ਮਲਕੀਤ ਰੌਣੀ

ਪੰਜਾਬੀ ਫ਼ਿਲਮੀ ਕਲਾਕਾਰ

ਮਲਕੀਤ ਸਿੰਘ ਰੌਣੀ ਇੱਕ ਪੰਜਾਬੀ ਸਿਨਮਾ ਦਾ ਅਦਾਕਾਰ ਅਤੇ ਥੀਏਟਰ ਕਲਾਕਾਰ ਹੈ।[1] ਉਸਦਾ ਜਨਮ 8 ਨਵੰਬਰ ਨੂੰ ਰੋਪੜ ਜ਼ਿਲੇ ਦੇ ਪਿੰਡ ਰਾਣੀ ਖੁਰਦ ਵਿੱਚ ਹੋਇਆ ਸੀ। ਉਸਨੇ ਥੀਏਟਰ ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਉਸ ਦਾ ਵਿਆਹ ਗੁਰਪ੍ਰੀਤ ਕੌਰ ਨਾਲ ਹੋਇਆ ਹੈ। ਉਸਨੇ 2008 ਵਿੱਚ ਟੀਵੀ ਸੀਰੀਅਲ "ਜੁਗਨੀ ਚੱਲੀ ਜਲੰਧਰ" ਅਤੇ 2009 ਵਿੱਚ "ਜੱਗ ਜਿਓਂਦਿਆਂ ਦੇ ਮੇਲੇ" ਨਾਲ ਵੱਡੇ ਪਰਦੇ ਦੀ ਦੁਨੀਆ ਤੇ ਆਪਣੇ ਕੈਰੀਅਰ ਦੀ ਸ਼ੂਰੁਆਤ ਕੀਤੀ। ਮਲਕੀਤ ਨੇ ਹੁਣ ਤੱਕ 50 ਤੋਂ ਵੱਧ ਪੰਜਾਬੀ ਫਿਲਮਾਂ ਅਤੇ ਕਈ ਪੰਜਾਬੀ ਗੀਤਾਂ ਦੀ ਵੀਡਿਓ ਵਿੱਚ ਵੀ ਸ਼ਿਰਕਤ ਕੀਤੀ ਹੈ।[2] ਉਸਨੇ ਬਾਲੀਵੁੱਡ ਫਿਲਮਾਂ "ਸਰਬਜੀਤ" "ਨੋ ਪ੍ਰਾਬਲਮ" ਅਤੇ "ਅਤਿਥੀ ਤੁਮ ਕਬ ਜਾਓਗੇ" ਵਿੱਚ ਵੀ ਕੰਮ ਕੀਤਾ ਹੈ।

ਮਲਕੀਤ ਸਿੰਘ ਰੌਣੀ
ਜਨਮ8 ਨਵੰਬਰ, 1975
ਰਾਸ਼ਟਰੀਅਤਾਪੰਜਾਬੀ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ2008–ਮੌਜੂਦ
ਜੀਵਨ ਸਾਥੀਗੁਰਪ੍ਰੀਤ ਕੌਰ
ਬੱਚੇਨਵਨੀਤ ਕੌਰ
ਵੈੱਬਸਾਈਟwww.malkeetrauni.com

ਸਿੱਖਿਆ ਸੋਧੋ

ਓਹਨਾ ਨੇ ਪਿੰਡ ਖੇੜਾ, ਜ਼ਿਲ੍ਹਾ ਮੋਹਾਲੀ ਤੋਂ ਪ੍ਰਾਇਮਰੀ ਸਕੂਲ ਪਾਸ ਕੀਤਾ ਅਤੇ ਪਿੰਡ ਖੰਟ ਮਾਨਪੁਰ, ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਬਾਰਵੀਂ ਕਰਨ ਉਪਰੰਤ ਪਿੰਡ ਬੇਲਾਂ (ਰੋਪੜ) ਵਿਖੇ ਗ੍ਰੈਜੂਏਸ਼ਨ ਕੀਤੀ। ਸਕੂਲ ਵਿੱਚ ਹੀ ਓਹਨਾ ਦੀ ਥੀਏਟਰ ਪ੍ਰਤੀ ਰੁਚੀ ਜਾਗ੍ਰਿਤ ਹੋਈ ਅਤੇ ਗੁਰਸ਼ਰਨ ਸਿੰਘ ਓਹਨਾ ਦੇ ਪ੍ਰੇਰਨਾ ਸਰੋਤ ਰਹੇ। ਓਹਨਾ ਨੇ ਚਮਕੌਰ ਸਾਹਿਬ ਵਿੱਚ ਆਪਣਾ ਥੀਏਟਰ ਗਰੁੱਪ "ਚੇਤਨਾ ਕਲਾ ਮੰਚ" ਸ਼ੁਰੂ ਕੀਤਾ।

