ਹਿੰਦੂ
ਹਿੰਦੂ (ਸੰਸਕ੍ਰਿਤ: हिन्दू ਤੋਂ) ਉਸ ਇਨਸਾਨ ਨੂੰ ਆਖਦੇ ਹਨ ਜੋ ਹਿੰਦੂ ਧਰਮ ਵਿੱਚ ਯਕੀਨ ਰੱਖਦਾ ਹੈ। ਇਸਾਈਅਤ ਅਤੇ ਇਸਲਾਮ ਤੋਂ ਬਾਅਦ ਹਿੰਦੂ ਧਰਮ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਧਰਮ ਹੈ। ਹਿੰਦੁਆਂ ਦੀ ਵੱਡੀ ਅਬਾਦੀ, ਤਕਰੀਬਨ ੯੪ ਕਰੋੜ, ਭਾਰਤ ਵਿੱਚ ਰਹਿੰਦੀ ਹੈ। ਨੇਪਾਲ, ਬੰਗਲਾਦੇਸ਼, ਮੌਰੀਸ਼ਸ ਅਤੇ ਬਾਲੀ ਵਿੱਚ ਵੀ ਹਿੰਦੂ ਵੱਡੀ ਗਿਣਤੀ ਵਿੱਚ ਰਹਿੰਦੇ ਹਨ।
ਇਤਿਹਾਸ · ਦੇਵੀ-ਦੇਵਤੇ |
ਸੰਪ੍ਰਦਾਏ · ਆਗਮ |
ਯਕੀਨ ਅਤੇ ਫ਼ਲਸਫ਼ਾ |
---|
ਦੁਬਾਰਾ ਜਨਮ · ਮੁਕਤੀ |
ਕਰਮ · ਪੂਜਾ · ਮਾਇਆ |
ਦਰਸ਼ਨ · ਧਰਮ |
ਵੇਦਾਂਤ ·ਯੋਗ |
ਸ਼ਾਕਾਹਾਰ · ਆਯੁਰਵੇਦ |
ਯੱਗ · ਸੰਸਕਾਰ |
ਭਗਤੀ {{ਹਿੰਦੂ ਫ਼ਲਸਫ਼ਾ}} |
ਗ੍ਰੰਥ |
ਵੇਦ ਸੰਹਿਤਾ · ਵੇਦਾਂਗ |
ਬ੍ਰਾਹਮਣ ਗ੍ਰੰਥ · ਜੰਗਲੀ |
ਉਪਨਿਸ਼ਦ · ਭਗਵਦ ਗੀਤਾ |
ਰਾਮਾਇਣ · ਮਹਾਂਭਾਰਤ |
ਨਿਯਮ · ਪੁਰਾਣ |
ਸ਼ਿਕਸ਼ਾਪਤਰੀ · ਵਚਨਾਮ੍ਰਤ |
ਸੰਬੰਧਿਤ ਵਿਸ਼ੇ |
ਦੈਵੀ ਧਰਮ · |
ਸੰਸਾਰ ਵਿੱਚ ਹਿੰਦੂ ਧਰਮ |
ਗੁਰੂ ਅਤੇ ਸੰਤ · ਮੰਦਿਰ ਦੇਵਸਥਾਨ |
ਯੱਗ · ਮੰਤਰ |
ਸ਼ਬਦਕੋਸ਼ · ਤਿਓਹਾਰ |
ਵਿਗ੍ਰਹ |
ਫਾਟਕ:ਹਿੰਦੂ ਧਰਮ |
ਹਿੰਦੂ ਤੱਕੜੀ ਢਾਂਚਾ |
ਨਾਮ ਉਸਾਰੀ
ਸੋਧੋਬ੍ਰਹਸਪਤੀ ਅਗਮਾ ਕਹਿੰਦੇ ਹੈ ਕਿ:
हिमालयं समारभ्य यावदिंदुसरोवरम्।
तं देवनिर्मितं देशं हिंदुस्थानं प्रचक्ष्यते।।
"ਜਮੀਨ ਜਿਸ ਨੂੰ ਹਿਮਾਲਾਲੀਆ ਤੋਂ ਇੰਦੂ (ਦੱਖਣੀ) ਦੇਵਤਾ ਬਣਾ ਦਿੱਤਾ ਹਿੰਦੁਸਤਾਨ ਕਹਿੰਦੇ ਹੈ, with the हिंदु (Hindu) mentioned in word हिंदुस्थानं (Hindusthan)."[1][2]
ਹਿੰਦੂ ਧਰਮ ਨੂੰ ਸਨਾਤਨ, ਵੈਦਿਕ ਜਾਂ ਆਰੀਆ ਧਰਮ ਵੀ ਕਹਿੰਦੇ ਹੈ। ਹਿੰਦੂ ਇੱਕ ਅਪ੍ਰਭੰਸ਼ ਸ਼ਬਦ ਹੈ। ਹਿੰਦੂਤਵ ਜਾਂ ਹਿੰਦੂ ਧਰਮ ਨੂੰ ਪ੍ਰਾਚੀਨ ਕਾਲ ਵਿੱਚ ਸਨਾਤਨ ਧਰਮ ਕਿਹਾ ਜਾਂਦਾ ਸੀ। ਇੱਕ ਹਜ਼ਾਰ ਸਾਲ ਪੂਰਵ ਹਿੰਦੂ ਸ਼ਬਦ ਦਾ ਪ੍ਰਚਲਨ ਨਹੀਂ ਸੀ। ਰਿਗਵੇਦ ਵਿੱਚ ਕਈ ਵਾਰ ਸਪਤ ਸਿੰਧੂ ਦਾ ਉਲੇਖ ਮਿਲਦਾ ਹੈ। ਸਿੰਧੂ ਸ਼ਬਦ ਦਾ ਅਰਥ ਨਦੀ ਜਾਂ ਸਮੁੰਦਰ ਹੁੰਦਾ ਹੈ ਇਸ ਆਧਾਰ 'ਤੇ ਇੱਕ ਨਦੀ ਦਾ ਨਾਮ ਸਿੰਧੂ ਨਦੀ ਰੱਖਿਆ ਗਿਆ, ਜੋ ਲੱਦਾਖ ਅਤੇ ਪਾਕਿਸਤਾਨ ਵਿੱਚ ਵਗਦੀ ਹੈ। ਭਾਸ਼ਾ ਵਿਦਵਾਨਾਂ ਦਾ ਮੰਨਣਾ ਹੈ ਕਿ ਹਿੰਦ-ਆਰੀਆ ਭਾਸ਼ਾਵਾਂ ਦੀ "ਸ" ਧੁਨੀ ਈਰਾਨੀ ਭਾਸ਼ਾਵਾਂ ਦੀ "ਹ" ਧੁਨੀ ਵਿੱਚ ਬਦਲ ਜਾਂਦੀ ਹੈ। ਅੱਜ ਵੀ ਭਾਰਤ ਦੇ ਕਈ ਇਲਾਕਿਆਂ ਵਿੱਚ "ਸ" ਨੂੰ ""ਹ ਉਚਾਰਿਆ ਕੀਤਾ ਜਾਂਦਾ ਹੈ। ਇਸ ਲਈ ਸਪਤ ਸਿੰਧੂ ਅਵੇਸਤਨ ਭਾਸ਼ਾ (ਪਾਰਸੀਆਂ ਦੀ ਭਾਸ਼ਾ) ਵਿੱਚ ਜਾ ਕੇ ਹਪਤ ਹਿੰਦੂ ਵਿੱਚ ਪਰਿਵਰਤਿਤ ਹੋ ਗਿਆ। ਇਸ ਕਾਰਨ ਈਰਾਨੀਆਂ ਨੇ ਸਿੰਧੂ ਨਦੀ ਦੇ ਪੂਰਵ ਵਿੱਚ ਰਹਿਣ ਵਾਲੇ ਨੂੰ ਹਿੰਦੂ ਨਾਮ ਦਿੱਤਾ। ਪਰ ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਲੋਕਾਂ ਨੂੰ ਅੱਜ ਵੀ ਸਿੰਧੂ ਜਾਂ ਸਿੰਧੀ ਕਿਹਾ ਜਾਂਦਾ ਹੈ। ਈਰਾਨੀ ਅਰਥਾਤ ਪਾਰਸੀ ਮੁਲਕ ਦੇ ਪਾਰਸੀਆਂ ਦੀ ਧਾਰਮਕ ਕਿਤਾਬ ਅਵੇਸਤਾ ਵਿੱਚ ਹਿੰਦੂ ਅਤੇ ਆਰੀਆ ਸ਼ਬਦ ਦਾ ਉਲੇਖ ਮਿਲਦਾ ਹੈ। ਹੋਰ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਚੀਨੀ ਪਾਂਧੀ ਹੁਏਨਸਾਂਗ ਦੇ ਵਕਤ ਵਿੱਚ ਹਿੰਦੂ ਸ਼ਬਦ ਦੀ ਉਤਪੱਤੀ ਇੰਦੂ ਤੋਂ ਹੋਈ ਸੀ। ਇੰਦੂ ਸ਼ਬਦ ਚੰਦਰਮਾ ਦਾ ਪਰਿਆਇਵਾਚੀ ਹੈ। ਭਾਰਤੀ ਜੋਤੀਸ਼ੀ ਗਿਣਤੀ ਦਾ ਆਧਾਰ ਚੰਦਰਮਾਸ ਹੀ ਹੈ। ਲਿਹਾਜ਼ਾ ਚੀਨ ਦੇ ਲੋਕ ਭਾਰਤੀਆਂ ਨੂੰ ਇੰਤੂ ਜਾਂ ਹਿੰਦੂ ਕਹਿਣ ਲੱਗੇ।
