ਧੀਰਜ ਕੁਮਾਰ (ਅੰਗਰੇਜ਼ੀ: Dheeraj Kumar) ਇੱਕ ਭਾਰਤੀ ਫ਼ਿਲਮ ਅਦਾਕਾਰ ਅਤੇ ਥੀਏਟਰ ਕਲਾਕਾਰ ਹੈ, ਜੋ ਪੰਜਾਬੀ ਸਿਨੇਮਾ ਵਿੱਚ ਕੰਮ ਕਰਦਾ ਹੈ। ਧੀਰਜ ਨੂੰ ਉਸ ਦੇ "ਰੁਪਿੰਦਰ ਗਾਂਧੀ - ਦਾ ਗੈਂਗਸਟਰ", "ਕਿੱਸਾ ਪੰਜਾਬ", "ਰੌਕੀ ਮੈਂਟਲ" ਅਤੇ "ਰੱਬ ਦਾ ਰੇਡੀਓ" ਫ਼ਿਲਮ ਵਿਚਲੇ ਕਿਰਦਾਰਾਂ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ। ਉਸਨੇ ਪੰਕਜ ਬੱਤਰਾ ਦੁਆਰਾ ਨਿਰਦੇਸ਼ਤ 2018 ਦੀ ਪੰਜਾਬੀ ਐਕਸ਼ਨ ਡਰਾਮਾ ਫ਼ਿਲਮ "ਸੱਜਣ ਸਿੰਘ ਰੰਗਰੂਟ" ਵਿੱਚ ਵੀ ਕੰਮ ਕੀਤਾ।[1]

ਧੀਰਜ ਕੁਮਾਰ
ਧੀਰਜ ਕੁਮਾਰ
ਜਨਮ20 ਮਾਰਚ
ਜਲਾਲਾਬਾਦ, ਫਾਜ਼ਿਲਕਾ ਜ਼ਿਲ੍ਹਾ, ਪੰਜਾਬ, ਭਾਰਤ
ਰਾਸ਼ਟਰੀਅਤਾਭਾਰਤੀ
ਸਿੱਖਿਆਪੰਜਾਬ ਯੂਨੀਵਰਸਿਟੀ
ਪੇਸ਼ਾਅਦਾਕਾਰ

ਨਿੱਜੀ ਅਤੇ ਸ਼ੁਰੂਆਤੀ ਜੀਵਨ ਸੋਧੋ

ਧੀਰਜ ਦਾ ਜਨਮ ਜਲਾਲਾਬਾਦ, ਪੰਜਾਬ, ਵਿੱਚ ਹੋਇਆ। ਉਸ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਇੰਡੀਅਨ ਥੀਏਟਰ ਵਿੱਚ ਮਾਸਟਰ ਡਿਗਰੀ ਦੇ ਨਾਲ ਗ੍ਰੈਜੂਏਸ਼ਨ ਕੀਤੀ।

ਕਰੀਅਰ ਸੋਧੋ

ਧੀਰਜ ਨੇ 2015 ਵਿੱਚ ਆਪਣੀ ਪਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ, ਜਿਸ ਵਿੱਚ "ਰੁਪਿੰਦਰ ਗਾਂਧੀ - ਦਾ ਗੈਂਗਸਟਰ" ਵਿੱਚ ਇੱਕ ਪ੍ਰਭਾਵਸ਼ਾਲੀ ਭੂਮਿਕਾ ਸੀ।[2] ਇਸ ਤੋਂ ਬਾਅਦ ਉਸਨੇ ਕਿੱਸਾ ਪੰਜਾਬ ਵਿੱਚ ਭੂਮਿਕਾ ਨਿਭਾਈ।[3]

ਫ਼ਿਲਮੋਗਰਾਫੀ ਸੋਧੋ

ਸਾਲ ਫਿਲਮ ਰੋਲ
2015 ਰੁਪਿੰਦਰ ਗਾਂਧੀ - ਦਾ ਗੈਂਗਸਟਰ
2015 ਕਿੱਸਾ ਪੰਜਾਬ
2017 ਰੱਬ ਦਾ ਰੇਡੀਓ ਹਰਦੀਪ (ਦੀਪਾ)
2017 ਰੌਕੀ ਮੈਂਟਲ ਪ੍ਰੀਤ
2017 ਰੁਪਿੰਦਰ ਗਾਂਧੀ 2: ਦਾ ਰੋਬਿਨਹੁੱਡ
2017 ਦਾ ਗ੍ਰੇਟ ਸਰਦਾਰ
2018 ਸੱਜਣ ਸਿੰਘ ਰੰਗਰੂਟ ਧੀਰਾ ਸਿੰਘ
2019 ਮਿੱਟੀ - ਵਿਰਾਸਤ ਬੱਬਰਾਂ ਦੀ
2019 ਅਮਾਨਤ
2019 ਕਾਕਾ ਜੀ ਰਣਧੀਰ 'ਧੀਰਾ'
2019 ਰੱਬ ਦਾ ਰੇਡੀਓ 2 ਹਰਦੀਪ
2020 ਇੱਕ ਸੰਧੂ ਹੁੰਦਾ ਸੀ ਗਰੇਵਾਲ

ਹਵਾਲੇ ਸੋਧੋ

  1. "Dheeraj Kumar". IMDb. Retrieved 2020-03-11.
  2. "Between spotlight and 35mm". India Today. 11 August 2017.
  3. "A Punjabi flick presents society in distinctive colour". The Tribune. 14 October 2015.