ਦਿਲ ਦਾ ਮਾਮਲਾ ਹੈ
"ਦਿਲ ਦਾ ਮਾਮਲਾ ਹੈ" ਪੰਜਾਬੀ ਦੇ ਮਸ਼ਹੂਰ ਗੀਤਕਾਰ ਅਤੇ ਗਾਇਕ ਗੁਰਦਾਸ ਮਾਨ ਦੁਆਰਾ ਗਾਇਆ ਜਾਣ ਵਾਲਾ ਇੱਕ ਬਹੁਤ ਮਕਬੂਲ ਤੇ ਪ੍ਰਸਿੱਧ ਗੀਤ ਹੈ। ਇਹ ਗੀਤ 1980 ਵਿੱਚ ਪਹਿਲੀ ਵਾਰ ਟੀਵੀ ਤੇ ਪ੍ਰਦਰਸ਼ਿਤ ਹੋਇਆ ਤੇ ਇਸ ਨੇ ਗੁਰਦਾਸ ਮਾਨ ਨੂੰ ਪਹਿਚਾਣ ਦਿੱਤੀ।[1] ਇਹ ਗੀਤ ਮਾਨ ਦੀਆਂ ਬਹੁਤ ਸਾਰੀਆਂ ਐਲਬਮਾਂ ਵਿੱਚ ਸ਼ਾਮਿਲ ਕੀਤਾ ਗਿਆ। ਬਾਅਦ ਵਿੱਚ ਇਹ ਗੀਤ ਫ਼ਿਲਮ ਮਾਮਲਾ ਗੜਬੜ ਹੈ (1984) ਵਿੱਚ ਸ਼ਾਮਿਲ ਕੀਤਾ ਗਿਆ ਜਿਸ ਵਿੱਚ ਗੁਰਦਾਸ ਮਾਨ, ਦਲਜੀਤ ਕੌਰ, ਮੇਹਰ ਮਿੱਤਲ, ਰਾਮ ਮੋਹਨ, ਰਤਨ ਔਲਖ ਅਤੇ ਹੋਰ ਕਲਾਕਾਰਾਂ ਨੇ ਕੰਮ ਕੀਤਾ। ਇਸ ਫ਼ਿਲਮ ਦਾ ਮਿਊਜ਼ਕ ਵੀ ਗੁਰਦਾਸ ਮਾਨ ਨੇ ਹੀ ਦਿੱਤਾ ਤੇ ਇਹ ਫ਼ਿਲਮ ਮਾਨ ਦੀ ਪਹਿਲੀ ਫ਼ਿਲਮ ਸੀ ਜਿਸਦਾ ਟਾਈਟਲ ਗਾਣਾ "ਮਾਮਲਾ ਗੜਬੜ ਹੈ" ਵੀ ਬਹੁਤ ਮਕਬੂਲ ਹੋਇਆ।
ਗੀਤ ਦੇ ਬੋਲ
ਸੋਧੋਦਿਲ ਦਾ ਮਾਮਲਾ ਹੈ - ਦਿਲ ਦਾ ਮਾਮਲਾ ਹੈ
ਕੁਛ ਤੇ ਕਰੋ ਸੱਜਣ
ਤੌਬਾ ਖੁਦਾ ਦੇ ਵਾਸਤੇ, ਕੁਛ ਤੇ ਡਰੋ ਸੱਜਣ
ਦਿਲ ਦਾ ਮਾਮਲਾ ਹੈ - ਦਿਲ ਦਾ ਮਾਮਲਾ ਹੈ
ਨਾਜ਼ੁਕ ਜਾ ਦਿਲ ਹੈ ਮੇਰਾ
ਤਿਲਕੀ ਦਿਲ ਹੋਇਆ ਤੇਰਾ
ਰਾਤ ਨੂੰ ਨੀਂਦ ਨਾ ਆਵੇ
ਖਾਣ ਨੂੰ ਪਵੇ ਹਨੇਰਾ
ਸੋਚਾਂ ਵਿੱਚ ਗੋਤੇ ਖਾਂਦਾ
ਚੜ੍ਹਦਾ ਹੈ ਨਵਾਂ ਸਵੇਰਾ
ਏਦਾਂ ਜੇ ਹੁੰਦੀ ਐਸੀ
ਹੋਵੇਗਾ ਕਿਵੇਂ ਬਸੇਰਾ
ਇਕੋ ਗੱਲ ਕਹਿੰਦਾ ਤੈਨੂੰ
ਮਰਜੇ ਗਾ ਆਸ਼ਕ ਤੇਰਾ
ਹੋ ਜਿੱਦ ਨਾ ਕਰੋ ਸੱਜਣ
ਦਿਲ - ਦਿਲ ਦਾ ਮਾਮਲਾ ਹੈ - ਦਿਲ ਦਾ ਮਾਮਲਾ ਹੈ..
