ਦ ਮਾਨਿਊਮੈਂਟਸ ਮੈੱਨ
ਦ ਮਾਨਿਊਮੈਂਟਸ ਮੈੱਨ 2014 ਦੀ ਅਮਰੀਕੀ-ਜਰਮਨ[4][5] ਯੁੱਧ ਫ਼ਿਲਮ ਹੈ ਜਿਸਦੇ ਨਿਰਦੇਸ਼ਕ ਜਾਰਜ ਕਲੂਨੀ ਹਨ। ਇਹ ਅਤੇ ਗ੍ਰਾਂਟ ਹੇਸਲੋਵ ਦੀ ਲਿਖੀ ਹੈ, ਅਤੇ ਕਲੂਨੀ, ਮੈੱਟ ਡੇਮਨ, ਬਿਲ ਮੂਰੇ, ਜਾਨ ਗੁੱਡਮੈਨ, ਯਾਂ ਦੁਜਾਰਡਨ, ਬਾਬ ਬਾਲਾਬਨ, ਹੂਘ ਬੋਨਵਿਲ ਅਤੇ ਕੇਟ ਬਲਾਂਚੇ ਇਸ ਵਿੱਚਲੇ ਸਿਤਾਰੇ ਹਨ। ਇਹ ਰਾਬਰਟ ਐਮ ਏਡੇਸਲ ਦੀ ਪੁਸਤਕ, The Monuments Men: Allied Heroes, Nazi Thieves and the Greatest Treasure Hunt in History ਤੇ ਅਧਾਰਿਤ ਹੈ। ਇਹ ਦੂਜੀ ਵੱਡੀ ਜੰਗ ਦੇ ਮਿੱਤਰ ਸੈਨਾ ਗੁੱਟ ਦੇ, ਮਾਨਿਊਮੈਂਟਸ, ਫਾਈਨ ਆਰਟਸ, ਐਂਡ ਆਰਕਾਈਵਜ ਪ੍ਰੋਗਰਾਮ ਬਾਰੇ ਹੈ ਜਿਸਨੇ ਹਿਟਲਰ ਦੁਆਰਾ ਬਰਬਾਦ ਕਰ ਦਿੱਤੇ ਜਾਣ ਤੋਂ ਪਹਿਲਾਂ ਕੀਮਤੀ ਕਲਾ-ਨਗ ਅਤੇ ਹੋਰ ਸਭਿਆਚਾਰਕ ਤੌਰ ਤੇ ਮਹਤਵਪੂਰਨ ਨਗ ਲਭਣ ਅਤੇ ਬਚਾਉਣ ਦਾ ਕੰਮ ਕਰਨਾ ਹੈ।[6][7]
ਦ ਮਾਨਿਊਮੈਂਟਸ ਮੈੱਨ | |
---|---|
ਤਸਵੀਰ:The Monuments Men poster.jpg | |
ਨਿਰਦੇਸ਼ਕ | ਜਾਰਜ ਕਲੂਨੀ |
ਸਕਰੀਨਪਲੇਅ |
|
ਨਿਰਮਾਤਾ |
|
ਸਿਤਾਰੇ |
|
ਸਿਨੇਮਾਕਾਰ | ਫੇਡੋਨ ਪਾਪਾਮਾਈਕਲ |
ਸੰਪਾਦਕ | ਸਟੀਫਨ ਮਿਰਿਓਨ |
ਸੰਗੀਤਕਾਰ | ਅਲੈਗਜ਼ੈਂਡਰ ਦੇਸਪਲਾਟ |
ਪ੍ਰੋਡਕਸ਼ਨ ਕੰਪਨੀਆਂ | |
ਡਿਸਟ੍ਰੀਬਿਊਟਰ |
|
ਰਿਲੀਜ਼ ਮਿਤੀਆਂ |
|
ਮਿਆਦ | 118 ਮਿੰਟ[1] |
ਦੇਸ਼ |
|
ਭਾਸ਼ਾਵਾਂ | ਅੰਗਰੇਜ਼ੀ (ਕੁਝ ਜਰਮਨ, ਫਰਾਂਸੀਸੀ, ਰੂਸੀ) |
ਬਜ਼ਟ | $70 ਮਿਲੀਅਨ[2][3] |
ਬਾਕਸ ਆਫ਼ਿਸ | $104,533,171[3] |
ਸੰਖੇਪ
