ਥਿਓਡੋਰ ਹਰਜ਼ਲ
ਥੀਓਡੋਰ ਹਰਜ਼ਲ (ਹਿਬਰੂ: תאודור הֶרְצֵל; Theodor Herzl; 2 ਮਈ 1860 – 3 ਜੁਲਾਈ 1904) ਆਸਟਰਿਆਈ - ਹੰਗਰਿਆਈ ਪੱਤਰਕਾਰ, ਨਾਟਕਕਾਰ, ਰਾਜਨੀਤਕ ਕਾਰਕੁਨ ਅਤੇ ਲੇਖਕ ਸੀ। ਉਸ ਨੂੰ ਆਧੁਨਿਕ ਰਾਜਨੀਤਕ ਯਹੂਦੀਵਾਦ ਦਾ ਜਨਕ ਮੰਨਿਆ ਜਾਂਦਾ ਹੈ। ਉਸ ਨੇ ਸੰਸਾਰ ਯਹੂਦੀਵਾਦੀ ਸੰਘ ਬਣਾਇਆ ਅਤੇ ਯਹੂਦੀਆਂ ਦੇ ਫਿਲਿਸਤੀਨ ਆਉਣ ਨੂੰ ਪ੍ਰੋਤਸਾਹਿਤ ਕੀਤਾ ਤਾਂਕਿ ਯਹੂਦੀ ਰਾਜ ਦਾ ਨਿਰਮਾਣ ਕੀਤਾ ਜਾ ਸਕੇ।
ਥੀਓਡੋਰ ਹਰਜ਼ਲ | |
---|---|
ਜਨਮ | ਬੇਂਜਾਮਿਨ ਜ਼ੇ'ਏਵ ਹਰਜ਼ਲ 2 ਮਈ 1860 |
ਮੌਤ | 3 ਜੁਲਾਈ 1904 | (ਉਮਰ 44)
ਕਬਰ | 1904–1949: Döblinger Friedhof, Vienna, Austria 1949–present: Mt. Herzl, Jerusalem 31°46′26″N 35°10′50″E / 31.77389°N 35.18056°E |
ਨਾਗਰਿਕਤਾ | Austria-Hungary |
ਸਿੱਖਿਆ | ਕਾਨੂੰਨ |
ਅਲਮਾ ਮਾਤਰ | University of Vienna |
ਪੇਸ਼ਾ | ਪੱਤਰਕਾਰ, ਨਾਟਕਕਾਰ, ਰਾਜਨੀਤਕ ਕਾਰਕੁਨ ਅਤੇ ਲੇਖਕ, ਰਾਜਨੀਤਕ ਕਾਰਕੁਨ |
ਲਈ ਪ੍ਰਸਿੱਧ | ਆਧੁਨਿਕ ਰਾਜਨੀਤਕ ਯਹੂਦੀਵਾਦ ਦਾ ਜਨਕ |
ਜੀਵਨ ਸਾਥੀ |
Julie Naschauer
(ਵਿ. 1889–1904) |
ਦਸਤਖ਼ਤ | |
ਮੁੱਢਲੀ ਜ਼ਿੰਦਗੀ
ਸੋਧੋਹਰਜ਼ਲ ਦਾ ਜਨਮ ਪੈੱਸਟ, ਪੂਰਬੀ, ਬੂਡਪੈਸਟ, ਹੰਗਰੀ ਦੀ ਬਾਦਸ਼ਾਹਤ (ਹੁਣ ਹੰਗਰੀ) ਦੇ ਜਿਆਦਾਤਰ ਫਲੈਟ ਹਿੱਸੇ ਵਿੱਚ, ਇੱਕ ਧਰਮ ਨਿਰਪੱਖ ਯਹੂਦੀ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਪਰਿਵਾਰ ਜ਼ੀਮੋਨੀ (ਅੱਜ ਜੇਮੁਨ, ਸਰਬੀਆ) ਮੂਲ ਦਾ ਸੀ।[1] ਉਹ ਜਰਮਨ ਭਾਸ਼ਾਈ ਜੀਨੀ ਅਤੇ ਜੇਕਬ ਹਰਜ਼ਲ ਦਾ ਦੂਜਾ ਬੱਚਾ ਸੀ।
ਜੇਕਬ ਹਰਜ਼ਲ (1836-1902) ਇੱਕ ਬਹੁਤ ਹੀ ਸਫਲ ਵਪਾਰੀ ਸੀ। ਹਰਜ਼ਲ ਦੀ ਇੱਕ ਭੈਣ, ਪੌਲੀਨ ਉਸ ਤੋਂ ਇੱਕ ਸਾਲ ਵੱਡੀ ਸੀ, ਜਿਸ ਦੀ 18 ਸਾਲ ਦੀ ਉਮਰੇ ਟਾਈਫਸ ਦੇ ਨਾਲ 7 ਫਰਵਰੀ, 1878 ਨੂੰ ਅਚਾਨਕ ਮੌਤ ਹੋ ਗਈ ਸੀ।
