ਦੇਵਦਾਸ (ਬੰਗਾਲੀ: দেবদাস, ਦੇਬਦਾਸ) (1917) ਬੰਗਾਲੀ ਨਾਵਲਕਾਰ ਸ਼ਰਤ ਚੰਦਰ ਚੱਟੋਪਾਧਿਆਏ ਦਾ ਲਿਖਿਆ ਇੱਕ ਨਾਵਲ ਹੈ ਜੋ 1917 ਵਿੱਚ ਪ੍ਰਕਾਸ਼ਿਤ ਹੋਇਆ ਸੀ ਅਤੇ ਇਸ ਉੱਤੇ ਕਈ ਫਿਲਮਾਂ ਬਣੀਆਂ ਹਨ। ਸ਼ਰਤ ਚੰਦਰ ਦੀ ਉਮਰ ਉਦੋਂ ਸਿਰਫ਼ 17 ਸਾਲ ਸੀ।

ਦੇਵਦਾਸ
ਦੇਵਦਾਸ – ਮੁੱਖ ਕਵਰ
ਲੇਖਕਸ਼ਰਤ ਚੰਦਰ ਚੱਟੋਪਾਧਿਆਏ
ਦੇਸ਼ਭਾਰਤ
ਭਾਸ਼ਾਬੰਗਾਲੀ
ਵਿਧਾਨਾਵਲ
ਪ੍ਰਕਾਸ਼ਕਜੀ ਸੀ ਐੱਸ
ਪ੍ਰਕਾਸ਼ਨ ਦੀ ਮਿਤੀ
30 ਜੂਨ 1917
ਮੀਡੀਆ ਕਿਸਮਪ੍ਰਿੰਟ

ਕਹਾਣੀ ਦਾ ਸੰਖੇਪ ਸਾਰ

ਸੋਧੋ

ਤਾਲਸੋਨਾਪੁਰ ਪਿੰਡ ਦੇ ਦੇਵਦਾਸ ਅਤੇ ਪਾਰਬਤੀ ਬਚਪਨ ਵਿੱਚ ਹੀ ਅਨਿੱਖੜ ਪਿਆਰ ਸੂਤਰਾਂ ਵਿੱਚ ਬੰਨੇ ਜਾਂਦੇ ਹਨ। ਦੇਵਦਾਸ ਦੋ ਕੁ ਸਾਲ ਲਈ ਅਧਿਐਨ ਕਰਨ ਲਈ ਕਲਕੱਤੇ (ਹੁਣ ਕੋਲਕਾਤਾ) ਦੇ ਸ਼ਹਿਰ ਵਿੱਚ ਚਲਿਆ ਜਾਂਦਾ ਹੈ। ਛੁੱਟੀਆ ਦੇ ਦੌਰਾਨ, ਉਹ ਆਪਣੇ ਪਿੰਡ ਵਾਪਸ ਆਉਂਦਾ ਹੈ ਤਾਂ ਅਚਾਨਕ ਦੋਨੋਂ ਮਹਿਸੂਸ ਕਰਦੇ ਹਨ ਇੱਕ ਦੂਜੇ ਨਾਲ ਅਨਭੋਲ ਪਿਆਰ ਵੱਖ ਕਿਸੇ ਚੀਜ਼ ਵਿੱਚ ਤਬਦੀਲ ਹੋ ਗਿਆ ਹੈ। ਦੇਵਦਾਸ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਪਾਰਵਤੀ ਹੁਣ ਉਹ ਛੋਟੀ ਲੜਕੀ ਨਹੀਂ ਹੈ ਜਿਸਨੂੰ ਉਹ ਜਾਣਦਾ ਸੀ। ਪਾਰੋ ਵਿਆਹ ਦੇ ਰਾਹੀਂ ਆਪਣੇ ਬਚਪਨ ਦੇ ਪਿਆਰ ਨੂੰ ਜੀਵਨ ਭਰ ਦੀ ਸਾਂਝੀ ਯਾਤਰਾ ਵਿੱਚ ਪ੍ਰਫੁਲਿਤ ਕਰਨ ਦਾ ਸੁਪਨਾ ਵੇਖਦੀ ਹੈ। ਬੇਸ਼ੱਕ, ਪ੍ਰਚਲਿਤ ਸਮਾਜਿਕ ਰਵਾਜ ਦੇ ਅਨੁਸਾਰ, ਪਾਰੋ ਦੇ ਮਾਪਿਆਂ ਨੇ ਦੇਵਦਾਸ ਦੇ ਮਾਪਿਆਂ ਦੇ ਕੋਲ ਜਾ ਦੇਵਦਾਸ ਨਾਲ ਪਾਰੋ ਦੇ ਵਿਆਹ ਦਾ ਪ੍ਰਸਤਾਵ ਰੱਖਣਾ ਹੋਵੇਗਾ।