ਸੋਧੋਇਹ ਫਿਲਮ ਦੂਜੇ ਵਿਸ਼ਵਯੁੱਧ ਦੀ ਉਸ ਫੌਜੀ ਟੁਕੜੀ ਦੀ ਕਹਾਣੀ ਹੈ ਜਿਸਨੇ ਮਹੱਤਵਪੂਰਣ ਕਲਾਕ੍ਰਿਤੀਆਂ ਨੂੰ ਹਿਟਲਰ ਅਤੇ ਨਾਜੀ ਸੈਨਿਕਾਂ ਕੋਲੋਂ ਇਸ ਫਿਲਮ ਦੀ ਕਹਾਣੀ ਰਾਬਰਟ ਐਮ ਏਡੇਸਲ ਦੀ ਕਿਤਾਬ ਉੱਤੇ ਆਧਾਰਿਤ ਹੈ। ਇਸ ਵਿੱਚ ਦੋ ਕਹਾਣੀਆਂ ਹਨ- ਔਰਤਾਂ ਅਤੇ ਪੁਰਸ਼ਾਂ ਦਾ ਇੱਕ ਸਮੂਹ ਰੋਜੇਨਬਰਗ ਅਤੇ ਆਇਜਨਹਾਵਰ ਦੁਆਰਾ ਕਲਾਕ੍ਰਿਤੀਆਂ ਦੀ ਰੱਖਿਆ ਲਈ ਭੇਜਿਆ ਗਿਆ ਸੀ। ਖਾਸ ਤੌਰ ਤੇ ਯੂਰਪ ਵਿੱਚ ਇਟਲੀ ਦੇ ਵੱਲ ਵੱਧਦੀ ਜਰਮਨ ਫੌਜ ਕੋਲੋਂ ਪ੍ਰਮੁੱਖ ਇਤਿਹਾਸਕ ਧਰੋਹਰਾਂ ਨੂੰ ਬਚਾਉਣ ਦੀ ਜ਼ਿੰਮੇਦਾਰੀ ਸੌਂਪੀ ਗਈ ਸੀ।
ਇਸ ਕੰਮ ਦੇ ਦੌਰਾਨ ਹੌਲੀ-ਹੌਲੀ ਉਨ੍ਹਾਂ ਨੂੰ ਹੋਰ ਜ਼ਿਆਦਾ ਸਮਝ ਵਿੱਚ ਆਇਆ ਕਿ ਹਿਟਲਰ ਅਤੇ ਨਾਜੀ ਫੌਜ ਜਿਨ੍ਹਾਂ ਦੇਸ਼ਾਂ ਨੂੰ ਹਰਾ ਰਹੀ ਸੀ ਉੱਥੇ ਦੀਆਂ ਮਹੱਤਵਪੂਰਨ ਕਲਾਕ੍ਰਿਤੀਆਂ ਨੂੰ ਚੁਰਾ ਰਹੀ ਸੀ ਅਤੇ ਸਾਂਸਕ੍ਰਿਤਕ ਧਰੋਹਰਾਂ ਨੂੰ ਸੁਨਯੋਜਿਤ ਤਰੀਕੇ ਨਾਲ ਨਸ਼ਟ ਕਰ ਰਹੀ ਸੀ। ਇਸ ਲੜਾਈ ਦੇ ਦੌਰਾਨ ਉੱਥੇ ਭੇਜੇ ਗਏ ਇਨ੍ਹਾਂ ਲੋਕਾਂ ਦਾ ਉਦੇਸ਼ ਸੀ ਕਿ ਕਿਵੇਂ ਮਹਾਨ ਸਾਂਸਕ੍ਰਿਤਕ ਧਰੋਹਰਾਂ ਨੂੰ ਬਚਾਇਆ ਜਾਵੇ। ਉਨ੍ਹਾਂ ਨੇ ਪੰਜਾਹ ਲੱਖ ਕਲਾਕ੍ਰਿਤੀਆਂ ਨੂੰ ਬਚਾਣਾ ਸੀ। 1943 ਵਿੱਚ ਮਿੱਤਰ ਫੌਜ ਇਟਲੀ ਵਿੱਚ ਵਾਹਵਾ ਪ੍ਰਗਤੀ ਕਰ ਰਹੀ ਸੀ। ਧੁਰੀ ਸ਼ਕਤੀਆਂ ਪਿੱਛੇ ਢਕੀਆਂ ਜਾ ਰਹੀਆਂ ਸਨ। ਐਪਰ, ਫ੍ਰੈਂਕ ਸਟੋਕਸ (ਜਾਰਜ ਕਲੂਨੀ) ਅਮਰੀਕੀ ਰਾਸ਼ਟਰਪਤੀ ਨੂੰ ਸਮਝਾਉਂਦਾ ਹੈ ਕਿ ਜਿੱਤ ਦਾ ਬਹੁਤ ਘੱਟ ਅਰਥ ਰਹਿ ਜਾਵੇਗਾ ਪੱਛਮੀ ਸਭਿਅਤਾ ਦੇ ਕਲਾ ਖਜਾਨੇ ਵੈਸੇ ਹੀ ਜਾਂ ਨਾਜ਼ੀ ਲੁੱਟ ਕਰਕੇ ਲੜਾਈ ਵਿੱਚ ਖਤਮ ਹੋ ਗਏ। ਇਸ ਖਤਰੇ ਨੂੰ ਘੱਟ ਕਰਨ ਲਈ ਫ੍ਰੈਂਕ ਸਟੋਕਸ ਨੂੰ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਉਹ ਸੱਤ ਆਰਕਾਈਵ ਡਾਇਰੈਕਟਰਾਂ, ਕਿਊਰੇਟਰਾਂ, ਅਤੇ ਕਲਾ ਇਤਿਹਾਸਕਾਰਾਂ ਤੇ ਅਧਾਰਿਤ "ਮਾਨਿਊਮੈਂਟਸ ਮੈੱਨ" ਨਾਮ ਦਾ ਇੱਕ ਸਮੂਹ ਤਿਆਰ ਕਰੇ ਜਿਹੜਾ ਮਿੱਤਰ ਫੌਜਾਂ ਦੇ ਦਸਤਿਆਂ ਨੂੰ ਕੀਮਤੀ ਕਲਾ ਵਸਤੂਆਂ ਲਭਣ ਅਤੇ ਸਾਂਭਣ ਦੇ ਕਾਰਜ ਵਿੱਚ ਸੇਧ ਦੇਵੇ।
