ਦਾਤਣਾਂ ਵੇਚਣ ਵਾਲਾ ਦੰਦ ਸਾਫ਼ ਕਰਨ ਲਈ ਨਿੰਮ ਅਤੇ ਕਿੱਕਰ ਆਦਿ ਦਰਖਤਾਂ ਦੀਆਂ ਦਾਤਣਾਂ ਵੇਚਣ ਵਾਲੇ ਨੂੰ ਕਿਹਾ ਜਾਂਦਾ ਹੈ। ਹੁਣ ਇਹ ਪੇਸ਼ਾ ਦਿਨੋ ਦਿਨ ਅਲੋਪ ਹੋ ਰਿਹਾ ਹੈ।[[1]

ਦਾਤਣਾਂ ਵੇਚਣ ਵਾਲਾ
ਵੇਚਣ ਲਈ ਪਈਆਂ ਦਾਤਣਾਂ ਦੇ ਗੁੱਛੇ

ਕੁਝ ਸਮਾਂ ਪਹਿਲਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕ ਸਵੇਰੇ ਟੁੱਥ ਪੇਸਟ ਦੀ ਬਜਾਏ ਦਾਤਣ ਕਰਨ ਨੂੰ ਤਰਜੀਹ ਦਿੰਦੇ ਸਨ।ਪਰ ਹੁਣ ਸਮੇਂ ਦੀ ਤਬਦੀਲੀ ਨਾਲ ਦਾਤਣ ਦੀ ਵਰਤੋਂ ਘਟ ਗਈ ਹੈ।ਭਾਂਵੇਂ ਪਿੰਡਾਂ ਵਿੱਚ ਤਾਂ ਅਜੇ ਵੀ ਕੁਝ ਲੋਕ ਦਾਤਣ ਦੀ ਵਰਤੋਂ ਕਰਦੇ ਹਨ ਪਰ ਇਹ ਰੁਝਾਨ ਪੁਰਾਣੀ ਪੀੜ੍ਹੀ ਤੱਕ ਹੀ ਸੀਮਤ ਹੈ। ਸ਼ਹਿਰਾਂ ਵਿੱਚ ਇਹ ਰੁਝਾਨ ਤਕਰੀਬਨ ਖਤਮ ਹੋ ਚੁੱਕਾ ਹੈ।ਪਿੰਡਾਂ ਦੇ ਲੋਕ ਖੁਦ ਇਹ ਦਾਤਾਣਾ ਤੋੜ ਕੇ ਕਰਦੇ ਸਨ ਪਰ ਸ਼ਹਿਰਾਂ ਵਿੱਚ ਕਰੀਬ ਹਰ ਸ਼ਹਿਰ ਦੇ ਮੁੱਖ ਚੌਕਾਂ ਵਿੱਚ ਸ਼ਾਮ ਵੇਲੇ ਦਾਤਣਾਂ ਵੇਚਣ ਵਾਲੇ ਬੈਠੇ ਹੁੰਦੇ ਸਨ।ਇਹ ਰੁਝਾਨ ਘਟਣ ਨਾਲ ਗੈਰ ਸੰਗਠਤ ਕਿੱਤਾ ਰੁਜਗਾਰ ਘੱਟ ਹੋ ਰਿਹਾ ਹੈ[1]

ਹਵਾਲੇ ਸੋਧੋ

  1. 1.0 1.1 ਮਨਮੋਹਨ ਸਿੰਘ ਢਿੱਲੋਂ, ਟੁੱਥ ਪੇਸਟਾਂ ਅਤੇ ਦੰਦ ਮੰਜਨਾਂ ਨੇ ਲਈ ਦਾਤਣਾਂ ਦੀ ਥਾਂ, ਪੰਜਾਬੀ ਟ੍ਰਿਬੀਊਨ, ਅੰਮ੍ਰਿਤਸਰ, 20 ਜੂਨ 2016, 16 ਦਸੰਬਰ ਨੂੰ ਜੋੜਿਆ।