ਥੌਰ (ਫ਼ਿਲਮ)

(ਥੌਰ (ਫਿਲਮ) ਤੋਂ ਮੋੜਿਆ ਗਿਆ)

ਥੌਰ 2011 ਦੀ ਇੱਕ ਅਮਰੀਕੀ ਸੂਪਰਹੀਰੋ ਫ਼ਿਲਮ ਹੈ, ਜਿਹੜੀ ਕਿ ਮਾਰਵਲ ਕਾਮਿਕਸ ਦੇ ਕਿਰਦਾਰ ਥੌਰ ਉੱਤੇ ਅਧਾਰਤ ਹੈ। ਇਸ ਫ਼ਿਲਮ ਦਾ ਨਿਰਮਾਣ ਮਾਰਵਲ ਸਟੂਡੀਓਜ਼ ਵਲੋਂ ਅਤੇ ਵੰਡ ਪੈਰਾਮਾਉਂਟ ਪਿਕਚਰਜ਼ ਵਲੋਂ ਕੀਤੀ ਗਈ ਹੈ, ਇਹ ਮਾਰਵਲ ਸਿਨੇਮੈਟਿਕ ਯੁਨੀਵਰਸ ਦੀ ਚੌਥੀ ਫ਼ਿਲਮ ਹੈ। ਇਹ ਕੈਨੇਥ ਬ੍ਰੈਨਘ ਵਲੋਂ ਨਿਰਦੇਸ਼ਤ ਅਤੇ ਐਸ਼ਲੇ ਐਡਵਰਡ ਮਿਲਰ, ਜ਼ੈਕ ਸਟੈਂਟਜ਼ ਅਤੇ ਡੌਨ ਪੇਅਨ ਵਲੋਂ ਲਿਖੀ ਗਈ ਹੈ। ਇਸ ਵਿੱਚ ਕ੍ਰਿਸ ਹੈਮਸਵਰਥ, ਨਤਾਲੀਆ ਪੌਰਟਮੈਨ, ਇਡਰਿਸ ਐਲਬਾ, ਕੇਟ ਡੈਨਿੰਗਸ ਨੇ ਵੱਖ-ਵੱਖ ਕਿਰਦਾਰ ਕੀਤੇ ਹਨ। ਇੱਕ ਮਰੀ ਹੋਈ ਜੰਗ ਮੁੜ ਸ਼ੁਰੂ ਕਰਨ ਕਾਰਣ ਥੌਰ ਨੂੰ ਐਸਗਾਰਡ ਤੋਂ ਧਰਤੀ ਉੱਤੇ ਭੇਜ ਦਿੱਤਾ ਜਾਂਦਾ ਹੈ ਅਤੇ ਉਸ ਦੀ ਕਾਬਲੀਅਤਾਂ ਅਤੇ ਹਥੌੜਾ ਮਿਓਲਨੀਅਰ ਉਸ ਤੋਂ ਖੋਹ ਲਿਆ ਜਾਂਦਾ ਹੈ।

