ਦੀਵਾ ਵੱਟੀ
ਮੌਤ ਨਾਲ ਸੰਬੰਧਿਤ ੲਿੱਕ ਰਸਮ
ਦੀਵਾ ਵੱਟੀ ਇੱਕ ਮੌਤ ਦੀ ਰਸਮ ਹੈ ਜੋ ਮੌਤ ਤੋਂ ਤੁਰੰਤ ਬਾਅਦ ਤੇ ਸਸਕਾਰ ਤੋਂ ਪਹਿਲਾਂ ਕੀਤੀ ਜਾਂਦੀ ਸੀ/ਹੈ। ਇਹ ਰਸਮ ਹਿੰਦੂ ਜਾਤੀ ਦੇ ਲੋਕਾਂ ਵਿੱਚ ਜ਼ਿਆਦਾ ਪ੍ਰਚਲਿਤ ਹੈ। ਅਸਲ ਵਿੱਚ ਇਹ ਰਸਮ ਮਰਨ ਵਾਲੇ ਬੰਦੇ ਨੂੰ ਮੌਤ ਤੋਂ ਬਾਅਦ ਦਾ ਰਸਤਾ ਦਿਖਾਉਣ ਦੀ ਮਨੌਤ ਨਾਲ ਸੰਬੰਧਿਤ ਹੈ ਕਿਓਂਕਿ ਹਿੰਦੂ ਧਰਮ ਵਿੱਚ ਇਹ ਮਾਨਤਾ ਹੈ ਕਿ ਹਰ ਹਿੰਦੂ ਨੂੰ ਮੌਤ ਤੋਂ ਬਾਅਦ ਵੈਤਰਣੀ ਨਦੀ ਪਾਰ ਕਰਨੀ ਪੈਂਦੀ ਹੈ ਤੇ ਉਸ ਨੂੰ ਪਾਰ ਕਰਨ ਲਈ ਤੇ ਬਾਕੀ ਔਖੇ ਰਸਤੇ ਦੀ ਯਾਤਰਾ ਲਈ ਦੀਵੇ ਦੀ ਰੌਸ਼ਨੀ ਉਸ ਦਾ ਸਹਾਰਾ ਬਣਦੀ ਹੈ।
ਪ੍ਰਕਿਰਿਆ
ਸੋਧੋਮੌਤ ਤੋਂ ਬਾਅਦ ਮੁਰਦੇ ਨੂੰ ਜ਼ਮੀਨ ਤੇ ਲਿਟਾ ਦਿੱਤਾ ਜਾਂਦਾ ਹੈ ਤੇ (ਕਈ ਵਾਰ ਨਹਾਉਣ ਤੋਂ ਬਾਅਦ ਜਾਂ ਪਹਿਲਾਂ) ਮੁਰਦੇ ਦੇ ਹੱਥਾਂ ਨੂੰ ਸਿੱਧਾ ਕਰਕੇ ਸੱਜੇ ਹੱਥ ਦੀ ਤਲੀ ਤੇ ਦੀਵਾ ਧਰਕੇ ਬਾਲ਼ ਦਿੱਤਾ ਜਾਂਦਾ ਹੈ। ਇਹ ਦੀਵਾ ਆਟੇ ਦਾ ਬਣਾਇਆ ਜਾਂਦਾ ਹੈ ਇਸ ਵਿੱਚ ਤੇਲ ਦੀ ਥਾਂ ਘਿਓ ਪਾਇਆ ਜਾਂਦਾ ਹੈ।[1]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.