੍ਰਭਾਵਿਤ ਹੋਣ ਵਾਲੇ |
ਕੂਨ ਨੇ ਵਿਗਿਆਨਕ ਗਿਆਨ ਦੀ ਤਰੱਕੀ ਦੇ ਸੰਬੰਧ ਵਿੱਚ ਕਈ ਮਸ਼ਹੂਰ ਦਾਅਵੇ ਕੀਤੇ ਹਨ: ਵਿਗਿਆਨਕ ਖੇਤਰਾਂ ਵਿੱਚ ਇੱਕ ਲਕੀਰੀ ਅਤੇ ਨਿਰੰਤਰ ਤਰੀਕੇ ਨਾਲ ਵਿਕਾਸ ਕਰਨ ਦੀ ਬਜਾਏ ਸਮੇਂ-ਸਮੇਂ ਤੇ "ਪੈਰਾਡਾਈਮ ਸ਼ਿਫਟਾਂ" ਤੋਂ ਗੁਜ਼ਰਨਾ ਪੈਂਦਾ ਹੈ ਅਤੇ ਇਹ ਪੈਰਾਡਾਈਮ ਸ਼ਿਫਟ ਇਹ ਸਮਝਣ ਲਈ ਨਵੇਂ ਪਹੁੰਚ-ਮਾਰਗ ਦਰਸਾਉਂਦੇ ਹਨ ਕਿ ਵਿਗਿਆਨੀਆਂ ਨੇ ਪਹਿਲਾਂ ਕਦੇ ਵੀ ਜਿਹਨਾਂ ਦੇ ਸਹੀ ਹੋਣ ਤੇ ਵਿਸ਼ਵਾਸ ਨਾ ਕੀਤਾ ਹੋਵੇ; ਅਤੇ ਵਿਗਿਆਨਕ ਸੱਚ ਦੀ ਧਾਰਨਾ, ਕਿਸੇ ਵੀ ਪਲ ਤੇ, ਸਿਰਫ਼ ਬਾਹਰਮੁਖੀ ਕਸਵੱਟੀ ਨਾਲ ਹੀ ਸਥਾਪਿਤ ਨਹੀਂ ਕੀਤੀ ਜਾ ਸਕਦੀ ਸਗੋਂ ਵਿਗਿਆਨਕ ਸਮੁਦਾਇਆਂ ਦੀ ਆਮ ਸਹਿਮਤੀ ਨਾਲ ਇਸ ਨੂੰ ਪਰਿਭਾਸ਼ਿਤ ਕੀਤਾ ਜਾਂਦਾ ਹੈ। ਭਿੜ ਰਹੇ ਪੈਰਾਡਾਈਮ ਅਕਸਰ ਬੇਮੇਲ ਹੁੰਦੇ ਹਨ; ਅਰਥਾਤ ਉਹ ਯਥਾਰਥ ਦੇ ਵਿਰੋਧੀ ਅਤੇ ਨਾਸੁਲਝਣਯੋਗ ਵਰਣਨ ਹੁੰਦੇ ਹਨ। ਇਸ ਤਰ੍ਹਾਂ, ਵਿਗਿਆਨ ਦੀ ਸਾਡੀ ਸਮਝ ਪੂਰੀ ਤਰ੍ਹਾਂ ਇਕੱਲੀ "ਬਾਹਰਮੁਖਤਾ" ਤੇ ਕਦੇ ਵੀ ਨਿਰਭਰ ਨਹੀਂ ਹੋ ਸਕਦੀ। ਸਾਇੰਸ ਨੂੰ ਆਤਮਮੁਖੀ ਦ੍ਰਿਸ਼ਟੀਕੋਣ ਨੂੰ ਵੀ ਲਾਜ਼ਮੀ ਧਿਆਨ ਵਿੱਚ ਰੱਖਣੇ ਚਾਹੀਦੇ ਹਨ, ਕਿਉਂਕਿ ਸਾਰੇ ਬਾਹਰਮੁਖੀ ਸਿੱਟੇ ਅੰਤ ਨੂੰ ਇਸਦੇ ਖੋਜਕਾਰਾਂ ਅਤੇ ਭਾਗੀਦਾਰਾਂ ਦੀ ਆਤਮਮੁਖੀ ਕੰਡੀਸ਼ਨਿੰਗ / ਵਿਸ਼ਵ-ਦ੍ਰਿਸ਼ਟੀਕੋਣ ਉੱਤੇ ਸਥਾਪਿਤ ਕੀਤੇ ਹੁੰਦੇ ਹਨ।
ਵਿਗਿਆਨਕ ਇਨਕਲਾਬਾਂ ਦੀ ਸੰਰਚਨਾ
ਸੋਧੋਵਿਗਿਆਨਕ ਇਨਕਲਾਬਾਂ ਦੀ ਸੰਰਚਨਾ (The Structure of Scientific Revolutions) ਮੂਲ ਤੌਰ 'ਤੇ ਵਿਆਨਾ ਸਰਕਲ ਦੇ ਮੰਤਕੀ ਪ੍ਰਤੱਖਵਾਦੀਆਂ ਦੁਆਰਾ ਪ੍ਰਕਾਸ਼ਿਤ ਇੰਟਰਨੈਸ਼ਨਲ ਐਨਸਾਈਕਲੋਪੀਡੀਆ ਆਫ਼ ਯੂਨੀਫਾਈਡ ਸਾਇੰਸ, ਵਿੱਚ ਇੱਕ ਲੇਖ ਦੇ ਰੂਪ ਵਿੱਚ ਛਪੀ ਸੀ। ਇਸ ਕਿਤਾਬ ਵਿੱਚ,ਕੂਨ ਦਲੀਲ ਦਿੱਤੀ ਕਿ ਵਿਗਿਆਨ ਨਵੇਂ ਗਿਆਨ ਇੱਕ ਲਕੀਰੀ ਜਮ੍ਹਾਂ-ਜੋੜ ਦੇ ਰੂਪ ਵਿੱਚ ਤਰੱਕੀ ਨਹੀਂ ਕਰਦਾ, ਸਗੋਂ ਵਾਰ ਵਾਰ ਇਨਕਲਾਬਾਂ ਤੋਂ ਗੁਜ਼ਰਦਾ ਹੈ, ਜਿਹਨਾਂ ਨੂੰ "ਪੈਰਾਡਾਈਮ ਸ਼ਿਫਟ" ਵੀ ਕਹਿੰਦੇ ਹਨ (ਹਾਲਾਂਕਿ ਉਸਨੇ ਇਹ ਸ਼ਬਦ ਘੜਿਆ ਨਹੀਂ ਸੀ),[12] ਜਿਸ ਦੌਰਾਨ ਇੱਕ ਵਿਸ਼ੇਸ਼ ਖੇਤਰ ਦੇ ਅੰਦਰ ਵਿਗਿਆਨਕ ਜਾਂਚ ਦੀ ਪ੍ਰਕ੍ਰਿਤੀ ਅਚਾਨਕ ਬਦਲ ਜਾਂਦੀ ਹੈ। ਆਮ ਤੌਰ 'ਤੇ, ਵਿਗਿਆਨ ਨੂੰ ਤਿੰਨ ਵੱਖੋ-ਵੱਖਰੇ ਪੜਾਵਾਂ ਵਿੱਚ ਵੰਡਿਆ ਜਾਂਦਾ ਹੈ। ਪੂਰਵ ਵਿਗਿਆਨ, ਜਿਸ ਵਿੱਚ ਇੱਕ ਕੇਂਦਰੀ ਪੈਰਾਡਾਈਮ ਦੀ ਅਨਹੋਂਦ ਹੁੰਦੀ ਹੈ, ਸਭ ਤੋਂ ਪਹਿਲਾਂ ਆਉਂਦਾ ਹੈ। ਇਸ ਤੋਂ ਬਾਅਦ "ਆਮ ਵਿਗਿਆਨ" ਸ਼ੁਰੂ ਹੁੰਦਾ ਹੈ, ਜਦੋਂ ਵਿਗਿਆਨੀ "ਬੁਝਾਰਤਾਂ-ਬੁਝਣ" ਰਾਹੀਂ ਕੇਂਦਰੀ ਪੈਰਾਡਾਈਮ ਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਹਨ। ਪੈਰਾਡਾਈਮ ਦੀ ਸੇਧ ਸਦਕਾ, ਆਮ ਸਾਇੰਸ ਬਹੁਤ ਹੀ ਲਾਭਕਾਰੀ ਹੁੰਦੀ ਹੈ: "ਜਦ ਪੈਰਾਡਾਈਮ ਸਫਲ ਹੈ, ਤਾਂ ਪੇਸ਼ਾ ਉਹਨਾਂ ਸਮੱਸਿਆਵਾਂ ਦਾ ਵੀ ਹੱਲ ਕਢ ਲਵੇਗਾ, ਜਿਹਨਾਂ ਦੀ ਇਸ ਦੇ ਮੈਂਬਰਾਂ ਨੇ ਕਲਪਨਾ ਵੀ ਨਹੀਂ ਸੀ ਕਰ ਸਕਣੀ ਅਤੇ ਪੈਰਾਡਾਈਮ ਲਈ ਵਚਨਬੱਧਤਾ ਦੇ ਬਿਨਾਂ ਉਹਨਾਂ ਨੂੰ ਹਥ ਵੀ ਨਹੇਂ ਸੀ ਪਾ ਸਕਣਾ।"[13]
ਹਵਾਲੇ
ਸੋਧੋ- ↑ K. Brad Wray, Kuhn's Evolutionary Social Epistemology, Cambridge University Press, 2011, p. 87.
- ↑ Thomas Kuhn (Stanford Encyclopedia of Philosophy): "Not all the achievements of the preceding period of normal science are preserved in a revolution, and indeed a later period of science may find itself without an explanation for a phenomenon that in an earlier period was held to be successfully explained. This feature of scientific revolutions has become known as 'Kuhn-loss'". The term was coined by Heinz R. Post in Post, H. R. (1971), "Correspondence, Invariance and Heuristics," Studies in History and Philosophy of Science, 2, 213–255.
- ↑ Aviezer Tucker (ed.), A Companion to the Philosophy of History and Historiography, Blackwell Publishing, 2011: "Analytic Realism".
- ↑ Thomas S. Kuhn, The Structure of Scientific Revolutions. Chicago and London: University of Chicago Press, 1970 (2nd ed.), p. 48.
