ਦ ਬੁੱਕ ਆਫ ਨੀਗਰੋਸ ਕੈਨੇਡੀਅਨ ਲੇਖਕ ਲਾਰੰਸ ਹਿੱਲ ਦਾ 2007 ਪੁਰਸਕਾਰ ਜੇਤੂ ਨਾਵਲ ਹੈ। Someone Knows My Name ਸਿਰਲੇਖ ਦੇ ਤਹਿਤ, ਸੰਯੁਕਤ ਰਾਜ ਅਮਰੀਕਾ, ਆਸਟਰੇਲੀਆ ਅਤੇ ਨਿਊਜੀਲੈਂਡ ਵਿੱਚ, ਇਹ ਨਾਵਲ ਪ੍ਰਕਾਸ਼ਿਤ ਕੀਤਾ ਗਿਆ ਸੀ।

ਟਾਈਟਲ

ਸੋਧੋ

ਲੇਖਕ ਨੇ ਟਾਈਟਲ ਬਾਰੇ ਲਿਖਿਆ ਹੈ:

"ਮੈਂ ਦ ਬੁੱਕ ਆਫ ਨੀਗਰੋਸ ਨੂੰ ਕੈਨੇਡਾ ਵਿੱਚ ਆਪਣੇ ਨਾਵਲ ਦੇ ਟਾਈਟਲ ਇਸ ਲਈ ਵਰਤਿਆ, ਕਿਉਂਕਿ ਅਮਰੀਕੀ ਇਨਕਲਾਬੀ ਯੁੱਧ ਦੇ ਅੰਤ ਸਮੇਂ ਬ੍ਰਿਟਿਸ਼ ਨੇਵਲ ਅਧਿਕਾਰੀ ਇਸੇ ਹੀ ਨਾਮ ਦੀ ਇੱਕ ਇਤਿਹਾਸਕ ਦਸਤਾਵੇਜ਼ ਰਖਦੇ ਹੁੰਦੇ ਸਨ। ਇਹ ਜੰਗ ਵਿੱਚ 3000 ਕਾਲੇ ਲੋਕਾਂ ਦਾ ਵੇਰਵਾ ਹੈ ਜਿਹਨਾਂ ਨੇ ਬਾਦਸ਼ਾਹ ਦੀ ਸੇਵਾ ਕੀਤੀ ਅਤੇ 1783 ਵਿੱਚ ਕੈਨੇਡਾ ਲਈ ਮੈਨਹੈਟਨ ਤੋਂ ਭੱਜ ਰਹੇ ਸਨ। ਤੁਸੀਂ ਬੁੱਕ ਆਫ ਨੀਗਰੋਸ ਕਿਤਾਬ ਦੇ ਵਿੱਚ ਚੜ੍ਹੇ ਬਗੈਰ, ਕੈਨੇਡਾ ਵਿੱਚ ਨਹੀਂ ਸੀ ਜਾ ਸਕਦੇ। ਮੇਰੀ ਪਾਤਰ, ਅਮਿਨਾਤਾ ਡਿਆਲੋ ਨਾਮ ਦੀ ਇੱਕ ਅਫ਼ਰੀਕੀ ਔਰਤ ਹੈ ਜਿਸ ਦੀ ਕਹਾਣੀ ਇਸ ਇਤਿਹਾਸ ਤੇ ਆਧਾਰਿਤ ਹੈ, ਉਸ ਨੂੰ ਪਾਰ ਜਾਣ ਤੋਂ ਪਹਿਲਾਂ ਕਿਤਾਬ ਵਿੱਚ ਚੜ੍ਹਨਾ ਪੈਂਦਾ ਹੈ। ਮੇਰੇ ਦੇਸ਼ ਵਿੱਚ, ਕਿਸੇ ਟਾਵੇਂ ਨੇ ਹੀ ਸਿਰਲੇਖ ਦੇ ਬਾਰੇ ਵਿੱਚ ਮੇਰੇ ਕੋਲ ਸ਼ਿਕਾਇਤ ਕੀਤੀ ਹੈ, ਅਤੇ ਇਸ ਦੇ ਇਤਿਹਾਸਕ ਆਰੰਭ ਬਾਰੇ ਸਮਝਾਉਣ ਦੇ ਬਾਅਦ ਕੋਈ ਵੀ ਉਜਰ ਨਹੀਂ ਕਰਦਾ। ਮੇਰੇ ਖਿਆਲ ਵਿੱਚ ਅੰਸ਼ਕ ਤੌਰ 'ਤੇ ਕਰਨ ਹੈ ਕੀ ਸ਼ਬਦ 'ਨੀਗਰੋ' ਕੈਨੇਡਾ ਵਿੱਚ ਵੱਖਰੇ ਅਰਥ ਦਿੰਦਾ ਹੈ। ਅਗਰ ਤੁਸੀਂ Toronto ਜਾਂ Montreal ਇਸਦੀ ਵਰਤੋਂ ਕਰਦੇ ਹੋ ਤੁਸੀਂ ਸ਼ਾਇਦ ਜਨਤਕ ਤੌਰ 'ਤੇ ਏਨਾ ਦੱਸ ਰਹੇ ਹੋ ਕਿ ਤੁਸੀਂ ਨਹੀਂ ਜਾਣਦੇ ਲੋਕ ਅੱਜਕੱਲ੍ਹ ਕਿਵੇਂ ਬੋਲਦੇ ਹਨ। ਪ੍ਰੰਤੂ ਅਗਰ ਤੁਸੀਂ Brooklyn ਜਾਂ Boston ਵਿੱਚ ਇਸਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਇਹ ਬੋਲ ਵਰਤ ਕੇ ਬਹੁਤ ਹੀ ਅਪਮਾਨਜਨਕ ਢੰਗ ਨਾਲ ਬੋਲ ਰਹੇ ਹੋ। ਮੈਂ ਕੁਝ ਪ੍ਰਮੁੱਖ ਅਮਰੀਕੀ ਸ਼ਹਿਰਾਂ ਦਾ ਨਾਵਲ ਦੇ ਨਾਲ ਦੌਰਾ ਸ਼ੁਰੂ ਕੀਤਾ, ਜਦੋਂ ਸਾਹਿਤਕ ਅਫਰੀਕੀ-ਅਮਰੀਕੀ ਮੇਰੇ ਕੋਲ ਆਉਂਦੇ, ਉਹ ਮੈਨੂੰ ਦੱਸਦੇ ਕਿ ਚੰਗਾ ਹੋਇਆ ਕਿ ਇਸ ਦਾ ਸਿਰਲੇਖ ਬਦਲ ਦਿੱਤਾ ਗਿਆ ਸੀ, ਕਿਉਂਜੋ ਇਸ ਦੇ ਕੈਨੇਡੀਅਨ ਸਿਰਲੇਖ ਦੇਰਹਿੰਦਿਆਂ ਉਹਨਾਂ ਨੇ ਕਿਤਾਬ ਨੂੰ ਛੂਹਿਆ ਵੀ ਨਾ ਹੁੰਦਾ।"[1]

ਹਵਾਲੇ

ਸੋਧੋ

ਬਾਹਰੀ ਲਿੰਕ

ਸੋਧੋ