ਮੇਰੀ ਇੱਕ ਗੱਲ ਜੇ ਮੰਨੋ
ਦਿਲ ਦੇ ਨਾਲ ਦਿਲ ਨਾ ਲਾਣਾ
ਦਿਲ ਨੂੰ ਐਦਾਂ ਸਮਝਾਣਾ
ਹਾਏ ਦਿਲ ਨੂੰ ਐਦਾਂ ਸਮਝਾਣਾ
ਇਸ਼ਕ ਅੰਨਿਆਂ ਕਰੇ ਸੁਜ਼ਾਖਿਆਂ ਨੂੰ
ਤੇ ਏਦੇ ਨਾਲ ਦੀ ਕੋਈ ਨਾ ਮਰਜ਼ ਲੋਕੋ
ਜੇ ਕਰ ਲਾ ਬਹੀਏ ਫਿਰ ਸਾਥ ਦਇਏ
ਸਿਰਾਂ ਨਾਲ ਨਿਭਾਇਏ ਫਰਜ਼ ਲੋਕੋ
ਜੇ ਕਰ ਕਿਤੇ ਲੱਗ ਵੀ ਜਾਵੇ
ਸੱਜਣਾ ਦੀ ਗਲੀ ਨਾ ਜਾਣਾ
ਨਹੀਂ ਤੇ ਪੈ ਸੀ ਪਛਤਾਣਾ
ਸੱਜਣਾ ਦੀ ਗਲੀ ਦੇ ਲੜਕੇ
ਤੇਰੇ ਨਾਲ ਖ਼ਾਰ ਖਾਣ ਗੇ
ਤੈਨੂੰ ਲੈ ਜਾਣ ਗੇ ਫੜ ਕੇ
ਤੇਰੇ ਤੇ ਵਾਰ ਕਰਨ ਗੇ
ਲੜਕੀ ਦਾ ਪਿਓ ਬੁਲਵਾ ਕੇ
ਐਸੀ ਫਿਰ ਮਾਰ ਕਰਨ ਗੇ
ਹੋ ਕੁਛ ਤੇ ਡਰੋ ਸੱਜਣ
ਦਿਲ - ਦਿਲ ਦਾ ਮਾਮਲਾ ਹੈ, ਦਿਲ ਦਾ ਮਾਮਲਾ ਹੈ
ਦਿਲ ਦੀ ਗੱਲ ਪੁਛੋ ਹੀ ਨਾ
ਬਹੁਤ ਹੀ ਲਾ ਪ੍ਰਵਾਹ ਹੈ
ਪਲ ਵਿੱਚ ਇਹ ਕੋਲੇ ਹੋਵੇ
ਪਲ ਵਿੱਚ ਇਹ ਲਾਪਤਾ ਹੈ
ਇਸੇ ਨੇ ਦਰਦ ਅਵੱਲੇ
ਦਰਦਾਂ ਦੀ ਦਰਦ ਦਵਾ ਹੈ
ਮਸਤੀ ਵਿੱਚ ਹੋਵੇ ਜੇ ਦਿਲ
ਤਾ ਫਿਰ ਇਹ ਬਾਦਸ਼ਾਹ ਹੈ
ਫਿਰ ਤਾ ਇਹ ਕੁਝ ਨੀ ਵੇਹਂਦਾ
ਚੰਗਾ ਹੈ ਕੀ ਬੁਰਾ ਹੈ
ਮੈਂ ਹਾਂ ਬਸ ਮੈਂ ਹਾਂ ਸਭ ਕੁਝ
ਕਿਹੜਾ ਸਾਲਾ ਖੁਦਾ ਹੈ
ਦਿਲ ਦੇ ਨੇ ਦਰਦ ਅਵੱਲੇ
ਆਸ਼ਿਕ਼ ਨੇ ਰਹਿੰਦੇ ਕੱਲੇ
ਤਾਹੀਓਂ ਤਾ ਲੋਕੀ ਕਹਿੰਦੇ ਆਸ਼ਿਕ਼ ਨੇ ਹੁੰਦੇ ਝੱਲੇ
