ਦੰਦਾਸਾ
ਅਖਰੋਟ ਦੇ ਰੁੱਖ ਦੀ ਛਿੱਲ ਜਿਸਦੀ ਵਰਤੋਂ ਦੰਦ ਸਾਫ ਕਰਨ ਲੲੀ ਕੀਤੀ ਜਾਂਦੀ ਹੈ।
ਦੰਦਾਸਾ ਅਖਰੋਟ ਦੇ ਰੁੱਖ ਦੀ ਛਿੱਲ ਨੂੰ ਕਿਹਾ ਜਾਂਦਾ ਹੈ। ਇਸਦੀ ਵਰਤੋਂ ਪੁਰਾਣੇ ਸਮੇਂ ਵਿੱਚ ਦੰਦ ਸਾਫ਼ ਕਰਨ ਲਈ ਕੀਤੀ ਜਾਂਦੀ ਸੀ। ਆਧੁਨਿਕ ਪੇਸਟਾਂ ਦੀ ਅਣਹੋਂਦ ਕਾਰਨ ਲੋਕ ਅਖਰੋਟ ਦੀ ਛਿੱਲ ਨੂੰ ਹੀ ਵਰਤਦੇ ਸਨ। ਇਸ ਛਿੱਲ ਨੂੰ ਮੂੰਹ ਵਿੱਚ ਦਾਤਣ ਦੀ ਤਰ੍ਹਾਂ ਚੱਬਿਆ ਜਾਂਦਾ ਸੀ। ਅਸਲ ਵਿੱਚ ਇਸ ਛਿੱਲ ਦੀ ਦੰਦ ਸਾਫ਼ ਕਰਨ ਲਈ ਵਰਤੋਂ ਕਾਰਨ ਹੀ ਇਸ ਦਾ ਨਾਮ ਦੰਦਾਸਾ ਪੈ ਗਿਆ।
ਦੰਦਾਸੇ ਦਾ ਜ਼ਿਕਰ ਪੰਜਾਬੀ ਲੋਕਗੀਤਾਂ ਵਿੱਚ ਵਾਰ ਵਾਰ ਆਉਂਦਾ ਹੈ ਕਿਓਂਕਿ ਦੰਦਾਸੇ ਨੂੰ ਬੜਾ ਲੰਮਾ ਸਮਾਂ ਸੁੰਦਰਤਾ ਦਾ ਕਾਰਨ ਮੰਨਿਆ ਜਾਂਦਾ ਹੈ। ਇਸ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਦੰਦਾਸਾ ਚੱਬਣ ਨਾਲ ਦੰਦ ਚਿੱਟੇ ਦੁੱਧ ਵਰਗੇ ਹੋ ਜਾਂਦੇ ਹਨ ਤੇ ਦੰਦਾਸੇ ਦੇ ਰੰਗ ਨਾਲ ਬੁੱਲ ਲਾਲ ਹੋ ਜਾਂਦੇ ਹਨ। ਇਸ ਲਈ ਦੰਦਾਸਾ ਬੁੱਲਾਂ ਦਾ ਸ਼ਿੰਗਾਰ ਵੀ ਕਰਦਾ ਹੈ। ਕਈ ਕਈ ਦਿਨ ਬੁੱਲ ਲਾਲ ਰਹਿੰਦੇ ਹਨ। ਮੰਨਿਆ ਜਾਂਦਾ ਹੈ ਕਿ ਕਿਸੇ ਵਕਤ ਪਿਸ਼ਾਵਰ ਦਾ ਦੰਦਾਸਾ ਬਹੁਤ ਮਸ਼ਹੂਰ ਹੁੰਦਾ ਸੀ।[1]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.