ਦ ਲੀਜੈਂਡ ਆਫ਼ ਮੌਲਾ ਜੱਟ
ਦ ਲੀਜੈਂਡ ਆਫ਼ ਮੌਲਾ ਜੱਟ 2022 ਦੀ ਪਾਕਿਸਤਾਨੀ ਪੰਜਾਬੀ-ਭਾਸ਼ਾ ਦੀ ਐਕਸ਼ਨ ਡਰਾਮਾ ਫਿਲਮ ਹੈ ਜੋ ਬਿਲਾਲ ਲਾਸ਼ਾਰੀ ਦੁਆਰਾ ਨਿਰਦੇਸ਼ਿਤ ਅਤੇ ਲਿਖੀ ਗਈ ਹੈ। ਇਹ ਫਿਲਮ 1979 ਦੀ ਲੌਲੀਵੁੱਡ ਫ਼ਿਲਮ ਮੌਲਾ ਜੱਟ ਦਾ ਰੀਮੇਕ ਹੈ।[1] ਇਹ ਆਮਾਰਾ ਹਿਕਮਤ ਅਤੇ ਅਸਦ ਜਮੀਲ ਖ਼ਾਨ ਦੁਆਰਾ ਲਾਸ਼ਾਰੀ ਫ਼ਿਲਮਜ਼ ਅਤੇ ਐਨਸਾਈਕਲੋਮੀਡੀਆ ਦੇ ਪ੍ਰੋਡਕਸ਼ਨ ਬੈਨਰ ਹੇਠ ਨਿਰਮਿਤ ਹੈ।[2] [3] ਇਹ ਨਾਸਿਰ ਅਦੀਬ ਦੇ ਕਿਰਦਾਰਾਂ ਅਤੇ ਕਹਾਣੀਆਂ 'ਤੇ ਆਧਾਰਿਤ ਹੈ। ਫ਼ਿਲਮ ਵਿੱਚ ਫ਼ਵਾਦ ਖ਼ਾਨ, ਹਮਜ਼ਾ ਅਲੀ ਅੱਬਾਸੀ, ਹੁਮਾਇਮਾ ਮਲਿਕ ਅਤੇ ਮਾਹਿਰਾ ਖ਼ਾਨ ਮੁੱਖ ਕਿਰਦਾਰ ਵਿੱਚ ਹਨ।[4] ਫ਼ਿਲਮ ਵਿੱਚ, ਮੌਲਾ ਜੱਟ ਨਾਮ ਦਾ ਇੱਕ ਸਥਾਨਕ ਲੋਕ ਨਾਇਕ ਆਪਣੇ ਦੁਸ਼ਮਨ ਅਤੇ ਇੱਕ ਬੇਰਹਿਮ ਕਬੀਲੇ ਦੇ ਆਗੂ, ਨੂਰੀ ਨੱਤ ਨਾਲ਼ ਮੁਕਾਬਲਾ ਕਰਦਾ ਹੈ।
ਦ ਲੀਜੰਡ ਆਫ਼ ਮੌਲਾ ਜੱਟ | |
---|---|
ਨਿਰਦੇਸ਼ਕ | ਬਿਲਾਲ ਲਾਸ਼ਾਰੀ |
ਲੇਖਕ |
|
'ਤੇ ਆਧਾਰਿਤ | ਕਿਰਦਾਰ ਰਚਨਾਕਾਰ ਨਾਸਿਰ ਅਦੀਬ |
ਨਿਰਮਾਤਾ |
|
ਸਿਤਾਰੇ |
|
ਸਿਨੇਮਾਕਾਰ | ਬਿਲਾਲ ਲਾਸ਼ਾਰੀ |
ਸੰਪਾਦਕ | ਬਿਲਾਲ ਲਾਸ਼ਾਰੀ |
ਸੰਗੀਤਕਾਰ | ਸਰਮਦ ਗ਼ਫ਼ੂਰ |
ਪ੍ਰੋਡਕਸ਼ਨ ਕੰਪਨੀਆਂ |
|
ਡਿਸਟ੍ਰੀਬਿਊਟਰ |
|
ਰਿਲੀਜ਼ ਮਿਤੀ |
|
ਮਿਆਦ | 153 ਮਿੰਟ |
ਦੇਸ਼ | ਪਾਕਿਸਤਾਨ |
ਭਾਸ਼ਾ | ਪੰਜਾਬੀ |
ਮੌਲਾ ਜੱਟ ਰੀਮੇਕ ਦੀ ਘੋਸ਼ਣਾ ਦਸੰਬਰ 2013 ਵਿੱਚ ਨਿਰਦੇਸ਼ਕ ਬਿਲਾਲ ਲਾਸ਼ਾਰੀ ਦੁਆਰਾ ਕੀਤੀ ਗਈ ਸੀ ਜਿਸਨੇ ਇੱਕ ਸਾਲ ਬਾਅਦ ਫਿਲਮ ਲਈ ਇੱਕ ਸਕ੍ਰਿਪਟ ਟ੍ਰੀਟਮੈਂਟ ਪੂਰਾ ਕੀਤਾ ਸੀ। [5] [6] [7] ਆਮਾਰਾ ਹਿਕਮਤ ਅਤੇ ਅਸਦ ਜਮੀਲ ਖ਼ਾਨ ਨਵੰਬਰ 2016 ਵਿੱਚ ਨਿਰਮਾਤਾ ਦੇ ਤੌਰ 'ਤੇ ਇਸ ਫ਼ਿਲਮ ਨਾਲ਼ ਜੁੜੇ, ਉਸੀ ਸਾਲ ਹਮਜ਼ਾ ਅਲੀ ਅੱਬਾਸੀ ਅਤੇ ਫ਼ਵਾਦ ਖ਼ਾਨ ਨੇ ਮੁੱਖ ਅਦਾਕਾਰਾਂ ਵਜੋਂ ਸਾਈਨ ਕੀਤਾ ਗਿਆ। ਪ੍ਰਿੰਸੀਪਲ ਫੋਟੋਗ੍ਰਾਫੀ ਜਨਵਰੀ 2017 ਵਿੱਚ ਸ਼ੁਰੂ ਹੋਈ ਅਤੇ ਜੂਨ 2019 ਵਿੱਚ ਸਮਾਪਤ ਹੋਈ। ਫ਼ਿਲਮ ਨੂੰ ਸ਼ੁਰੂ ਵਿੱਚ 2019-2020 ਵਿੱਚ ਕਈ ਤਾਰੀਖਾਂ ਦੌਰਾਨ ਥੀਏਟਰ ਵਿੱਚ ਰਿਲੀਜ਼ ਕਰਨ ਲਈ ਤਹਿ ਕੀਤਾ ਗਿਆ ਸੀ, ਪਰ ਕਾਪੀਰਾਈਟ ਨਾਲ ਸਬੰਧਤ ਮੁੱਦਿਆਂ ਅਤੇ ਕੋਵਿਡ-19 ਮਹਾਂਮਾਰੀ ਕਾਰਨ ਇਸ ਵਿੱਚ ਦੇਰੀ ਹੁੰਦੀ ਰਹੀ। [8] ਫ਼ਿਲਮ ਨੂੰ ਪਾਕਿਸਤਾਨ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਫ਼ਿਲਮ ਦੱਸਿਆ ਜਾਂਦਾ ਹੈ। ਫਿਲਮ ਦਾ ਸੰਗੀਤ ਸਰਮਦ ਗ਼ਫ਼ੂਰ ਦੁਆਰਾ ਤਿਆਰ ਕੀਤਾ ਗਿਆ। [9]
ਫ਼ਿਲਮ ਦਾ ਪ੍ਰੀਮੀਅਰ 12 ਅਕਤੂਬਰ 2022 ਨੂੰ ਲਾਹੌਰ ਦੇ ਕਿਊ ਸਿਨੇਮਾਜ਼ ਵਿੱਚ ਹੋਇਆ ਸੀ ਅਤੇ 13 ਅਕਤੂਬਰ 2022 ਨੂੰ ਇਸਨੂੰ ਪੂਰੇ ਦੇਸ਼ ਵਿੱਚ ਰਿਲੀਜ਼ ਕੀਤਾ ਗਿਆ।[10] [11][12] ਫ਼ਿਲਮ ਨੂੰ ਇਸਦੇ ਨਿਰਦੇਸ਼ਨ, ਪ੍ਰਦਰਸ਼ਨ, ਐਕਸ਼ਨ ਕ੍ਰਮ, ਅਤੇ ਵਿਜ਼ੂਅਲ ਪ੍ਰਭਾਵਾਂ ਲਈ ਆਲੋਚਕਾਂ ਤੋਂ ਸਕਾਰਾਤਮਕ ਸਮੀਖਿਆਵਾਂ ਪ੍ਰਾਪਤ ਹੋਈਆਂ। [13][14] ਇਸਨੇ ਦੁਨੀਆ ਭਰ ਵਿੱਚ $13.8 ਮਿਲੀਅਨ ਦੀ ਕਮਾਈ ਕੀਤੀ ਅਤੇ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪਾਕਿਸਤਾਨੀ ਫਿਲਮ ਬਣ ਗਈ।[15]
ਹਵਾਲੇ
ਸੋਧੋ- ↑ Baig, Iqra Mujahid (13 October 2022). "Producer says TLoMJ is not remake or sequel". Samaa TV. Retrieved 4 December 2022.
- ↑ "Rightful battle?: Bilal Lashari's Maula Jatt ready to roll". The Express Tribune. Hassan Ansari. Retrieved 24 October 2014.
- ↑ "A multi-million dollar remake of Maula Jatt". Pakistan Today. Retrieved 30 December 2014.
- ↑ "Who will share screen with Hamza Ali in Maula Jatt?". ARY News. Retrieved 30 December 2014.
- ↑ "Five Reasons Why "The Legend of Maula Jatt" is One to Look Out For". PakistaniCinema.net (in ਅੰਗਰੇਜ਼ੀ (ਅਮਰੀਕੀ)). 2019-01-05. Retrieved 2019-01-09.
