ਦਯਾ ਰਾਮ ਸਾਹਨੀ
ਰਾਏ ਬਹਾਦਰ ਦਯਾ ਰਾਮ ਸਾਹਨੀ ਸੀਆਈਈ (16 ਦਸੰਬਰ 1879 – 7 ਮਾਰਚ 1939) ਇੱਕ ਭਾਰਤੀ ਪੁਰਾਤੱਤਵ ਵਿਗਿਆਨੀ ਸੀ ਜੋ 1921-22 ਵਿੱਚ ਹੜੱਪਾ ਵਿਖੇ ਸਿੰਧ ਵਾਦੀ ਸਾਈਟ ਤੇ ਖੁਦਾਈ ਦਾ ਨਿਗਰਾਨ ਸੀ। ਜੌਹਨ ਮਾਰਸ਼ਲ ਦਾ ਇਹ ਚੇਲਾ ਪਹਿਲਾ ਭਾਰਤੀ ਸੀ ਜਿਸਨੂੰ 1931 ਵਿੱਚ ਭਾਰਤ ਦੇ ਪੁਰਾਤੱਤਵ ਸਰਵੇਖਣ ਦਾ ਡਾਇਰੈਕਟਰ-ਜਨਰਲ ਨਿਯੁਕਤ ਕੀਤਾ ਗਿਆ ਸੀ ਅਤੇ ਉਸ ਨੇ ਇਸ ਅਹੁਦੇ ਤੇ 1935 ਤਕ ਸੇਵਾ ਕੀਤੀ।
ਜਨਮ | |
---|---|
ਮੌਤ | 7 ਮਾਰਚ 1939 | (ਉਮਰ 59)
ਪੇਸ਼ਾ | Sanskrit acholar, ਪੁਰਾਤੱਤਵ ਵਿਗਿਆਨੀ |
ਲਈ ਪ੍ਰਸਿੱਧ | excavations in Harappa |
ਵਿਗਿਆਨਕ ਕਰੀਅਰ | |
Influences | John Marshall |
ਮੁਢਲਾ ਜੀਵਨ ਅਤੇ ਸਿੱਖਿਆ
ਸੋਧੋਦਯਾ ਰਾਮ ਬਰਤਾਨਵੀ ਪੰਜਾਬ ਦੇ ਸ਼ਾਹਪੁਰ ਜ਼ਿਲ੍ਹੇ ਦੇ ਸ਼ਹਿਰ ਭੇਰਾ ਤੋਂ ਸੀ, ਜਿੱਥੇ ਉਹ 16 ਦਸੰਬਰ 1879 ਨੂੰ ਪੈਦਾ ਹੋਇਆ ਸੀ। ਸਾਹਨੀ ਨੇ ਪੰਜਾਬ ਯੂਨੀਵਰਸਿਟੀ ਤੋਂ ਸੰਸਕ੍ਰਿਤ ਦੀ ਗਰੈਜੂਏਸ਼ਨ ਕੀਤੀ ਅਤੇ ਸੋਨੇ ਦਾ ਤਮਗਾ ਹਾਸਲ ਕੀਤਾ।ਉਸ ਨੇ ਔਰੀਐਂਟਲ ਕਾਲਜ ਤੋਂ 1903 ਵਿੱਚ ਮਾਸਟਰ ਦੀ ਡਿਗਰੀ ਲਈ ਅਤੇ ਪਹਿਲੇ ਨੰਬਰ ਤੇ ਰਿਹਾ। ਇਨ੍ਹਾਂ ਪ੍ਰਾਪਤੀਆਂ ਦੇ ਨਤੀਜੇ ਦੇ ਰੂਪ ਵਿੱਚ ਸਾਹਨੀ ਨੇ ਭਾਰਤ ਦੇ ਪੁਰਾਤੱਤਵ ਸਰਵੇਖਣ ਵਲੋਂ ਸਪਾਂਸਰ ਸੰਸਕ੍ਰਿਤ ਸਕਾਲਰਸ਼ਿਪ ਹਾਸਲ ਕੀਤਾ ਅਤੇ ਉਸ ਦੀ ਸਿੱਖਿਆ ਮੁਕੰਮਲ ਹੋਣ ਤੇ ਉਸਨੂੰ ਸਰਵੇਖਣ ਵਲੋਂ ਭਰਤੀ ਕਰ ਲਿਆ ਗਿਆ।