ਨੌਜਵਾਨ ਹਰਜ਼ਲ ਨੇ ਸਵੇਜ ਨਹਿਰ ਦੇ ਬਿਲਡਰ ਫਰਦੀਨੰਦ ਦੇ ਲੈਸੈਪਸ ਦੇ ਨਕਸ਼ੇ ਕਦਮ ਤੇ ਚੱਲਣ ਦਾ ਮਨ ਬਣਾਇਆ ਸੀ, ਪਰ ਜਦ ਉਹ ਵਿਗਿਆਨ ਦੀ ਪੜ੍ਹਾਈ ਵਿੱਚ ਸਫ਼ਲ ਨਾ ਰਿਹਾ ਅਤੇ ਇਸ ਦੀ ਬਜਾਏ ਕਵਿਤਾ ਅਤੇ ਸਮਾਜ ਵਿਗਿਆਨ ਵੱਲ ਝੁਕ ਗਿਆ। ਬਾਅਦ ਨੂੰ ਇਹ ਜਨੂੰਨ ਪੱਤਰਕਾਰੀ ਵਿੱਚ ਸਫਲ ਕੈਰੀਅਰ ਵਿੱਚ ਅਤੇ ਨਾਟਕਕਰੀ ਮੋੜ ਕੱਟ ਗਿਆ।[2] ਜਵਾਨ ਉਮਰੇ ਉਸ ਨੂੰ ਆਪਣੀ ਜਰਮਨ ਨਾਗਰਿਕਤਾ ਤੇ ਫਖ਼ਰ ਸੀ। ਉਹ ਜਰਮਨ ਲੋਕਾਂ ਨੂੰ ਮੱਧ ਯੂਰਪ ਵਿੱਚ ਸਭ ਤੋਂ ਵਧੀਆ ਸੰਸਕਾਰੀ ਲੋਕ ਸਮਝਦਾ ਸੀ ਅਤੇ ਉਸ ਨੇ ਆਤਮ ਨਿਰਮਾਣ (ਬਿਲਡੁੰਗ) ਦਾ ਜਰਮਨ ਆਦਰਸ਼ ਅਪਣਾ ਲਿਆ ਸੀ। ਇਸ ਅਨੁਸਾਰ ਗੇਟੇ ਅਤੇ ਸ਼ੇਕਸਪੀਅਰ ਦੇ ਮਹਾਨ ਸਾਹਿਤ ਨੂੰ ਪੜ੍ਹਨ ਨਾਲ ਬੰਦਾ ਜੀਵਨ ਵਿੱਚ ਸੋਹਣੀਆਂ ਚੀਜ਼ਾਂ ਦੀ ਕਦਰ ਕਰਨ ਦੇ ਸਮਰਥ ਹੋ ਸਕਦਾ ਹੈ, ਅਤੇ ਨੈਤਿਕ ਤੌਰ 'ਤੇ ਬਿਹਤਰ ਇਨਸਾਨ ਬਣ ਸਕਦਾ ਹੈ (ਬਿਲਡੁੰਗ ਸਿਧਾਂਤ ਸੁਹੱਪਣ ਅਤੇ ਚੰਗਿਆਈ ਨੂੰ ਬਰਾਬਰ ਸਮਝਣ ਵੱਲ ਰੁਚਿਤ ਹੈ)।[3]
ਹਵਾਲੇ
ਸੋਧੋ- ↑ Theodor's father and grandfather were born in Zemun. See Loker, Zvi (2007). "Zemun". In Berenbaum, Michael; Skolnik, Fred. Encyclopedia Judaica. 1 (2nd ed.). Detroit: Macmillan Reference. pp. 507–508. https://www.jewishvirtuallibrary.org/jsource/judaica/ejud_0002_0021_0_21490.html. Retrieved 2013-11-01. Archived 2018-06-21 at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2018-06-21. Retrieved 2016-10-12.
- ↑ Elon, Amos (1975). Herzl, p.21-22, New York: Holt, Rinehart and Winston. ISBN 978-0-03-013126-4.
- ↑ Buruma, Ian Anglomania An European Love Affair, New York: Vintage Books, 1998 page 180.