ਰਾਗ ਦਰਬਾਰੀ ਕਾਨ੍ਹੜਾ ਦਾ ਵਿਸਤਾਰ ਨਾਲ ਵਰਣਨ ਹੇਠਾਂ ਕੀਤਾ ਗਿਆ ਹੈ

ਦਰਬਾਰੀ ਕਾਨ੍ਹੜਾ
ਥਾਟ ਅਸਾਵਰੀ
ਦਿਨ ਦਾ ਸਮਾਂ ਅੱਧੀ ਰਾਤ
ਅਰੋਹ ਸ ਰੇ ਮ ਪ ਨੀ ਸੰ
ਅਵਰੋਹ ਸੰ ਨੀ ਪ ਮ ਪ ਮ ਰੇ ਸ
ਵਾਦੀ ਰੇ
ਸੰਵਾਦੀ
ਪਕੜ ਰੇ ਰੇ ਸ ਨੀ ਸ ਰੇ ਸ
ਜਾਤੀ ਵਕ੍ਰ ਸਮ੍ਪੂਰਨ
ਮਿਲਦੇ ਜੁਲਦੇ ਰਾਗਾ ਅੜਾਨਾ

ਕੌੰਸ ਕਾਨ੍ਹੜਾ

ਇੱਕ ਪ੍ਰਾਚੀਨ ਰਾਗ ਹੋਣ ਦੇ ਕਾਰਨ, ਇਸਦਾ ਮੂਲ ਨਾਮ ਬਾਰੇ ਕੁੱਛ ਪੱਕਾ ਪਤਾ ਨਹੀਂ ਚਲਦਾ। ਸੰਗੀਤ ਦੇ ਬਹੁਤ ਪੁਰਾਣੇ ਗ੍ਰੰਥਾ 'ਚ ਰਾਗ ਦਰਬਾਰੀ ਕਾਨ੍ਹੜਾ ਦੇ ਬਹੁਤ ਸਾਰੇ ਨਾਵਾਂ ਦਾ ਵਰਣਨ ਪੜ੍ਹਨ ਨੂੰ ਮਿਲਦਾ ਹੈ। ਕੁੱਛ ਗ੍ਰੰਥਾ ਵਿੱਚ ਇਸਦਾ ਨਾਂ 'ਕਰ੍ਨਾਟ' ਕਈਆਂ 'ਚ 'ਕਰ੍ਨਾਟਕੀ' ਅਤੇ ਕਈਆਂ ਵਿੱਚ 'ਕਰ੍ਨਾਟ ਗੌਡ' ਦੱਸਿਆ ਗਿਆ ਹੈ।

ਅਸਲ 'ਚ 'ਕਾਨ੍ਹੜਾ' ਸ਼ਬਦ 'ਕਰ੍ਨਾਟ' ਦਾ ਹੀ ਇਕ ਛੋਟਾ ਰੂਪ ਹੈ।'ਕਾਨ੍ਹੜਾ' ਤੋਂ ਪਹਿਲਾਂ 'ਦਰਬਾਰੀ' ਬਾਰੇ ਇਹ ਮੰਨਿਆ ਜਾਂਦਾ ਹੈ ਕਿ ਇਹ ਸਮਰਾਟ ਅਕਬਰ ਦੇ ਦਰਬਾਰ ਵਿੱਚ 16ਵੀਂ ਸਦੀ ਦੇ ਪ੍ਰਸਿੱਧ ਸੰਗੀਤਕਾਰ ਮਿਯਾਂ ਤਾਨਸੇਨ ਦੁਆਰਾ ਲਗਾਇਆ ਗਿਆ ਸੀ। ਇਹ ਕੰਨੜ ਪਰਿਵਾਰ ਨਾਲ ਸਬੰਧਤ ਹੈ। ਇਹ ਪਰੰਪਰਾ ਨਾਮ ਵਿੱਚ ਹੀ ਝਲਕਦੀ ਹੈ-ਦਰਬਾਰ ਹਿੰਦੀ ਵਿੱਚ ਫ਼ਾਰਸੀ ਸ਼ਬਦ ਹੈ ਜਿਸਦਾ ਅਰਥ ਹੈ "ਅਦਾਲਤ"। ਕੰਨੜ ਪਰਿਵਾਰ ਵਿੱਚ ਸਭ ਤੋਂ ਜਾਣੂ ਰਾਗ ਹੋਣ ਦੇ ਨਾਤੇ, ਇਸ ਨੂੰ ਕਈ ਵਾਰ 'ਸ਼ੁੱਧ ਕੰਨੜ ਜਾਂ 'ਸ਼ੁੱਧ ਕਾਨ੍ਹੜਾ' ਵੀ ਕਿਹਾ ਜਾ ਸਕਦਾ ਹੈ। ਇਹ ਅਸਾਵਰੀ ਥਾਟ ਨਾਲ ਸਬੰਧਤ ਹੈ।[1] ਕਰਨਾਟਕ ਦੇ ਨਾਚ ਖੇਤਰ ਵਿੱਚ ਇਸ ਰਾਗ ਨੂੰ ਯਕਸ਼ਗਾਨ ਵੀ ਕਿਹਾ ਜਾਂਦਾ ਹੈ। ਇਸ ਨੂੰ ਕਈ ਵਾਰ ਦਰਬਾਰੀ' ਅਤੇ ਦਰਬਾਰੀ ਕਾਨ੍ਹੜਾ ਵੀ ਕਿਹਾ ਜਾਂਦਾ ਹੈ।[2]

