ਧਿਸਾਨਾ
ਧਿਸਾਨਾ ਹਿੰਦੂ ਧਰਮ 'ਚ ਖੁਸ਼ਹਾਲੀ ਦੀ ਇੱਕ ਹਿੰਦੂ ਦੇਵੀ ਹੈ। ਵੇਦਾਂ ਵਿਚੋਂ ਇੱਕ ਰਿਗ ਵੇਦ ਵਿੱਚ ਬਹੁਤ ਸਾਰੇ ਮੰਡਲ ਵਿੱਚ ਉਸ ਨੂੰ ਕਈ ਵਾਰ ਪ੍ਰਗਟਾਇਆ ਗਿਆ ਹੈ। ਉਸ ਨੂੰ ਅੱਗ, ਸੂਰਜ, ਚੰਨ ਅਤੇ ਤਾਰਿਆਂ ਦੀ ਦੇਵੀ ਵੀ ਕਿਹਾ ਜਾਂਦਾ ਰਿਹਾ ਹੈ।[1]
ਦੂਜੇ ਹਿੰਦੂ ਗ੍ਰੰਥਾਂ ਦੇ ਅਨੁਸਾਰ, ਜਿਵੇਂ ਕਿ ਸੋਮ ਭਾਂਡੇ, ਗਿਆਨ, ਬੁੱਧੀਵਤਾ, ਭਾਸ਼ਣ ਵਰਗੀਆਂ ਹੋਰ ਕਈ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ ਹੈ।[2] ਰਿਗ ਵੇਦ ਵਿੱਚ ਇਸ ਨੂੰ ਬਹੁਪੱਖਤਾ ਦੀ ਦੇਵੀ ਅਤੇ ਪਵਿੱਤਰ ਅੱਗ ਦਾ ਰਖਵਾਲਾ ਕਿਹਾ ਗਿਆ ਹੈ।
ਕੁਝ ਹਿੰਦੂ ਅਧਿਐਨਾਂ ਵਿੱਚ ਵੀ ਧਿਸਾਨਾ ਬਾਰੇ ਪੜ੍ਹਾਈ ਅਤੇ ਚਰਚਾ ਕੀਤੀ ਜਾਂਦੀ ਹੈ, ਉਹਨਾਂ ਵਿਚੋਂ ਦੋ ਜਰਮਨ ਨਾਂ ਅਲਫ੍ਰੇਡ ਹਿਲੇਬ੍ਰਂਦਤ ਅਤੇ ਰਿਚਰਡ ਪਿਸ਼ਲ ਵੀ ਹਨ।
ਦੂਸਰੇ ਪਾਸੇ ਧਿਸਾਨਾ ਦਾ ਬਤੌਰ ਦੋ ਸੰਸਾਰ, ਸਵਰਗ ਅਤੇ ਧਰਤੀ ਦੇ ਤੌਰ 'ਤੇ ਜ਼ਿਕਰ ਕੀਤਾ ਗਿਆ ਹੈ। ਜਦਕਿ ਏ. ਹਿੱਲੇਬ੍ਰਾਂਡਟ ਨੇ ਮੁੱਖ ਤੌਰ 'ਤੇ ਧਰਤੀ ਅਤੇ ਉਹਨਾਂ ਦੇ ਨਜ਼ਦੀਕੀ ਤਿੰਨੇ ਸਮੂਹਾਂ ਨੂੰ ਧਰਤੀ, ਵਾਯੂਮੰਡਲ ਅਤੇ ਸਵਰਗ ਦੇ ਰੂਪ ਵਿੱਚ ਨਾਮਿਤ ਕੀਤਾ।
ਆਰ. ਪਿਸਚੇਲ ਨੂੰ ਵੀ ਧਿਸਾਨਾ ਵਜੋਂ ਹੀ ਦਰਜ ਕੀਤਾ ਗਿਆ ਹੈ ਜੋ ਧਨ ਦੀ ਦੇਵੀ ਅਦਿੱਤੀ ਅਤੇ ਧਰਤੀ ਦੇ ਬਰਾਬਰ ਹੈ।[3] ਰਿਗ ਵੇਦ 'ਚ ਹੇਠਲੇ ਮੰਡਲਾ ਅਤੇ ਭਜਨਾਂ ਵਿੱਚ ਦੇਵੀ ਦਾ ਜ਼ਿਕਰ ਕੀਤਾ ਗਿਆ ਸੀ।
Mandala, Hymn Index | Hymn Text |
---|---|
|
|
ਹਵਾਲੇ
ਸੋਧੋ- ↑ Carroll, Barbara (2015-12-15). Gods, Goddesses, and Saints: A Solitary Practice of Chanting and Meditation (in ਅੰਗਰੇਜ਼ੀ). Outskirts Press. ISBN 9781478747000.
- ↑ "Dhīşaņā - Hindupedia, the Hindu Encyclopedia". www.hindupedia.com (in ਅੰਗਰੇਜ਼ੀ). Retrieved 2017-11-28.
- ↑ Macdonell, Arthur Anthony; Keith, Arthur Berriedale (1912). Vedic index of names and subjects. Robarts - University of Toronto. London, Murray.
- ↑ "Dhisana - AncientVoice". ancientvoice.wikidot.com (in ਅੰਗਰੇਜ਼ੀ). Retrieved 2017-11-22.