ਥੌਰ
Armor clad and wearing a red cape, Thor is crouched, holding the handle of his hammer to the ground, and rock debris is being blasted away. In the background are four panels showing the faces of Jane, Loki, Odin, and Heimdall.
ਰੰਗਿੰਚ ਪੋਸਟਰ
ਨਿਰਦੇਸ਼ਕਕੈਨਿਥ ਬਰਾਨਘ
ਸਕਰੀਨਪਲੇਅ
ਕਹਾਣੀਕਾਰ
ਨਿਰਮਾਤਾਕੈਵਿਨ ਫੇਇਗੀ
ਸਿਤਾਰੇ
ਸਿਨੇਮਾਕਾਰਹੈਰਿਸ ਜ਼ੁੰਬਾਰਲੁਕਸ[1]
ਸੰਪਾਦਕਪੌਲ ਰੁਬੈੱਲ[1]
ਸੰਗੀਤਕਾਰਪੈਟਰਿਕ ਡੌਇਲ
ਪ੍ਰੋਡਕਸ਼ਨ
ਕੰਪਨੀ
ਡਿਸਟ੍ਰੀਬਿਊਟਰਪੈਰਾਮਾਉਂਟ ਪਿਕਚਰਜ਼[N 1]
ਰਿਲੀਜ਼ ਮਿਤੀਆਂ
  • ਅਪ੍ਰੈਲ 17, 2011 (2011-04-17) (ਸਿਡਨੀ)
  • ਮਈ 6, 2011 (2011-05-06) (ਸੰਯੁਕਤ ਰਾਜ ਅਮਰੀਕਾ)
ਮਿਆਦ
114 ਮਿੰਟ[5]
ਦੇਸ਼ਸੰਯੁਕਤ ਰਾਜ ਅਮਰੀਕਾ
ਭਾਸ਼ਾਅੰਗਰੇਜ਼ੀ
ਬਜ਼ਟ$150 ਮਿਲੀਅਨ[6]
ਬਾਕਸ ਆਫ਼ਿਸ$449.3  ਮਿਲੀਅਨ[7]

ਸੰਨ 965 ਵਿੱਚ, ਐਸਗਾਰਡ ਦਾ ਮਹਾਰਾਜਾ ਓਡਿਨ ਯੋਟਨਹੇਇਮ ਦੇ ਫ੍ਰੌਸਟ ਜਾਇੰਟਸ ਦੇ ਖਿਲਾਫ਼ ਇੱਕ ਜੰਗ ਕਰਦਾ ਹੈ ਤਾਂ ਕਿ ਉਹ ਉਹਨਾਂ ਨੂੰ ਨਾਈਨ ਰੈਲਮਸ 'ਤੇ ਕਬਜ਼ਾ ਕਰਨ ਤੋਂ ਰੋਕ ਸਕੇ। ਐਸਗਾਰਡ ਦੇ ਯੋਧੇ ਫ੍ਰੌਸਟ ਜਾਇੰਟਸ ਨੂੰ ਨੌਰਵੇ ਵਿੱਚ ਹਰਾ ਦਿੰਦੇ ਹਨ ਅਤੇ ਉਨ੍ਹਾਂ ਦੀ ਕਾਬਲੀਅਤ ਦਾ ਸਰੋਤ ਕੈਸਕਿਟ ਔਫ਼ ਏਂਸ਼ੀਐਂਟ ਵਿੰਟਰਜ਼ ਨੂੰ ਜ਼ਬਤ ਕਰ ਲੈਂਦੇ ਹਨ।

