ਦਾਰਫ਼ੂਰ
ਦਾਰਫ਼ੂਰ ਜਾਂ ਦਾਰਫ਼ਰ (Arabic: دار فور ਦਾਰ ਫ਼ੂਰ, English: ਫ਼ੂਰ ਲੋਕਾਂ ਦੀ ਸਲਤਨਤ) ਪੱਛਮੀ ਸੁਡਾਨ ਵਿੱਚ ਇੱਕ ਖੇਤਰ ਹੈ। ਕਈ ਸਸੌ ਸਾਲਾਂ ਤੱਕ ਇਹ ਇੱਕ ਅਜ਼ਾਦ ਸਲਤਨਤ ਸੀ ਪਰ 1916 ਵਿੱਚ ਅੰਗਰੇਜ਼-ਮਿਸਰੀ ਫ਼ੌਜਾਂ ਵੱਲੋਂ ਇਸਨੂੰ ਸੁਡਾਨ ਵਿੱਚ ਰਲ਼ਾ ਦਿੱਤਾ ਗਿਆ ਸੀ। ਇਹ ਇਲਾਕਾ ਪੰਜ ਸੰਘੀ ਰਾਜਾਂ ਵਿੱਚ ਵੰਡਿਆ ਹੋਇਆ ਹੈ:: ਕੇਂਦਰੀ ਦਾਰਫ਼ੂਰ, ਪੂਰਬੀ ਦਾਰਫ਼ੂਰ, ਉੱਤਰੀ ਦਾਰਫ਼ੂਰ, ਦੱਖਣੀ ਦਾਰਫ਼ੂਰ ਅਤੇ ਪੱਛਮੀ ਦਾਰਫ਼ੂਰ। ਸੁਡਾਨੀ ਸਰਕਾਰ ਦੀਆਂ ਫ਼ੌਜਾਂ ਅਤੇ ਇਲਾਕਾਈ ਅਬਾਦੀ ਵਿਚਕਾਰ ਚੱਲ ਰਹੀ ਦਾਰਫ਼ੂਰ ਦੀ ਜੰਗ ਕਰ ਕੇ ਇਹ ਇਲਾਕਾ 2003 ਤੋਂ ਇੱਕ ਮਨੁੱਖੀ ਸੰਕਟ ਦੀ ਹਾਲਤ ਵਿੱਚ ਹੈ।
ਦਾਰਫ਼ੂਰ دار فور | |
---|---|
ਹਥਿਆਰਾਂ ਦੀ ਮੋਹਰ | |
ਰਾਜਧਾਨੀ | ਅਲ-ਫ਼ਸ਼ੀਰ |
ਅਧਿਕਾਰਤ ਭਾਸ਼ਾਵਾਂ | ਅਰਬੀ |
ਵਸਨੀਕੀ ਨਾਮ | ਦਾਰਫ਼ੂਰੀ |
ਸਰਕਾਰ | ਦਾਰਫ਼ੂਰ ਖੇਤਰੀ ਇਖ਼ਤਿਆਰ |
• ਕਾਰਜਕਾਰੀ ਚੇਅਰਮੈਨ | ਤਿਜਾਨੀ ਸੀਸੀ |
ਖੇਤਰ | |
• ਕੁੱਲ | 493,180 km2 (190,420 sq mi) |
ਆਬਾਦੀ | |
• ਅਨੁਮਾਨ | 7,500,000 (2008) |
• ਘਣਤਾ | 15.2/km2 (39.4/sq mi) |
ਹਵਾਲੇ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Darfur ਨਾਲ ਸਬੰਧਤ ਮੀਡੀਆ ਹੈ।