ਸੱਜਣਾ ਦੀ ਯਾਦ ਬਿਨਾ ਕੁਝ ਹੁੰਦਾ ਨੀ ਇਹਨਾਂ ਪੱਲੇ
ਦਿਲ ਨੂੰ ਬਚਾ ਕੇ ਰੱਖੋ
ਸੋਹਣੀਆਂ ਚੀਜ਼ਾਂ ਕੋਲੋਂ
ਇਹਨੂੰ ਛੁਪਾ ਕੇ ਰੱਖੋ
ਨਜ਼ਰਾਂ ਕਿਤੇ ਲਾ ਨਾ ਬੈਠੇ
ਚੱਕਰ ਕੋਈ ਪਾ ਨਾ ਬੈਠੇ
ਇਹਦੀ ਲਗਾਮ ਕੱਸੋ ਜੀ
ਧੋਖਾ ਕਿਤੇ ਖਾ ਨਾ ਬੈਠੇ
ਹੋ ਦਿਲ ਤੋਂ ਡਰੋ ਸੱਜਣ
ਦਿਲ - ਦਿਲ ਦਾ ਮਾਮਲਾ ਹੈ - ਦਿਲ ਦਾ ਮਾਮਲਾ ਹੈ
ਮਾਨ ਮਰਜਾਣੇ ਦਾ ਦਿਲ
ਤੇਰੇ ਦੀਵਾਨੇ ਦਾ ਦਿਲ
ਹੁਣੇ ਚੰਗਾ ਭਲਾ ਸੀ
ਤੇਰੇ ਪਰਵਾਨੇ ਦਾ ਦਿਲ
ਦੋਹਾਂ ਵਿੱਚ ਫਰਕ ਬੜਾ ਹੈ
ਆਪਣੇ ਬੇਗਾਨੇ ਦਾ ਦਿਲ
ਦਿਲ ਨਾ ਜੇ ਦਿਲ ਮਿਲ ਜਾਵੇ
ਸੜਦਾ ਜਮਾਨੇ ਦਾ ਦਿਲ
ਹਰ ਦਮ ਜੋ ਸੜਦਾ ਰਹਿੰਦਾ
ਓਹੀ ਇੱਕ ਆਨੇ ਦਾ ਦਿਲ
ਦਿਲ ਨੂੰ ਜੇ ਲਾਉਣਾ ਹੀ ਹੈ
ਬਸ ਇੱਕ ਥਾਂ ਲਾ ਹੀ ਛੱਡੋ
ਛੱਡੋ ਜੀ ਛੱਡੋ ਛੱਡੋ
ਮੈਂ ਕਿਹਾ ਜੀ ਛੱਡੋ ਜੀ ਛੱਡੋ ਛੱਡੋ
ਚੰਗਾ ਹੈ ਲੱਗਿਆ ਰਹਿੰਦਾ
ਕਰਦਾ ਹੈ ਬੜੀ ਖਰਾਬੀ
ਜਿਥੇ ਵੀ ਵਿਹਲਾ ਬਹਿੰਦਾ
ਦਿਲ ਵੀ ਬਸ ਉਸਨੂੰ ਦੇਵੋ
ਦਿਲ ਦੀ ਜੋ ਰਮਜ਼ ਪਛਾਣੇ
ਦੁੱਖ ਸੁਖ ਸਹਾਈ ਹੋ ਕੇ
ਆਪਣੇ ਜੋ ਫਰਜ਼ ਪਛਾਣੇ
ਦਿਲ ਹੈ ਸ਼ੀਸ਼ੇ ਦਾ ਖਿਡੌਣਾ
ਟੁੱਟਿਆ ਫਿਰ ਰਾਸ ਨੀ ਆਉਣਾ
ਹੋ ਪੀੜਾਂ ਹਰੋ ਸੱਜਣ
ਦਿਲ - ਦਿਲ ਦਾ ਮਾਮਲਾ ਹੈ - ਦਿਲ ਦਾ ਮਾਮਲਾ ਹੈ