ਦ ਜਰਨੀ ਆਫ ਪੰਜਾਬ 2016 (ਅੰਗਰੇਜ਼ੀ: The Journey of Punjab 2016) 2016 ਦੀ ਇੱਕ ਪੰਜਾਬੀ ਫਿਲਮ ਹੈ। ਇਸ ਫਿਲਮ ਦਾ ਨਿਰਮਾਨ ਸੌਅਲ ਮੇਟ ਫਿਲਮਜ਼ ਅਤੇ ਸੁਰਜੀਤ ਸਿੰਘ ਸਿੱਧੂ ਦੁਆਰਾ ਕੀਤਾ ਗਿਆ ਹੈ। ਇਸਦੇ ਨਿਰਦੇਸ਼ਕ ਬਲਰਾਜ ਸਾਗਰ ਤੇ ਇੰਦਰਜੀਤ ਮੋਗਾ ਹਨ ਤੇ ਲੇਖਕ ਦੀਪ ਜਗਦੀਪ ਹਨ। ਇਹ ਫਿਲਮ 25 ਨਵੰਬਰ 2016 ਨੂੰ ਰੀਲੀਜ ਹੋਈ। ਫਿਲਮ ਦੀ ਕਹਾਣੀ ਚਾਰ ਮੁੰਡਿਆਂ ਦੁਆਲੇ ਘੁੰਮਦੀ ਹੈ ਜੋ ਯੁਨੀਵਰਸਟੀ ਵਿੱਚ ਪੜ੍ਹਨ ਆਉਂਦੇ ਹਨ ਪਰ ਗਲਤ ਲੋਕਾਂ ਦੇ ਹੱਥ ਚੜ੍ਹਕੇ ਨਸ਼ਿਆਂ ਦੇ ਆਦੀ ਹੋ ਜਾਂਦੇ ਹਨ ਅਤੇ ਮੋਤ ਦੇ ਮੂੰਹ ਵਿੱਚ ਚੱਲੇ ਜਾਂਦੇ ਹਨ। ਪਰ ਅਗਾਂਹਵਧੂ ਨੌਜਵਾਨਾਂ ਦਾ ਗਰੁਪ ਉਹਨਾਂ ਮੁੰਡਿਆਂ ਨੂੰ ਬਚਾਉਂਦਾ ਹੈ ਤੇ ਅਸਲੀ ਦੋਸ਼ੀਆਂ ਨੂੰ ਸਜਾ ਦਿੰਦਾ ਹੈ।

ਦ ਜਰਨੀ ਆਪ ਪੰਜਾਬ 2016
ਨਿਰਦੇਸ਼ਕਇੰਦਰਜੀਤ ਮੋਗਾ ਅਤੇ ਬਲਰਾਜ ਸਾਗਰ
ਲੇਖਕਦੀਪ ਜਗਦੀਪ ਜੈਡੀ
ਸਕਰੀਨਪਲੇਅਇੰਦਰਜੀਤ ਮੋਗਾ ਅਤੇ ਬਲਰਾਜ ਸਾਗਰ
ਕਹਾਣੀਕਾਰਦੀਪ ਜਗਦੀਪ ਜੈਡੀ
ਨਿਰਮਾਤਾਸੁਰਜੀਤ ਸਿੰਘ ਸਿ੍ਧੂ
ਸਿਤਾਰੇਰਾਣਾ ਰਣਬੀਰ, ਮਲਕੀਤ ਰੌਨੀ, ਅਨੀਤਾ ਮੀਤ, ਗੁਰਚੇਤ ਚਿ੍ਤਰਕਾਰ, ਮਿੰਟੂ ਕਾਪਾ
ਸੰਪਾਦਕਰੋਹਿਤ ਧਿਮਾਨ
ਸੰਗੀਤਕਾਰਲੋਕ ਧੁਨ
ਡਿਸਟ੍ਰੀਬਿਊਟਰਓਮ ਜੀ ਗਰੁਪ
ਦੇਸ਼ਭਾਰਤ
ਭਾਸ਼ਾਪੰਜਾਬੀ

ਸਟਾਰ ਕਾਸਟ

ਸੋਧੋ

ਫਿਲਮ ਦਾ ਸੰਗੀਤ

ਸੋਧੋ

ਫੀਲਮ ਦਾ ਬੈਕਰਾਉਂਡ ਸਕੋਰ ਤੇ ਗੀਤਾਂ ਨੂੰ ਸੰਗੀਤ ਗੁਰਮੋਹ ਨੇ ਦਿੱਤਾ ਹੈ। ਗੀਤਾ ਨੂੰ ਅਵਾਜ ਕੰਵਰ ਗਰੇਵਾਲ, ਜਸਬੀਰ ਜੱਸੀ, ਹਰਸ਼ਦੀਪ ਕੌਰ, ਯੁਵਰਾਜ ਹੰਸ, ਬਾਬਾ ਬੇਲੀ ਅਤੇ ਗੁਰਜੀਤ ਜੀਤੀ ਨੇ ਦਿੱਤੀ ਹੈ।

ਨੰਬਰ ਗੀਤ ਗਾਿੲਕ ਗੀਤਕਾਰ ਸੰਗੀਤ
1 ਜਵਾਨਾਂ ਹਾਰ ਨਾ ਮੰਨੀ ਕੰਵਰ ਗਰੇਵਾਲ ਨਵਦੀਪ ਗੁਰਮੋਹ
2 ਸੁਨੇਹੇ ਜਸਬੀਰ ਜੱਸੀ ਹਰਿੰਦਰ ਕੌਰ ਗੁਰਮੋਹ
3 ਲੋਰੀ ਹਰਸ਼ਦੀਪ ਕੌਰ ਖੁਸ਼ਵੀਰ ਕੌਰ ਗੁਰਮੋਹ
4 ਜਿੱਤ ਹਾਰ ਯੁਵਰਾਜ ਹੰਸ ਬਾਬਾ ਬੇਲੀ ਗੁਰਮੋਹ
5 ਬਾਗੀ ਬਾਬਾ ਬੇਲੀ ਬਾਬਾ ਬੇਲੀ ਗੁਰਮੋਹ
6 ਸੂਰਮਾਂ ਗੁਰਜੀਤ ਜੀਤੀ ਦੀਪ ਜਗਦੀਪ ਜੈਡੀ ਗੁਰਮੋਹ