ਧਾਰੀਵਾਲ
ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ
ਧਾਰੀਵਾਲ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦਾ ਪੰਜਾਵਾ ਵੱਡਾ ਨਗਰ ਜੋ ਅਪਰ ਬਰੀ ਦੁਆਬ ਦੇ ਕੱਢੇ ਵਸਿਆ ਹੋਇਆ ਹੈ। ਇਹ ਨਗਰ ਆਪਣੀ ਗਰਮ ਕੱਪੜੇ ਦੀ ਮਿਲਾਂ ਕਰਕੇ ਪ੍ਰਸਿਧ ਹੈ। ਇਸ ਦੀ ਅਬਾਦੀ 18,706 ਜਿਨਾਂ ਵਿੱਚੋ ਮਰਦ 52% ਅਤੇ ਔਰਤਾਂ ਦੀ ਅਬਾਦੀ 48% ਹੈ। ਇਸ ਨਗਰ ਦੀ ਸਾਖਰਤਾ ਦਰ 74% ਹੈ।
ਧਾਰੀਵਾਲ | |
---|---|
ਕਸਬਾ | |
ਦੇਸ਼ | India |
ਪ੍ਰਾਂਤ | ਪੰਜਾਬ |
ਜ਼ਿਲ੍ਹਾ | ਗੁਰਦਾਸਪੁਰ ਜ਼ਿਲ੍ਹਾ |
ਉੱਚਾਈ | 253 m (830 ft) |
ਆਬਾਦੀ (2001) | |
• ਕੁੱਲ | 18,706 |
ਭਾਸ਼ਾ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (IST) |
ਇਤਿਹਾਸ
ਸੋਧੋਧਾਰੀਵਾਲ ਦੀ ਵੂਲਨ ਮਿੱਲ ਦੀ ਸਥਾਪਨਾ 1874 ਵਿੱਚ ਅੰਗਰੇਜ਼ਾਂ ਵੱਲੋਂ ਕੀਤੀ ਗਈ ਸੀ। ਮੁੜ 1920 ਵਿੱਚ ਸਰ ਅਲੈਂਗਜ਼ੈਂਡਰ ਮੈਨ ਰਾਬਰਟ ਨੇ ਬ੍ਰਿਟਿਸ਼ ਇੰਡੀਅਨ ਕਾਰਪੋਰੇਸ਼ਨ ਲਿਮਟਿਡ ਦੀ ਸਥਾਪਨਾ ਕੀਤੀ। ਸਹਾਇਕ ਬ੍ਰਾਂਚਾਂ ਵਜੋਂ ਸੀ.ਡਬਲਯੂ.ਐਮ. ਕਾਨਪੁਰ ਕਾਟਨ ਮਿੱਲ ਕਾਪਰ ਐਲਨ ਅਤੇ ਨਿਊ ਐਗਰਟਨ ਵੂਲਨ ਮਿਲ ਲਿਮਟਿਡ’ ਧਾਰੀਵਾਲ ਸ਼ਾਮਲ ਸਨ। ਧਾਰੀਵਾਲ ਵਿਖੇ ਸਥਾਪਤ ਗਰਮ ਕੱਪੜਾ ਬਣਾਉਣ ਦੀ ਯੂਨਿਟ ਨੂੰ ਐਨਰਜੀ ਦੇਣ ਲਈ ਹੀ ਧਾਰੀਵਾਲ ਨਹਿਰ ਦਾ ਨਿਰਮਾਣ ਕਰਵਾਇਆ ਗਿਆ ਸੀ।[1]