ਦ ਲਾਸਟ ਰਾਈਡ (ਗੀਤ)
"ਦ ਲਾਸਟ ਰਾਈਡ" ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਇੱਕ ਗੀਤ ਹੈ। ਇਹ 15 ਮਈ 2022 ਨੂੰ ਸਿੰਗਲ ਦੇ ਰੂਪ ਵਿੱਚ ਸਵੈ-ਰਿਲੀਜ਼ ਕੀਤਾ ਗਿਆ ਸੀ। ਗੀਤ ਵਾਜ਼ਿਰ ਦੁਆਰਾ ਤਿਆਰ ਕੀਤਾ ਗਿਆ ਸੀ, ਅਤੇ ਮੂਸੇ ਵਾਲਾ ਦੁਆਰਾ ਲਿਖਿਆ ਗਿਆ ਸੀ।[1] 29 ਮਈ 2022 ਨੂੰ ਉਸਦੀ ਮੌਤ ਤੋਂ ਪਹਿਲਾਂ ਇਹ ਉਸਦੇ ਜੀਵਨ ਕਾਲ ਵਿੱਚ "ਲੈਵਲਜ" ਤੋਂ ਪਹਿਲਾਂ ਉਸਦਾ ਦੂਜਾ ਆਖਰੀ ਗੀਤ ਸੀ।
"ਦ ਲਾਸਟ ਰਾਈਡ" | ||||
---|---|---|---|---|
ਸਿੰਗਲ (ਕਲਾਕਾਰ-ਸਿੱਧੂ ਮੂਸੇ ਵਾਲਾ) | ||||
ਭਾਸ਼ਾ | ਪੰਜਾਬੀ | |||
ਰਿਲੀਜ਼ | 15 ਮਈ 2022 | |||
ਸ਼ੈਲੀ |
| |||
ਲੰਬਾਈ | 4:22 | |||
ਲੇਬਲ | ਸਿੱਧੂ ਮੂਸੇ ਵਾਲਾ | |||
ਗੀਤ ਲੇਖਕ | ਸਿੱਧੂ ਮੂਸੇ ਵਾਲਾ | |||
ਨਿਰਮਾਤਾ | ਵਾਜ਼ਿਰ | |||
ਸਿੱਧੂ ਮੂਸੇ ਵਾਲਾ ਸਿੰਗਲਜ਼ ਸਿਲਸਿਲੇਵਾਰ | ||||
| ||||
ਸੰਗੀਤ ਵੀਡੀਓ | ||||
"ਦ ਲਾਸਟ ਰਾਈਡ" on ਯੂਟਿਊਬ |
ਵਪਾਰਕ ਪ੍ਰਦਰਸ਼ਨ
ਸੋਧੋ28 ਸਾਲ ਦੀ ਉਮਰ ਵਿੱਚ ਸਿੱਧੂ ਮੂਸੇ ਵਾਲਾ ਦੇ ਕਤਲ ਤੋਂ ਬਾਅਦ, "ਦ ਲਾਸਟ ਰਾਈਡ" ਨੇ 7 ਜੂਨ, 2022 ਨੂੰ ਖਤਮ ਹੋਏ ਹਫ਼ਤੇ ਵਿੱਚ 12 ਮਿਲੀਅਨ ਸਟ੍ਰੀਮਜ਼ ਦੇ ਅਧਾਰ ਤੇ ਯੂਐਸ ਬਿਲਬੋਰਡ ਗਲੋਬਲ ਐਕਸਕਲੂਸ ਵਿੱਚ 113ਵੇਂ ਨੰਬਰ 'ਤੇ ਸ਼ੁਰੂਆਤ ਕੀਤੀ।[2] ਗਲੋਬਲ ਬਿਲਬੋਰਡ ਚਾਰਟਸ 'ਤੇ ਡੈਬਿਊ ਕਰਨ ਵਾਲਾ ਇਹ ਸਿੱਧੂ ਦਾ ਪਹਿਲਾ ਸੋਲੋ ਗੀਤ ਹੈ।
ਭਾਰਤ ਵਿੱਚ, "ਦ ਲਾਸਟ ਰਾਈਡ" ਨੇ 7 ਜੂਨ, 2022 ਨੂੰ ਬਿਲਬੋਰਡ ਇੰਡੀਆ ਗੀਤਾਂ ਦੇ ਚਾਰਟ 'ਤੇ ਨੰਬਰ 1 'ਤੇ ਸ਼ੁਰੂਆਤ ਕੀਤੀ।
ਕਵਰ ਆਰਟ
ਸੋਧੋਸਿੰਗਲ ਦਾ ਕਵਰ ਟੂਪੈਕ ਸ਼ਕੂਰ ਦੇ ਕਤਲ ਦੇ ਦ੍ਰਿਸ਼ ਨੂੰ ਦਰਸਾਉਂਦਾ ਹੈ।
ਸੰਗੀਤ ਵੀਡੀਓ
ਸੋਧੋਗੀਤ ਦਾ ਮਿਊਜ਼ਿਕ ਵੀਡੀਓ ਵੀ 15 ਮਈ 2022 ਨੂੰ ਰਿਲੀਜ਼ ਕੀਤਾ ਗਿਆ ਸੀ।[3] ਇਸ ਦਾ ਨਿਰਦੇਸ਼ਨ ਗੁਰਜੰਟ ਪਨੇਸਰ ਨੇ ਕੀਤਾ ਸੀ। ਜੂਨ 2022 ਤੱਕ, ਸੰਗੀਤ ਵੀਡੀਓ ਨੂੰ ਯੂਟਿਊਬ 'ਤੇ 100 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ।
ਚਾਰਟ
ਸੋਧੋਚਾਰਟ (2022) | ਸਿਖ਼ਰ ਸਥਾਨ |
---|---|
ਕੈਨੇਡਾ[4] | 25 |
ਗਲੋਬਲ ਐਕਸਕਲੂਸਿਵ ਯੂਐਸ (ਬਿਲਬੋਰਡ)[5] | 103 |
ਭਾਰਤ (ਬਿਲਬੋਰਡ)[6] | 1 |
ਨਿਊਜ਼ੀਲੈਂਡ ਹੌਟ ਸਿੰਗਲਜ਼[7] | 18 |
ਯੂਕੇ ਏਸ਼ੀਅਨ[8] | 1 |
ਹਵਾਲੇ
ਸੋਧੋ- ↑ "'Sidhu Moose Wala foretold his death in his last song': Fans spot uncanny similarities". 31 May 2022.
- ↑ "From 295 to the Last Ride: Sidhu Moosewala's Songs Grab Special Space on Billboard".
- ↑ "सिद्धू मूसेवाला का आखिरी म्यूजिक वीडियो था the Last Ride, फैन्स बोले- 'गाने और मौत में ये समानताएं'".
- ↑ "Billboard Canadian Hot 100: Week of June 18, 2022". Billboard. Retrieved 14 June 2022.
- ↑ "Sidhu Moosewala". Billboard (in ਅੰਗਰੇਜ਼ੀ (ਅਮਰੀਕੀ)). Retrieved 14 June 2022.
- ↑ Cusson, Michael (2022-02-15). "India Songs". Billboard (in ਅੰਗਰੇਜ਼ੀ (ਅਮਰੀਕੀ)). Retrieved 2022-06-21.
- ↑ "NZ Hot Singles Chart" (in ਅੰਗਰੇਜ਼ੀ). Recorded Music NZ. Archived from the original on 21 ਮਈ 2022. Retrieved 7 June 2022.
- ↑ "Asian Music Chart Top 40 | Official Charts Company". Official Charts.