ਦ ਮੈਟਰਿਕਸ (ਫ਼ਿਲਮ)

(ਦ ਮੈਟਰਿਕਸ ਤੋਂ ਮੋੜਿਆ ਗਿਆ)

ਦ ਮੈਟਰਿਕਸ ਇੱਕ ਅਮਰੀਕੀ-ਆਸਟ੍ਰੇਲੀਆਈ ਸਾਇੰਸ ਫ਼ਿਕਸ਼ਨ ਐਕਸ਼ਨ ਫਿਲਮ ਹੈ ਜੋ 1999 ਵਿੱਚ ਰਿਲੀਜ਼ ਹੋਈ। ਇਸ ਫਿਲਮ ਦਾ ਨਿਰਦੇਸ਼ਨ ਵਾਕੋਵਸਕੀ ਭਰਾਵਾਂ ਦੁਆਰਾ ਕੀਤਾ ਗਿਆ। ਇਸ ਵਿੱਚ ਕੀਆਨੂ ਰੀਵਸ, ਲਾਰੈਂਸ ਫਿਸ਼ਬਰਨ, ਕੈਰੀ ਐਨ ਮੌਸ, ਜੋ ਪੈਨਤੋਲਿਆਨੋ ਅਤੇ ਹੂਗੋ ਵੀਵਿੰਗ ਨਾਂ ਦੇ ਐਕਟਰਾਂ ਨੇ ਅਦਾਕਾਰੀ ਕੀਤੀ। ਫ਼ਿਲਮ ਵਿੱਚ ਇੱਕ ਤਬਾਹਸ਼ੁਦਾ ਭਵਿੱਖ ਦਿਖਦਾ ਹੈ, ਜਿਸ ਵਿੱਚ ਉਹ ਹਕੀਕਤ ਜੋ ਜ਼ਿਆਦਾਤਰ ਇਨਸਾਨਾਂ ਨੂੰ ਵਿਖਾਈ ਦਿੰਦੀ ਹੈ, ਦਰਅਸਲ ਇੱਕ ਬਣਾਉਟੀ ਹਕੀਕਤ, ਜਾਂ ਸਾਇਬਰ ਸਪੇਸ ਹੈ, ਜਿਸ ਨੂੰ ਕਿਹਾ ਜਾਂਦਾ ਹੈ "ਦੀ ਮੈਟ੍ਰਿਕਸ", ਅਤੇ ਜੋ ਸਜੀਵ ਮਸ਼ੀਨਾਂ ਨੇ ਬਣਾਇਆ ਹੈ, ਤਾਂਕਿ ਉਹ ਇਨਸਾਨੀ ਆਬਾਦੀ ਨੂੰ ਬੇਅਸਰ ਕਰਕੇ ਦਬਾ ਸਕਣ, ਅਤੇ ਉਨ੍ਹਾਂ ਦੇ ਸ਼ਰੀਰ ਦੀ ਤਪਸ਼ ਅਤੇ ਬਿਜਲੀ ਨੂੰ ਊਰਜਾ ਦੇ ਸਾਧਨ ਦੇ ਤੌਰ ਉੱਤੇ ਇਸਤੇਮਾਲ ਕੀਤਾ ਜਾ ਸਕੇ। ਇੱਕ "ਨਿਓ" ਨਾਮੀ ਕੰਪਿਊਟਰ ਪ੍ਰੋਗਰਾਮਰ ਨੂੰ ਇਹ ਸੱਚਾਈ ਪਤਾ ਲਗਦੀ ਹੈ, ਅਤੇ ਉਹ ਮਸ਼ੀਨਾਂ ਦੇ ਖ਼ਿਲਾਫ਼ ਇੱਕ ਬਗ਼ਾਵਤ ਵਿੱਚ ਸ਼ਾਮਿਲ ਹੋ ਜਾਂਦਾ ਹੈ, ਜਿਸ ਵਿੱਚ ਹੋਰ ਲੋਕ ਵੀ ਸ਼ਾਮਿਲ ਹਨ ਜੋ ਕਿ ਉਸ "ਸੁਪਨਈ ਦੁਨੀਆ" ਤੋਂ ਆਜ਼ਾਦ ਹੋ ਕੇ ਹਕੀਕਤ ਵਿੱਚ ਦਾਖ਼ਲ ਹੋ ਗਏ ਹਨ।

ਦ ਮੈਟਰਿਕਸ
ਫਿਲਮ ਦਾ ਪੋਸਟਰ
ਨਿਰਦੇਸ਼ਕ
ਲੇਖਕਵਾਕੋਵਸਕੀ ਭਰਾ
ਨਿਰਮਾਤਾਜੋਲ ਸਿਲਵਰ
ਸਿਤਾਰੇ
ਸਿਨੇਮਾਕਾਰਬਿਲ ਪੋਪ
ਸੰਪਾਦਕਜ਼ਾਕ ਸਟਨਬਰਗ
ਸੰਗੀਤਕਾਰਡਾਨ ਡੇਵਿਸ
ਪ੍ਰੋਡਕਸ਼ਨ
ਕੰਪਨੀਆਂ
ਡਿਸਟ੍ਰੀਬਿਊਟਰਵਾਰਨਰ ਬਰਦਰਜ਼
ਰਿਲੀਜ਼ ਮਿਤੀ
31 ਮਾਰਚ 1999
ਮਿਆਦ
136 ਮਿੰਟ[1]
ਦੇਸ਼ਅਮਰੀਕਾ
ਆਸਟ੍ਰੇਲੀਆ
ਭਾਸ਼ਾਅੰਗਰੇਜ਼ੀ
ਬਜ਼ਟ$6.30 ਕਰੋੜ
ਬਾਕਸ ਆਫ਼ਿਸ$46,35,17,383

ਹਵਾਲੇ

ਸੋਧੋ
  1. "THE MATRIX (15) (!)". British Board of Film Classification. 1999-05-21. Retrieved 2013-05-12.