ਨਜੀਬਾ ਅਹਿਮਦ
ਨਜੀਬਾ ਅਹਿਮਦ (ਜਨਮ 1954) ( ਕੁਰਦੀ :نهجیبە ئهحمهد, ਨੇਜੀਬੇ ਏਹਮਦ; ਉਚਾਰਨ [ nadʒiːba aħmad ] ) ਇੱਕ ਸਮਕਾਲੀ ਕੁਰਦ ਲੇਖਕ, ਕਵੀ ਅਤੇ ਅਨੁਵਾਦਕ ਹੈ।
ਜੀਵਨ ਅਤੇ ਕੈਰੀਅਰ
ਸੋਧੋਅਹਿਮਦ ਦਾ ਜਨਮ 1954 ਵਿੱਚ ਉੱਤਰੀ ਸ਼ਹਿਰ ਕਿਰਕੁਕ ਵਿੱਚ ਹੋਇਆ ਸੀ। ਉਸਨੇ ਸੁਲੇਮਾਨੀਆ ਯੂਨੀਵਰਸਿਟੀ ਵਿੱਚ ਕੁਰਦੀ ਭਾਸ਼ਾ ਅਤੇ ਸਾਹਿਤ ਦੀ ਪੜ੍ਹਾਈ ਕੀਤੀ ਅਤੇ ਕੁਰਦ ਮੁਕਤੀ ਅੰਦੋਲਨ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਕਈ ਸਾਲਾਂ ਤੱਕ ਅਧਿਆਪਨ ਦਾ ਕਾਰਜ ਕੀਤਾ। ਉਸ ਸਮੇਂ ਜਦੋਂ ਉਸਨੇ ਕਵਿਤਾ ਲਿਖਣੀ ਸ਼ੁਰੂ ਕੀਤੀ, ਉਹ ਇਕੱਲੀ ਔਰਤ ਕੁਰਦੀ ਸਾਹਿਤਕ ਹਸਤੀ ਸੀ।
ਕਾਜਲ ਅਹਿਮਦ (ਜਨਮ 1967) ਅਤੇ ਮਹਾਬਾਦ ਕਾਦਰਾਗੀ (ਜਨਮ 1966) ਸਮੇਤ ਮੁੱਠੀ ਭਰ ਨਾਰੀ ਕੁਰਦ ਕਵਿਤਰੀਆਂ ਅਤੇ ਲੇਖਕਾਂ ਦੇ ਨਾਲ, ਉਸ ਨੂੰ ਕੁਰਦੀ ਸਾਹਿਤ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਦਾ ਸਿਹਰਾ ਜਾਂਦਾ ਹੈ।
ਕੰਮ
ਸੋਧੋਉਸਨੇ ਆਪਣੀਆਂ ਨਿੱਕੀਆਂ ਕਹਾਣੀਆਂ ਅਤੇ ਆਪਣੀਆਂ ਕਵਿਤਾਵਾਂ ਦੀਆਂ ਤਿੰਨ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਹਨ ਅਤੇ ਉਸਦੀਆਂ ਰਚਨਾਵਾਂ ਕੁਰਦੀ ਸਾਹਿਤ ਦੇ ਚੋਣਵੇ ਸੰਗ੍ਰਹਿਆਂ ਵਿੱਚ ਵੀ ਸ਼ਾਮਲ ਹਨ, ਜਿਵੇਂ ਆਧੁਨਿਕ ਕੁਰਦੀ ਸਾਹਿਤ ਦਾ ਸੰਗ੍ਰਹਿ ਵਿੱਚ ਉਸਦੀਆਂ ਲਿਖਤਾਂ ਵੀ ਰੱਖੀਆਂ ਗਈਆਂ ਹਨ। ਉਸਨੇ ਅਰਬੀ ਅਤੇ ਫ਼ਾਰਸੀ ਤੋਂ ਕੁਰਦੀ ਵਿੱਚ ਕਵਿਤਾ ਦਾ ਅਨੁਵਾਦ ਵੀ ਕੀਤਾ ਹੈ ਅਤੇ ਸਾਹਿਤਕ ਲੇਖ, ਨਾਵਲ, ਨਿੱਕੀਆਂ ਕਹਾਣੀਆਂ, ਨਾਟਕ ਅਤੇ ਬੱਚਿਆਂ ਲਈ ਸਾਹਿਤਕ ਰਚਨਾਵਾਂ ਲਿਖੀਆਂ ਹਨ।
ਚੋਣਵੀਆਂ ਲਿਖਤਾਂ
ਸੋਧੋ- ਬਹਾਰ ਰੋ ਰਹੀ , ਤਬਰੀਜ਼, ਈਰਾਨ, 1994।
- ਰਸਨ (ਲਘੂ ਕਹਾਣੀਆਂ) ਤਬਰੀਜ਼, ਈਰਾਨ, 1994।
- ਸੇਬ ਦੇ ਰੁੱਖ ਦਾ ਇਤਿਹਾਸ, ਹੌਲਰ, ਇਰਾਕੀ ਕੁਰਦਿਸਤਾਨ, 1998।
- ਮੌਤ ਦੀਆਂ ਤਿਤਲੀਆਂ (ਨਿੱਕੀਆਂ ਕਹਾਣੀਆਂ), ਹੌਲਰ, ਇਰਾਕੀ ਕੁਰਦਿਸਤਾਨ 1998।
- ਪਾਣੀ ਦਾ ਬਣਿਆ ਹਿਰਨ, ਹੌਲਰ, ਇਰਾਕੀ ਕੁਰਦਿਸਤਾਨ, 2005
- ਨਾਸ਼ਪਾਤੀ ਦੇ ਅੰਕੁਰਾਂ ਦਾ ਮੁੜ-ਫੁੱਟਣਾ, ਹੌਲਰ, ਇਰਾਕੀ ਕੁਰਦਿਸਤਾਨ, 2005