ਦਲਜੀਤ ਕੌਰ (ਜਨਮ 15 ਨਵੰਬਰ 1982) ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ ਜੋ ਮੁੱਖ ਤੌਰ 'ਤੇ ਇਸ ਪਿਆਰ ਕੋ ਕਿਆ ਨਾਮ ਦੂ ਵਿੱਚ ਅੰਜਲੀ, ਕੁਲਵਧੂ ਵਿੱਚ ਨਿਯਤੀ, ਕਾਲਾ ਟਿੱਕਾ ਵਿੱਚ ਮੰਜੀਰੀ ਦੀਆਂ ਭੂਮਿਕਾਵਾਂ ਲਈ ਜਾਣੀ ਜਾਂਦੀ ਹੈ । ਉਸਨੇ ਆਪਣੇ ਪਤੀ ਸ਼ਾਲੀਨ ਭਨੋਟ ਨਾਲ ਨੱਚ ਬਲੀਏ ਵਿੱਚ ਭਾਗ ਲਿਆ ਅਤੇ ਵਿਜੇਤਾ ਬਣੀ। 2019 ਵਿੱਚ, ਉਸਨੇ ਰਿਐਲਿਟੀ ਸ਼ੋਅ ਬਿੱਗ ਬੌਸ 13 ਵਿੱਚ ਹਿੱਸਾ ਲਿਆ।

ਦਲਜੀਤ ਕੌਰ
Daljeet at the Chal Jhoothey film mahurat
ਜਨਮ (1982-11-15) 15 ਨਵੰਬਰ 1982 (ਉਮਰ 42)
ਰਾਸ਼ਟਰੀਅਤਾਭਾਰਤੀ
ਹੋਰ ਨਾਮਦਲਜੀਤ ਕੌਰ
ਪੇਸ਼ਾਅਭਿਨੇਤਰੀ, ਡਾਂਸਰ
ਸਰਗਰਮੀ ਦੇ ਸਾਲ2004 – ਹੁਣ ਤੱਕ
ਜੀਵਨ ਸਾਥੀਸ਼ਲੀਨ ਭਨੋਟ (2009–2015)
ਬੱਚੇ1

ਆਰੰਭਕ ਜੀਵਨ

ਸੋਧੋ

ਕੌਰ ਦਾ ਜਨਮ 15 ਨਵੰਬਰ 1982 ਨੂੰ ਲੁਧਿਆਣਾ ਵਿਖੇ ਹੋਇਆ ਸੀ।[1] ਉਹ ਫੌਜੀ ਪਿਛੋਕੜ ਵਾਲੇ ਪਰਿਵਾਰ ਤੋਂ ਹੈ।[2] ਉਸ ਦੇ ਪਿਤਾ ਇੱਕ ਸੇਵਾਮੁਕਤ ਕਰਨਲ ਹਨ ਅਤੇ ਉਸ ਦੀਆਂ ਦੋ ਵੱਡੀਆਂ ਭੈਣਾਂ ਭਾਰਤੀ ਫੌਜ ਦੇ ਅਫਸਰਾਂ ਵਜੋਂ ਰੱਖਿਆ ਸੇਵਾਵਾਂ ਵਿੱਚ ਹਨ।[3]

ਨਿੱਜੀ ਜੀਵਨ

ਸੋਧੋ

ਕੌਰ ਕੁਲਵਧੂ ਵਿੱਚ ਇਕੱਠੇ ਕੰਮ ਕਰਦੇ ਹੋਏ ਸ਼ਾਲਿਨ ਭਨੋਟ ਨੂੰ ਮਿਲੀ,[4] ਜਿਸ ਨਾਲ ਉਸ ਨੇ ਸਾਲ 2009 ਵਿੱਚ 9 ਦਸੰਬਰ ਨੂੰ ਵਿਆਹ ਕੀਤਾ ਸੀ।[5] ਉਨ੍ਹਾਂ ਦਾ ਇੱਕ ਬੇਟਾ ਹੈ। 2015 ਵਿੱਚ, ਉਸ ਨੇ ਸ਼ਾਲੀਨ 'ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਉਂਦੇ ਹੋਏ ਤਲਾਕ ਲਈ ਅਰਜ਼ੀ ਦਾਇਰ ਕੀਤੀ।[6]

ਕਰੀਅਰ

ਸੋਧੋ

2004 ਵਿੱਚ, ਉਸ ਨੇ ਮਿਸ ਪੁਣੇ ਦਾ ਖਿਤਾਬ ਜਿੱਤਿਆ, ਨਾਲ ਹੀ ਮਿਸ ਨੇਵੀ, ਮਿਸ ਮੁੰਬਈ ਅਤੇ ਮਿਸ ਮਹਾਰਾਸ਼ਟਰ ਕੁਈਨ ਸਮੇਤ ਕਈ ਹੋਰ ਮੁਕਾਬਲਿਆਂ ਵਿੱਚ ਫਾਈਨਲਿਸਟ ਵੀ ਰਹੀ।[3] ਉਸ ਨੇ ਜ਼ੀ ਟੀਵੀ ਡਰਾਮਾ, ਮਨਸ਼ਾ ਵਿੱਚ ਆਪਣੀ ਟੈਲੀਵਿਜ਼ਨ ਦੀ ਸ਼ੁਰੂਆਤ ਕੀਤੀ ਅਤੇ ਇਸ ਦੇ ਬਾਅਦ 'ਸੀ.ਆਈ.ਡੀ.', 'ਆਹਟ' ਅਤੇ 'ਰਾਤ ਹੋਨੇ ਕੋ ਹੈ' ਵਿੱਚ ਦਿਖਾਈ ਦਿੱਤੀ।[7] 2005 ਵਿੱਚ, ਉਹ ਸ਼ੋਅ ਵਿੱਚ 'ਕੈਸਾ ਯੇ ਪਿਆਰ ਹੈ' ਵਿੱਚ ਇੱਕ ਕੈਮਿਓ ਭੂਮਿਕਾ ਵਿੱਚ ਨਜ਼ਰ ਆਈ। ਇੱਕ ਨਾਟਕ ਵਿੱਚ ਇੱਕ ਮੁੱਖ ਪਾਤਰ ਵਜੋਂ ਉਸ ਦੀ ਪਹਿਲੀ ਭੂਮਿਕਾ ਕੁਲਵਧੂ ਵਿੱਚ ਇੱਕ ਸ਼ਾਹੀ ਜੋਧਪੁਰ ਪਰਿਵਾਰ ਦੀ ਇੱਕ ਮੁਟਿਆਰ ਨਿਯਤੀ ਦੇ ਰੂਪ ਵਿੱਚ ਸੀ।

ਕੁਲਵਧੂ ਦੇ ਅਚਾਨਕ ਸਮਾਪਤ ਹੋਣ ਤੋਂ ਬਾਅਦ,[8] ਦਲਜੀਤ ਨੇ 'ਛੂਨਾ ਹੈ ਆਸਮਾਨ' ਵਿੱਚ ਸ਼ਿਖਾ ਦੀ ਭੂਮਿਕਾ ਨਿਭਾਈ।[9] ਉਹ 2007 ਤੋਂ 2009 ਤੱਕ ਸਟਾਰ ਪਲੱਸ ਦੇ ਸ਼ੋਅ 'ਸੰਤਾਨ' ਵਿੱਚ ਵੀ ਨਜ਼ਰ ਆਈ।

2008 ਵਿੱਚ, ਉਸ ਨੇ ਚੌਥੇ ਸੀਜ਼ਨ ਵਿੱਚ ਡਾਂਸ ਰਿਐਲਿਟੀ ਸ਼ੋਅ 'ਨੱਚ ਬਲੀਏ' ਵਿੱਚ ਭਾਗ ਲਿਆ ਅਤੇ ਸਾਬਕਾ ਪਤੀ ਸ਼ਾਲਿਨ ਭਨੋਟ ਨਾਲ ਜੇਤੂ ਰਹੀ।[10] 2011 ਵਿੱਚ ਉਸ ਨੇ ਸਟਾਰ ਪਲੱਸ ਦੇ ਸ਼ੋਅ ਇਸ 'ਪਿਆਰ ਕੋ ਕਯਾ ਨਾਮ ਦੂਂ' ਵਿੱਚ ਅੰਜਲੀ ਦੀ ਭੂਮਿਕਾ ਨਿਭਾਈ।[11] ਬਾਅਦ ਵਿੱਚ ਉਹ ਹੋਰ ਸ਼ੋਅ ਜਿਵੇਂ 'ਸਾਥ ਨਿਭਾਨਾ ਸਾਥੀਆ' (2012), 'ਸਸੁਰਾਲ ਸਿਮਰ ਕਾ' ਅਤੇ 'ਰੰਗਰਸੀਆ' (2013) ਵਿੱਚ ਨਜ਼ਰ ਆਈ।