ਮੌਜੂਦਾ ਵੇਲੇ ਵਿੱਚ, ਓਡਿਨ ਦਾ ਪੁੱਤ ਥੌਰ ਜਦੋਂ ਐਸਗਾਰਡ ਦੀ ਗੱਦੀ 'ਤੇ ਬੈਠਣ ਲਗਦਾ ਹੈ ਤਾਂ ਉਸ ਵੇਲੇ ਫ੍ਰੌਸਟ ਜਾਇੰਟਸ ਕੈਸਕਿਟ ਮੁੜ ਹਥਿਆਉਣ ਦੀ ਜਤਨ ਕਰਦੇ ਹਨ। ਓਡਿਨ ਦੀ ਗੱਲ ਨਾ ਮੰਨਦਿਆਂ ਹੋਇਆਂ ਥੌਰ ਆਪਣੇ ਭਰਾ ਲੋਕੀ, ਬਚਪਨ ਦੇ ਯਾਰ ਸਿਫ ਅਤੇ ਵਾਰੀਅਰਜ਼ ਥ੍ਰੀ: ਵੋਲਸਟੈਗ, ਫੈਨਡ੍ਰਾਲ ਅਤੇ ਹੋਗਨ ਨਾਲ਼ ਯੋਟਨਹੇਇਮ ਦੇ ਰਾਜੇ ਲੌਫੀ ਨਾਲ਼ ਗੱਲ-ਬਾਤ ਕਰਨ ਚਲਿਆ ਜਾਂਦਾ ਹੈ। ਇੱਕ ਜੰਗ ਸ਼ੁਰੂ ਹੋ ਜਾਂਦੀ ਹੈ ਪਰ ਓਡਿਨ ਵਿੱਚ ਆ ਕੇ ਐਸਗਾਰਡੀਅਨਜ਼ ਨੂੰ ਬਚਾਅ ਲੈਂਦਾ ਹੈ ਜਿਸ ਕਾਰਣ ਐਸਗਾਰਡੀਅਨਜ਼ ਅਤੇ ਫ੍ਰੌਸਟ ਜਾਇੰਟਸ ਦੇ ਵਿੱਚਲੀ ਸੁਲ੍ਹਾ ਟੁੱਟ ਜਾਂਦੀ ਹੈ। ਥੌਰ ਦੀ ਇਸ ਗਲਤੀ ਕਾਰਣ ਓਡਿਨ ਉਸ ਦੀਆਂ ਸਾਰੀਆਂ ਕਾਬਲੀਅਤਾਂ ਖੋਹ ਲੈਂਦਾ ਹੈ ਅਤੇ ਉਸ ਨੂੰ ਅਤੇ ਉਸਦੇ ਹਥੌੜੇ ਮੀਓਲਨੀਅਰ ਨੂੰ ਧਰਤੀ 'ਤੇ ਭੇਜ ਦਿੰਦਾ ਹੈ, ਜਿਹੜਾ ਕਿ ਹੁਣ ਇੱਕ ਟੂਣੇ ਨਾਲ਼ ਸੁਰੱਖਿਅਤ ਹੈ ਜਿਸ ਕਾਰਣ ਉਸ ਨੂੰ ਸਿਰਫ਼ ਕੋਈ ਕਾਬਲ ਵਿਅਕਤੀ ਹੀ ਚੱਕ ਸਕਦਾ ਹੈ।

ਥੌਰ ਨਿਊ ਮੈਕਸੀਕੋ ਵਿੱਚ ਡਿੱਗਦਾ ਹੈ, ਜਿਥੇ ਵਿਗਿਆਨੀ ਡਾਕਟਰ ਜੇਨ ਫੌਸਟਰ ਉਸਦੀ ਸਾਥਣ ਡਾਰਸੀ ਲੂਇਸ ਅਤੇ ਉਸਦਾ ਮੁਰਸ਼ਦ ਡਾਕਟਰ ਐਰਿਕ ਸੇਲਵਿਗ ਨੂੰ ਉਹ ਲੱਭਦਾ ਹੈ। ਨਿਊ ਮੈਕਸੀਕੋ ਦੇ ਵਸਨੀਕਾਂ ਨੂੰ ਮੀਓਲਨੀਅਰ ਲੱਭਦਾ ਹੈ, ਪਰ ਥੋੜ੍ਹੇ ਹੀ ਸਮੇਂ ਬਾਅਦ ਸ਼ੀਲਡ ਦਾ ਮੁਖ਼ਤਾਰ ਫ਼ਿਲ ਕੋਲਸਨ ਹਥਿਆ ਲੈਂਦਾ ਹੈ। ਜਦੋਂ ਥੌਰ ਨੂੰ ਮੀਓਲਨੀਅਰ ਦੀ ਥਾਂ ਦਾ ਪਤਾ ਲਗਦਾ ਹੈ, ਤਾਂ ਸ਼ੀਲਡ ਕੋਲੋਂ ਉਹ ਉਸ ਨੂੰ ਮੁੜ ਹਥਿਆਉਣ ਦਾ ਜਤਨ ਕਰਦਾ ਹੈ ਪਰ ਉਸ ਕੋਲੋਂ ਮੀਓਲਨੀਅਰ ਚੱਕਿਆ ਨਹੀਂ ਜਾਂਦਾ ਅਤੇ ਉਸ ਨੂੰ ਕੈਦ ਕਰ ਲਿਆ ਜਾਂਦਾ ਹੈ। ਸੈਲਵਿਗ ਦੀ ਮਦਦ ਨਾਲ਼ ਉਸ ਨੂੰ ਰਿਹਾਅ ਕਰਵਾ ਲਿਆ ਜਾਂਦਾ ਹੈ ਅਤੇ ਉਸਦੀ ਜੇਨ ਫੌਸਟਰ ਨਾਲ ਪ੍ਰੀਤ ਲੱਗ ਜਾਂਦੀ ਹੈ।

