ਦੁਪੱਟਾ

ਭਾਰਤੀ ਵਸਤਰ

ਦੁਪੱਟਾ ਜਾਂ ਚੁੰਨੀ ਭਾਰਤੀ ਵਸਤਰ ਸਲਵਾਰ ਕਮੀਜ਼ ਦਾ ਇੱਕ ਅਨਿੱਖੜਵਾਂ ਅੰਗ ਹੈ। ਸਲਵਾਰ ਕਮੀਜ਼ ਦੇ ਤੀਸਰੇ ਬਸਤਰ ਨੂੰ ਦੁਪੱਟਾ ਕਿਹਾ ਜਾਂਦਾ ਹੈ। ਦੁਪੱਟਾ, ਚੁੰਨੀ, ਓੜਨੀ, ਸ਼ਾਲ, ਡੋਰੀਆ, ਚੁਨਰੀ ਅਤੇ ਹੋਰ ਨਾਮਾਂ ਵਲੋਂ ਜਾਣਿਆ ਜਾਂਦਾ ਹੈ। ਦੁਪੱਟੇ ਦਾ ਪ੍ਰਯੋਗ ਪ੍ਰਾਚੀਨ ਕਾਲ ਵਲੋਂ ਘਘਰੇ, ਸਾੜ੍ਹੀ ਅਤੇ ਸਲਵਾਰ ਸੂਟ ਦੇ ਨਾਲ ਕੀਤਾ ਜਾਂਦਾ ਰਿਹਾ ਹੈ। ਪੇਂਡੂ ਭਾਰਤੀ ਔਰਤਾਂ ਦੁਪੱਟੇ ਨੂੰ ਸਿਰ ਉੱਤੇ ਇਸ ਤਰ੍ਹਾਂ ਢਕਦੀਆਂ ਹਨ ਤਾਂਕਿ ਉਹਨਾਂ ਦੇ ਸਰ ਅਤੇ ਚਿਹਰੇ ਦਾ ਜਿਆਦਾਤਰ ਭਾਗ ਦੁਪੱਟੇ ਨਾਲ ਢਕਿਆ ਰਹੇ। ਇਹ ਪ੍ਰਥਾ ਭਾਰਤ ਦੇ ਉੱਤਰੀ ਹਿੱਸੀਆਂ ਵਿੱਚ ਖਾਸ ਤੌਰ ਉੱਤੇ ਦੇਖਣ ਨੂੰ ਮਿਲਦੀ ਹੈ।

Women from Jaipur, India wearing salwar kameez and dupatta

ਦੁਪੱਟਾ (ਦੋ ਪੱਟਾ ਨੂੰ ਜੋੜ ਕੇ ਬਣਾਇਆ ਹੋਇਆ ਤਿੰਨ ਗਜ਼ ਲੰਬਾ ਤੇ ਡੇਢ ਗਜ਼ ਚੌੜਾ) ਜਾਂ ਫੁਲਕਾਰੀ ਉੱਤੇ ਬਾਰੀਕ ਮਲਮਲ ਦਾ ਦੁਪੱਟਾ ਜੋੜਿਆ ਹੋਇਆ ਹੁੰਦਾ ਹੈ।

ਦੋ ਪੱਟ ਮਿਲਾ ਕੇ ਸਿਉਤੇ ਹੋਏ ਕਪੜੇ ਨੂੰ ਦੁਪੱਟਾ ਕਹਿੰਦੇ ਹਨ। ਪੱਟ ਕਪੜੇ ਦੀ ਚੌੜਾਈ ਨੂੰ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਸਾਰੇ ਕਪੜੇ ਖੱਦਰ ਦੇ ਹੁੰਦੇ ਸਨ। ਇਸ ਤਰ੍ਹਾਂ ਖੱਦਰ ਦੇ ਚੌੜਾਈ ਲੋਟ ਜੋੜ ਕੇ ਜੋ ਦੋ ਕਪੜੇ ਸਿਉਤੇ ਜਾਂਦੇ ਸਨ, ਉਹ ਹੀ ਅਸਲ ਦੁਪੱਟਾ ਅਖਵਾਉਂਦੇ ਸਨ। ਉਂਜ ਦੁਪੱਟੇ ਦੀਆਂ ਹੋਰ ਵੀ ਕਿਸਮਾਂ ਹਨ। ਹੌਲੀ ਚਾਦਰ ਨੂੰ ਵੀ ਦੁਪੱਟਾ ਕਹਿੰਦੇ ਹਨ। ਜਨਾਨੀਆਂ ਜੋ ਸਿਰ ਉੱਪਰ ਕਪੜਾ ਲੈਂਦੀਆਂ ਹਨ, ਉਸ ਨੂੰ ਵੀ ਦੁਪੱਟਾ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਪੁਰਸ਼ ਜੋ ਦੋ ਕੁ ਮੀਟਰ ਦਾ ਕਪੜਾ ਮੋਢੇ ਉੱਪਰ ਰੱਖਦੇ ਸਨ, ਉਸ ਨੂੰ ਵੀ ਦੁਪੱਟਾ ਕਹਿੰਦੇ ਸਨ। ਪਰ ਮੈਂ ਤੁਹਾਨੂੰ ਖੱਦਰ ਦੇ ਦੋ ਪੱਟ ਜੋੜ ਕੇ ਸੀਤੇ ਹੋਏ ਦੁਪੱਟੇ ਬਾਰੇ ਦੱਸਣ ਲੱਗਿਆ ਹਾਂ।