ਕੈਰੀਅਰ ਸੋਧੋ

ਸ਼ੁਰੂਆਤੀ ਦੌਰ ਵਿੱਚ ਓਹਨਾ ਨੇ ਅਲਫ਼ਾ ਟੀਵੀ ਪੰਜਾਬੀ ਦੇ ਸੀਰੀਅਲ ਸਰਹੱਦ, ਮਨਜੀਤ ਜਗਜੀਤ ਤੋਂ ਸ਼ੁਰੂਆਤ ਕੀਤੀ। ਉਸ ਤੋਂ ਬਾਅਦ ਓਹਨਾ ਨੇ ਕੁਝ ਚਰਚਿਤ ਪੰਜਾਬੀ ਨਾਟਕਾਂ ਵਿੱਚ ਵੀ ਕੰਮ ਕੀਤਾ, ਜਿਵੇਂ ਕਿ ਸੌਦੇ ਦਿਲਾਂ ਦੇ, ਕੱਚ ਦੀਆਂ ਵੰਗਾਂ, ਅੱਖੀਆਂ ਤੋਂ ਦੂਰ ਜਾਈ ਨਾ, ਮੀਤ ਮਿਲਾ ਦੇ ਰੱਬਾ, ਵੀਰਾ, ਜੁਗਨੀ ਚੱਲੀ ਜਲੰਧਰ, ਅੰਮ੍ਰਿਤ ਮੰਥਨ, ਅਰਜੁਨ, ਸਾਵਧਾਨ ਇੰਡੀਆ, ਮਹਾਭਾਰਤ 2, ਆਦਿ। ਉਸ ਤੋਂ ਬਾਅਦ ਮੁੰਬਈ ਰਹਿੰਦੇ ਹੋਏ, ਓਹਨਾ ਨੇ ਬਹੁਤ ਸੀਰੀਅਲਾਂ ਅਤੇ ਫ਼ਿਲਮਾਂ ਵਿੱਚ ਕੰਮ ਕੀਤਾ। 2009 ਵਿੱਚ ਓਹਨਾ ਨੇ ਪੰਜਾਬੀ ਫ਼ਿਲਮਾਂ ਦੀ ਸ਼ੁਰੂਆਤ "ਜੱਗ ਜਿਓਂਦਿਆਂ ਦੇ ਮੇਲੇ" ਫ਼ਿਲਮ ਤੋਂ ਆਰੰਭ ਕੀਤੀ। ਓਹਨਾ ਨੇ ਕਈ ਹਿੰਦੀ ਫ਼ਿਲਮਾਂ ਵਿੱਚ ਕੰਮ ਕੀਤਾ, ਜਿਵੇਂ ਕਿ "ਲੰਡਨ ਡ੍ਰੀਮਜ਼", "ਅਤਿਥੀ ਤੁਮ ਕਬ ਜਾਓਗੇ", "ਜ਼ੁਬਾਨ", "ਨੋ ਪ੍ਰੋਬਲਮ", "ਸਰਬਜੀਤ", "ਰਾਜਾ ਅਬਰੋਡਿਆ" ਆਦਿ। ਓਹਨਾ ਨੇ ਚਰਚਿਤ ਲੇਖਕ ਸਆਦਤ ਹਸਨ ਮੰਟੋ ਦੀ ਲਿਖੀ ਕਹਾਣੀ "ਟੋਬਾ ਟੇਕ ਸਿੰਘ" ਵਿੱਚ ਵੀ ਕੰਮ ਕੀਤਾ। ਓਹਨਾ ਨੇ ਹਾਲੀਵੁੱਡ ਦੀ ਫਿਲਮ "ਦਾ ਜੀਨੀਅਸ ਆਫ ਬ੍ਯੂਟੀ" ਚ ਵੀ ਰੋਲ ਨਿਭਾਇਆ ਹੈ। ਪੰਜਾਬੀ ਸਿਨਮੇ ਵਿੱਚ ਓਹਨਾ ਨੇ ਬਹੁਤ ਮਕਬੂਲ ਪੰਜਾਬੀ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ, ਜਿਵੇਂ ਕਿ ਪੰਜਾਬ 1984, ਬੰਬੂਕਾਟ, ਅਰਦਾਸ, ਪ੍ਰਾਹੁਣਾ, ਰੌਕੀ ਮੈਂਟਲ, ਛੜਾ, ਲਾਵਾਂ ਫੇਰੇ, ਦਾਣਾ ਪਾਣੀ, ਰੱਬ ਦਾ ਰੇਡੀਓ, ਮੰਜੇ ਬਿਸਤਰੇ, ਨਿੱਕਾ ਜ਼ੈਲਦਾਰ 2, ਅਰਦਾਸ ਕਰਾਂ ਆਦਿ।