- ↑ 5.0 5.1 Thomas S. Kuhn, The Structure of Scientific Revolutions. Chicago and London: University of Chicago Press, 1970 (2nd ed.), p. 44.
- ↑ Robert J. Richards, Lorraine Daston (eds.), Kuhn's 'Structure of Scientific Revolutions' at Fifty: Reflections on a Science Classic, University of Chicago Press, 2016, p. 47.
- ↑ 7.0 7.1 7.2 7.3 Thomas S. Kuhn, The Structure of Scientific Revolutions. Chicago and London: University of Chicago Press, 1970 (2nd ed.), p. vi.
- ↑ Burman, J. T. (2007). "Piaget No 'Remedy' for Kuhn, But the Two Should be Read Together: Comment on Tsou's 'Piaget vs. Kuhn on Scientific Progress'". Theory & Psychology. 17 (5): 721–732. doi:10.1177/0959354307079306.
- ↑ Thomas S. Kuhn, The Structure of Scientific Revolutions. Chicago and London: University of Chicago Press, 1970 (2nd ed.), p. 146.
- ↑ Thomas S. Kuhn, The Structure of Scientific Revolutions. Chicago and London: University of Chicago Press, 1970 (2nd ed.), p. 27.
- ↑ Thomas S. Kuhn, The Structure of Scientific Revolutions. Chicago and London: University of Chicago Press, 1970 (2nd ed.), p. 85.
- ↑ Horgan, John (May 1991). "Profile: Reluctant Revolutionary". Scientific American: 40. Archived from the original on September 20, 2011.
{{cite journal}}
: Unknown parameter|dead-url=
ignored (|url-status=
suggested) (help) - ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001E-QINU`"'</ref>" does not exist.
<ref>
tag defined in <references>
has no name attribute.