ਦਾ ਟਵਾਈਲਾਈਟ ਸਾਗਾ: ਬ੍ਰੇਕਿੰਗ ਡੌਨ 2 (ਫ਼ਿਲਮ)

ਦਾ ਟਵਾਈਲਾਈਟ ਸਾਗਾ: ਬ੍ਰੇਕਿੰਗ ਡਾਅਨ 2 2012 ਵਿਚ ਆਈ ਇੱਕ ਅਮਰੀਕੀ ਫ਼ਿਲਮ ਹੈ ਜੋ ਸਟੇਫਨੀ ਮੇਅਰ ਦੇ ਬ੍ਰੇਕਿੰਗ ਡਾਅਨ ਨਾਵਲ ਦੇ ਦੂਜੇ ਹਿੱਸੇ ਉੱਪਰ ਅਧਾਰਿਤ ਹੈ| ਇਸ ਨਾਵਲ ਦੇ ਵੱਡ-ਅਕਾਰੀ ਹੋਣ ਕਾਰਨ ਇਸ ਦੇ ਪਹਿਲੇ ਹਿੱਸੇ ਉੱਪਰ 2011 ਵਿਚ ਇੱਕ ਫ਼ਿਲਮ ਬਣਾਈ ਗਈ ਸੀ ਜੋ ਦਾ ਟਵਾਈਲਾਈਟ ਸਾਗਾ: ਬ੍ਰੇਕਿੰਗ ਡਾਅਨ 1 ਸੀ| ਇਹ ਟਵਾਈਲਾਈਟ ਲੜੀ ਦੀ ਚੌਥੀ ਫ਼ਿਲਮ ਹੈ ਜੋ ਇੱਕ ਪਿਸ਼ਾਚ ਦੀ ਇੱਕ ਇਨਸਾਨ ਕੁੜੀ ਨਾਲ ਮੁਹੱਬਤ ਦੀ ਕਹਾਣੀ ਹੈ|

ਦਾ ਟਵਾਈਲਾਈਟ ਸਾਗਾ: ਬ੍ਰੇਕਿੰਗ ਡਾਅਨ 2
ਫ਼ਿਲਮ ਦਾ ਪੋਸਟਰ
ਨਿਰਦੇਸ਼ਕਬਿੱਲ ਕੰਡਨ
ਸਕਰੀਨਪਲੇਅਮੇਲਿਸਾ ਰੋਸਨਬਰਗ
ਨਿਰਮਾਤਾ
  • ਵਿਕ ਗੌਡਫ੍ਰੇਅ
  • ਕੈਰਨ ਰੋਸਫੈਲਟ
  • ਸਟੇਫਨੀ ਮੇਅਰ
ਸਿਤਾਰੇਕ੍ਰਿਸਟਨ ਸਟੇਵਰਟ
ਰੌਬਰਟ ਪੈਟਿਨਸਨ
ਬਿਲੀ ਬਰੁੱਕ
ਪੀਟਰ ਫੈਸੀਨਲ
ਸਿਨੇਮਾਕਾਰਗੁਲਿਰਮੋ ਨਵਾਰੋ
ਸੰਪਾਦਕਵਰਜੀਨੀਆ ਕੈਟਜ਼
ਸੰਗੀਤਕਾਰਕਾਰਟਰ ਬਰਵੈੱਲ
ਪ੍ਰੋਡਕਸ਼ਨ
ਕੰਪਨੀਆਂ
Temple Hill Entertainment
Sunswept Entertainment
ਡਿਸਟ੍ਰੀਬਿਊਟਰSummit Entertainment
ਰਿਲੀਜ਼ ਮਿਤੀ
  • ਨਵੰਬਰ 16, 2012 (2012-11-16)
ਮਿਆਦ
115 ਮਿੰਟ[1]
ਦੇਸ਼ਅਮਰੀਕਾ
ਭਾਸ਼ਾਅੰਗ੍ਰੇਜ਼ੀ
ਬਜ਼ਟ$120 ਮਿਲੀਅਨ[2]
ਬਾਕਸ ਆਫ਼ਿਸ$829,685,377[2][3]