ਫ਼ਿਲਮਾਂ ਸੋਧੋ

ਮਲਕੀਤ ਰੌਣੀ ਦੀਆਂ ਫ਼ਿਲਮਾਂ[3]
ਸਾਲ ਫ਼ਿਲਮਾਂ
2009 ਜੱਗ ਜਿਊਂਦਿਆਂ ਦੇ ਮੇਲੇ
ਲੱਗਦੈ ਇਸ਼ਕ ਹੋ ਗਿਆ
ਸਿਆਸਤ
ਕਿਸਾਨ
ਮੁੰਡੇ ਯੂ.ਕੇ. ਦੇ
ਲੰਡਨ ਡਰੀਮਜ਼ (ਹਿੰਦੀ)
2010 ਚੱਕ ਜਵਾਨਾਂ
ਇਕ ਕੁੜੀ ਪੰਜਾਬ ਦੀ
2012 ਕਬੱਡੀ ਵਨਸ ਅਗੇਨ
ਯਾਰਾਂ ਨਾਲ ਬਹਾਰਾਂ-2
2013 ਸਿੰਘ ਵਰਸਿਜ਼ ਕੌਰ
2014 ਪੰਜਾਬ 1984
2015 ਕਿੱਸਾ
2016 ਸਰਬਜੀਤ (ਹਿੰਦੀ)
ਬੰਬੂਕਾਟ (ਪੰਜਾਬੀ)
ਮੈਂ ਤੇਰੀ ਤੂੰ ਮੇਰਾ
ਅਰਦਾਸ
ਦੁੱਲਾ ਭੱਟੀ
ਮਿੱਟੀ
ਧਰਮ ਯੁੱਧ ਮੋਰਚਾ
2017 ਰੌਕੀ ਮੈਂਟਲ[4]
ਜ਼ਬਾਨ
ਅਸਲੀ ਪੰਜਾਬ
ਭਗਤ ਸਿੰਘ ਦੀ ਉਡੀਕ
2018 ਢੋਲ ਰੱਤੀ
ਲਾਵਾਂ ਫੇਰੇ
ਦਾਣਾ ਪਾਣੀ
ਅਸੀਸ
ਬਣਜਾਰਾ - ਟਰੱਕ ਡਰਾਈਵਰ
ਪ੍ਰੌਹਣਾ
ਸੰਨ ਆਫ਼ ਮਨਜੀਤ ਸਿੰਘ
ਲਾਟੂ
ਵੱਡਾ ਕਲਾਕਾਰ
ਟੋਬਾ ਟੇਕ ਸਿੰਘ
2019 15 ਲੱਖ ਕਦੋਂ ਆਊਗਾ
ਦੂਰਬੀਨ
ਅਰਦਾਸ ਕਰਾਂ
ਨਾਢੂ ਖਾਂ
ਗਿੱਦੜ ਸਿੰਘੀ
ਕਾਕੇ ਦਾ ਵਿਆਹ
ਟਾਈਟੈਨਿਕ
ਦੋ ਦੂਣੀ ਪੰਜ
ਯਾਰਾ ਵੇ
ਨਾਨਕਾ ਮੇਲ
ਛੜਾ
ਆਲ੍ਹਣਾ
2020 ਪੋਸਤੀ[5]
ਜਿੰਦੇ ਮੇਰੀਏ
ਪਾਣੀ ਚ ਮਧਾਣੀ
ਪਰਿੰਦੇ

ਹਵਾਲੇ ਸੋਧੋ

  1. "Malkeet Rauni". www.facebook.com. Retrieved 2020-07-13.
  2. "Malkeet Rauni Age, Wife, Family, Biography & More » StarsUnfolded". StarsUnfolded (in ਅੰਗਰੇਜ਼ੀ (ਬਰਤਾਨਵੀ)). 2018-12-10. Retrieved 2020-07-13.
  3. "Malkit Rauni movies and filmography - Cinestaan.com". Cinestaan. Archived from the original on 2020-07-15. Retrieved 2020-07-13. {{cite web}}: Unknown parameter |dead-url= ignored (help)
  4. "Malkeet Rauni". IMDb. Retrieved 2020-07-13.
  5. "Malkeet Rauni: Movies, Photos, Videos, News, Biography & Birthday | eTimes". timesofindia.indiatimes.com. Retrieved 2020-07-13.