ਹਵਾਲੇ
ਸੋਧੋ- ↑ http://www.bbfc.co.uk/releases/monuments-men-film
- ↑ Setoodeh, Ramin (February 4, 2014). "George Clooney on the Epic Battle to Make 'Monuments Men'". Variety. Retrieved February 5, 2014.
{{cite web}}
: Italic or bold markup not allowed in:|publisher=
(help) - ↑ 3.0 3.1 The Monuments Men ਬਾਕਸ ਆਫ਼ਿਸ ਮੋਜੋ ਵਿਖੇ Retrieved February 6, 2014
- ↑ Scott Foundas (29 January 2014). "In his fifth directorial feature, George Clooney transforms a fascinating art-world detective story into a surprisingly lifeless prestige picture". Variety. Retrieved 28 February 2014.
- ↑ Michael Rosser (8 November 2013). "Monuments Men heading to Berlin". Screen Daily. Retrieved 28 February 2014.
- ↑ "George Clooney Sets Daniel Craig, Bill Murray, Cate Blanchett, Jean Dujardin For WWII Drama 'The Monuments Men'". Deadline. Retrieved November 18, 2012.
{{cite web}}
: Italic or bold markup not allowed in:|publisher=
(help) - ↑ "Directors' Page". Monuments Men Foundation for the Preservation of Art. Archived from the original on ਮਾਰਚ 31, 2012. Retrieved March 5, 2013.
{{cite web}}
: Unknown parameter|dead-url=
ignored (|url-status=
suggested) (help)