ਕਾਨ੍ਹੜਾ ਦੀਆਂ 18 ਕਿਸਮਾਂ ਮੰਨਿਆਂ ਜਾਂਦੀਆਂ ਹਨ ਜਿਵੇਂ ਕਿ ਦਰਬਾਰੀ, ਨਾਯਕੀ, ਹੁਸੈਨੀ, ਕੌੰਸੀ, ਅੜਾਨਾ, ਸ਼ਹਾਨਾ, ਸੂਹਾ, ਸੁਘਰਾਈ, ਬਾਗੇਸ਼੍ਵ੍ਰੀ, ਕਾਫੀ, ਗਾਰਾ, ਜੈ ਜੈ ਵੰਤੀ, ਟੰਕੀ, ਨਾਗਧ੍ਵਨੀ, ਮੁਦ੍ਰਿਕ, ਕੋਲਾਹਲ, ਮੜਗਲ ਤੇ ਸ਼ਿਆਮ ਕਾਨ੍ਹੜਾ। ਇਹਨਾਂ ਚੋਂ ਕਈ ਕਿਸਮਾਂ ਤਾਂ ਹੁਣ ਬਿਲਕੁਲ ਵੀ ਪ੍ਰਚਾਰ' ਚ ਨਹੀ ਹਨ।

ਰਾਗ ਦਰਬਾਰੀ ਕਾਨ੍ਹੜਾ ਬਾਰੇ ਕਿਹਾ ਜਾਂਦਾ ਹੈ ਕਿ ਇਹ ਰਾਗਾਂ ਦਾ ਸਮ੍ਰਾਟ ਤੇ ਸ੍ਮ੍ਰਾਟਾਂ ਦਾ ਰਾਗ ਹੈ।

ਹਿੰਦੁਸਤਾਨੀ ਸ਼ਾਸਤਰੀ ਸੰਗੀਤ ਵਿੱਚ

ਸੋਧੋ

ਹਿੰਦੁਸਤਾਨੀ ਸੰਗੀਤ ਵਿੱਚ,ਦਰਬਾਰੀ ਰਾਗ ਗਾਉਣ/ਵਜਾਉਣ ਸਮੇਂ ਕਰਨਾਟਕ ਸੰਗੀਤ ਦੀ ਮਤਲਬ ਇਸ ਰਾਗ ਦੀ ਮੂਲ ਸ਼ੈਲੀ ਦੀ ਪਾਲਣਾ ਕੀਤੀ ਜਾਂਦੀ ਹੈ। ਇਹ ਇੱਕ ਗੰਭੀਰ ਰਾਗ ਹੈ, ਜੋ ਰਾਤ ਨੂੰ ਡੂੰਘੇ ਸਮੇਂ ਤੱਕ ਗਾਇਆ/ਵਜਾਇਆ ਜਾਂਦਾ ਹੈ।ਇਸ ਰਾਗ ਨੂੰ ਡੂੰਘੇ ਭਾਵਨਾਤਮਕ ਪ੍ਰਭਾਵ ਨਾਲ ਪੇਸ਼ ਕਰਨ ਦੀ ਮੁਹਾਰਤ ਹਾਸਲ ਕਰਨ ਲਈ ਬਹੁਤ ਹੀ ਜਿਆਦਾ ਰਿਯਾਜ਼ ਦੀ ਲੋੜ ਹੁੰਦੀ ਹੈ।[3]

