ਦ ਵਾਕਿੰਗ ਡੈੱਡ (ਟੀ.ਵੀ. ਲੜੀਵਾਰ)

(ਦ ਵਾਕਿੰਗ ਡੈੱਡ ਤੋਂ ਮੋੜਿਆ ਗਿਆ)

ਦ ਵਾਕਿੰਗ ਡੈੱਡ ਇੱਕ ਅਮਰੀਕੀ ਮਨੁੱਖੀ ਜਾਤੀ ਦੇ ਸਰਵਨਾਸ਼ ਤੋਂ ਬਾਅਦ ਦਾ ਡਰਾਉਣਾ ਟੀ.ਵੀ. ਲੜੀਵਾਰ ਹੈ ਜਿਸਦੀ ਸਿਰਜਣਾ ਫ਼ਰੈਂਕ ਡਾਰਾਬੌਂਟ ਨੇ ਏ.ਐਮ.ਸੀ. ਲਈ ਕੀਤੀ ਹੈ। ਇਹ ਲੜੀਵਾਰ ਰੌਬਰਟ ਕਿਰਕਮੈਨ, ਟੌਨੀ ਮੂਰ ਅਤੇ ਚਾਰਲੀ ਐਡਲਰਡ ਦੀ ਕੌਮਿਕ ਕਿਤਾਬ ਦ ਵਾਕਿੰਗ ਡੈੱਡ (ਕੌਮਿਕ) ਜਿਹੜੀ ਕਿ ਇਸੇ ਨਾਮ ਹੇਠਾਂ ਛਪੀ ਹੈ, ਤੇ ਅਧਾਰਿਤ ਹੈ। ਐਂਡਰਿਊ ਲਿੰਕਨ ਨੇ ਇਸ ਲੜੀਵਾਰ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਜਿਸਦਾ ਨਾਮ ਰਿਕ ਗਰਾਈਮਸ ਹੈ ਅਤੇ ਉਹ ਇੱਕ ਪੁਲਿਸ ਅਧਿਕਾਰੀ ਹੈ।[3] ਉਹ ਇੱਕ ਹਸਪਤਾਲ ਵਿੱਚ ਕੋਮਾ ਤੋਂ ਉੱਠਦਾ ਹੈ ਅਤੇ ਉਸਨੂੰ ਪਤਾ ਲੱਗਦਾ ਹੈ ਕਿ ਦੁਨੀਆ ਉੱਪਰ ਕੁਝ ਦਿਨਾਂ ਵਿੱਚ ਹੀ ਤਬਾਹੀ ਮੱਚ ਗਈ ਹੈ ਅਤੇ ਲਗਭਗ ਸਾਰੇ ਮਰੇ ਹੋਏ ਲੋਕ ਜ਼ੌਂਬੀ ਦੇ ਰੂਪ ਵਿੱਚ ਦੁਨੀਆ ਵਿੱਚ ਘੁੰਮ ਰਹੇ ਹਨ, ਜਿਹਨਾਂ ਨੂੰ ਵਾਕਰਸ ਕਿਹਾ ਗਿਆ ਹੈ।[4] ਗਰਾਈਮਸ ਆਪਣੇ ਪਰਿਵਾਰ ਦਾ ਖੁਰਾ-ਖੋਜ ਲੱਭ ਕੇ ਉਹਨਾਂ ਨੂੰ ਮਿਲਦਾ ਹੈ ਅਤੇ ਉਹ ਦੂਜੇ ਜ਼ਿੰਦਾ ਬਚੇ ਹੋਏ ਇਨਸਾਨਾਂ ਦੇ ਸਮੂਹ ਦਾ ਮੁਖੀ ਬਣ ਜਾਂਦਾ ਹੈ। ਇਕੱਠੇ ਮਿਲ ਕੇ ਉਹ ਜ਼ਿੰਦਾ ਰਹਿਣ ਲਈ ਲੜਦੇ ਹਨ ਅਤੇ ਉਸ ਖ਼ਤਰਨਾਕ ਸਰਵਨਾਸ਼ੀ ਸੰਸਾਰ ਜਿਹੜਾ ਕਿ ਮਰੇ ਹੋਏ ਲੋਕਾਂ ਨਾਲ ਭਰਿਆ ਪਿਆ ਹੈ, ਦੇ ਅਨੁਸਾਰ ਆਪਣੇ-ਆਪ ਨੂੰ ਢਾਲ ਲੈਂਦੇ ਹਨ। ਇਸ ਕੰਮ ਵਿੱਚ ਉਹਨਾਂ ਨੂੰ ਹੋਰ ਜ਼ਿੰਦਾ ਬਚੇ ਹੋਏ ਸਮੂਹਾਂ ਨਾਲ ਸੁਰੱਖਿਅਤ ਥਾਵਾਂ ਅਤੇ ਭੋਜਨ ਆਦਿ ਲਈ ਜੂਝਣਾ ਵੀ ਪੈਂਦਾ ਹੈ, ਜਿਹੜੇ ਕਿ ਕਈ ਵਾਰ ਮਰੇ ਹੋਏ ਲੋਕਾਂ ਨਾਲੋਂ ਵੀ ਖ਼ਤਰਨਾਕ ਹੁੰਦੇ ਹਨ।[5] ਇਸ ਲੜੀਵਾਰ ਦਾ ਬਹੁਤੀ ਕਹਾਣੀ ਐਟਲਾਂਟਾ, ਜੌਰਜੀਆ ਅਤੇ ਪਿੱਛੋਂ ਅਲੈਕਸਾਂਦਰੀਆ, ਵਰਜੀਨੀਆ ਦੇ ਆਸ-ਪਾਸ ਦੇ ਇਲਾਕਿਆਂ ਦੇ ਵਾਪਰਦੀ ਹੈ।[4][6]