ਕਹਾਣੀ ਸੋਧੋ

ਬੇਲਾ ਦੇ ਪਿਸ਼ਾਚ ਦੇ ਖੂਨ ਨਾਲ ਸੰਪਰਕ ਹੋ ਜਾਣ ਕਾਰਨ ਉਸਦੇ ਸ਼ਰੀਰ ਵਿਚ ਉਹ ਅੰਸ਼ ਆਉਣੇ ਸ਼ੁਰੂ ਹੋ ਗਏ ਹਨ| ਉਸਦੇ ਸ਼ਰੀਰ ਵਿਚ ਅਜੀਬ ਬਦਲਾਵ ਆਉਣ ਲੱਗਦੇ ਹਨ| ਉਹ ਸਭ ਕੁਝ ਮਹਿਸੂਸ ਕਰਨ ਲੱਗਦੀ ਹੈ ਜੋ ਪਿਸ਼ਾਚ ਕਰਦੇ ਹਨ| ਅੰਤ ਵਿਚ ਉਹ ਐਡਵਰਡ ਨੂੰ ਉਸਦਾ ਦਿਮਾਗ ਪੜ ਕੇ ਸੁਣਾਉਂਦੀ ਹੈ ਜੋ ਉਸਦੇ ਪਿਸ਼ਾਚ ਦੇ ਰੂਪ ਵਿਚ ਪੂਰਨਤਾ ਢਲ ਜਾਣ ਦੀ ਪੁਸ਼ਟੀ ਕਰ ਦਿੰਦਾ ਹੈ| ਰੇਂਸਮੀ ਦਾ ਵਿਕਾਸ ਵੀ ਬੜੇ ਅਜੀਬ ਢੰਗਾਂ ਨਾਲ ਹੋ ਰਿਹਾ ਹੈ ਜੋ ਸਮੂਹ ਦੇ ਬਾਕੀ ਪਿਸ਼ਾਚਾਂ ਲਈ ਸ਼ੱਕ ਦਾ ਪਾਤਰ ਬਣ ਜਾਂਦੀ ਹੈ| ਪਿਸ਼ਾਚਾਂ ਦੇ ਦੁਸ਼ਮਣ ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ ਵੁਲਤ੍ਰੀ ਕੋਲ ਇਸਦੀ ਸ਼ਿਕਾਯਤ ਕਰਦੇ ਹਨ ਕਿ ਐਡਵਰਡ ਅਤੇ ਬੇਲਾ ਦੀ ਬੱਚੀ ਉਹਨਾਂ ਸਭ ਦੇ ਭਵਿੱਖ ਦੀ ਕਾਤਲ ਹੈ| ਅਜਿਹਾ ਕਰਕੇ ਉਹ ਇੱਕ ਯੁੱਧ ਦੇ ਬੀਜ ਬੋ ਦਿੰਦੇ ਹਨ| ਵੁਲਤ੍ਰੀ ਹਮਲਾ ਕਰ ਦਿੰਦਾ ਹੈ| ਐਡਵਰਡ ਅਤੇ ਬੇਲਾ ਵੀ ਲੜਦੇ ਹਨ ਪਰ ਇੱਕ ਨਾਜ਼ੁਕ ਸਥਿਤੀ ਵਿਚ ਜੈਕੋਬ ਆਪਣੀ ਜਾਨ ਦਾਅ ਤੇ ਲਗਾ ਕੇ ਰੇਂਸਮੀ ਨੂੰ ਬਚਾਉਂਦਾ ਹੈ| ਇਸ ਨਾਲ ਜੈਕੋਬ ਉਹਨਾਂ ਦੀ ਜਿੰਦਗੀ ਵਿਚ ਵਾਪਿਸ ਹੋ ਜਾਂਦਾ ਹੈ| ਅੰਤ ਵਿਚ ਸਭ ਕੁਝ ਠੀਕ ਹੀ ਜਾਣ ਤੋਂ ਬਾਅਦ ਬੇਲਾ, ਐਡਵਰਡ, ਰੇਂਸਮੀ ਅਤੇ ਜੈਕੋਬ ਬਚੀ ਜਿੰਦਗੀ ਨੂੰ ਖੁਸ਼ੀ-ਖੁਸ਼ੀ ਬਿਤਾਉਣ ਲਈ ਇੱਕ ਕਦਮ ਅੱਗੇ ਚੁੱਕਦੇ ਹਨ|

ਟਵਾਈਲਾਈਟ ਫ਼ਿਲਮ ਲੜੀ ਸੋਧੋ

ਹਵਾਲੇ ਸੋਧੋ

  1. http://www.bbfc.co.uk/releases/breaking-dawn-part-2-2012-0
  2. 2.0 2.1 "'The Twilight Saga: Breaking Dawn – Part 2'". Box Office Mojo. Retrieved November 13, 2013.
  3. "ਪੁਰਾਲੇਖ ਕੀਤੀ ਕਾਪੀ". Archived from the original on 2021-01-15. Retrieved 2014-11-24. {{cite web}}: Unknown parameter |dead-url= ignored (|url-status= suggested) (help)