ਦਿੜ੍ਹਬਾ

ਸੰਗਰੂਰ ਜ਼ਿਲ੍ਹੇ ਦਾ ਪਿੰਡ
(ਦਿੜਬਾ ਤੋਂ ਮੋੜਿਆ ਗਿਆ)

ਦਿੜ੍ਹਬਾ ਪੰਜਾਬ, ਭਾਰਤ ਦੇ ਸੰਗਰੂਰ ਜਿਲੇ ਦੀ ਇੱਕ ਮੰਡੀ ਅਤੇ ਤਹਿਸੀਲ ਹੈ। ਇਹ ਇੱਕ ਉਚੀ ਜਗਾ ਤੇ ਮੌਜੂਦ ਹੈ। ਇਹ ਪਹਿਲਾਂ ਠਡੇ ਵਾਲੇ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਪਰ ਸਮੇਂ ਦੇ ਨਾਲ ਇਸ ਦਾ ਨਾ ਬਦਲ ਕੇ ਦਿੜਬਾ ਪੈ ਗਿਆ। ਦਿੜ੍ਹਬਾ ਮੰਡੀ ਸੰਗਰੂਰ ਤੋਂ 25 ਕਿਲੋਮੀਟਰ ਅਤੇ ਪਾਤੜਾਂ ਤੋਂ 14 ਕਿਲੋਮੀਟਰ ਦੂਰ ਹੈ।

ਦਿੜ੍ਹਬਾ ਮੰਡੀ
ਨਗਰ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਸੰਗਰੂਰ
ਉੱਚਾਈ
236 m (774 ft)
ਆਬਾਦੀ
 (2011)[1]
 • ਕੁੱਲ16,952
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿੰਨ
148035
ਟੈਲੀਫੋਨ ਕੋਡ01676
ਵਾਹਨ ਰਜਿਸਟ੍ਰੇਸ਼ਨPB-44
ਨੇੜੇ ਦਾ ਸ਼ਹਿਰਪਾਤੜਾਂ, ਸੰਗਰੂਰ

ਇਤਿਹਾਸ

ਸੋਧੋ

ਇਸ ਪਿੰਡ ਦਾ ਪੁਰਾਣਾ ਨਾਮ "ਦਿਲਬਾਕੂ" ਸੀ ਜੋ ਕਿ ਦਿਲਬਾਕੂ ਪਿੰਡ ਦੇ ਇੱਕ ਬਜ਼ੁਰਗ ਕਾਲੂ ਸਿੰਘ ਨੇ ਬੰਨ੍ਹਿਆ ਜਿਸਦਾ "ਘੁਮਾਣ" ਗੋਤ ਨਾਲ ਸਬੰਧ ਸੀ। ਕਾਲੂ ਸਿੰਘ ਦੇ ਲਾਲਾ, ਭੋਗੀ, ਬੱਲੜ ਅਤੇ ਦੀਪਾ ਚਾਰ ਪੁੱਤਰ ਸਨ ਜਿਹਨਾਂ ਦੇ ਨਾਮ ਉੱਤੇ ਪਿੰਡ ਵਿੱਚ ਚਾਰ ਪੱਤੀਆਂ ਦੇ ਨਾਮ ਰੱਖੇ ਗਏ ਸਨ। ਦਿਲਬਾਕੂ ਤੋਂ ਵਿਗੜ ਕੇ ਇਸ ਪਿੰਡ ਦਾ ਨਾਮ ਦਿੜ੍ਹਬਾ ਬਣ ਗਿਆ।

ਇਸ ਪਿੰਡ ਵਿੱਚ ਇੱਕ ਇਤਿਹਾਸਿਕ ਗੁਰਦੁਆਰਾ ਹੈ ਜੋ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਹੈ। ਇੱਥੇ ਇੱਕ ਪੁਰਾਣਾ ਮੰਦਿਰ ਵੀ ਹੈ।[2]

ਹਵਾਲੇ

ਸੋਧੋ
  1. "Census of India Search details". censusindia.gov.in. Retrieved 10 May 2015.
  2. ਡਾ. ਕਿਰਪਾਲ ਸਿੰਘ, ਡਾ. ਹਰਿੰਦਰ ਕੌਰ (2014). ਪੰਜਾਬ ਦੇ ਪਿੰਡਾਂ ਦਾ ਨਾਮਕਰਨ ਅਤੇ ਇਤਿਹਾਸ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 417. ISBN 978-81-302-0271-6.