ਦ ਵਾਕਿੰਗ ਡੈੱਡ
ਸ਼ੈਲੀ
'ਤੇ ਆਧਾਰਿਤ
ਦੁਆਰਾ ਵਿਕਸਿਤਫ਼ਰੈਂਕ ਡਾਰਾਬੌਂਟ
ਸਟਾਰਿੰਗ
ਸੰਗੀਤਬੀਅਰ ਮਕਕ੍ਰੀਅਰੀ
ਮੂਲ ਦੇਸ਼ਸੰਯੁਕਤ ਰਾਜ ਅਮਰੀਕਾ
ਮੂਲ ਭਾਸ਼ਾਅੰਗਰੇਜ਼ੀ
ਸੀਜ਼ਨ ਸੰਖਿਆ8
No. of episodes109 (list of episodes)
ਨਿਰਮਾਤਾ ਟੀਮ
ਕਾਰਜਕਾਰੀ ਨਿਰਮਾਤਾ
ਨਿਰਮਾਤਾ
Production locationsਜੌਰਜੀਆ, ਸੰਯੁਕਤ ਰਾਜ ਅਮਰੀਕਾ
ਸਿਨੇਮੈਟੋਗ੍ਰਾਫੀ
ਸੰਪਾਦਕ
  • ਜੂਲੀਅਸ ਰਾਮਸੇ
  • ਹੰਟਰ ਐਮ. ਵਾਇਆ
  • ਅਵੀ ਯੂਆਬੀਅਨ
  • ਡੈਨ ਲਿਊ
  • ਨੇਥਨ ਗਨ
  • ਰਾਸ਼ਲੇ ਗੁੱਡਲੈਟ ਕਾਟਜ਼
  • ਕੈਲੀ ਡਿਕਸਨ
ਲੰਬਾਈ (ਸਮਾਂ)42–67 ਮਿੰਟ
Production companies
ਰਿਲੀਜ਼
Original networkਏ.ਐਮ.ਸੀ.
Picture format1080i (16:9 HDTV)
ਆਡੀਓ ਫਾਰਮੈਟ
Original releaseਅਕਤੂਬਰ 31, 2010 (2010-10-31) –
ਹੁਣ ਤੱਕ
Chronology
Related

