ਦਹਿ ਸਦੀ ਵਿਕਾਸ ਉਦੇਸ਼

ਦਹਿ-ਸਦੀ ਵਿਕਾਸ ਉਦੇਸ਼ਾਂ ਤੋਂ ਭਾਵ ਵਿਸ਼ਵ ਪਧਰ ਤੇ ਅਜਿਹੇ ਚੋਣਵੇਂ ਖੇਤਰਾਂ ਦਾ ਤਰਜੀਹ ਦੇ ਅਧਾਰ ਤੇ ਵਿਕਾਸ ਕਰਨਾ ਹੈ ਜੋ ਮਨੁੱਖੀ ਵਿਕਾਸ ਨਾਲ ਸਬੰਧਿਤ ਹੋਣ। ਅਰਥ ਸ਼ਾਸਤਰ ਦੀ ਪ੍ਰਚਲਤ ਅੰਗ੍ਰੇਜ਼ੀ ਸ਼ਬਦਾਵਲੀ ਵਿੱਚ ਇਹਨਾ ਨੂੰ ਮਿਲੇਨੀਅਮ ਡਿਵੈਲਪਮੇਂਟ ਗੋਲਜ਼ (ਐਮ.ਡੀ.ਐਮਸ.) {Millennium Development Goals (MDGs)} ਵਜੋਂ ਜਾਣਿਆ ਜਾਂਦਾ ਹੈ। ਸਾਲ 2000 ਵਿੱਚ ਯੂਨਾਈਟੇਡ ਨੇਸ਼ਨ (ਯੂ .ਐਨ) ਦਾ ਇੱਕ ਦਹਿ-ਸਦੀ ਸਿਖਰ ਸੰਮੇਲਨ ਹੋਇਆ ਸੀ ਜਿਸ ਵਿੱਚ ਅੰਤਰਰਾਸ਼ਟਰੀ ਵਿਕਾਸ ਦੇ ਅੱਠ ਦਹਿ-ਸਦੀ ਵਿਕਾਸ ਉਦੇਸ਼ ਨਿਰਧਾਰਤ ਕੀਤੇ ਗਏ ਸਨ।ਇਹ ਉਦੇਸ਼ ਯੂਨਾਈਟੇਡ ਨੇਸ਼ਨਸ ਦਹਿ-ਸਦੀ ਮਤੇ ਦੀ ਪੈਰਵੀ ਵਜੋਂ ਅਪਨਾਏ ਗਏ ਸਨ। ਉਸ ਸਮੇ ਦੇ ਸਾਰੇ 189 ਯੂਨਾਈਟੇਡ ਨੇਸ਼ਨਸ ਮੈਬਰ ਦੇਸ਼ਾਂ (ਜਿਨਾ ਦੀ ਗਿਣਤੀ ਹੁਣ 193 ਹੈ) ਅਤੇ ਤਕਰੀਬਨ 23ਅੰਤਰਰਾਸ਼ਟਰੀ ਸੰਸਥਾਂਵਾਂ ਨੇ 2015 ਤੱਕ ਹੇਠ ਲਿਖੇ ਅੱਠ ਦਹਿ-ਸਦੀ ਵਿਕਾਸ ਉਦੇਸ਼ ਪ੍ਰਾਪਤ ਕਰਨ ਵਿੱਚ ਮਦਦ ਕਰਨ ਦਾ ਨਿਸਚਾ ਕੀਤਾ:

ਦਹਿ ਸਦੀ ਵਿਕਾਸ ਉਦੇਸ਼ ਇੱਕ ਸਯੁੰਕਤ ਰਾਸ਼ਟਰ ਪਹਿਲਕਦਮੀ ਹੈ।
ਦਹਿ ਸਦੀ ਵਿਕਾਸ ਉਦੇਸ਼-ਆਲਮੀ ਆਰਥਕ ਫੋਰਮ ਵਾਰਸ਼ਕ ਮਿਲਣੀ ਦਾਵੋਸ 2008
ਦਹਿ ਸਦੀ ਵਿਕਾਸ ਉਦੇਸ਼-ਸੰਯੁਕਤ ਰਾਸ਼ਟਰ ਮੁੱਖ ਦਫ਼ਤਰ, ਨਿਊਯਾਰਕ ਸ਼ਹਿਰ, ਨਿਊਯਾਰਕ-20080501
  1. ਅਤਿ ਗੁਰਬਤ ਅਤੇ ਭੁੱਖਮਰੀ ਦਾ ਖਾਤਮਾ ਕਰਨਾ
  2. ਪੂਰਨ ਪ੍ਰਾਇਮਰੀ ਸਿਖਿਆ ਦੀ ਪ੍ਰਾਪਤੀ ਕਰਨਾ
  3. ਲਿੰਗ ਬਰਾਬਰੀ ਵਧਾਓਣਾ ਅਤੇ ਔਰਤਾਂ ਦਾ ਸ਼ਕਤੀਕਰਨ ਕਰਨਾ
  4. ਬਚਿਆਂ ਦੀ ਮੌਤ ਦਰ ਘਟਾਓਣਾ
  5. ਜਣੇਪੇ ਵਾਲੀਆਂ ਮਾਵਾਂ ਦੀ ਮੌਤ ਦਰ ਘਟਾਓਣਾ
  6. ਐਚ.ਆਈ.ਵੀ./ ਏਡਸ,ਮਲੇਰੀਆ ਅਤੇ ਹੋਰ ਬਿਮਾਰੀਆਂ ਦਾ ਟਾਕਰਾ ਕਰਨਾ
  7. ਵਾਤਾਵਰਨ ਦੀ ਸਥਿਰਤਾ ਯਕੀਨੀ ਬਣਾਓਣਾ[1]
  8. ਵਿਕਾਸ ਲਈ ਵਿਸ਼ਵ ਪੱਧਰ ਤੇ ਸਾਂਝੀਵਾਲਤਾ ਵਧਾਓਣਾ[2]

ਹਰੇਕ ਉਦੇਸ਼ ਦੀ ਪ੍ਰਾਪਤੀ ਲਈ ਵਿਸ਼ੇਸ ਟੀਚੇ, ਸਮਾਂ ਨਿਸਚਿਤ ਕੀਤਾ ਗਿਆ ਸੀ।

.

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. [1], United Nations Millennium Development Goals website, retrieved 17 April 2015
  2. Background page, United Nations Millennium Development Goals website, retrieved 16 June 2009

ਬਾਹਰੀ ਕੜੀਆਂ

ਸੋਧੋ

ਫਰਮਾ:United Nations