ਨਰਾਇਣ ਸਿੰਘ ਲਹੁਕੇ ਨੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਮਹਾਨ ਕੁਰਬਾਨੀ ਦਿੱਤੀ। ਆਪ ਦਾ ਜਨਮ ਲਹੁਕੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ 1870 ਵਿੱਚ ਹੋਇਆ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦਾ ਪ੍ਰਬੰਧ ਮਹੰਤ ਨਰਾਇਣ ਦਾਸ ਦੇ ਹੱਥਾਂ ਵਿੱਚ ਸੀ। ਉਹ ਰਹਿਤ ਮਰਿਯਾਦਾ ਭੁੱਲ ਕੇ ਗੁਰਦੁਆਰੇ ਅੰਦਰ ਕੁਕਰਮ ਕਰਨ ਲੱਗ ਪਿਆ ਸੀ। ਇਸ ਦੁਖਦਾਈ ਘਟਨਾਵਾਂ ਨੇ ਸਿੱਖ ਦੇ ਹਿਰਦਾ ਵਲੂੰਧਰ ਕੇ ਰੱਖ ਦਿੱਤੇ। ਸਿੱਖ ਨੇਤਾਵਾਂ ਨੇ ਗੁਰੂ ਜਨਮ ਅਸਥਾਨ ਨੂੰ ਮਹੰਤ ਨਰਾਇਣ ਦਾਸ ਦੇ ਕਬਜ਼ੇ ਤੋਂ ਮੁਕਤ ਕਰਾਉਣ ਦਾ ਫੈਸਲਾ ਕੀਤਾ। ਇਸ ਉਦੇਸ਼ ਦੀ ਪੂਰਤੀ ਲਈ ਸਿੰਘਾਂ ਦਾ ਜੱਥਾ ਭੇਜਣ ਦਾ ਫ਼ੈਸਲਾ ਕੀਤਾ ਗਿਆ। 19 ਫਰਵਰੀ 1921 ਨੂੰ ਭਾਈ ਲਛਮਣ ਸਿੰਘ 150 ਸੂਰਬੀਰਾਂ ਦਾ ਜਥਾ ਜਿਸ ਵਿੱਚ ਭਾਈ ਨਰਾਇਣ ਸਿੰਘ ਲਹੁਕੇ ਵੀ ਸ਼ਾਮਲ ਸਨ ਨਾਨਕਾਣਾ ਸਹਿਬ ਪਹੁੰਚਿਆ। ਮਹੰਤ ਨੂੰ ਇਸ ਦੀ ਸੂਹ ਪਹਿਲਾਂ ਹੀ ਮਿਲ ਗਈ ਸੀ। ਭਾਈ ਲਛਮਣ ਸਿੰਘ ਜੀ ਦਾ ਜਥਾ ਦਰਬਾਰ ਸਾਹਿਬ ਅੰਦਰ ਸਵੇਰੇ ਕਰੀਬ ਛੇ ਵਜੇ ਦਾਖਲ ਹੋਇਆ। ਗੁਰੁ ਘਰ ਅੰਦਰ ਪੁੱਜਦੇ ਸਾਰ ਹੀ ਮਹੰਤ ਦੇ ਗੁੰਡਿਆਂ ਨੇ ਇਨ੍ਹਾਂ ਸਿੰਘਾਂ ’ਤੇ ਗੋਲੀਆਂ ਦਾ ਮੀਂਹ ਵਰਸਾ ਦਿੱਤਾ। ਭਾਈ ਲਛਮਣ ਸਿੰਘ ਜੀ ਨੂੰ ਜ਼ਿੰਦਾ ਹੀ ਨੇੜੇ ਦੇ ਜੰਡ ਦੇ ਰੁੱਖ ਨਾਲ ਬੰਨ੍ਹ ਕੇ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ ਗਿਆ। ਸ੍ਰੀ ਨਨਕਾਣਾ ਸਾਹਿਬ ਦੇ ਇਸ ਖ਼ੁੂਨੀ ਸਾਕੇ ਵਿੱਚ ਹੀ ਸ. ਨਰਾਇਣ ਸਿੰਘ ਵੀ ਸ਼ਹੀਦ ਹੋ ਗਏ।[1]

ਨਰਾਇਣ ਸਿੰਘ ਲਹੁਕੇ

ਹਵਾਲੇ

ਸੋਧੋ
  1. "Sikh Gurdwaras in History and Role of Jhabbar, Karnail Singh See Link". Archived from the original on 2007-06-15. Retrieved 2015-07-04.