ਲੋਕੀ ਨੂੰ ਪਤਾ ਲੱਗਦਾ ਹੈ ਕਿ ਉਹ ਲੌਫੀ ਦਾ ਪੁੱਤ ਹੈ, ਜਿਸ ਨੂੰ ਲੜਾਈ ਮੁੱਕਣ ਤੋਂ ਬਾਅਦ ਓਡਿਨ ਨੇ ਗੋਦ ਲਿਆ ਹੈ। ਲੋਕੀ ਓਡਿਨ ਨਾਲ਼ ਇਸ ਬਾਰੇ ਗੱਲ ਕਰਨ ਜਾਂਦਾ ਹੈ ਪਰ ਓਡਿਨ "ਓਡਿਨਸਲੀਪ" ਵਿੱਚ ਚਲਿਆ ਜਾਂਦਾ ਹੈ। ਜਦੋਂ ਓਡਿਨ "ਓਡਿਨਸਲੀਪ" ਵਿੱਚ ਹੁੰਦਾ ਹੈ ਤਾਂ ਲੋਕੀ ਓਡਿਨ ਦਾ ਸਿੰਘਾਸਣ ਮੱਲ ਲੈਂਦਾ ਹੈ ਅਤੇ ਲੌਫੀ ਨੂੰ ਓਡਿਨ ਨੂੰ ਮਾਰਨ ਦਾ ਅਤੇ ਕੈਸਕਿਟ ਹਥਿਆਉਣ ਦਾ ਮੌਕਾ ਦਿੰਦਾ ਹੈ। ਸਿਫ ਅਤੇ ਵਾਰੀਅਰਜ਼ ਥ੍ਰੀ ਲੋਕੀ ਦੇ ਰਾਜ ਤੋਂ ਦੁਖੀ ਥੌਰ ਨੂੰ ਧਰਤੀ ਤੋਂ ਮੁੜ ਲਿਆਉਣ ਜਤਨ ਕਰਦੇ ਹਨ ਅਤੇ ਹੇਇਮਡਾਲ, ਬਾਈਫ੍ਰੌਸਟ ਦਾ ਦਰਬਾਨ ਨੂੰ ਉਨ੍ਹਾਂ ਨੂੰ ਧਰਤੀ 'ਤੇ ਭੇਜਣ ਲਈ ਮਨਾ ਲੈਂਦੇ ਹਨ। ਲੋਕੀ ਨੂੰ ਉਨ੍ਹਾਂ ਦੇ ਇਸ ਵਿਉਂਤ ਦੀ ਭਿਣਕ ਲੱਗ ਜਾਂਦੀ ਹੈ ਅਤੇ ਉਹ ਉਨ੍ਹਾਂ ਮਗਰ ਅਤੇ ਥੌਰ ਨੂੰ ਮਾਰਨ ਲਈ "ਡਿਸਟ੍ਰੌਅਰ" ਨੂੰ ਭੇਜਦਾ ਹੈ। ਵਾਰੀਅਰਜ਼ ਨੂੰ ਥੌਰ ਲੱਭ ਜਾਂਦਾ ਹੈ, ਪਰ ਡਿਸਟ੍ਰੌਅਰ ਉਹਨਾਂ ਤੇ ਹੱਲਾ ਬੋਲ ਦਿੰਦਾ ਹੈ ਅਤੇ ਉਹਨਾਂ ਨੂੰ ਹਰਾ ਦਿੰਦਾ ਹੈ। ਡਿਸਟ੍ਰੌਇਰ ਦੇ ਹਮਲੇ ਸਹਿਣ ਅਤੇ ਕਾਲ ਦੇ ਮੂੰਹ ਚੋਂ ਮੁੜ ਆਉਣ ਕਾਰਣ ਥੌਰ ਮੁੜ ਮੀਓਲਨੀਅਰ ਚੁੱਕਣ ਲਈ ਕਾਬਲ ਬਣ ਜਾਂਦਾ ਹੈ। ਉਸਦਾ ਹਥੌੜਾ ਅਤੇ ਕਾਬਲੀਅਤਾਂ ਉਸ ਕੋਲ ਮੁੜ ਆ ਜਾਂਦੀਆਂ ਹਨ ਅਤੇ ਉਹ ਡਿਸਟ੍ਰੌਅਰ ਨੂੰ ਹਰਾ ਦਿੰਦਾ ਹੈ। ਫੌਸਟਰ ਨੂੰ ਚੁੰਮਦਾ ਹੈ ਅਤੇ ਮੁੜਕੇ ਆਉਣ ਦੀ ਸਹੁੰ ਖਾਂਦਾ ਹੈ ਅਤੇ ਆਪਣੇ ਨਾਲ਼ ਦੇ ਐਸਗਾਰਡੀਅਨਜ਼ ਨਾਲ ਲੋਕੀ ਨੂੰ ਮਿਲਣ ਚਲਿਆ ਜਾਂਦਾ ਹੈ।