ਇੱਕ ਹੋਰ ਨਿਰੀਖਣ ਅਨੁਸਾਰ, ਹਿੰਦੂ ਸ਼ਬਦ ਦਾ ਫਾਰਸੀ ਦੇ ਨਾਲ-ਨਾਲ ਸਾਰੀਆਂ ਤੁਰਕੀ ਭਾਸ਼ਾਵਾਂ ਵਿੱਚ ਕਾਲਾ ਹੈ। ਸੂਫ਼ੀ ਰਹੱਸਵਾਦੀ ਹਾਫ਼ਿਜ਼ ਸ਼ਿਰਾਜ਼ੀ ਨੇ ਆਪਣੇ ਵਾਰ-ਵਾਰ ਹਵਾਲੇ ਦਿੱਤੇ ਦੋਹੇ ਵਿੱਚ ਕਾਲੇ ਨੂੰ ਸੂਚਿਤ ਕਰਨ ਲਈ ਹਿੰਦੂ ਸ਼ਬਦ ਦੀ ਵਰਤੋਂ ਕੀਤੀ। ਮੁਗਲਈ ਹਿੰਦੁਸਤਾਨ ਦੇ ਸੰਸਥਾਪਕ ਜ਼ਹੀਰ ਉੱਦੀਨ ਮੁਹੰਮਦ ਬਾਬਰ ਨੇ ਖੁਦ ਕਾਲੇ ਲੋਕਾਂ ਦੀ ਪਛਾਣ ਕਰਨ ਲਈ ਆਪਣੀਆਂ ਯਾਦਾਂ ਵਿੱਚ ਹਿੰਦੂ ਸ਼ਬਦ ਦੀ ਵਰਤੋਂ ਕੀਤੀ।[3]
ਰਿਗਵੇਦ · ਯਜੁਰਵੇਦ · ਸਾਮਵੇਦ · ਅਥਰਵ ਵੇਦ |
ਰਿਤੁਗਵੇਦਿਕ |
ਬ੍ਰਹਮਾ ਪੁਰਾਣ |
ਹੋਰ ਹਿੰਦੂ ਗਰੰਥ
ਭਗਵਤ ਗੀਤਾ · ਮੰਨੂੰ ਸਿਮ੍ਰਤੀ |
ਗਰੰਥੋਂ ਦਾ ਵਰਗੀਕਾਰਣ
|
ਹਵਾਲੇ
ਸੋਧੋ- ↑ "Download Attachment" (PDF). Sites.google.com. Archived from the original (PDF) on 2022-04-07. Retrieved 2012-01-21.
- ↑ Sharma, Jai Narain (2008-01-01). "Encyclopaedia of eminent thinkers". ISBN 978-81-8069-500-1.
{{cite journal}}
: Cite journal requires|journal=
(help); Invalid|ref=harv
(help) - ↑ "The Persian word 'Hindu' indeed means black". Deccan Herald (in ਅੰਗਰੇਜ਼ੀ). 2022-11-29. Archived from the original on 2023-01-11. Retrieved 2023-01-12.
{{cite web}}
:|archive-date=
/|archive-url=
timestamp mismatch; 2023-01-13 suggested (help)
ਹਿੰਦੂ ਧਰਮ ਬਾਰੇ ਇਹ ਇੱਕ ਅਧਾਰ ਲੇਖ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |