ਦ ਸੈਕੰਡ ਸੈਕਸ (ਫ਼ਰਾਂਸੀਸੀ: Le Deuxième Sexe) ਫਰਾਂਸੀਸੀ ਹੋਂਦਵਾਦੀ ਦਾਰਸ਼ਨਕ, ਨਾਰੀਵਾਦੀ, ਅਤੇ ਸਮਾਜਕ ਚਿੰਤਕ ਸਿਮੋਨ ਦਾ ਬੋਵੁਆਰ ਦੀ 1949 ਦੀ ਕਿਤਾਬ ਹੈ। ਇਹ ਨਾਰੀਵਾਦੀ ਚਿੰਤਨ ਦੀ ਸਭ ਤੋਂ ਅਹਿਮ ਪੁਸਤਕ ਅਤੇ ਨਾਰੀਵਾਦ ਦੀ ਦ੍ਦੂਜੀ ਲਹਿਰ ਦਾ ਆਰੰਭ-ਬਿੰਦੂ ਮੰਨੀ ਜਾਂਦੀ ਹੈ। ਬੋਵੁਆਰ ਨੇ ਇਹ ਪੁਸਤਕ ਉਦੋਂ ਲਿਖੀ ਜਦੋਂ ਉਸਦੀ ਉਮਰ 38 ਸਾਲ ਦੀ ਸੀ ਅਤੇ ਇਸਨੂੰ ਲਿਖਣ ਲਈ ਖੋਜ-ਭਰਪੂਰ ਲੱਗਪਗ 14 ਮਹੀਨੇ ਲੱਗੇ।[1][2] ਉਸਨੇ ਇਹ ਦੋ ਜਿਲਦਾਂ ਵਿੱਚ ਪ੍ਰਕਾਸ਼ਿਤ ਕੀਤੀ ਅਤੇ ਕੁਝ ਕਾਂਡ ਪਹਿਲੋਂ ਲਾ ਟੈਂਪਸ ਮਾਡਰਨਸ ਵਿੱਚ ਛਪੇ।[3][4] ਵੈਟੀਕਨ ਨੇ ਇਸਨੂੰ ਵਰਜਿਤ ਪੁਸਤਕਾਂ ਦੀ ਸੂਚੀ ਵਿੱਚ ਚਾੜ੍ਹ ਦਿੱਤਾ।[1]

ਦ ਸੈਕੰਡ ਸੈਕਸ
Cover
ਦੂਜਾ ਅੰਗਰੇਜ਼ੀ ਅਨੁਵਾਦ (2009)
ਲੇਖਕਸਿਮੋਨ ਦਾ ਬੋਵੁਆਰ
ਮੂਲ ਸਿਰਲੇਖLe Deuxième Sexe
ਅਨੁਵਾਦਕConstance Borde and Sheila Malovany-Chevalier (ਅੰਗਰੇਜ਼ੀ)
ਜਸਵੀਰ ਕੌਰ (ਪੰਜਾਬੀ)
ਦੇਸ਼ਫ਼ਰਾਂਸ
ਭਾਸ਼ਾਫਰਾਂਸੀਸੀ
ਵਿਧਾਦਰਸ਼ਨ
ਨਾਰੀਵਾਦ
ਪ੍ਰਕਾਸ਼ਨ ਦੀ ਮਿਤੀ
1949
ਮੀਡੀਆ ਕਿਸਮਹਾਰਡਬੈਕ
ਪੇਪਰਬੈਕ
ਸਫ਼ੇ800
ਆਈ.ਐਸ.ਬੀ.ਐਨ.0-679-72451-6
ਓ.ਸੀ.ਐਲ.ਸੀ.20905133

ਇਸ ਕਿਤਾਬ ਰਾਹੀਂ ਬੋਵੁਆਰ ਨੇ ਜੈਂਡਰ ਦੀ ਧਾਰਨਾ ਨੂੰ ਸਹੀ ਅਰਥਾਂ ਵਿੱਚ ਸੂਤਰਬੱਧ ਕਰਨ ਦੀ ਕੋਸਿ਼ਸ਼ ਕੀਤੀ। ਬੀਤੇ ਅੱਧੀ ਸਦੀ ਤੋਂ ਵੱਧ ਦੇ ਅਰਸੇ ਵਿੱਚ ਇਹ ਕਿਤਾਬ ਸੈਂਕੜੇ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀ ਹੈ।

ਹਵਾਲੇ

ਸੋਧੋ
  1. 1.0 1.1 du Plessix Gray, Francine (May 27, 2010). "Dispatches From the Other". The New York Times.
  2. Bauer 2004, p. 122
  3. Beauvoir, Copyright page
  4. Appignanesi 2005, p. 82.