ਪਾਤੜਾਂ ਪੰਜਾਬ ਦੇ ਦੱਖਣ-ਪੂਰਵ ਵਿੱਚ ਸਥਿਤ ਇੱਕ ਸ਼ਹਿਰ ਹੈ। ਇਹ ਪਟਿਆਲਾ, ਜਾਖਲ ਅਤੇ ਨਰਵਾਣਾ ਸੜਕਾਂ ਨੂੰ ਜੋੜਨ ਵਾਲੇਂ ਰਾਸਤੇ ਤੇ ਹੈ। ਇਹ ਪਟਿਆਲੇ ਤੋਂ 57 ਕਿਲੋਮੀਟਰ, ਸਗਰੂਰ ਤੋਂ 42 ਕਿਲੋਮੀਟਰ, ਨਵੀ ਦਿੱਲੀ ਤੋ 218 ਕਿਲੋਮੀਟਰ ਦੇ ਕਰੀਬ ਦੂਰੀ ਉੱਤੇ ਹੈ।

ਜਨਅੰਕੜੇ

ਸੋਧੋ

2011 ਦੀ ਮਰਦਮਸ਼ੁਮਾਰੀ ਅਨੁਸਾਰ ਪਾਤੜਾਂ ਦੀ ਜਨ ਸੰਖਿਆ 141087 ਹੈ।[1] ਜਿਹਨਾਂ ਵਿੱਚੋ 74080 ਮਰਦ ਅਤੇ 67007 ਔਰਤਾ ਹਨ। ਪਾਤੜਾਂ ਵਿੱਚ ਆਸ-ਪਾਸ ਦੇ 68 ਪਿੰਡ ਆਉਂਦੇ ਹਨ। ਇਸ ਸ਼ਹਿਰ ਦੀ ਲਗਾਤਾਰ ਪ੍ਰਗਿਰਤੀ ਹੋ ਕਾਰਨ ਜਨ ਸੰਖਿਆ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਾਤੜਾਂ ਦੀ ਕਾਰ ਬਜਾਰ ਵੀ ਬਹੁਤ ਪ੍ਰਸਿੱਧ ਹੈ। ਜਿਸ ਵਿੱਚ ਹਰ ਤਰ੍ਹਾਂ ਦੇ ਮੋਟਰਸਾਇਕਲ ਅਤੇ ਕਾਰਾਂ ਮਿਲਦੀਆਂ ਹਨ। ਪਾਤੜਾਂ ਦੀ ਦਾਣਾ ਮੰਡੀ ਵੀ ਬੜ੍ਹੀ ਵੱਡੀ ਹੈ। ਜਿਸ ਵਿੱਚ 100 ਤੋਂ ਉਪਰ ਦੁਕਾਨਾਂ ਹਨ।

ਹਵਾਲੇ

ਸੋਧੋ
  1. "Census of India 2001: Data from the 2001 Census, including cities, villages and towns (Provisional)". Census Commission of India. Archived from the original on 2004-06-16. Retrieved 2008-11-01.