ਦੁਨੀਆ ਦੇ 10 ਮਹਾਨ ਜਰਨੈਲਾਂ ਦੀ ਸੂਚੀ
ਦੁਨੀਆ ਦੇ 10 ਮਹਾਨ ਜੇਤੂਆਂ ‘ਚ ਮਹਾਨ ਸਿੱਖ ਜਰਨੈਲ ਸ: ਹਰੀ ਸਿੰਘ ਨਲੂਆ ਦਾ ਨਾ ਸ਼ੁਮਾਰ ਕੀਤਾ ਗਿਆ ਹੈ। ਦੱਰਾ ਖੈਬਰ ਪਾਰ ਜਿੱਤ ਕੇ ਪਾਰ ਕਰਨ ਵਾਲਾ ਇਹ ਜਰਨੈਲ ਮਹਾਰਾਜਾ ਰਣਜੀਤ ਸਿੰਘ ਵਿੱਚ ਫੌਜ ਵਿੱਚ ਸ਼ਾਂਮਿਲ ਸੀ। ਇਸ ਸੂਚੀ ਵਿੱਚ ਮੰਗੋਲ ਸ਼ਾਸ਼ਨ ਦੇ ਸੰਸਥਾਪਕ ਚੰਗੇਜ਼ ਖਾਨ ਨੂੰ ਦੂਸਰਾ ਸਥਾਨ ਦਿੱਤਾ ਗਿਆ, ਜਿਸ ਨੇ ਆਪਣੇ ਸ਼ਾਸ਼ਨ ਕਾਲ ਦੌਰਾਨ 4, 860,000 ਵਰਗ ਮੀਲ ਖੇਤਰ 'ਤੇ ਜਿੱਤ ਪ੍ਰਾਪਤ ਕੀਤੀ ਸੀ, ਜੋ ਇਤਿਹਾਸ ਵਿੱਚ ਕਿਸੇ ਵੀ ਹੋਰ ਸ਼ਾਸ਼ਕ ਤੋਂ ਵੱਧ ਹੈ। ਤੀਸਰੇ ਸਥਾਨ 'ਤੇ ਸਿਕੰਦਰ ਮਹਾਨ ਨੂੰ ਜਗ੍ਹਾ ਦਿੱਤੀ ਗਈ ਹੈ। ਚੌਥੇ ਸਥਾਨ 'ਤੇ ਪੂਰਬ ਤੇ ਪੱਛਮ ਰੋਮਨ ਰਾਜ ਦੇ ਸ਼ਾਸ਼ਕ ਅਟੀਲਾ ਦਾ ਹੱਨ ਅਤੇ ਪੰਜਵੇਂ ਸਥਾਨ 'ਤੇ ਅਫਰੀਕਾ ਤੇ ਯੂਰਪ 'ਤੇ ਜਿੱਤ ਪ੍ਰਾਪਤ ਕਰਨ ਵਾਲੇ ਰੋਮਨ ਸ਼ਾਸ਼ਕ ਜੂਲੀਅਸ ਸੀਜ਼ਰ ਨੂੰ ਰੱਖਿਆ ਗਿਆ ਹੈ। ਛੇਵੇਂ ਸਥਾਨ 'ਤੇ ਸਾਇਰਸ ਦਾ ਗ੍ਰੇਟ ਦਾ ਸਥਾਨ ਹੈ, ਜੋ 546 ਬੀ। ਸੀ। ਵਿੱਚ ਪਰਸ਼ੀਆ ਦਾ ਰਾਜਾ ਬਣਿਆ ਸੀ। ਸੱਤਵੇਂ ਨੰਬਰ 'ਤੇ ਸਪੇਨੀ ਸ਼ਾਸ਼ਕ ਫ੍ਰਾਂਸਿਸਕੋ ਪਿਜ਼ਾਰੋ (1471-1541) ਨੂੰ ਰੱਖਿਆ ਗਿਆ ਹੈ। ਜਦਕਿ 7 ਕਰੋੜ ਲੋਕਾਂ 'ਤੇ ਰਾਜ ਕਰਨ ਵਾਲੇ ਸਾਢੇ ਪੰਜ ਫੁੱਟੇ ਨੈਪੋਲੀਅਨ ਬੋਨਾਪਾਰਟ ਨੂੰ ਸੂਚੀ ਵਿੱਚ ਅੱਠਵਾਂ ਸਥਾਨ ਦਿੱਤਾ ਗਿਆ ਹੈ। ਨੌਵੇਂ ਸਥਾਨ 'ਤੇ ਈਸਾ ਦੇ ਜਨਮ ਤੋਂ 200 ਸਾਲ ਪਹਿਲਾਂ ਦੇ ਸ਼ਾਸ਼ਕ ਹਨੀਬਲ ਬਾਰਕਾ ਨੂੰ ਰੱਖਿਆ ਗਿਆ ਹੈ। ਦਸਵੇਂ ਸਥਾਨ 'ਤੇ ਇੱਕ ਕਰੋੜ 70 ਲੱਖ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ 14ਵੀਂ ਸਦੀ ਦੇ ਤੁਰਕੀ ਦੇ ਜ਼ਾਲਮ ਸ਼ਾਸ਼ਕ ਤੈਮੂਰ ਨੂੰ ਜਗਾ ਦਿੱਤੀ ਗਈ ਹੈ।[1]