ਦਰਬਾਰੀ ਇੱਕ ਬਹੁਤ ਹੀ ਗੰਭੀਰ ਰਾਗ ਹੈ ਅਤੇ ਇਸ ਲਈ ਇਸ ਦੋ ਪੇਸ਼ਕਾਰੀ ਕਰਦੇ ਵਕ਼ਤ ਮੁਰਕੀ ਜਾਂ ਖੱਟਕਾ ਵਰਗੇ ਅਲੰਕਾਰਾਂ ਦੀ ਬਜਾਏ ਮੀਂਡ ਅਤੇ ਅੰਦੋਲਨ ਉੱਤੇ ਵਧੇਰੇ ਤਰਜੀਹ ਦਿੱਤੀ ਜਾਂਦੀ ਹੈ। ਦਰਬਾਰੀ ਦਾ ਰੂਪ ਮੰਦਰ ਸਪਤਕ ਵਿੱਚ ਜ਼ਿਆਦਾ ਨਿਖਰਦਾ ਹੈ।

ਵਿਸ਼ੇਸ਼ਤਾ

ਸੋਧੋ

ਦਰਬਾਰੀ ਰਾਗ 'ਚ ਕੋਮਲ ਗੰਧਾਰ ਦੀ ਭੂਮਿਕਾ ਮਹੱਤਵਪੂਰਨ ਹੈ। ਇਸ ਰਾਗ ਵਿੱਚ ਅਲਾਪ ਬਹੁਤ ਹੀ ਮਧੁਰ ਪ੍ਰਤੀਤ ਹੁੰਦਾ ਹੈ ਅਸਲ 'ਚ ਇਹ ਅਲਾਪ ਯੋਗ ਰਾਗ ਹੈ। ਪੁਰ੍ਵਾੰਗਵਾਦੀ ਰਾਗ ਹੋਣ ਕਰਕੇ ਇਹਦਾ ਵਿਸਤਾਰ ਮੱਧ ਸਪ੍ਤਕ 'ਚ ਜ਼ਿਆਦਾ ਵਿਚਰਦਾ ਹੈ। ਗੰਭੀਰ ਸੁਭਾ ਦਾ ਰਾਗ ਹੋਣ ਕਰਕੇ ਇਹ ਵਿਲੰਬਿਤ ਲ੍ਯ ਵਿੱਚ ਜ਼ਿਆਦਾ ਮਧੁਰ ਲਗਦਾ ਹੈ।