ਐਸਗਾਰਡ ਵਿੱਚ, ਲੋਕੀ ਆਪਣੀ ਅਸਲ ਵਿਉਂਤ ਦਰਸ਼ਾਉਂਦਾ ਹੈ ਅਤੇ ਲੌਫੀ ਨੂੰ ਧੋਖਾ ਦੇ ਦਿੰਦਾ ਹੈ ਅਤੇ ਉਸ ਨੂੰ ਮਾਰ ਦਿੰਦਾ ਹੈ ਤਾਂ ਕਿ ਉਹ ਯੋਟਨਹਾਇਮ ਨੂੰ ਬਾਫ੍ਰੌਸਟ ਪੁੱਲ਼ ਨਾਲ਼ ਤਬਾਹ ਕਰ ਸਕੇ ਅਤੇ ਆਪਣੇ ਸੌਤੇਲੇ ਪਿਓ ਓਡਿਨ ਮੁਹਰੇ ਚੰਗਾ ਬਣ ਸਕੇ। ਬਾਈਫ੍ਰੌਸਟ ਦੇ ਟੁੱਟਣ ਤੋਂ ਥੋੜ੍ਹਾ ਸਮਾਂ ਪਹਿਲਾਂ ਲੋਕੀ ਨਾਲ਼ ਲੜਨ ਥੌਰ ਆ ਜਾਂਦਾ ਹੈ ਤਾਂ ਕਿ ਲੋਕੀ ਦੀ ਵਿਉਂਤ ਸਫ਼ਲ ਨਾ ਹੋਵੇ। ਓਡਿਨ ਦੀ ਜਾਗ ਖੁੱਲ੍ਹ ਦੀ ਹੈ ਅਤੇ ਉਹ ਦੋਹੀਂ ਭਰਾਵਾਂ ਨੂੰ ਪੁਲ਼ ਤੋਂ ਥੱਲੇ ਡਿੱਗਣ ਤੋਂ ਬਚਾਉਂਦਾ ਹੈ, ਪਰ ਲੋਕੀ ਪੁਲ਼ ਤੋਂ ਥੱਲੇ ਡਿੱਗ ਕੇ ਖੁਦਕੁਸ਼ੀ ਕਰ ਲੈਂਦਾ ਹੈ ਕਿਉਂਕਿ ਓਡਿਨ ਉਸਦੀ ਗੱਲ ਨਹੀਂ ਮੰਨਦਾ। ਥੌਰ ਆਪਣੇ ਪਿਓ ਓਡਿਨ ਨੂੰ ਕਹਿੰਦਾ ਹੈ ਕਿ ਉਹ ਹਜੇ ਰਾਜਾ ਬਣਨ ਲਈ ਤਿਆਰ ਨਹੀਂ ਹੈ, ਧਰਤੀ 'ਤੇ, ਫੌਸਟਰ ਅਤੇ ਉਸਦੀ ਟੀਮ ਐਸਗਾਰਡ ਲਈ ਇੱਕ ਪੋਰਟਲ ਖੋਲ੍ਹਣ ਦਾ ਜਤਨ ਕਰਦੀ ਹੈ।