ਸੂਚੀ
ਸੋਧੋਦਰਜਾ | ਨਾਮ | ਤਸਵੀਰ | ਜਨਮ | ਮੌਤ | ਦੇਸ਼ | ਸਮਾਂ |
---|---|---|---|---|---|---|
1 | ਸਰਦਾਰ ਹਰੀ ਸਿੰਘ ਨਲੂਆ (1884–1963) |
1791 | 1837 | ਪੰਜਾਬ | 1804–1837 | |
2 | ਚੰਗੇਜ਼ ਖ਼ਾਨ (1888–1975) |
1162 | 18 ਅਗਸਤ 1227 | ਮੰਗੋਲੀਆ | ਬਸੰਤ 1206 – ਅਗਸਤ 1227 | |
3 | ਸਿਕੰਦਰ ਮਹਾਨ | 20 or 21 ਜੁਲਾਈ 356 BC | 10 or 11 ਜੂਨ 323 BC | ਯੂਨਾਨ | 336–323 BC | |
4 | ਅਤੀਲਾ ਦਹੂਨ | ਪਤਾ ਨਹੀਂ | 453 | ਰੋਮਨ | 434-453 | |
5 | ਜੂਲੀਅਸ ਸੀਜ਼ਰ | ਜੁਲਾਈ 100 BC | 15 ਮਾਰਚ 44 BC | ਰੋਮਨ | ਅਕਤੂਬਰ 49 BC – 15 ਮਾਰਚ 44 BC(4 ਸਾਲ) | |
6 | ਸਾਇਰਸ ਦ ਗ੍ਰੇਟ (1913–1996) |
576 BC | 530 BC | ਪਰਸ਼ੀਆ | 559–530 BC (30 ਸਾਲ) | |
7 | ਫਰਾਇਸਿਸਕੋ ਪਜੈਰੋ (1916–1994) |
1471 ਜਾਂ 1476 | 26 ਜੂਨ 1541 (65–70) | ਸਪੇਨ | (26 ਜੁਲਾਈ 1529 – 26 ਜੂਨ 1541) ਅਤੇ (26 ਜੁਲਾਈ 1529 – 26 ਜੂਨ 1541) | |
8 | ਨੈਪੋਲੀਅਨ ਬੋਨਾਪਾਰਟ (1910–2009) |
15 ਅਗਸਤ 1769 – | 5 ਮਈ 1821 | ਫ੍ਰਾਂਸ | (18 ਮਈ 1804 – 11 ਅਪਰੈਲ਼ 1814) ਅਤੇ (20 ਮਾਰਚ 1815 – 22 ਜੂਨ 1815) | |
9 | ਹਨੀਬਲ ਬਰਕਾ (1918–1999) |
247 BC | 183/182/181 BC | ਰੋਮਨ | 270 – 183/182/181 BC | |
10 | ਤੈਮੂਰ ਉਰਫ਼ ਤਾਮਿਰਲੇਨ (1920–2005) |
ਪਤਾ ਨਹੀਂ | 1405 | ਤੁਰਕੀ | 1370-1405 |
ਹਵਾਲੇ
ਸੋਧੋ- ↑ "ਦੁਨੀਆ ਦੇ 10 ਮਹਾਨ ਜਰਨੈਲਾਂ ਦੀ ਸੂਚੀ". www.reckontalk.com. www.reckontalk.com.