ਦ ਵਾਕਿੰਗ ਡੈੱਡ ਨੂੰ ਦੇ ਪਹਿਲੇ ਐਪੀਸੋਡ ਦਾ ਪ੍ਰਸਾਰਣ ਵਾਰ ਟੀ.ਵੀ. ਉੱਪਰ ਪ੍ਰਸਾਰਣ ਸੰਯੁਕਤ ਰਾਜ ਅਮਰੀਕਾ ਵਿੱਚ 31 ਅਕਤੂਬਰ, 2010 ਦਾ ਕੇਬਲ ਟੈਲੀਵਿਜ਼ਨ ਚੈਨਲ ਏ.ਐਮ.ਸੀ. ਉੱਪਰ ਕੀਤਾ ਗਿਆ ਸੀ।[7] ਇਸ ਲੜੀਵਾਰ ਦੇ ਦੂਜੇ ਭਾਗ ਦਾ ਪ੍ਰਸਾਰਣ ਪਹਿਲੀ ਵਾਰ 16 ਅਕਤੂਬਰ, 2011 ਨੂੰ ਕੀਤਾ ਗਿਆ ਸੀ।[8][9] ਦੂਜੇ ਭਾਗ ਦੇ ਦੂਜੇ ਐਪੀਸੋਡ ਦੇ ਪ੍ਰਸਾਰਣ ਤੋਂ ਬਾਅਦ ਏ.ਐਮ.ਸੀ. ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਇਸ ਲੜੀਵਾਰ ਦਾ ਤੀਜਾ ਭਾਗ ਵੀ ਪ੍ਰਸਾਰਿਤ ਹੋਵੇਗਾ।[10] ਪਰ ਇਸ ਤੋਂ ਵੀ ਵਧ ਕੇ ਇਸਦੇ 8 ਭਾਗ ਪ੍ਰਸਾਰਿਤ ਕੀਤੇ ਜਾ ਚੁੱਕੇ ਹਨ।

ਇਸ ਲੜੀਵਾਰ ਨੂੰ ਆਲੋਚਕਾਂ ਦੁਆਰਾ ਵੀ ਪਸੰਦ ਕੀਤਾ ਗਿਆ ਹੈ।[11][12] ਇਸਨੂੰ ਰਾਈਟਰਜ਼ ਗਿਲਡ ਔਫ਼ ਅਮਰੀਕਾ ਐਵਾਰਡ ਅਤੇ ਸਭ ਤੋਂ ਵਧੀਆ ਟੈਲੀਵਿਜ਼ਨ ਸੀਰੀਜ਼ ਡਰਾਮਾ ਲਈ ਗੋਲਡਨ ਗਲੋਬ ਅਵਾਰਡ ਲਈ ਨਾਮਜ਼ਦ ਕੀਤਾ ਜਾ ਚੁੱਕਾ ਹੈ।[13][14] ਇਸਨੂੰ ਇੱਕ ਐਮੀ ਅਵਾਰਡ ਮਿਲ ਚੁੱਕਾ ਹੈ। ਇਸ ਲੜੀਵਾਰ ਦੀਆਂ ਨੀਲਸਲ ਰੇਟਿੰਗਜ਼ ਬਹੁਤ ਵਧੀਆ ਹਨ। ਇੱਕ ਕੇਬਲ ਲੜੀਵਾਰ ਦੇ ਤੌਰ 'ਤੇ ਇਸ ਲੜੀਵਾਰ ਨੇ ਬਹੁਤ ਸਾਰੇ ਰਿਕਾਰਡ ਸਥਾਪਿਤ ਕੀਤੇ ਹਨ, ਉਦਾਹਰਨ ਲਈ, ਉਸਦੇ ਦੂਜੇ ਭਾਗ ਦੇ ਆਖ਼ਰੀ ਐਪੀਸੋਡ ਨੂੰ 9 ਮਿਲੀਅਨ ਲੋਕਾਂ ਨੇ ਵੇਖਿਆ ਸੀ। ਇਸ ਨਾਲ ਇਹ ਇਤਿਹਾਸ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਲੜੀਵਾਰ ਬਣ ਗਿਆ ਸੀ।[15]