ਮਹੱਤਵਪੂਰਨ ਰਿਕਾਰਡ

ਸੋਧੋ
  • ਅਮੀਰ ਖਾਨ, ਰਾਗਾਸ ਮਾਰਵਾ ਅਤੇ ਦਰਬਾਰੀ, ਓਡੀਓਨ ਐਲਪੀ (ਲੰਬੇ ਸਮੇਂ ਤੱਕ ਚੱਲਣ ਵਾਲਾ ਰਿਕਾਰਡ) ਓਡੀਓਨ-ਮੋਓਏਈ 103, ਬਾਅਦ ਵਿੱਚ ਐਚਐਮਵੀ ਦੁਆਰਾ ਈ ਐਮ ਆਈ-ਈ ਐਲ ਪੀ 1253 ਦੇ ਰੂਪ ਵਿੱਚ ਦੁਬਾਰਾ ਜਾਰੀ ਕੀਤਾ ਗਿਆ, ਜਿਸ ਨੂੰ ਮਾਰਵਾ ਅਤੇ ਦਰਬਾਰੀ ਦੋਵਾਂ ਲਈ ਇੱਕ ਮਾਪਦੰਡ ਮੰਨਿਆ ਜਾਂਦਾ ਹੈ।
  • ਪੰਡਿਤ. ਡੀ. ਵੀ. ਪਲੁਸਕਰ, ਝਨਕ ਝਨਕਵਾ ਮੋਰੇ ਬਿਛੂਵ-ਗੋਲਡਨ ਮਾਈਲ ਸਟੋਨ, ਡੀ. ਵੀ. ਪਲੁਸਕਰ। ਇਹ ਅਸਲ ਵਿੱਚ ਦਰਬਾਰੀ ਨਾਲੋਂ ਰਾਗ ਅਡਾਨਾ ਦੇ ਨੇਡ਼ੇ ਹੈ।
  • ਈਸਟ ਅਟਲਾਂਟਾ ਰੈਪਰ ਜੇ. ਆਈ. ਡੀ., ਦਾ ਗੀਤ 151 ਰਮ (ਗੀਤ) 'ਤੇ ਦਰਬਾਰੀ ਰਾਗ ਦਾ ਨਮੂਨਾ

ਕਰਨਾਟਕ ਸੰਗੀਤ ਵਿੱਚ

ਸੋਧੋ

ਇਹ ਇੱਕ ਵਕਰਾ ਸੰਪੂਰਨਾ ਰਾਗ ਹੈ ਜੋ 20ਵੇਂ ਮੇਲਾਕਾਰਤਾ ਰਾਗ ਨਟਭੈਰਵੀ ਤੋਂ ਲਿਆ ਗਿਆ ਹੈ।[4] ਇਹ ਇੱਕ ਬਹੁਤ ਹੀ ਮਧੁਰ ਰਾਗ ਹੈ। ਇਹ ਅਤਿਅੰਤ ਅਤੇ ਬੇਮਿਸਾਲ ਭਾਵਨਾਤਮਕ ਪ੍ਰਭਾਵ ਪੈਦਾ ਕਰ ਸਕਦਾ ਹੈ। ਕਿਹਾ ਜਾਂਦਾ ਹੈ ਕਿ ਇਹ ਸਰੋਤਿਆਂ ਵਿੱਚ ਉਦਾਸੀ, ਲਾਲਸਾ ਅਤੇ ਰੋਮਾਂਸ ਦੀ ਭਾਵਨਾ ਪੈਦਾ ਕਰਦਾ ਹੈ। ਇਸ ਦੇ ਅਰੋਹ-ਅਵਰੋਹ ਬਣਤਰ ਇਸ ਪ੍ਰਕਾਰ ਹੈ:-

ਅਰੋਹ - ਸ ਰੇ ਸ ਮ ਪ ਨੀ ਸੰ

ਅਵਰੋਹ - ਸੰ ਨੀ ਪ ਮ ਪ ਰੇ ਸ

ਕਰਨਾਟਕ ਸੰਗੀਤ ਵਿੱਚ ਰਚਨਾਵਾਂ

ਸੋਧੋ
  • ਪੁਰਾਦ੍ਰਾ ਦਾਸ ਦੁਆਰਾ ਰਚੀ ਗਈ ਰਚਨਾ ਚੰਦਰ ਚੂੜ੍ਹ ਸ਼ਿਵਾ ਸ਼ੰਕਰ ਪਾਰਵਤੀ
  • ਨਾਰਾਯਣ ਤੀਰਥਰ ਗੋਵਰਧਨ ਗਿਰਧਾਰੀ[ਹਵਾਲਾ ਲੋੜੀਂਦਾ]

