ਧਾਰਵਾੜ
ਧਾਰਵਾੜ ਕਰਨਾਟਕਾ ਦਾ ਸ਼ਹਿਰ ਅਤੇ ਜ਼ਿਲ੍ਹਾ ਹੈ। 1962 ਵਿੱਚ ਇਸ ਨੂੰ ਹੁਬਲੀ ਨਾਲ ਮਿਲਾ ਦਿਤਾ ਗਿਆ ਤਾਂ ਹੀ ਇਸ ਨੂੰ ਹੁਬਲੀ ਧਾਰਵਾੜ ਵੀ ਕਿਹਾਂ ਜਾਂਦਾ ਹੈ। ਇਸ ਨਗਰ ਦਾ ਖੇਤਰਫਲ 200 ਵਰਗ ਕਿਲੋਮੀਟਰ ਹੈ।ਇਹ ਬੰਗਲੋਰ ਤੋਂ 425 ਕਿਲੋਮੀਟ ਉਤਰ ਪੱਛਮ ਵਿੱਚ ਸਥਿਤ ਹੈ। ਇਹ ਨੈਸ਼ਨਲ ਹਾਈਵੇ 4 (ਭਾਰਤ) ਤੇ ਬੰਗਲੌਰ ਤੋਂ ਪੁਣੇ ਵਿੱਚ ਸਥਿਤ ਹੈ। ਇਸ ਤੇ ਕਪਾਹ ਅਤੇ ਇਮਾਰਤੀ ਲੱਕੜ ਦਾ ਵਿਉਪਾਰ ਹੁੰਦਾ ਹੈ। ਇਥੇ ਕਪੜੇ ਬਨਾਣੇ ਦੇ ਕਾਰਖਾਨੇ ਹਨ।
ਧਾਰਵਾੜ
ಧಾರವಾಡ | |
---|---|
ਸ਼ਹਿਰ | |
ਉਪਨਾਮ: ਪੇੇਧਾ ਨਗਰ, ਹੁਬਲੀ-ਧਨਵਾਦ ਸ਼ਹਿਰ, ਧਾਰਾਨਗਰ, ਵਿਦਿਆ ਕਾਸ਼ੀ | |
Country | India |
State | ਫਰਮਾ:Country data Karnataka |
ਭਾਰਤ ਦੇ ਜ਼ਿਲਿਆਂ ਦੀ ਸੂਚੀ | ਧਨਵਾੜ ਜ਼ਿਲ੍ਹਾ |
ਨਾਮ-ਆਧਾਰ | ਸਿੱਖਿਆ ਕੇਂਦਰ, ਮੁੱਖ ਉਦਯੋਗਿਕ ਨਗਰ |
ਖੇਤਰ | |
• ਕੁੱਲ | 200.23 km2 (77.31 sq mi) |
ਉੱਚਾਈ | 670.75 m (2,200.62 ft) |
ਆਬਾਦੀ (2001) | |
• ਕੁੱਲ | 2,04,182 |
• ਘਣਤਾ | 1,000/km2 (2,600/sq mi) |
Languages | |
• Official | ਕੰਨੜ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਵਾਹਨ ਰਜਿਸਟ੍ਰੇਸ਼ਨ | KA-25, |
ਵੈੱਬਸਾਈਟ | www |
ਸ਼ਾਸਤਰੀ ਸੰਗੀਤ
ਸੋਧੋਕਰਨਾਟਕ ਦੇ ਸ਼ਹਿਰ ਧਾਰਵਾੜ ਨੂੰ ਉੱਤਰ ਤੇ ਦੱਖਣ ਭਾਰਤੀ ਸੱਭਿਆਤਾਵਾਂ ਦੇ ਸੁਮੇਲ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸ਼ਾਸਤਰੀ ਸੰਗੀਤ, ਹੋਰਨਾਂ ਲਲਿਤ ਕਲਾਵਾਂ ਤੇ ਸਾਹਿਤ ਦੇ ਖੇਤਰਾਂ ਵਿੱਚ ਸੁਮੇਲਤਾ ਦੀਆਂ ਜਿੰਨੀਆਂ ਮਿਸਾਲਾਂ ਇੱਥੇ ਮਿਲਦੀਆਂ ਹਨ, ਉਹ ਦੇਸ਼ ਦੇ ਹੋਰ ਕਿਸੇ ਇੱਕ ਸਥਾਨ ’ਤੇ ਨਹੀਂ ਮਿਲਦੀਆਂ। ਧੁਪ੍ਰਦ ਤੇ ਖਿਆਲ ਗਾਇਕੀ ਹਿੰਦੋਸਤਾਨੀ ਸ਼ਾਸਤਰੀ ਸੰਗੀਤ ਦੇ ਦੋ ਮੁੱਖ ਅੰਗ ਹਨ, ਪਰ ਮਲਿਕਅਰਜੁਨ ਮਨਸੂਰ ਕਰਨਾਟਕ ਸੰਗੀਤ ਦੀ ਸਿੱਖਿਆ-ਦੀਖਿਆ ਦੇ ਬਾਵਜੂਦ ਖਿਆਲ ਗਾਇਕੀ ਦੇ ਖ਼ਲੀਫ਼ਾ ਮੰਨੇ ਜਾਂਦੇ ਰਹੇ ਹਨ। ਧੁਪ੍ਰਦ ਵਿੱਚ ਵੀ ਉਹਨਾਂ ਦੀ ਮੁਹਾਰਤ ਬਾਕਮਾਲ ਸੀ।