ਦੁਲਾਰੀ (ਕਹਾਣੀ)
ਦੁਲਾਰੀ ਉਰਦੂ ਲੇਖਕ ਸੱਜਾਦ ਜ਼ਹੀਰ ਦੀ ਲਿਖੀ ਇੱਕ ਕਹਾਣੀ ਹੈ ਜੋ 1930-31 ਵਿਚ ਲਿਖੀ ਗਈ ਅਤੇ 1932 ਵਿੱਚ ‘ਅੰਗਾਰੇ’ ਵਿੱਚ ਛਪੀ ਸੀ।
"ਦੁਲਾਰੀ" | |
---|---|
ਲੇਖਕ ਸੱਜਾਦ ਜ਼ਹੀਰ | |
ਦੇਸ਼ | ਭਾਰਤ |
ਭਾਸ਼ਾ | ਉਰਦੂ |
ਵੰਨਗੀ | ਨਿੱਕੀ ਕਹਾਣੀ |
ਪ੍ਰਕਾਸ਼ਨ | ਅੰਗਾਰੇ |
ਪ੍ਰਕਾਸ਼ਨ ਕਿਸਮ | ਕਹਾਣੀ ਸੰਗ੍ਰਹਿ |
ਪ੍ਰਕਾਸ਼ਨ ਮਿਤੀ | 1932 |
ਦੁਲਾਰੀ ਦੇ ਮਾਂ ਬਾਪ ਦਾ ਕੋਈ ਥਹੁ ਪਤਾ ਨਹੀਂ। ਉਹ ਸ਼ੇਖ ਨਾਜ਼ਿਮ ਅਲੀ ਸਾਹਿਬ ਦੇ ਘਰ ਵਿੱਚ ਪਲ਼ਦੀ ਤੇ ਜੁਆਨ ਹੁੰਦੀ ਹੈ। ਭਾਵੇਂ ਉਹ ਘਰ ਦੀ ਨੌਕਰਾਣੀ ਹੈ ਪਰ ਵੇਖਣ ਵਾਲਿਆਂ ਨੂੰ ਘਰ ਦੀ ਮੈਂਬਰ ਜਾਪਦੀ ਹੈ। ਘਰ ਦਾ ਵੱਡਾ ਸਾਹਿਬਜ਼ਾਦਾ ਕਾਜ਼ਿਮ ਉਸ ਨਾਲ਼ ਜਿਨਸੀ ਸੰਬੰਧ ਬਣਾ ਲੈਂਦਾ ਹੈ। ਦੁਲਾਰੀ ਉਸਦਾ ਵਿਰੋਧ ਨਹੀਂ ਕਰਦੀ। ਸਮਾਂ ਪਾ ਕੇ ਸ਼ੇਖ ਕਾਜ਼ਮ ਦੀ ਸ਼ਾਦੀ ਰੱਖ ਦਿੱਤੀ ਜਾਂਦੀ ਹੈ। ਸ਼ਾਦੀ ਵਾਲੇ ਦਿਨ ਦੁਲਾਰੀ ਘਰੋਂ ਦੌੜ ਜਾਂਦੀ ਹੈ। ਤਿੰਨ ਚਾਰ ਮਹੀਨੇ ਬਾਅਦ ਸ਼ੇਖ ਨਾਜ਼ਿਮ ਅਲੀ ਸਾਹਿਬ ਦਾ ਇੱਕ ਬੁੱਢਾ ਨੌਕਰ ਦੁਲਾਰੀ ਨੂੰ ਭਾਲ ਲੈਂਦਾ ਹੈ ਅਤੇ ਸ਼ਹਿਰ ਦੀਆਂ ਗ਼ਰੀਬ ਰੰਡੀਆਂ ਦੇ ਮੁਹੱਲੇ ਵਿੱਚੋਂ ਵਾਪਸ ਘਰ ਲੈ ਆਉਂਦਾ ਹੈ।