ਪਾਰੋ ਦੀ ਦਾਦੀ ਦੇਵਦਾਸ ਦੀ ਮਾਂ ਕੋਲ ਵਿਆਹ ਦਾ ਪ੍ਰਸਤਾਵ ਲੈ ਕੇ ਜਾਂਦੀ ਹੈ। ਦੇਵਦਾਸ ਦੀ ਮਾਤਾ ਜਾਂਦੀ ਹੈ ਕਿ ਪਾਰੋ ਅਤੇ ਦੇਵਦਾਸ ਦਾ ਬਹੁਤ ਪਿਆਰ ਹੈ ਅਤੇ ਖੁਦ ਉਸਨੂੰ ਵੀ ਪਰੋ ਬਹੁਤ ਚੰਗੀ ਲੱਗਦੀ ਹੈ, ਪਰ ਉਹ ਐਨ ਨਾਲ ਦੇ ਘਰ ਵਾਲੇ ਗੁਆਢੀਆਂ ਦੇ ਨਾਲ ਰਿਸ਼ਤਾ ਜੋੜਨ ਦੀ ਚਾਹਵਾਨ ਨਹੀਂ ਸੀ। ਨਾਲ ਹੀ, ਪਾਰਵਤੀ ਦੇ ਪਰਿਵਾਰ ਵਿੱਚ, ਦੁਲਹਨ ਨਾਲ ਦਾਜ ਭੇਜਣ ਦੀ ਬਜਾਏ ਮੁੰਡੇ ਵਾਲੇ ਪਰਵਾਰ ਤੋਂ ਦਾਜ ਸਵੀਕਾਰ ਕਰਨ ਦੀ ਪੁਰਾਣੀ ਪਰੰਪਰਾ ਸੀ (ਇਹ ਹਾਲੇ ਵੀ ਭਾਰਤ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਹੈ)। ਇਹ ਵੀ ਇੱਕ ਕਰਨ ਸੀ ਦੇਵਾਸ ਦੀ ਮਾਤਾ ਦੇ ਨਾਂਹ ਕਰਨ ਦਾ ਕਿਉਂਕਿ ਉਹ ਪਾਰੋ ਦੇ ਪਰਵਾਰ ਨੂੰ ਬ੍ਰਾਹਮਣ ਹੋਣ ਦੇ ਬਾਵਜੂਦ ਕੁੜੀ ਵੇਚਣ ਵਾਲੇ ਨੀਚ ਲੋਕ ਸਮਝਦੀ ਹੈ। ਦੇਵਦਾਸ ਦਾ ਪਿਤਾ ਵੀ ਪਾਰੋ ਨੂੰ ਪਿਆਰ ਕਰਦਾ ਹੈ ਪਰ ਉਹ ਨਹੀਂ ਚਾਹੁੰਦਾ ਕਿ ਦੇਵਦਾਸ ਏਨੀ ਜਲਦੀ ਵਿਆਹ ਕਰਵਾਏ। ਪਾਰੋ ਦਾ ਪਿਓ ਉਸਨੂੰ ਦੁਹਾਜੂ ਅਮੀਰ ਆਦਮੀ ਨਾਲ ਵਿਆਹ ਦੇਣ ਦੀ ਯੋਜਨਾ ਬਣਾ ਲੈਂਦਾ ਹੈ। ਪਾਰੋ ਨੂੰ ਜਦੋਂ ਇਸ ਯੋਜਨਾ ਦਾ ਪਤਾ ਲੱਗਦਾ ਹੈ, ਉਹ ਦੇਵਦਾਸ ਨੂੰ ਚੋਰੀ ਮਿਲਣ ਦਾ ਫੈਸਲਾ ਕਰਦੀ ਹੈ। ਉਸਨੂੰ ਪੂਰਾ ਵਿਸ਼ਵਾਸ ਹੈ ਕਿ ਦੇਵਦਾਸ ਉਸ ਨਾਲ ਵਿਆਹ ਲਈ ਅੜਨ ਦੀ ਗੱਲ ਨੂੰ ਪ੍ਰਵਾਨ ਕਰੇਗਾ। ਪਾਰੋ ਦਾ ਇਹ ਰੂਪ ਦੇਖ ਕੇ ਦੇਵਦਾਸ ਹੈਰਾਨ ਰਹਿ ਜਾਂਦਾ ਹੈ। ਪਹਿਲਾਂ ਕਦੇ ਉਸਨੇ ਪਾਰੋ ਨੂੰ ਇਸ ਤਰੀਕੇ ਨਾਲਨਹੀਂ ਸੀ ਸੀ ਦੇਖਿਆ। ਉਹ ਰਾਤ ਨੂੰ ਉਸ ਨੂੰ ਇਕੱਲੇ ਨੂੰ ਮਿਲਣ ਦੀ ਪਾਰੋ ਦੀ ਬਹਾਦਰੀ 'ਤੇ ਹੈਰਾਨ ਹੈ ਅਤੇ ਵੀ ਉਸ ਦੇ ਦੁੱਖ ਨੂੰ ਵੀ ਮਹਿਸੂਸ ਕਰਦਾ ਹੈ। ਉਸ ਨੇ ਪਾਰੋ ਨਾਲ ਵਾਦਾ ਕੀਤਾ ਕਿ ਵਿਆਹ ਬਾਰੇ ਆਪਣੇ ਪਿਤਾ ਨਾਲ ਗੱਲ ਕਰੇਗਾ ਅਤੇ ਕਰਦਾ ਵੀ ਹੈ ਪਰ ਉਸਦਾ ਪਿਤਾ ਸਹਿਮਤ ਨਹੀਂ ਹੁੰਦਾ। ਉਲਝਣ ਦੀ ਸਥਿਤੀ ਵਿੱਚ, ਦੇਵਦਾਸ ਫਿਰ ਕਲਕੱਤਾ ਨੂੰ ਦੌੜ ਜਾਂਦਾ ਹੈ ਅਤੇ ਉੱਥੇ ਜਾ ਕੇ ਪਾਰੋ ਨੂੰ ਇੱਕ ਪੱਤਰ ਲਿਖਦਾ ਹੈ, ਕਿ ਉਹ ਤਾਂ ਸਿਰਫ ਦੋਸਤ ਸਨ। ਪਰ ਕੁਝ ਦਿਨਾਂ ਦੇ ਅੰਦਰ ਹੀ ਉਸ ਨੂੰ ਮਹਿਸੂਸ ਹੋ ਜਾਂਦਾ ਹੈ ਕਿ ਡਰਪੋਕ ਪ੍ਰਵਿਰਤੀ ਉਸਨੂੰ ਅੜ ਕੇ ਸਟੈਂਡ ਨਹੀਂ ਲੈਣ ਦਿੱਤਾ। ਉਹ ਆਪਣੇ ਪਿੰਡ ਵਾਪਸ ਚਲਾ ਜਾਂਦਾ ਹੈ ਅਤੇ ਪਾਰੋ ਨੂੰ ਦੱਸਦਾ ਹੈ ਕਿ ਉਹ ਉਸ ਨਾਲ ਪਿਆਰ ਕਰਵਾਏਗਾ ਅਤੇ ਆਪਣੇ ਪਿਆਰ ਨੂੰ ਬਚਾਉਣ ਲਈ ਉਹ ਕੁਝ ਵੀ ਕਰਨ ਲਈ ਤਿਆਰ ਹੈ। ਪਰ ਉਦੋਂ ਤੱਕ ਗੱਲ ਅੱਗੇ ਵਧ ਚੁੱਕੀ ਸੀ। ਪਾਰੋ ਉਸਨੂੰ ਉਸਦੇ ਡਰਪੋਕਪੁਣੇ ਲਈ ਝਿੜਕਦੀ ਹੈ ਅਤੇ ਠੁਕਰਾ ਦਿੰਦੀ ਹੈ।[1] ਅਪਮਾਨਿਤ ਮਹਿਸੂਸ ਕਰਨ ਕਰਕੇ ਅਤੇ ਦੋ ਤਿੰਨ ਹਜ਼ਾਰ ਰੁਪਏ ਦੀ ਖਾਤਰ ਪਾਰਬਤੀ ਦੇ ਪਿਓ ਨੇ ਤੇਰਾਂ ਸਾਲ ਦੀ ਪਾਰਬਤੀ ਨੂੰ ਤਿੰਨ ਬੱਚਿਆਂ ਦੇ ਪਿਉ ਚਾਲ੍ਹੀ ਸਾਲ ਦੇ ਦੁਹਾਜੂ ਪਰ ਵਾਹਵਾ ਅਮੀਰ ਭੁਵਨ ਚੌਧਰੀ ਦੇ ਹੱਥ ਵੇਚ ਦਿੱਤਾ ਸੀ, ਜਿਸਦੀ ਵਿਆਹੀ ਹੋਈ ਧੀ ਵੀ ਉਮਰ ਵਿੱਚ ਪਾਰਬਤੀ ਤੋਂ ਵੱਡੀ ਸੀ। ਪਾਰਬਤੀ ਆਪਣੇ ਪਤੀ ਅਤੇ ਪਰਵਾਰ ਦੀ ਪੂਰੀ ਨਿਸ਼ਠਾ ਅਤੇ ਸਮਰਪਣ ਦੇ ਨਾਲ ਦੇਖਭਾਲ ਕਰਦੀ ਹੈ। ਨਾਕਾਮ ਪ੍ਰੇਮ ਦੇ ਕਾਰਨ ਨਿਰਾਸ਼ਾ-ਗ੍ਰਸਤ ਦੇਵਦਾਸ ਸ਼ਰਾਬਨੋਸ਼ੀ ਦੇ ਰਾਹ ਪੈ ਜਾਂਦਾ ਹੈ। ਉਸਦੀ ਸਿਹਤ ਬੁਰੀ ਤਰ੍ਹਾਂ ਬਰਬਾਦ ਹੋ ਜਾਂਦੀ ਹੈ। ਕੋਲਕਾਤਾ ਵਿੱਚ ਚੰਦਰਮੁਖੀ ਵੇਸ਼ਵਾ ਨਾਲ ਦੇਵਦਾਸ ਦੇ ਗੂੜੇ ਸੰਬੰਧ ਬਣ ਜਾਂਦੇ ਹਨ। ਦੇਵਦਾਸ ਦੇ ਸੰਪਰਕ ਵਿੱਚ ਆਕੇ ਚੰਦਰਮੁਖੀ ਹਮੇਸ਼ਾ ਲਈ ਆਪਣਾ ਪੇਸ਼ੇ ਦਾ ਤਿਆਗ ਕਰ ਦਿੰਦੀ ਹੈ ਅਤੇ ਅਸ਼ਥਝੂਰੀ ਪਿੰਡ ਵਿੱਚ ਰਹਿਕੇ ਸਮਾਜਸੇਵਾ ਦਾ ਰਾਹ ਅਖਤਿਆਰ ਕਰ ਲੈਂਦੀ ਹੈ। ਰੋਗ ਦੇ ਅਖੀਰਲੇ ਦਿਨਾਂ ਵਿੱਚ ਦੇਵਦਾਸ ਪਾਰਬਤੀ ਦੇ ਸਹੁਰਾ-ਘਰ ਹਾਥੀਪੋਤਾ ਪੁੱਜਦਾ ਹੈ ਪਰ ਦੇਰ ਰਾਤ ਹੋਣ ਦੇ ਕਾਰਨ ਉਸਦੇ ਘਰ ਨਹੀਂ ਜਾਂਦਾ। ਸਵੇਰ ਤੱਕ ਉਸਦੇ ਪ੍ਰਾਣ ਨਿਕਲ ਜਾਂਦੇ ਹਨ। ਉਸਦੀ ਗੁੰਮਨਾਮ ਅਰਥੀ ਨੂੰ ਚਾਂਡਾਲ ਸਾੜ ਦਿੰਦੇ ਹਨ। ਦੇਵਦਾਸ ਦੇ ਦੁਖਾਂਤਕ ਅੰਤ ਦੇ ਬਾਰੇ ਵਿੱਚ ਸੁਣਕੇ ਪਾਰਬਤੀ ਬੇਹੋਸ਼ ਹੋ ਜਾਂਦੀ ਹੈ।

ਹਵਾਲੇ

ਸੋਧੋ
  1. "Devdas: A Novel - Books - SiliconIndia". Archived from the original on 2014-03-07. Retrieved 2013-12-27. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ

ਸੋਧੋ