ਪਹਿਲੇ ਸਮਿਆਂ ਵਿਚ ਪਹਿਨਣ ਵਾਲੇ, ਉੱਪਰ ਲੈਣ ਵਾਲੇ, ਹੇਠਾਂ ਵਿਛਾਉਣ ਵਾਲੇ, ਗਦੈਲੇ ਰਜਾਈਆਂ ਬਣਾਉਣ ਵਾਲੇ, ਖੇਤੀ ਦੇ ਕੰਮਾਂ ਵਿਚ ਵਰਤਣ ਵਾਲੇ ਸਾਰੇ ਦੇ ਸਾਰੇ ਕੱਪੜੇ ਖੱਦਰ ਦੇ ਹੁੰਦੇ ਸਨ। ਖੱਦਰ ਪਿੰਡ ਦੇ ਜੁਲਾਹੇ ਖੱਡੀ ਉੱਪਰ ਬਣਾਉਂਦੇ ਸਨ। ਖੱਡੀ ਦੀ ਚੌੜਾਈ ਘੱਟ ਹੁੰਦੀ ਸੀ। ਇਸ ਲਈ ਕਪੜੇ ਵੀ ਘੱਟ ਚੌੜਾਈ ਦੇ ਬਣਦੇ ਸਨ। ਜਿਹੜੇ ਕੱਪੜੇ ਚੌੜਾਈ ਵਿਚ ਜਿਆਦਾ ਚਾਹੀਦੇ ਹੁੰਦੇ ਸਨ, ਉਹ ਦੋ ਚੌੜਾਈਆਂ ਜਾਂ ਤਿੰਨ ਚੌੜਾਈਆਂ ਜੋੜ ਕੇ ਬਣਾ ਲਏ ਜਾਂਦੇ ਸਨ। ਦੁਪੱਟੇ ਦੋ ਚੌੜਾਈਆਂ ਨੂੰ ਜੋੜ ਕੇ ਬਣਦੇ ਸਨ। ਦੁਪੱਟੇ ਚਿੱਟੇ ਵੀ ਬਣਦੇ ਸਨ। ਦੁਪੱਟੇ ਦੋ ਰੰਗਾਂ ਦੇ ਡੱਬੀਦਾਰ ਵੀ ਬਣਦੇ ਸਨ। ਖਾਖੀ ਕਪਾਹ ਦੇ ਖਾਖੀ ਦੁਪੱਟੇ ਬਣਦੇ ਸਨ। ਦੁਪੱਟੇ ਜਿਆਦਾ ਸਰਦੀ ਦੇ ਮੌਸਮ ਵਿਚ ਉੱਤੇ ਲਏ ਜਾਂਦੇ ਸਨ। ਦੁਪੱਟੇ ਉੱਪਰ ਰੁਪੈ ਰੱਖ ਕੇ ਪ੍ਰਾਹੁਣਿਆਂ ਦੇ ਆਦਰ ਲਈ ਭੇਂਟ ਵੀ ਕੀਤੇ ਜਾਂਦੇ ਸਨ। ਲਗਪਗ ਖ਼ਤਮ ਹੀ ਹੋ

ਹੁਣ ਖੱਡੀ ਉੱਪਰ ਸੂਤੀ ਕੱਪੜੇ ਬਣਾਉਣ ਦਾ ਰਿਵਾਜ ਗਿਆ ਹੈ।ਉਂਜ ਵੀ ਸੂਤ ਕੱਤ ਕੇ ਤੇ ਖੱਡੀ ਤੇ ਕੱਪੜੇ ਬਣਾਉਣੇ ਮਹਿੰਗੇ ਪੈਂਦੇ ਹਨ। ਇਸ ਲਈ ਦੁਪੱਟਿਆਂ ਦੀ ਥਾਂ ਹੁਣ ਭੁਰੀਆਂ/ਲੋਈਆਂ ਅਤੇ ਸ਼ਾਲਾਂ ਨੇ ਲੈ ਲਈ ਹੈ।[1]

ਪੰਜਾਬੀ ਲੋਕਧਾਰਾ ਵਿੱਚ

ਸੋਧੋ

"ਬੁੱਕਲ ਮਾਰੋ ਖੇਸ ਦੀ ਵਾਹੁੱਟੀ ਆਈ ਲਾੜੇ ਦੇ ਮੇਚ ਦੀ

ਚੁੰਨੀ ਰੰਗਦੇ ਲਲਾਰੀਆ ਮੇਰੀ ਆਲਸੀ ਦੇ ਫੁੱਲ ਵਰਗੀ"

ਹਵਾਲਾ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.