ਦੇਵੀ ਚੌਧਰਾਨੀ ( ਬੰਗਾਲੀ: দেবী চৌধুরানী ) ਬੰਕਿਮ ਚੰਦਰ ਚੈਟਰਜੀ ਦਾ ਲਿਖਿਆ ਇੱਕ ਬੰਗਾਲੀ ਨਾਵਲ ਹੈ ਅਤੇ 1884 ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਸਦਾ ਬਾਅਦ ਵਿੱਚ ਸੁਬੋਧ ਚੰਦਰ ਮਿੱਤਰ ਨੇ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ।[1] ਆਨੰਦਮਠ ਤੋਂ ਬਾਅਦ, ਬੰਕਿਮ ਚੰਦਰ ਨੇ ਇੱਕ ਪੁਨਰ-ਉਭਾਰਿਤ ਭਾਰਤ ਦੀ ਮੰਗ ਕੀਤੀ ਜੋ ਬ੍ਰਿਟਿਸ਼ ਸਾਮਰਾਜ ਦੇ ਜ਼ੁਲਮ ਵਿਰੁੱਧ ਤਪੱਸਿਆ, ਸਮਰਪਣ ਅਤੇ ਨਿਸਕਾਮਤਾ ਦੀਆਂ ਰਵਾਇਤੀ ਭਾਰਤੀ ਕਦਰਾਂ-ਕੀਮਤਾਂ ਦੀ ਬੁਨਿਆਦ 'ਤੇ ਆਮ ਲੋਕਾਂ ਦੇ ਅੰਦਰਲੀ ਤਾਕਤ ਨਾਲ ਲੜਦਾ ਹੈ। ਇਹ ਬੰਗਾਲੀ ਅਤੇ ਭਾਰਤੀ ਸਾਹਿਤ ਦੇ ਇਤਿਹਾਸ ਵਿੱਚ ਇੱਕ ਹੋਰ ਮਹੱਤਵਪੂਰਨ ਨਾਵਲ ਹੈ। ਕਿਉਂਜੋ ਇਸਨੇ ਬ੍ਰਿਟਿਸ਼ ਸਾਮਰਾਜ ਤੋਂ ਭਾਰਤੀ ਆਜ਼ਾਦੀ ਲਈ ਦੇਸ਼ਭਗਤੀ ਦੇ ਸੰਘਰਸ਼ ਨੂੰ ਤੇਜ਼ ਕੀਤਾ, ਇਸ ਲਈ ਨਾਵਲ 'ਤੇ ਬ੍ਰਿਟਿਸ਼ ਸਰਕਾਰ ਨੇ ਪਾਬੰਦੀ ਲਾ ਦਿੱਤੀ ਗਈ ਸੀ। ਆਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ ਪਾਬੰਦੀ ਹਟਾ ਦਿੱਤੀ ਸੀ। ਇਸ ਨਾਵਲ ਵਿੱਚ ਬੰਕਿਮ ਚੰਦਰ ਨੇ ਆਪਣੇ ਇਸ ਵਿਸ਼ਵਾਸ ਨੂੰ ਹੋਰ ਮਜ਼ਬੂਤ ਕੀਤਾ ਕਿ ਸ਼ਾਹੀ ਫੌਜ ਨਾਲ ਹਥਿਆਰਬੰਦ ਆਹਮੋ-ਸਾਹਮਣੇ ਦਾ ਸੰਘਰਸ਼ ਹੀ ਆਜ਼ਾਦੀ ਜਿੱਤਣ ਦਾ ਇੱਕੋ ਇੱਕ ਰਸਤਾ ਹੈ।

ਅਤਿ ਮਹੱਤਵਪੂਰਨ ਗੱਲ ਇਹ ਹੈ ਕਿ ਬੰਕਿਮ ਚੰਦਰ ਨੇ ਸੰਘਰਸ਼ ਨੂੰ ਇੱਕ ਔਰਤ, ਮੁੱਖ ਪਾਤਰ, ਦੁਆਰਾ ਚਲਾਏ ਜਾ ਰਹੇ ਸੰਘਰਸ਼ ਨੂੰ ਅਜਿਹੇ ਸਮੇਂ ਵਿੱਚ ਦੇਖਿਆ ਜਦੋਂ ਜ਼ਿਆਦਾਤਰ ਔਰਤਾਂ ਪਰਦੇ ਦੇ ਪਿੱਛੇ ਰਹਿੰਦੀਆਂ ਸਨ ਅਤੇ ਆਪਣੇ ਨਜ਼ਦੀਕੀ ਪਰਿਵਾਰਾਂ ਤੋਂ ਬਾਹਰ ਦੇ ਮਰਦਾਂ ਨੂੰ ਆਪਣਾ ਮੂੰਹ ਵੀ ਨਹੀਂ ਦਿਖਾਉਂਦੀਆਂ ਸਨ। ਇਹ ਬਹੁਤ ਸਾਰੀਆਂ ਔਰਤਾਂ ਲਈ ਇੱਕ ਬਹੁਤ ਵੱਡੀ ਪ੍ਰੇਰਨਾ ਸੀ ਜੋ ਹੌਲੀ-ਹੌਲੀ ਆਪਣੇ ਘਰਾਂ ਤੋਂ ਬਾਹਰ ਆਈਆਂ ਅਤੇ ਆਉਣ ਵਾਲੇ ਦਹਾਕਿਆਂ ਵਿੱਚ ਸੁਤੰਤਰਤਾ ਸੰਗਰਾਮ ਵਿੱਚ ਸਰਗਰਮੀ ਨਾਲ ਸ਼ਾਮਲ ਹੋਈਆਂ। ਕੁਝ ਨਾਰੀਵਾਦੀ, ਹਾਲਾਂਕਿ, ਇਸ ਨਾਵਲ ਦੇ ਅੰਤ ਨੂੰ ਨਿਰਾਸ਼ਾਜਨਕ ਸਮਝਦੇ ਹਨ ਕਿਉਂਕਿ ਮੁੱਖ ਪਾਤਰ ਸੁਤੰਤਰਤਾ ਅੰਦੋਲਨ ਨੂੰ ਜਾਰੀ ਰੱਖਣ ਦੀ ਬਜਾਏ ਆਪਣਾ ਘਰ ਬਣਾਉਣ ਨੂੰ ਤਰਜੀਹ ਦਿੰਦੀ ਹੈ।

ਹਵਾਲੇ

ਸੋਧੋ
  1. Devi Chaudhurani translated to English by Subodh Chunder Mitter