ਥੇਮਜ਼ ਦਰਿਆ

(ਥੈਮਸ ਦਰਿਆ ਤੋਂ ਮੋੜਿਆ ਗਿਆ)
51°29′56″N 0°36′31″E / 51.4989°N 0.6087°E / 51.4989; 0.6087

ਥੇਮਜ਼ ਦਰਿਆ (/tɛmz/ ( ਸੁਣੋ)) ਦੱਖਣੀ ਇੰਗਲੈਂਡ ਵਿੱਚ ਵਗਦਾ ਹੈ। ਇਹ ਪੂਰੀ ਤਰ੍ਹਾਂ ਇੰਗਲੈਂਡ ਵਿੱਚ ਵਗਦਾ ਸਭ ਤੋਂ ਲੰਮਾ ਦਰਿਆ ਹੈ ਅਤੇ ਸੈਵਰਨ ਦਰਿਆ ਮਗਰੋਂ ਸੰਯੁਕਤ ਬਾਦਸ਼ਾਹੀ ਦਾ ਦੂਜਾ ਸਭ ਤੋਂ ਵੱਡਾ ਦਰਿਆ ਹੈ। ਭਾਵੇਂ ਇਹ ਇਸ ਕਰ ਕੇ ਜ਼ਿਆਦਾ ਜਾਣਿਆ ਜਾਂਦਾ ਹੈ ਕਿ ਇਹ ਆਪਣੇ ਹੇਠਲੇ ਵਹਾਅ ਵਿੱਚ ਕੇਂਦਰੀ ਲੰਡਨ ਵਿੱਚੋਂ ਲੰਘਦਾ ਹੈ ਪਰ ਇਸ ਦੇ ਕੰਢੇ ਹੋਰ ਬਹੁਤ ਸਾਰੇ ਨਗਰ, ਜਿਵੇਂ ਕਿ ਆਕਸਫ਼ੋਰਡ, ਰੀਡਿੰਗ, ਹੈਨਲੀ-ਆਨ-ਥੇਮਜ਼, ਵਿੰਡਸਰ, ਕਿੰਗਸਟਨ ਉਪਾਨ ਥੇਮਜ਼ ਅਤੇ ਰਿਚਮੰਡ, ਵਸੇ ਹੋਏ ਹਨ।

