ਦਾਰ ਅਸ ਸਲਾਮ (Arabic: دار السلام) ਤਨਜ਼ਾਨੀਆ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦਾ ਸਭ ਤੋਂ ਅਮੀਰ ਸ਼ਹਿਰ ਅਤੇ ਇੱਕ ਪ੍ਰਮੁੱਖ ਖੇਤਰੀ ਆਰਥਕ ਕੇਂਦਰ ਹੈ। ਇਹ ਤਨਜ਼ਾਨੀਆ ਦਾ ਇੱਕ ਪ੍ਰਸ਼ਾਸਕੀ ਸੂਬਾ ਹੈ ਅਤੇ ਇਸ ਵਿੱਚ ਤਿੰਨ ਸਥਾਨਕ ਸਰਕਾਰੀ ਖੇਤਰ ਜਾਂ ਪ੍ਰਸ਼ਾਸਕੀ ਵਿਭਾਗ ਸ਼ਾਮਲ ਹਨ: ਉੱਤਰ ਵੱਲ ਕਿਨੋਂਦੋਨੀ, ਮੱਧ-ਖੇਤਰ ਵਿੱਚ ਇਲਾਲਾ ਅਤੇ ਦੱਖਣ ਵੱਲ ਤਮੇਕੇ। ਦਾਰ ਅਸ ਸਲਾਮ ਖੇਤਰ ਦੀ 2002 ਦੀ ਅਧਿਕਾਰਕ ਮਰਦਮਸ਼ੁਮਾਰੀ ਵਿੱਚ ਅਬਾਦੀ 2,497,940 ਸੀ। ਭਾਵੇਂ ਦਾਰ ਅਸ ਸਲਾਮ ਨੇ 1974 ਵਿੱਚ ਦੇਸ਼ ਦੀ ਰਾਜਧਾਨੀ ਹੋਣ ਦਾ ਅਧਿਕਾਰਕ ਦਰਜਾ ਦੋਦੋਮਾ ਹੱਥੀਂ ਗੁਆ ਲਿਆ ਸੀ (ਇੱਕ ਹਰਕਤ ਜੋ 1996 ਤੱਕ ਪੂਰੀ ਹੋਈ ਸੀ), ਪਰ ਇਹ ਅਜੇ ਵੀ ਸਥਾਈ ਕੇਂਦਰੀ ਸਰਕਾਰੀ ਅਫ਼ਸਰਸ਼ਾਹੀ ਦਾ ਕੇਂਦਰ ਹੈ ਅਤੇ ਲਾਗਲੇ ਦਾਰ ਅਸ ਸਲਾਮ ਖੇਤਰ ਦੀ ਰਾਜਧਾਨੀ ਹੈ।

ਦਾਰ ਅਸ ਸਲਾਮ
Boroughs

ਹਵਾਲੇਸੋਧੋ