ਕੌਰ ਨੇ ਕਲਰਜ਼ ਟੀਵੀ ਦੀ 'ਸਵਰਾਗਿਨੀ - ਜੋੜੇਂ ਰਿਸ਼ਤੋਂ ਕੇ ਸੁਰ/ ਨਾਲ ਟੈਲੀਵਿਜ਼ਨ 'ਤੇ ਵਾਪਸੀ ਕੀਤੀ ਜਿੱਥੇ ਉਸ ਨੇ ਜਾਨਕੀ ਦਾ ਕਿਰਦਾਰ ਨਿਭਾਇਆ।[12] ਉਸ ਨੇ ਬਾਅਦ ਵਿੱਚ ਲਾਈਫ ਓਕੇ ਦੇ 'ਸਾਵਧਾਨ ਇੰਡੀਆ' ਵਿੱਚ ਇੱਕ ਐਪੀਸੋਡਿਕ ਪੇਸ਼ਕਾਰੀ ਕੀਤੀ। 2015 ਤੋਂ 2017 ਤੱਕ, ਉਸ ਨੇ ਜ਼ੀ ਟੀਵੀ ਦੇ 'ਕਾਲਾ ਟੀਕਾ' ਵਿੱਚ ਇੱਕ ਮੁੱਖ ਭੂਮਿਕਾ ਨਿਭਾਈ।

2017 ਵਿੱਚ, ਉਸ ਨੇ ਮਾਂ ਸ਼ਕਤੀ ਵਿੱਚ ਆਦਿਸ਼ਕਤੀ ਦਾ ਕਿਰਦਾਰ ਨਿਭਾਇਆ। 2018 ਵਿੱਚ, ਉਸ ਨੇ ਸਟਾਰ ਪਲੱਸ ਦੇ ਸ਼ੋਅ 'ਕਯਾਮਤ ਕੀ ਰਾਤ' ਵਿੱਚ ਇੱਕ ਸਹਾਇਕ ਮੁੱਖ ਭੂਮਿਕਾ ਨਿਭਾਈ।[13] ਬਾਅਦ ਵਿੱਚ ਉਹ 'ਸਿਲਸਿਲਾ ਬਦਲਤੇ ਰਿਸ਼ਤੋਂ ਕਾ' ਅਤੇ ਵਿਕਰਮ ਬੇਤਾਲ ਕੀ ਰਹਸਯ ਗਾਥਾ ਵਿੱਚ ਨਜ਼ਰ ਆਈ

2019 ਵਿੱਚ, ਉਸ ਨੇ ਜ਼ੀ ਟੀਵੀ 'ਤੇ ਪ੍ਰਸਾਰਿਤ ਹੋਏ ਸ਼ੋਅ 'ਗੁੱਡਨ ਤੁਮਸੇ ਨਾ ਹੋ ਪਾਏਗਾ' ਵਿੱਚ ਵਿਰੋਧੀ ਅੰਤਰਾ ਰਾਵਤ ਦੀ ਭੂਮਿਕਾ ਨਿਭਾਈ।[14] ਸਤੰਬਰ 2019 ਵਿੱਚ, ਕੌਰ ਰਿਐਲਿਟੀ ਟੀਵੀ ਸ਼ੋਅ ਬਿਗ ਬ੍ਰਦਰ, ਬਿੱਗ ਬੌਸ ਦੇ ਭਾਰਤੀ ਸੰਸਕਰਣ ਦੇ ਤੇਰ੍ਹਵੇਂ ਸੀਜ਼ਨ ਵਿੱਚ ਇੱਕ ਮਸ਼ਹੂਰ ਪ੍ਰਤੀਯੋਗੀ ਸੀ।[15]

