ਧਰਤੀ-ਪਾਰ ਖੁਦਾਈ ਜਾਂ ਔਫ਼-ਅਰਥ ਮਾਈਨਿੰਗ ਵਿਗਿਆਨੀਆਂ ਦਾ ਵਿਚਾਰ ਹੈ ਕਿ ਤੇਜੀ ਨਾਲ ਹੋ ਰਹੀ ਵਿਗਿਆਨਕ ਤੱਰਕੀ ਸਦਕਾ ਹੁਣ ਅਸਲ ਵਿੱਚ ਤਾਰੇ ਤੋੜਨਾ ਵੀ ਨਾਮੁਮਕਨ ਨਹੀਂ ਹੋਵੇਗਾ ਕਿਉਂਕਿ ਕੁਝ ਹੀ ਦਹਾਕਿਆਂ ਵਿੱਚ ਰੋਬੌਟ ਪੁਲਾੜ ਵਿੱਚ ਖੁਦਾਈ ਕਰਨਗੇ ਅਤੇ ਉੱਥੋਂ ਜ਼ਰੂਰੀ ਖਣਿਜ ਧਰਤੀ ਤੱਕ ਭੇਜਣਗੇ। ਇਸ ਜਰੂਰੀ ਖਣਿਜਾਂ ਨੂੰ ਅਸਮਾਨ ਵਿੱਚ ਤੋੜਨ ਅਤੇ ਧਰਤੀ ਤੱਕ ਭੇਜਣ ਦੇ ਅਮਲ "ਔਫ਼ ਅਰਥ ਮਾਈਨਿੰਗ[1] ਕਿਹਾ ਜਾਂਦਾ ਹੈ। ਆਸਟਰੇਲੀਆਈ ਸ਼ਹਿਰ ਸਿਡਨੀ ਵਿੱਚ ਹੋਏ ਪਹਿਲੇ ਔਫ਼ ਅਰਥ ਮਾਈਨਿੰਗ ਫੋਰਮ[2] ਵਿੱਚ ਵਿਗਿਆਨੀਆਂ ਨੇ ਕਿਹਾ ਕਿ ਭਵਿੱਖ ਵਿੱਚ ਬਹੁਤ ਸਾਰੇ ਦੁਰਲੱਭ ਖਣਿਜਾਂ ਦੀ ਪੂਰਤੀ ਚੰਨ ਅਤੇ ਆਕਾਸ਼ ਦੇ ਦੂਜੇ ਉਲਕਾ ਪਿੰਡਾਂ ਉੱਤੇ ਕੀਤੀ ਜਾਣ ਵਾਲੀ ਖੁਦਾਈ ਨਾਲ ਪੂਰੀ ਹੋ ਸਕੇਗੀ।

ਹਵਾਲੇ

ਸੋਧੋ