ਲੁਕਣ ਮੀਚੀ
ਲੁਕਣ ਮੀਚੀ ਦਾ ਅਰਥ ਹੈ ‘ਲੁਕਣਾ ਅਤੇ ਲੱਭਣਾ’। ਇਸ ਖੇਡ ਵਿੱਚ ਖਿਡਾਰੀਆਂ ਦੀ ਗਿਣਤੀ ਸੰਬੰਧੀ ਕੋਈ ਬੰਦਿਸ਼ ਨਹੀਂ ਪਰ ਚੰਗੇ ਮਨੋਰੰਜਨ ਲਈ ਪੰਜ ਖਿਡਾਰੀਆਂ ਤੋਂ ਲੈ ਕੇ 15 ਤਕ ਖਿਡਾਰੀ ਹੋ ਸਕਦੇ ਹਨ।[1] ਇਹ ਖੇਡ ਲੜਕੇ-ਲੜਕੀਆਂ ਇਕੱਠੇ ਵੀ ਖੇਡ ਲੈਂਦੇ ਹਨ। ਇੱਕ ਥਾਂ ਇਕੱਠੇ ਹੋ ਕੇ ਦਾਈ (ਵਾਰੀ) ਦੇਣ ਵਾਲੇ ਦੀ ਚੋਣ ਕਰਦੇ ਹਨ। ਛੋਟੇ ਜਿਹੇ ਪ੍ਰਸ਼ਨ ਜਾਂ ਟੈਸਟ ਤੋਂ ਬਾਅਦ ਜੋ ਹਾਰ ਗਿਆ, ਉਸ ਨੂੰ ਦਾਈ ਦੇਣੀ ਪੈਂਦੀ ਹੈ। ਦਾਈ ਦੇਣ ਵਾਲੇ ਨੂੰ ਆਪਣੀਆਂ ਅੱਖਾਂ 90 ਸੈਕਿੰਡ ਤੱਕ ਬੰਦ ਕਰਨੀਆਂ ਪੈਂਦੀਆਂ ਹਨ ਅਤੇ ਬਾਕੀ ਖਿਡਾਰੀ ਆਪੋ-ਆਪਣੀਆਂ ਥਾਵਾਂ ‘ਤੇ ਲੁਕ ਜਾਂਦੇ ਹਨ। ਦਾਈ ਦੇਣ ਵਾਲਾ, ਓਨੀ ਦੇਰ ਤਕ ਆਪਣੀਆਂ ਅੱਖਾਂ ਨਹੀਂ ਖੋਲ੍ਹਦਾ, ਜਿੰਨੀ ਦੇਰ ਤਕ ਅੱਗੋਂ ਆਵਾਜ਼ ਨਹੀਂ ਆਉਂਦੀ “ਆ ਜਾਓ ਜਾ ਅ ਜੋਂ”। ਦਾਈ ਦੇਣ ਵਾਲਾ ਅੱਖਾਂ ਖੋਲ੍ਹ ਕੇ ਆਵਾਜ਼ ਦੇ ਅੰਦਾਜ਼ੇ ਨਾਲ ਦੂਜੇ ਖਿਡਾਰੀਆਂ ਦੀ ਭਾਲ ਕਰਦਾ ਹੈ। ਜੇਕਰ ਸਭ ਖਿਡਾਰੀ ਉਸ ਤੋਂ ਬਚ ਕੇ ਨਿਸ਼ਚਿਤ ਕੀਤੀ ਥਾਂ ‘ਤੇ ਬਿਨਾਂ ਪਕੜੇ ਆ ਜਾਂਦੇ ਹਨ ਤਾਂ ਉਸ ਨੂੰ ਦੁਬਾਰਾ ਦਾਈ ਦੇਣੀ ਪੈਂਦੀ ਹੈ। ਜੇਕਰ ਉਹ ਲੁਕੇ ਖਿਡਾਰੀਆਂ ਵਿੱਚੋਂ ਕਿਸੇ ਨੂੰ ਪਕੜ ਲੈਂਦਾ ਹੈ ਤਾਂ ਉਸ ਨਵੇਂ ਖਿਡਾਰੀ ਨੂੰ ਦਾਈ ਦੇਣੀ ਪੈਂਦੀ ਹੈ, ਭਾਵ ਉਹ ਅੱਖਾਂ ਬੰਦ ਕਰਦਾ ਹੈ। ਇਸ ਤਰ੍ਹਾਂ ਇਹ ਖੇਡ ਲਗਾਤਾਰ ਚਲਦੀ ਰਹਿੰਦੀ ਹੈ। ਇਹ ਖੇਡ ਆਮ ਤੌਰ ‘ਤੇ ਸ਼ਾਮ ਨੂੰ ਖੇਡੀ ਜਾਂਦੀ ਹੈ। ਜੇਕਰ ਲੁਕਣ ਦਾ ਵਧੀਆ ਪ੍ਰਬੰਧ ਹੋਵੇ ਤਾਂ ਇਸ ਨੂੰ ਦਿਨ ਵੇਲੇ ਵੀ ਖੇਡਿਆ ਜਾ ਸਕਦਾ ਹੈ। ਇਹ ਖੇਡ ਜਿੱਥੇ ਸਰੀਰਕ ਤੰਦਰੁਸਤੀ ਬਖਸ਼ਦੀ ਹੈ ਉੱਥੇ ਹੀ ਇਸ ਨਾਲ ਆਪਸੀ ਪਿਆਰ ਵਧਦਾ ਹੈ। ਖਿਡਾਰੀਆਂ ਨੂੰ ਲੱਭਣ ਦੇ ਅੰਦਾਜ਼ੇ ਨਾਲ ਮਾਨਸਿਕ ਵਿਕਾਸ ਵੀ ਤੇਜ਼ ਹੁੰਦਾ ਹੈ।
ਹੋਰ ਖੇਡਾਂ
ਸੋਧੋਸਾਡੀਆਂ ਪੁਰਾਤਨ ਖੇਡਾਂ ਵਿਚੋਂ ਲੁਕਣ-ਮੀਚੀ, ਕੋਟਲਾ ਛਪਾਕੀ, ਗੁੱਲੀ ਡੰਡਾ, ਬਾਰ੍ਹਾ ਟਾਹਣੀ ਆਦਿ ਬਹੁਤ ਸਾਰੀਆਂ ਖੇਡਾਂ ਹਨ।
ਹਵਾਲੇ
ਸੋਧੋ- ↑ Trafton, J. Gregory; Schultz, Alan; Perznowski, Dennis; Bugajska, Magdalena; Adams, William; Cassimatis, Nicholas; Brock, Derek (August 2003). "Children and robots learning to play hide and seek" (PDF). Naval Research Laboratory. Archived from the original (PDF) on ਮਾਰਚ 16, 2013. Retrieved December 2, 2011.
{{cite journal}}
: Cite journal requires|journal=
(help); Unknown parameter|dead-url=
ignored (|url-status=
suggested) (help)