2021 ਵਿੱਚ, ਕੌਰ ਆਸਿਮ ਰਿਆਜ਼ ਦੇ ਭਰਾ ਉਮਰ ਰਿਆਜ਼ ਦੇ ਨਾਲ ਸੰਗੀਤ ਵੀਡੀਓ 'ਬੇਫਿਕਰ ਰਹੋ' ਵਿੱਚ ਦਿਖਾਈ ਦਿੱਤੀ, ਜਿਸਦਾ ਉਸਨੇ ਵੀ ਨਿਰਮਾਣ ਕੀਤਾ ਸੀ।[16] ਇਹ ਮਈ ਵਿੱਚ ਰਿਲੀਜ਼ ਹੋਈ।[17]

ਹਵਾਲੇ

ਸੋਧੋ
  1. "बेटे को लेकर 'बिग बॉस 13' के स्टेज पर पहुंची दलजीत कौर, एंट्री से पहले ही सलमान के सामने हो गईं भावुक". abpnews.abplive.in (in ਹਿੰਦੀ). 29 September 2019. Archived from the original on 2 ਅਕਤੂਬਰ 2019. Retrieved 1 October 2019. The first sentence in the source—'दलजीत कौर का जन्म लुधियाना में 15 नवंबर 1982 को हुआ'— translates to → 'Dalljiet Kaur was born in Ludhiana on 15 November 1982'
  2. "Daljeet Kaur's Ladakh trip". Oneindia.in. 10 September 2007. Archived from the original on 28 ਜੂਨ 2021. Retrieved 18 May 2012. {{cite web}}: Unknown parameter |dead-url= ignored (|url-status= suggested) (help)
  3. 3.0 3.1 Khan, Shameem (18 December 2006). "'I like to dream". DNA India. Retrieved 18 May 2012.
  4. "Karisma's tears worked wonders for Nach Baliye 4 winners". Hindustan Times. Archived from the original on 26 January 2013. Retrieved 2 May 2012.
  5. "Dalljieet Kaur marriage details". Archived from the original on 2 ਦਸੰਬਰ 2013. Retrieved 25 November 2013.
  6. Maheshwri, Neha (25 June 2015). "Daljeet Kaur alleges actor-husband Shaleen Bhanot tried to strangle her". The Times of India (in ਅੰਗਰੇਜ਼ੀ). Retrieved 30 December 2019.
  7. "I am ninety nine percent like the character I play in Kulvaddhu". Tellychakkar.com. Archived from the original on 15 December 2007. Retrieved 2 May 2012.
  8. "Daljeet Kaur is at a loss without Kulvadhu". Indya.com. Archived from the original on 26 January 2013. Retrieved 2 May 2012.
  9. Poojary, Sapana Patil (13 July 2007). "Daljit wants to touch the skies". DNA India (in ਅੰਗਰੇਜ਼ੀ). Retrieved 9 February 2021.
  10. "Nach Baliye: Here's a look at the winners of all past seasons". The Times of India. 13 July 2019. Retrieved 9 February 2021.
  11. "शादी के 8 साल बाद पिता बने इस प्यार को क्या नाम दूं फेम एक्टर, घर आई नन्ही परी". aajtak.intoday.in (in ਹਿੰਦੀ). 6 July 2019. Retrieved 1 October 2019.
  12. Tiwari, Vijay (9 February 2015). "Daljeet Kaur Bhanot bags Rashmi Sharma's next". The Times of India (in ਅੰਗਰੇਜ਼ੀ). Retrieved 9 February 2021.
  13. Farzeen, Sana (21 June 2018). "Qayamat Ki Raat actor Deepa: Ekta Kapoor has revived my career, given me a second chance". The Indian Express (in ਅੰਗਰੇਜ਼ੀ). Retrieved 9 February 2021.
  14. "Bigg Boss 13: Dalljiet Kaur Aka Antara QUITS Guddan Tumse Na Ho Payega For Salman Khan's Show". ABP. 30 August 2019. Retrieved 9 February 2021.
  15. "Bigg Boss 13: Dalljiet Kaur poses with her son Jaydon and parents before entering the house". The Times of India (in ਅੰਗਰੇਜ਼ੀ). 30 September 2019. Retrieved 9 February 2021.
  16. "Bigg Boss 13's Dalljiet Kaur and Asim Riaz' 'handsome' brother Umar dance to a happy tune; something special coming up?". 6 March 2021.
  17. "Dalljiet Kaur turns producer with music video 'Befikar Raho'". 14 May 2021.