ਦਾਸ ਕੈਪੀਟਲ (ਜਰਮਨ: Das Kapital) (ਪੰਜਾਬੀ: ਸਰਮਾਇਆ) ਕਾਰਲ ਮਾਰਕਸ ਦੀ 1867 ਈ. ਵਿੱਚ ਲਿਖੀ ਇੱਕ ਉੱਘੀ ਕਿਤਾਬ ਹੈ। ਇਸ ਵਿੱਚ ਪੂੰਜੀ ਅਤੇ ਪੂੰਜੀਵਾਦ ਦਾ ਵਿਸ਼ਲੇਸ਼ਣ ਹੈ ਅਤੇ ਮਜ਼ਦੂਰ ਵਰਗ ਦੇ ਸ਼ੋਸ਼ਣ ਦੀ ਕਾਰਜ ਵਿਧੀ ਨੂੰ ਪ੍ਰਤੱਖ ਕੀਤਾ ਗਿਆ ਹੈ। ਇਸ ਕਿਤਾਬ ਦੁਆਰਾ ਇੱਕ ਉੱਕਾ ਨਵੀਂ ਵਿਚਾਰਧਾਰਾ ਮਾਰਕਸਵਾਦ ਸਾਹਮਣੇ ਆਈ ਜਿਸਨੇ ਸਾਰੀਆਂ ਪ੍ਰਾਚੀਨ ਧਾਰਨਾਵਾਂ ਨੂੰ ਝੰਜੋੜ ਕੇ ਰੱਖ ਦਿੱਤਾ। ਚਾਰ ਜਿਲਦਾਂ ਵਿੱਚ ਛਪੀ ਇਸ ਕਿਤਾਬ ਵਿੱਚ ਮਾਰਕਸ ਦੀ ਸਾਰੀ ਉਮਰ ਦੇ ਅਧਿਅਨ ਅਤੇ ਖੋਜ ਦਾ ਨਿਚੋੜ ਸੂਤਰਬੱਧ ਕੀਤਾ ਗਿਆ ਹੈ। ਇਸ ਰਚਨਾ ਬਾਰੇ ਖ਼ੁਦ ਮਾਰਕਸ ਨੇ ਲਿਖਿਆ ਹੈ, “....ਆਰਥਕ ਰੂਪਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਨਾ ਤਾਂ ਸੂਖਮਦਰਸ਼ੀ ਯੰਤਰਾਂ ਤੋਂ ਕੋਈ ਮਦਦ ਮਿਲ ਸਕਦੀ ਹੈ, ਨਾ ਹੀ ਰਸਾਇਣਕ ਪ੍ਰਤੀਕਿਰਿਆਵੀ ਏਜੰਟਾਂ ਤੋਂ। ਦੋਨਾਂ ਦਾ ਸਥਾਨ ਅਮੂਰਤੀਕਰਨ ਦੀ ਸ਼ਕਤੀ ਨੇ ਲੈਣਾ ਹੋਵੇਗਾ ਪਰ ਬੁਰਜੁਆ ਸਮਾਜ ਵਿੱਚ ਮਿਹਨਤ ਦੇ ਉਤਪਾਦ ਦਾ ਜਿਣਸ-ਰੂਪ ਜਾਂ ਜਿਣਸ ਦਾ ਮੁੱਲ-ਰੂਪ ਆਰਥਕ-ਕੋਸ਼ਿਕਾ ਰੂਪ ਹੁੰਦਾ ਹੈ। ਸਤਹੀ ਨਜ਼ਰੀਏ ਵਾਲੇ ਪਾਠਕ ਨੂੰ ਲੱਗੇਗਾ ਕਿ ਇਨ੍ਹਾਂ ਰੂਪਾਂ ਦਾ ਵਿਸ਼ਲੇਸ਼ਣ ਕਰਨਾ ਫ਼ਜ਼ੂਲ ਹੀ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਵਿੱਚ ਮੱਥਾ ਖਪਾਉਣਾ ਹੈ। ਬੇਸ਼ੱਕ ਇਹ ਛੋਟੀਆਂ ਛੋਟੀਆਂ ਚੀਜ਼ਾਂ ਵਿੱਚ ਮੱਥਾ ਖਪਾਉਣ ਵਾਲੀ ਗੱਲ ਹੈ, ਤੇ ਇਹ ਉਵੇਂ ਹੀ ਛੋਟੀਆਂ-ਛੋਟੀਆਂ ਚੀਜ਼ਾਂ ਹਨ ਜਿਹੋ ਜਿਹੀਆਂ ਚੀਜਾਂ ਨਾਲ ਸੂਖਮ ਸਰੀਰ ਰਚਨਾ ਵਿਗਿਆਨ ਦਾ ਵਾਹ ਪੈਂਦਾ ਹੈ। ਇਸ ਲਈ ਮੁੱਲ-ਰੂਪ ਵਿਸ਼ੇ ਸੰਬੰਧੀ ਹਿੱਸੇ ਨੂੰ ਛੱਡਕੇ ਇਸ ਕਿਤਾਬ ਤੇ ਔਖਾ ਹੋਣ ਦਾ ਇਲਜ਼ਾਮ ਨਹੀਂ ਲਗਾਇਆ ਜਾ ਸਕਦਾ। ਤੇ ਸਾਫ਼ ਹੈ, ਮੈਂ ਐਸੇ ਪਾਠਕ ਨੂੰ ਮੰਨ ਕੇ ਚੱਲਦਾ ਹਾਂ ਜੋ ਇੱਕ ਨਵੀਂ ਚੀਜ਼ ਸਿੱਖਣ ਨੂੰ ਅਤੇ ਇਸ ਲਈ ਖ਼ੁਦ ਆਪਣੇ ਦਿਮਾਗ ਨਾਲ ਸੋਚਣ ਨੂੰ ਤਿਆਰ ਹੈ।”[1]

 
Zentralbibliothek Zürich Das Kapital Marx 1867.jpg
ਲੇਖਕਕਾਰਲ ਮਾਰਕਸ
ਮੂਲ ਸਿਰਲੇਖDas Kapital, Kritik der politischen Ökonomie
ਦੇਸ਼ਜਰਮਨੀ
ਭਾਸ਼ਾਜਰਮਨ
ਵਿਧਾਅਰਥ ਸਾਸ਼ਤਰ, ਰਾਜਨੀਤਕ ਸਿਧਾਂਤ

ਹਵਾਲੇਸੋਧੋ

  1. "ਪਹਿਲੀ ਜਰਮਨ ਜਿਲਦ ਦੀ ਭੂਮਿਕਾ". Marxists. Retrieved ਨਵੰਬਰ 19, 2012.  Check date values in: |access-date= (help); External link in |publisher= (help)