ਭਾਸ਼ਾ: ਹਿੰਦੀ

ਸੋਧੋ
ਗੀਤ ਸੰਗੀਤਕਾਰ /ਗੀਤਕਾਰ ਗਾਇਕ /ਗਾਇਕਾ ਫ਼ਿਲਮ/

ਸਾਲ

ਓ ਦੁਨਿਆ ਕੇ ਰਖਵਾਲੇ ਨੌਸ਼ਾਦ /ਸ਼ਕੀਲ ਮੁਹੰਮਦ ਰਫੀ ਬੈਜੂ ਬਾਵਰਾ/

1952

ਮਿਤਵਾ ਲੌਟ ਆਈ ਰੇ ਏਸ.ਏਨ.ਤ੍ਰਿਪਾਠੀ/ਸ਼ੇਲੇੰਦਰ ਮੰਨਾ ਡੇ ਸੰਗੀਤ ਸਮਰਾਟ ਤਾਨਸੇਨ 1962
ਉੜ ਜਾ ਭਂਵਰ ਮਾਯਾ ਕੰਵਲ ਕਾ ਏਸ.ਏਨ.ਤ੍ਰਿਪਾਠੀ/ਭਰਤ ਵਿਆਸ ਮੰਨਾ ਡੇ ਰਾਨੀ ਰੂਪਮਤੀ /

1957

ਦਿਲ ਜਲਤਾ ਹੈ ਤੋ ਜਲਨੇ ਦੇ ਅਨਿਲ ਬਿਸਵਾਸ/ਆਹ ਸਿਤਾਪੁਰੀ ਮੁਕੇਸ਼ ਪਹਲੀ ਨਜ਼ਰ/ 1945
ਅਬ ਕਹਾਂ ਜਾਏਂ ਹਮ ਸ਼ੰਕਰ ਜਯਕਿਸ਼ਨ /ਸ਼ੈਲੇਂਦਰ ਮੰਨਾ ਡੇ ਉਜਾਲਾ/1959
ਅਬ ਮੋਰੀ ਬਿਨਤੀ ਸੁਨੋ ਭਗਵਾਨ ਹੇਮੰਤ ਕੁਮਾਰ/ਰਾਜੇਂਦਰ ਕ੍ਰਿਸ਼ਨ ਮੁਹੰਮਦ ਰਫੀ ਤਾਜ/1956
ਬਸਤੀ ਬਸਤੀ ਪਰਬਤ ਪਰਬਤ ਗਾਤਾ ਜਾਏ ਬੰਜਾਰਾ ਮਦਨ ਮੋਹਨ/ਸਾਹਿਰ ਲੁਧਿਆਨਾਵੀ ਮੁਹੰਮਦ ਰਫੀ ਰੇਲਵੇ ਪਲੇਟਫਾਰਮ/

1955

ਚਾਂਦੀ ਕੀ ਦੀਵਾਰ ਨਾ ਤੋੜੀ ਕਲਯਾਨ ਜੀ ਆਨੰਦ ਜੀ/ਗੁਲਸ਼ਨ ਬਾਵਰਾ ਮੁਕੇਸ਼ ਵਿਸ਼ਵਾਸ/1969
ਦੈਯਾ ਰੇ ਦੈਯਾ ਲਾਜ ਮੋਹੇ ਲਾਗੇ ਨੌਸ਼ਾਦ/ਸ਼ਕੀਲ ਆਸ਼ਾ ਭੋੰਸਲੇ/ਮੁਹੰਮਦ ਰਫੀ ਲੀਡਰ/1956
ਦੇਖਾ ਹੈ ਪਹਲੀ ਬਾਰ ਨਦੀਮ ਸ਼੍ਰਵਣ/ਸਮੀਰ ਏਸ ਪੀ ਬਾਲਾ ਸੁਬ੍ਰਾਮਨਿਯ੍ਮ ਸਾਜਨ/1991
ਦੁਨਿਯਾ ਬਦਲ ਗਈ ਮੇਰੀ ਦੁਨਿਯਾ ਬਦਲਗਈ ਨੌਸ਼ਾਦ/ਸ਼ਕੀਲ ਤਲਤ ਮੇਹਮੂਦ /ਸ਼ਮਸ਼ਾਦ ਬੇਗਮ ਬਾਬੁਲ /1950
ਗੁਜ਼ਰੇ ਹੈਂ ਆਜ ਇਸ਼ਕ਼ ਮੇਂ ਨੌਸ਼ਾਦ /ਸ਼ਕੀਲ ਮੁਹੰਮਦ ਰਫੀ ਦਿਲ ਦਿਯਾ ਦਰਦ ਲਿਯਾ /

