ਦੱਖਣੀ ਏਸ਼ੀਆਈ ਵਿਰਾਸਤ ਮਹੀਨਾ
ਸਾਊਥ ਏਸ਼ੀਅਨ ਹੈਰੀਟੇਜ ਮੰਥ, ਦੱਖਣੀ ਏਸ਼ੀਆਈ ਡਾਇਸਪੋਰਾ (ਪ੍ਰਵਾਸੀ ਬਰਾਦਰੀ) ਵਿੱਚ ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਨੇਪਾਲ, ਭੂਟਾਨ ਅਤੇ ਮਾਲਦੀਵ ਦੇ ਦੱਖਣੀ ਏਸ਼ੀਆਈ ਦੇਸ਼ਾਂ ਵਿੱਚ ਜੜ੍ਹਾਂ ਵਾਲੇ ਲੋਕਾਂ ਦੀ ਵਿਰਾਸਤ ਨੂੰ ਮਨਾਉਣ ਲਈ ਮਹੀਨਾ ਹੈ।[1]
ਸਾਊਥ ਏਸ਼ੀਅਨ ਹੈਰੀਟੇਜ ਮਹੀਨੇ ਦੇ ਸਹਿ-ਸੰਸਥਾਪਕ ਜਸਵੀਰ ਸਿੰਘ ਅਤੇ ਡਾ: ਬਿਨੀਤਾ ਕੇਨ ਹਨ,[2] ਅਤੇ ਸੰਸਥਾਪਕ ਸਰਪ੍ਰਸਤ ਅਨੀਤਾ ਰਾਣੀ ਹੈ। [3]
ਯੂਨਾਇਟਡ ਕਿੰਗਡਮ ਵਿੱਚ ਦੱਖਣੀ ਏਸ਼ੀਆਈ ਵਿਰਾਸਤ ਮਹੀਨਾ
ਸੋਧੋਦੱਖਣੀ ਏਸ਼ੀਆਈ ਵਿਰਾਸਤ ਮਹੀਨਾ 18 ਜੁਲਾਈ - 17 ਅਗਸਤ ਤੱਕ ਚੱਲਦਾ ਹੈ ਅਤੇ ਦੱਖਣੀ ਏਸ਼ੀਆਈ ਸੱਭਿਆਚਾਰਾਂ, ਇਤਿਹਾਸਾਂ, ਵਿਸ਼ੇਸ਼ ਤੌਰ 'ਤੇ ਬਰਤਾਨਵੀ ਅਤੇ ਦੱਖਣੀ ਏਸ਼ੀਆਈ ਭਾਈਚਾਰਿਆਂ ਦੇ ਦਰਮਿਆਨ ਜੁੜੇ ਇਤਿਹਾਸ ਅਤੇ ਪੂਰੇ ਯੂਨਾਇਟਡ ਕਿੰਗਡਮ ਵਿੱਚ ਦੱਖਣੀ ਏਸ਼ੀਆਈ ਸੱਭਿਆਚਾਰ ਦੀ ਮੌਜੂਦਗੀ ਨੂੰ ਯਾਦ ਕਰਨ, ਚਿੰਨ੍ਹਿਤ ਕਰਨ ਅਤੇ ਮਨਾਉਣ ਦਾ ਉਦੇਸ਼ ਰੱਖਦਾ ਹੈ। [4]
ਦੀਗਰ ਯਾਦਗਾਰੀ ਮਹੀਨਿਆਂ ਤੋਂ ਵੱਖਰਾ, ਇਹ ਯਾਦਗਾਰੀ ਦੋ ਕੈਲੰਡਰੀ ਮਹੀਨਿਆਂ (ਜੁਲਾਈ ਅਤੇ ਅਗਸਤ) ਵਿੱਚ ਹੁੰਦੀ ਹੈ। ਇਸਦਾ ਕਾਰਨ ਇਹ ਹੈ ਕਿ ਇਹ ਭਾਰਤੀ ਉਪਮਹਾਂਦੀਪ ਦੀਆਂ ਸੂਰਜੀ ਜੰਤਰੀਆਂ ਦੀਆਂ ਪਰੰਪਰਾਵਾਂ ਦਾ ਸਤਿਕਾਰ ਕਰਦਾ ਹੈ ਅਤੇ 18 ਜੁਲਾਈ - 17 ਅਗਸਤ ਵਿੱਚ ਕਈ ਮਹੱਤਵਪੂਰਨ ਮਿਤੀਆਂ ਸ਼ਾਮਲ ਹਨ:
- 18 ਜੁਲਾਈ: 1947 ਦੇ ਭਾਰਤੀ ਸੁਤੰਤਰਤਾ ਐਕਟ ਨੂੰ ਮਨਜ਼ੂਰੀ ਮਿਲੀ[5]
- 26 ਜੁਲਾਈ: ਮਾਲਦੀਵ ਦਾ ਸੁਤੰਤਰਤਾ ਦਿਵਸ
- 8 ਅਗਸਤ: ਭੂਟਾਨ ਦਾ ਸੁਤੰਤਰਤਾ ਦਿਵਸ
- 14 ਅਗਸਤ: ਪਾਕਿਸਤਾਨ ਦਾ ਸੁਤੰਤਰਤਾ ਦਿਵਸ
- 15 ਅਗਸਤ: ਹਿੰਦੂਸਤਾਨ ਦਾ ਸੁਤੰਤਰਤਾ ਦਿਵਸ
- 17 ਅਗਸਤ: ਵੰਡ ਯਾਦਗਾਰੀ ਦਿਵਸ ਜਾਂ ਉਹ ਮਿਤੀ ਜੋ ਰੈੱਡਕਲਿਫ ਲਾਈਨ 1947 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ, ਇਹ ਨਿਰਧਾਰਤ ਕਰਦੀ ਹੈ ਕਿ ਹਿੰਦੂਸਤਾਨ, ਪੱਛਮੀ ਪਾਕਿਸਤਾਨ ਅਤੇ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ਵਿਚਕਾਰ ਸਰਹੱਦ ਕਿੱਥੇ ਹੋਵੇਗੀ।
ਇਹ ਮਹੀਨਾ ਭਾਰਤੀ ਮਹੀਨੇ ਸਾਵਣ ਨਾਲ ਵੀ ਲਗਭਗ ਮੇਲ ਖਾਂਦਾ ਹੈ, ਜਿੜ੍ਹਾ ਕਿ ਮਾਨਸੂਨ ਦਾ ਮੁੱਖ ਮਹੀਨਾ ਹੁੰਦਾ ਹੈ ਅਤੇ ਜਦੋਂ ਖੇਤਰ ਦੇ ਨਿਵਾਸ ਸਥਾਨਾਂ ਦਾ ਨਵੀਨੀਕਰਨ ਹੁੰਦਾ ਹੈ।
ਹਵਾਲੇ
ਸੋਧੋ- ↑ "What Countries Make up South Asia?". Archived from the original on 2022-11-03. Retrieved 2022-08-17.
- ↑ "Team". Archived from the original on 2023-02-06. Retrieved 2022-08-17.
- ↑ "Patrons". Archived from the original on 2023-02-06. Retrieved 2022-08-17.
- ↑ "South Asian Heritage Month". 14 July 2020.
- ↑ "Indian Independence Act 1947 (c.30)". Revised Statute from The UK Statute Law Database. Office of Public Sector Information, National Archives, UK. Archived from the original on 15 October 2008. Retrieved 2 June 2008.