- ↑ "Bilal Lashari's next project: A multi-million dollar remake of Maula Jatt". The Express Tribune. Rafay Mahmood. Retrieved 23 October 2014.
- ↑ "Maula Jatt remake". Play Max. Usman Farooq. Archived from the original on 15 ਅਗਸਤ 2017. Retrieved 23 October 2014.
- ↑ Jawaid, Mohammad Kamran (2022-10-06). "The eventual success of The Legend of Maula Jatt may be a story on its own". Images (in ਅੰਗਰੇਜ਼ੀ). Retrieved 2022-10-22.
- ↑ Tartaglione, Nancy (2022-10-18). "'The Legend Of Maula Jatt': Pakistani Epic Sets Global Opening Weekend Record". Deadline (in ਅੰਗਰੇਜ਼ੀ (ਅਮਰੀਕੀ)). Retrieved 2022-10-22.
- ↑ "The Legend of Maula Jatt gets a release date". Something haute. Retrieved August 11, 2022.
- ↑ The Legend of Maula Jatt premiere with Fawad Khan, Mahira Khan & other Celebrities in Lahore (in ਅੰਗਰੇਜ਼ੀ), retrieved 2022-10-22
- ↑ "As grand as the film: 'The Legend of Maula Jatt' premiere". The Express Tribune (in ਅੰਗਰੇਜ਼ੀ). 2022-10-13. Retrieved 2022-10-22.
- ↑ "The Legend of Maula Jatt review – Pakistani classic remake is Game of Thrones meets Gladiator". the Guardian. 12 October 2022.
- ↑ "'TLoMJ' review: Pakistani cinema's grandest offering yet". The Express Tribune. 13 October 2022.
- ↑ Ramachandran, Naman (2023-04-19). "Fawad Khan, Mahira Khan's Pakistan Blockbuster 'The Legend of Maula Jatt' Gets Unprecedented International Rerelease (EXCLUSIVE)". Variety (in ਅੰਗਰੇਜ਼ੀ (ਅਮਰੀਕੀ)). Retrieved 2023-05-30.