1966

ਹਮ ਤੁਝ ਸੇ ਮੁਹੱਬਤ ਕਰ ਕੇ ਸਨਮ ਸ਼ੰਕਰ ਜੈਕਿਸ਼ਨ/ਹਸਰਤ ਜੈਪੁਰੀ ਮੁਹੰਮਦ ਰਫੀ ਏਕ ਸਪੇਰਾ ਏਕ ਲੁਟੇਰਾ/

1965

ਹੰਗਾਮਾ ਹੈ ਕਯੋਂ ਬਰਪਾ ਗ਼ੁਲਾਮ ਅਲੀ/ਅਕਬਰ ਇਲਾਹਾਬਾਦੀ ਗ਼ੁਲਾਮ ਅਲੀ ਗੈਰ ਫਿਲਮੀ/ 1994
ਝਨਕ ਝਨਕ ਤੋਰੀ ਬਾਜੇ ਪਾਯ੍ਲਿਯਾ ਸ਼ੰਕਰ ਜੈਕਿਸ਼ਨ/ਹਸਰਤ ਜੈਪੁਰੀ ਮੰਨਾ ਡੇ ਮੇਰੇ ਹੁਜ਼ੂਰ/1968
ਕਭੀ ਦਿਲ ਦਿਲ ਸੇ ਟਕਰਾਤਾਤੋ ਹੋਗਾ ਨੌਸ਼ਾਦ/ਸ਼ਕੀਲ ਮੁਕੇਸ਼ ਅਨੋਖੀ ਅਦਾ/ 1948
ਕਿਤਨਾ ਹਸੀਂ ਹੈ ਮੌਸਮ ਸੀ.ਰਾਮਾਚੰਦਰ/ਰਜਿੰਦਰ ਕਿਸ਼ਨ ਸੀ ਰਾਮਾਚੰਦਰ /ਲਤਾ ਮੰਗੇਸ਼ਕਰ ਆਜ਼ਾਦ/1955
ਕੋਈ ਮਤਵਾਲਾ ਆਯਾ ਮੇਰੇ ਦਵਾਰੇ ਸ਼ੰਕਰ ਜੈਕਿਸ਼ਨ /ਹਸਰਤ ਜੈਪੁਰੀ ਲਤਾ ਮੰਗੇਸ਼ਕਰ ਲਵ ਇਨ ਟੋਕੀਓ/1966
ਮੈ ਨਿਗਾਹੇਂ ਤੇਰੇ ਚੇਹਰੇ ਸੇ ਮਦਨ ਮੋਹਨ/ਰਾਜਾ ਮੇਹੰਦੀ ਅਲੀ ਖਾਂ ਮੁਹੰਮਦ ਰਫੀ ਆਪ ਕੀ ਪ੍ਰ੍ਛਾਯੀਆਂ/1964
ਮੁਹੱਬਤ ਕੀ ਝੂਟੀ ਕਹਾਨੀ ਪੈ ਰੋਏ ਨੌਸ਼ਾਦ/ਸ਼ਕੀਲ ਲਤਾ ਮੰਗੇਸ਼ਕਰ ਮੁਗ਼ਲ-ਏ-ਆਜ਼ਮ/1960
ਨੈਣਹੀਨ ਕੋ ਰਾਹ ਦਿਖਾ ਪ੍ਰਭੁ ਗਿਆਨ ਦੱਤ/ ਡੀ.ਏਨ.ਮੰਧੋਕ ਕੇ.ਏਲ.ਸੈਗਲ ਭਗਤ ਸੂਰਦਾਸ/1942
ਪਿਆਰ ਕੀ ਆਗ ਮੇਂ ਤਨ ਬਦਨ ਏਸ,ਡੀ,ਬਰਮਨ/ਹਸਰਤ ਜੈਪੁਰੀ ਮੰਨਾ ਡੇ ਜਿੱਦੀ/1964
ਰਹਾ ਗ੍ਰ੍ਦੀਸ਼ੋੰ ਮੇਂ ਹਰਦਮ ਰਵੀ /ਸ਼ਕੀਲ ਮੁਹੰਮਦ ਰਫੀ ਦੋ ਬਦਨ /1966
ਅਗਰ ਮੁਝਸੇ ਮੁਹੱਬਤ ਹੈ ਮਦਨ ਮੋਹਨ/ਰਾਜਾ ਮੇਹੰਦੀ ਅਲੀ ਖਾਂ ਲਤਾ ਮੰਗੇਸ਼ਕਰ ਆਪ ਕੀ ਪ੍ਰ੍ਛਾਯੀਆਂ/1964
ਯੇ ਦੁਨਿਆ ਯੇ ਮੇਹਫਿਲ ਮੇਰੇ ਕਾਮ ਕੀ ਨਹੀ ਮਦਨ ਮੋਹਨ /ਕੈਫ਼ੀ ਆਜ਼ਮੀ ਮੁਹੰਮਦ ਰਫੀ ਹੀਰ-ਰਾਂਝਾ/1970