ਥੇਮਜ਼
ਦਰਿਆ
ਲੰਡਨ ਵਿੱਚ ਥੇਮਜ਼
ਦੇਸ਼ ਇੰਗਲੈਂਡ
ਕਾਊਂਟੀਆਂ ਗਲੂਸੈਸਟਰਸ਼ਾਇਰ, ਵਿਲਟਸ਼ਾਇਰ, ਆਕਸਫ਼ੋਰਡਸ਼ਾਇਰ, ਬਰਕਸ਼ਾਇਰ, ਬਕਿੰਘਮਸ਼ਾਇਰ, ਸਰੀ, ਐੱਸੈਕਸ, ਕੈਂਟ
ਮਹਾਂਨਗਰੀ ਕਾਊਂਟੀ ਵਡੇਰਾ ਲੰਡਨ
ਬਗਰ/ਸ਼ਹਿਰ ਕ੍ਰਿਕਲੇਡ, ਲੈਚਲੇਡ, ਆਕਸਫ਼ੋਰਡ, ਐਬਿੰਗਡਨ, ਵਾਲਿੰਗਫ਼ੋਰਡ, ਰੀਡਿੰਗ, ਹੈਨਲੀ ਆਨ ਥੇਮਜ਼, ਮਾਰਲੋ, ਮੇਡਨਹੈੱਡ, ਵਿੰਡਸਰ, ਸਟੇਨਜ਼-ਉਪਾਨ-ਥੇਮਜ਼, ਵਾਲਟਨ ਆਨ ਥੇਮਜ਼, ਕਿੰਗਸਟਨ ਉਪਾਨ ਥੇਮਜ਼, ਟੈਡਿੰਗਟਨ, ਲੰਡਨ, ਡਾਰਟਫ਼ੋਰਡ
ਸਰੋਤ
 - ਸਥਿਤੀ ਥੇਮਜ਼ ਹੈੱਡ, ਗਲੂਸੈਸਟਰਸ਼ਾਇਰ, UK
 - ਉਚਾਈ 110 ਮੀਟਰ (361 ਫੁੱਟ)
 - ਦਿਸ਼ਾ-ਰੇਖਾਵਾਂ 51°41′39″N 2°01′47″W / 51.694262°N 2.029724°W / 51.694262; -2.029724
ਦਹਾਨਾ ਥੇਮਜ਼ ਜਵਾਰ ਦਹਾਨਾ, ਉੱਤਰੀ ਸਾਗਰ
 - ਸਥਿਤੀ ਸਾਊਥਐਂਡ-ਆਨ-ਸੀ], ਐੱਸੈਕਸ, UK
 - ਉਚਾਈ 0 ਮੀਟਰ (0 ਫੁੱਟ)
 - ਦਿਸ਼ਾ-ਰੇਖਾਵਾਂ 51°29′56″N 0°36′31″E / 51.4989°N 0.6087°E / 51.4989; 0.6087
ਲੰਬਾਈ 346 ਕਿਮੀ (215 ਮੀਲ)
ਬੇਟ 12,935 ਕਿਮੀ (4,994 ਵਰਗ ਮੀਲ)
ਡਿਗਾਊ ਜਲ-ਮਾਤਰਾ ਲੰਡਨ
 - ਔਸਤ 65.8 ਮੀਟਰ/ਸ (2,324 ਘਣ ਫੁੱਟ/ਸ)
ਜਲ-ਡਿਗਾਊ ਮਾਤਰਾ ਬਾਕੀ ਕਿਤੇ (ਔਸਤ)
 - ਆਕਸਫ਼ੋਰਡ 'ਚ ਵੜਦੇ ਹੋਏ 17.6 ਮੀਟਰ/ਸ (622 ਘਣ ਫੁੱਟ/ਸ)
 - ਆਕਸਫ਼ੋਰਡ ਛੱਡਦੇ ਹੋਏ 24.8 ਮੀਟਰ/ਸ (876 ਘਣ ਫੁੱਟ/ਸ)
 - ਰੀਡਿੰਗ 39.7 ਮੀਟਰ/ਸ (1,402 ਘਣ ਫੁੱਟ/ਸ)
 - ਵਿੰਡਸਰ 59.3 ਮੀਟਰ/ਸ (2,094 ਘਣ ਫੁੱਟ/ਸ)

ਇਸ ਦਰਿਆ ਨੇ ਬਹੁਤ ਸਾਰੇ ਭੂਗੋਲਕ ਅਤੇ ਰਾਜਸੀ ਇਕਾਈਆਂ ਨੂੰ ਨਾਂ ਦਿੱਤਾ ਹੈ; ਥੇਮਜ਼ ਘਾਟੀ, ਜੋ ਕਿ ਇੰਗਲੈਂਡ ਵਿੱਚ ਇਸ ਦਰਿਆ ਦੁਆਲੇ ਆਕਸਫ਼ੋਰਡ ਅਤੇ ਪੱਛਮੀ ਲੰਡਨ ਵਿਚਕਾਰ ਇੱਕ ਖੇਤਰ ਹੈ, ਥੇਮਜ਼ ਮੁੱਖ-ਦੁਆਰ (ਜਵਾਰਭਾਟਾਈ ਥੇਮਜ਼ ਉੱਤੇ ਸਥਾਪਤ) ਅਤੇ ਥੇਮਜ਼ ਜਵਾਰ ਦਹਾਨਾ ਜੋ ਲੰਡਨ ਦੇ ਪੂਰਬ ਵਿੱਚ ਸਥਿਤ ਹੈ। ਥੇਮਜ਼ ਵੈਲੀ ਪੁਲਿਸ ਦੇ ਜੋ ਤਿੰਨ ਕਾਊਂਟੀਆਂ ਨੂੰ ਕਵਰ ਕਰਦੀ ਰਸਮੀ ਬਾਡੀ ਹੈ, ਦਾ ਨਾਮ ਇਸੇ ਨਦੀ ਦੇ ਨਾਮ ਤੋਂ ਰੱਖਿਆ ਗਿਆ ਹੈ।

ਹਵਾਲੇ

ਸੋਧੋ

ਫਰਮਾ:ਦੁਨੀਆ ਦੇ ਦਰਿਆ