ਦਲਜੀਤ ਸਿੰਘ ਸ਼ੇਰਗਿੱਲ

ਦਲਜੀਤ ਸਿੰਘ ਸ਼ੇਰਗਿੱਲ (ਅੰਗ੍ਰੇਜ਼ੀ: Daljit Singh Shergill, ਮੌਤ 6 ਅਕਤੂਬਰ 2014), ਜਿਸਨੂੰ ਸ਼ੇਰਗਿੱਲ ਸਾਹਿਬ ਕਿਹਾ ਜਾਂਦਾ ਹੈ, ਭਾਰਤ ਦੇ ਇੱਕ ਸਿੱਖ ਆਗੂ ਸਨ, ਜੋ ਯੂਕੇ ਵਿੱਚ ਪਹਿਲੇ ਗੁਰਦੁਆਰੇ ਦੇ ਪ੍ਰਧਾਨ ਸਨ।[1] ਉਹ 1960 ਦੇ ਦਹਾਕੇ ਦੇ ਸ਼ੁਰੂ ਵਿੱਚ ਵੈਸਟ ਮਿਡਲੈਂਡਜ਼ ਵਿੱਚ ਆਵਾਸ ਕਰ ਗਿਆ।[2] ਉਹ 1984 ਵਿੱਚ ਗੁਰੂ ਨਾਨਕ ਗੁਰਦੁਆਰਾ ਸਮੈਥਵਿਕ ਦੇ ਪ੍ਰਧਾਨ ਬਣੇ ਅਤੇ 20 ਸਾਲਾਂ ਤੱਕ ਭਾਈਚਾਰੇ ਦੀ ਅਗਵਾਈ ਕੀਤੀ।[3][4]

ਉਸਦੀ ਮੌਤ 6 ਅਕਤੂਬਰ 2014 ਨੂੰ ਕੁਈਨ ਐਲਿਜ਼ਾਬੈਥ ਹਸਪਤਾਲ ਬਰਮਿੰਘਮ ਵਿੱਚ 70 ਸਾਲ ਦੀ ਉਮਰ ਵਿੱਚ ਹੋਈ।

ਉਸਦੀ ਧੀ ਪ੍ਰੀਤ ਗਿੱਲ 2017 ਵਿੱਚ ਬਰਤਾਨੀਆ ਦੀ ਪਹਿਲੀ ਮਹਿਲਾ ਸਿੱਖ ਐਮ ਪੀ ਬਣੀ, ਜਦੋਂ ਉਸਨੇ ਬਰਮਿੰਘਮ ਐਜਬੈਸਟਨ ਹਲਕੇ ਤੋਂ ਚੋਣ ਜਿੱਤੀ। 2024 ਤੱਕ, ਉਹ ਪ੍ਰਾਇਮਰੀ ਕੇਅਰ ਅਤੇ ਪਬਲਿਕ ਹੈਲਥ ਲਈ ਸ਼ੈਡੋ ਮੰਤਰੀ ਵਜੋਂ ਕੰਮ ਕਰਦੀ ਹੈ।

ਇਹ ਵੀ ਵੇਖੋ

ਸੋਧੋ
  • ਇੰਗਲੈਂਡ ਵਿੱਚ ਸਿੱਖ ਧਰਮ

ਹਵਾਲੇ

ਸੋਧੋ
  1. Jeffries, Stuart (15 October 2014). "Britain's most racist election: the story of Smethwick, 50 years on". The Guardian. Retrieved 27 February 2017.
  2. "Prominent Sikh Gurdwara leader passes away". Punjab 2000. Retrieved 4 August 2017.
  3. Dhaliwal, Jaskirt Kaur (21 April 2009). "An interview with Daljit Singh Shergill". BBC. Retrieved 27 February 2017.
  4. "#RIP: Renowned British Sikh activist Daljit Singh Shergill passes away". UK Asian. 15 October 2014. Archived from the original on 12 June 2018. Retrieved 27 February 2017.

ਬਾਹਰੀ ਲਿੰਕ

ਸੋਧੋ