ਤੇਰੇ ਦਰ ਪੈ ਆਇਆ ਹੂੰ ਮਦਨ ਮੋਹਨ/ ਮੁਹੰਮਦ ਰਫੀ ਲੈਲਾ-ਮਜਨੂੰ/ 1976
ਟੂਟੇ ਹੁਏ ਖਾਬੋਂ ਨੇ ਸਲਿਲ ਚੌਧਰੀ/ਸ਼ੈਲੇਂਦਰ ਮੁਹੰਮਦ ਰਫੀ ਮਧੁਮਤੀ/1958
ਤੋਰਾ ਮਨ ਦਰਪਨ ਕਹਲਾਏ ਰਵੀ/ਸਾਹਿਰ ਲੁਧਿਆਨਵੀ ਆਸ਼ਾ ਭੋੰਸਲੇ ਕਾਜਲ/1970
ਤੁਮ੍ਹੇੰ ਜ਼ਿੰਦਗੀ ਕੇ ਉਜਾਲੇ ਮੁਬਾਰਕ ਕਲਯਾਨ ਜੀ ਆਨੰਦ ਜੀ/ਗੁਲਜ਼ਾਰ ਮੁਕੇਸ਼ ਪੂਰਣਿਮਾ/1965
ਸੁਹਾਨੀ ਚਾਂਦਨੀ ਰਾਤੇਂ ਹਮੇੰ ਸੋਨੇ ਨਹੀ ਦੇਤੀਂ ਆਰ.ਡੀ.ਬਰਮਨ/ਆਨੰਦ ਬਕਸ਼ੀ ਮੁਕੇਸ਼ ਮੁਕਤੀ/1977
ਸਤਯਮ ਸ਼ਿਵਮ ਸੁੰਦਰਮ ਲਕਸ਼ਮੀ ਕਾੰਤ ਪਿਆਰੇ ਲਾਲ/ਪੰਡਿਤ ਨਰੇੰਦ੍ਰ ਸ਼ਰਮਾ ਲਤਾ ਮੰਗੇਸ਼ਕਰ ਸਤਯਮ ਸ਼ਿਵਮ ਸੁੰਦਰਮ/1978
ਮੇਰੇ ਮੇਹਬੂਬ ਸ਼ਾਯਦ ਆਜ ਕੁੱਛ ਚਾਂਦ ਪਰਦੇਸੀ/ਡੀ.ਏਸ.ਸੁਲਤਾਨਿਯਾ ਚੰਦ੍ਰਾਨੀ ਮੁਖ਼ਰ੍ਜੀ ਕਿਤਨੇ ਪਾਸ ਕਿਤਨੇ ਦੂਰ/1977

ਹਵਾਲੇ

ਸੋਧੋ
  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000005-QINU`"'</ref>" does not exist. This book, which establishes the Thaat system, has been widely translated.
  2. Raganidhi by P. Subba Rao, Pub. 1964, The Music Academy of Madras
  3. Rajan P. Parrikar (2000-12-11). "The Kanada Constellation (Part 1/3)". South Asian Women's Forum. Retrieved 2007-04-11.
  4. Ragas in Carnatic music by Dr. S. Bhagyalekshmy, Pub. 1990, CBH Publications