ਇੱਕ ਪੋਸਟ-ਕਰੈਡਿਟ ਝਾਕੀ ਵਿੱਚ, ਨਿਕ ਫਿਊਰੀ ਸੈਲਵਿਗ ਨੂੰ ਸ਼ੀਲਡ ਦੇ ਦਫ਼ਤਰ ਵਿੱਚ ਲੈ ਜਾਂਦਾ ਹੈ, ਜਿਥੇ ਉਹ ਉਸਨੂੰ ਇੱਕ ਘਣ ਬਣਤਰ ਵਾਲੀ ਚੀਜ਼ ਦੀ ਪੜਚੋਲ ਕਰਨ ਲਈ ਆਖਦਾ ਹੈ। ਇੱਕ ਅਦਿੱਖ ਲੋਕੀ ਸੈਲਵਿਗ ਨੂੰ ਹਾਂ ਆਖਣ ਲਈ ਆਖਦਾ ਹੈ ਅਤੇ ਸੈਲਵਿਡ ਹਾਂ ਕਹਿ ਦਿੰਦਾ ਹੈ।ੈ.

ਅਦਾਕਾਰ ਅਤੇ ਕਿਰਦਾਰ

ਸੋਧੋ
 
ਹੈਮਸਵਰਥ ਅਪ੍ਰੈਲ 2011 ਲੰਡਨ ਵਿਚ ਫ਼ਿਲਮ ਦਾ ਪ੍ਰਮੋਸ਼ਨ ਕਰਦਾ ਹੋਇਆ।

• ਥੌਰ - ਕ੍ਰਿਸ ਹੈਮਸਵਰਥ

• ਜੇਨ ਫੌਸਟਰ - ਨਤਾਲੀਆ ਪੌਰਟਮੈਨ

• ਲੋਕੀ - ਟੌਮ ਹਿਡਲਸਟਨ

• ਓਡਿਨ - ਐਂਥਨੀ ਹੌਪਕਿਨਸ

• ਐਰਿਕ ਸੈਲਵਿਗ - ਸਟੈਲਨ ਸਕਾਰਸਗਾਰਡ

• ਫ੍ਰਿਗਾ - ਰਿਨੀ ਰੂਸੋ

• ਡਾਰਸੀ ਲੂਇਸ - ਕੇਟ ਡੈਨਿੰਗਸ

• ਹੇਮਡਾਲ - ਇਡਰਿਸ ਐਲਬਾ

• ਲੌਫੇ - ਕੋਮ ਫੇਓਰ

• ਵੋਲਸਟੈਗ - ਰੇ ਸਟੀਵਨਸਨ

• ਹੌਗਨ - ਟਡਾਨੋਬੂ ਅਸਾਨੋ

• ਫੈਂਡ੍ਰਾਲ - ਜੋਸ਼ੂਆ ਡੈਲਸ

• ਸਿਫ਼ - ਜੇਮੀ ਅਲੈਗਜ਼ੈਂਡਰ

• ਫ਼ਿਲ ਕੋਲਸਨ - ਕਲਾਰਕ ਗਰੈਗ

  1. 1.0 1.1 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named indicia
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Tadena 2013-07-02
  3. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Finke 2013-07-02
  4. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Palmeri 2013-07-02
  5. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named runtime
  6. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named rewrite
  7. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named BoxOfficeMojo


ਹਵਾਲੇ ਵਿੱਚ ਗ਼ਲਤੀ:<ref> tags exist for a group named "N", but no corresponding <references group="N"/> tag was found