ਲੜੀਵਾਰ ਬਾਰੇ ਆਮ ਜਾਣਕਾਰੀ

ਸੋਧੋ

ਦ ਵਾਕਿੰਗ ਡੈੱਡ ਇਸੇ ਨਾਮ ਦੀ ਇੱਕ ਕੌਮਿਕ ਕਿਤਾਬ ਲੜੀ ਉੱਪਰ ਅਧਾਰਿਤ ਹੈ। ਇਹ ਲੋਕਾਂ ਦੇ ਛੋਟੇ ਜਿਹੇ ਸਮੂਹ ਦੀ ਕਹਾਣੀ ਹੈ ਜਿਹੜੇ ਮਰੇ ਹੋਏ ਲੋਕਾਂ ਜਾਂ ਜ਼ੌਂਬੀਆਂ ਦੁਆਰਾ ਕੀਤੇ ਗਏ ਸਰਵਨਾਸ਼ ਤੋਂ ਬਾਅਦ ਦੀ ਦੁਨੀਆ ਵਿੱਚ ਰਹਿੰਦੇ ਹਨ।[16] ਇਸ ਲੜੀਵਾਰ ਦੀ ਬਹੁਤੀ ਕਹਾਣੀ ਅਟਲਾਂਟਾ, ਜੌਰਜੀਆ ਦੇ ਨੇੜੇ ਦੀਆਂ ਥਾਵਾਂ ਉੱਪਰ ਵਾਪਰਦੀ ਹੈ। ਇਹ ਸਮੂਹ ਸੁਰੱਖਿਅਤ ਥਾਵਾਂ ਦੀ ਭਾਲ ਕਰਦਾ ਹੈ ਜਿੱਥੋਂ ਨੇੜੇ ਕੋਈ ਹੋਰ ਵੱਡਾ ਸਮੂਹ ਨਾ ਰਹਿੰਦਾ ਹੋਵੇ ਅਤੇ ਸਮੂਹ ਲੱਖਾਂ ਦੀ ਤਦਾਦ ਵਿੱਚ ਮੌਜੂਦ ਖ਼ਤਰਨਾਕ ਜ਼ੌਂਬੀਆਂ ਦੀ ਮਾਰ ਤੋਂ ਵੀ ਬਚਿਆ ਰਹਿ ਸਕੇ। ਜ਼ੌਂਬੀਆਂ ਨੂੰ ਇਸ ਲੜੀ ਵਿੱਚ ਵਾਕਰਸ ਕਿਹਾ ਗਿਆ ਹੈ। ਵਾਕਰਸ ਜਿਵੇਂ ਹੀ ਕੋਈ ਜ਼ਿੰਦਾ ਚੀਜ਼ ਵੇਖਦੇ ਹਨ, ਉਹ ਉਸਨੂੰ ਖਾ ਜਾਂਦੇ ਹਨ। ਇਸ ਤੋਂ ਇਲਾਵਾ ਉਹ ਜਿਸ ਜ਼ਿੰਦਾ ਚੀਜ਼ ਨੂੰ ਵੱਢ ਲੈਣ, ਉਹ ਉਸ ਚੀਜ਼ ਵਿੱਚ ਆਪਣੇ ਜਰਾਸੀਨ ਛੱਡ ਦਿੰਦੇ ਹਨ, ਜਿਸ ਨਾਲ ਉਹ ਇਨਸਾਨ ਜਾਂ ਹੋਰ ਕੋਈ ਜ਼ਿੰਦਾ ਚੀਜ਼ ਵੀ ਉਹਨਾਂ ਵਾਂਗੂ ਜ਼ੌਂਬੀ ਬਣ ਜਾਂਦੀ ਹੈ। ਇਸ ਲੜੀਵਾਰ ਦੇ ਪਹਿਲੇ ਭਾਗ ਵਿੱਚ ਸਮੂਹ ਦੇ ਲੋਕ ਆਪਣੇ ਅੰਦਰ ਦੀ ਮਾਨਵਤਾ ਬਚਾਈ ਰੱਖਣ ਦੀ ਕੋਸ਼ਿਸ਼ ਕਰਦੇ ਹਨ ਅਤੇ ਜ਼ਿੰਦਾ ਰਹਿਣ ਲਈ ਜੱਦੋਜਹਿਦ ਕਰਦੇ ਹਨ ਅਤੇ ਇਸ ਤਰ੍ਹਾਂ ਉਹਨਾਂ ਨੂੰ ਬਹੁਤ ਹੀ ਖ਼ਤਰਨਾਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਹਵਾਲੇ

ਸੋਧੋ
  1. Seibert, Perry. "The Walking Dead [TV Series]". AllMovie. Archived from the original on April 29, 2014. Retrieved March 4, 2014. {{cite web}}: Unknown parameter |deadurl= ignored (|url-status= suggested) (help)
  2. Stelter, Brian (November 14, 2010). "At AMC, Two Character Dramas Just One Hit". The New York Times. Archived from the original on April 10, 2014. Retrieved December 28, 2013. {{cite web}}: Unknown parameter |deadurl= ignored (|url-status= suggested) (help)
  3. "Rick Grimes". AMC. Archived from the original on March 25, 2012. Retrieved March 29, 2012. a small-town sheriff's deputy {{cite web}}: Unknown parameter |deadurl= ignored (|url-status= suggested) (help)
  4. 4.0 4.1 "The Walking Dead". AMC. Archived from the original on August 9, 2015. Retrieved July 7, 2015. {{cite web}}: Unknown parameter |deadurl= ignored (|url-status= suggested) (help)
  5. Miska, Brad (July 5, 2010). "Breaking Bad Director Michelle MacLaren Talks The Walking Dead". Dread Central. Archived from the original on July 28, 2010. Retrieved July 15, 2010. {{cite web}}: Unknown parameter |deadurl= ignored (|url-status= suggested) (help)
  6. Ross, Dalton (August 11, 2015). "Will we ever see winter on The Walking Dead?". Entertainment Weekly. Archived from the original on August 13, 2015. Retrieved August 11, 2015. {{cite web}}: Unknown parameter |deadurl= ignored (|url-status= suggested) (help)
  7. "The Walking Dead Premieres Halloween; Comic-Con Trailer Now Online". AMCtv.com. August 24, 2010. Archived from the original on ਅਗਸਤ 27, 2010. Retrieved August 24, 2010. {{cite web}}: Unknown parameter |dead-url= ignored (|url-status= suggested) (help)
  8. ਫਰਮਾ:Cite press
  9. Webb Mitovich, Matt (July 22, 2011). "The Walking Dead Reveals Season 2 Premiere Date, Creepy-Good New Trailer". TVLine. Archived from the original on ਮਾਰਚ 4, 2012. Retrieved July 22, 2011.
  10. ਫਰਮਾ:Cite press
  11. "The Walking Dead: Season 1". Metacritic. Retrieved December 9, 2010.
  12. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Metacritic-S2
  13. Reiher, Andrea (December 14, 2010). "2011 Golden Globes nominations: 'Glee,' '30 Rock' lead TV nominations". Zap2it. Retrieved December 14, 2010.
  14. ਫਰਮਾ:Cite press
  15. Hibberd, James (March 19, 2012). "'Walking Dead' finale draws record ratings". Entertainment Weekly. Archived from the original on ਮਈ 21, 2012. Retrieved March 19, 2012.
  16. Brad Miska (July 5, 2010). "Breaking Bad Director Michelle MacLaren Talks The Walking Dead". Dread Central. Retrieved July 15, 2010.