ਦ ਟਾਈਮਜ਼ ਲੰਡਨ ਤੋਂ ਛਪਣ ਵਾਲ਼ਾ ਇੱਕ ਬਰਤਾਨਵੀ ਰੋਜ਼ਾਨਾ ਕੌਮੀ ਅਖ਼ਬਾਰ ਹੈ। ਇਹ 1785 ਵਿੱਚ ਦ ਡੇਲੀ ਯੂਨੀਵਰਸਲ ਰਿਜਸਟਰ ਨਾਂ ਹੇਠ ਸ਼ੁਰੂ ਹੋਇਆ ਅਤੇ 1 ਜਨਵਰੀ 1788 ਨੂੰ ਦ ਟਾਈਮਜ਼ ਬਣਿਆ। ਇਹ ਅਤੇ ਇਸ ਦੀ ਭੈਣ ਅਖ਼ਬਾਰ ਦ ਸੰਡੇ ਟਾਈਮਜ਼ (1821 ਵਿੱਚ ਥਾਪਿਆ) ਟਾਈਮਜ਼ ਨਿਊਜ਼ਪੇਪਰਜ਼ ਦੁਆਰਾ ਛਾਪੇ ਜਾਂਦੇ ਹਨ ਜੋ ਕਿ 1981 ਤੋ ਨਿਊਜ਼ ਯੂ.ਕੇ. ਦੀ ਇੱਕ ਉਪਸੰਗੀ ਹੈ ਅਤੇ ਜਿਸਦੀ ਮਾਲਕ ਨਿਊਜ਼ ਕੌਰਪ ਗਰੁੱਪ ਹੈ। ਦ ਟਾਈਮਜ਼ ਅਤੇ ਦ ਸੰਡੇ ਟਾਈਮਜ਼ ਇਕੋ ਸੰਪਾਦਕੀ ਸਟਾਫ਼ ਸਾਂਝਾ ਨਹੀਂ ਕਰਦੇ ਬਲਕਿ ਅਜ਼ਾਦ ਤੌਰ 'ਤੇ ਥਾਪੇ ਗਏ ਸਨ ਜਿਹਨਾਂ ਦਾ ਸਿਰਫ਼ ਮਾਲਕ 1967 ਤੋਂ ਸਾਂਝਾ ਹੈ।

ਦ ਟਾਈਮਜ਼
File:The Times header.png
Times 1788.12.04.jpg
4 ਦਸੰਬਰ 1788 ਨੂੰ ਦ ਟਾਈਮਜ਼ ਦਾ ਮੁੱਖ ਸਫ਼ਾ
ਕਿਸਮਰੋਜ਼ਾਨਾ ਅਖ਼ਬਾਰ
ਫ਼ਾਰਮੈਟਕੌਮਪੈਕਟ
ਮਾਲਕਨਿਊਜ਼ ਯੂ.ਕੇ.
ਸੰਪਾਦਕਜਾਨ ਵਿਦਰੋ[1]
ਸਥਾਪਨਾ1 ਜਨਵਰੀ 1785
ਮੁੱਖ ਦਫ਼ਤਰਵੈਪਿੰਗ, ਲੰਡਨ, ਸੰਯੁਕਤ ਬਾਦਸ਼ਾਹੀ
ਸਰਕੁਲੇਸ਼ਨ394,448 (ਮਾਰਚ 2014)[2]
ਸਿਸਟਰ ਅਖ਼ਬਾਰਦ ਸੰਡੇ ਟਾਈਮਜ਼
ਕੌਮਾਂਤਰੀ ਮਿਆਰੀ ਲੜੀ ਨੰਬਰ0140-0460
ਦਫ਼ਤਰੀ ਵੈੱਬਸਾਈਟwww.thetimes.co.uk

ਦ ਟਾਈਮਜ਼ ਇਸ ਨਾਂ ਦਾ ਪਹਿਲਾ ਅਖ਼ਬਾਰ ਸੀ ਜਿਸਨੇ ਅਨੇਕਾਂ ਹੋਰ ਅਖ਼ਬਾਰਾਂ ਨੂੰ ਇਹ ਨਾਮ ਉਧਾਰ ਦਿੱਤਾ ਜਿੰਨ੍ਹਾਂ ਵਿੱਚ ਦ ਟਾਈਮਜ਼ ਆਫ਼ ਇੰਡੀਆ (1838 ਵਿੱਚ ਥਾਪਿਆ), ਦ ਸਟ੍ਰੇਟ ਟਾਈਮਜ਼ (1845), ਦ ਨਿਊਯਾਰਕ ਟਾਈਮਜ਼ (1851), ਦ ਆਇਰਿਸ਼ ਟਾਈਮਜ਼ (1859), ਲਾਸ ਏਂਜਲਸ ਟਾਈਮਜ਼ (1881), ਦ ਸੀਐਟਲ ਟਾਈਮਜ਼ (1891), ਦ ਮਨੀਲਾ ਟਾਈਮਜ਼ (1898), ਦ ਡੇਲੀ ਟਾਈਮਜ਼ (ਮਲਾਵੀ) (1900), ਦ ਕੈਨਬਰਾ ਟਾਈਮਜ਼ (1926) ਅਤੇ ਦ ਟਾਈਮਜ਼ (ਮਾਲਟਾ) ਦੇ ਨਾਂ ਸ਼ਾਮਲ ਹਨ।

ਹਵਾਲੇਸੋਧੋ

  1. Rushton, Katherine (18 ਜਨਵਰੀ 2013). "John Witherow named acting editor of The Times as News International eyes merger". ਦ ਡੇਲੀ ਟੈਲੀਗ੍ਰਾਫ਼. Retrieved 11 ਨਵੰਬਰ 2014.  Check date values in: |access-date=, |date= (help)
  2. "The Times - readership data". News Works. Retrieved 12 ਅਪਰੈਲ 2014.  Check date values in: |access-date= (help); External link in |publisher= (help)